13.6 C
Toronto
Tuesday, September 22, 2026
spot_img
Homeਭਾਰਤਪ੍ਰਿਯੰਕਾ ਬਹੁਤ ਚੰਗੀ ਸੰਸਦ ਮੈਂਬਰ ਸਾਬਤ ਹੋਵੇਗੀ: ਵਾਡਰਾ

ਪ੍ਰਿਯੰਕਾ ਬਹੁਤ ਚੰਗੀ ਸੰਸਦ ਮੈਂਬਰ ਸਾਬਤ ਹੋਵੇਗੀ: ਵਾਡਰਾ

ਪ੍ਰਿਯੰਕਾ ਬਹੁਤ ਚੰਗੀ ਸੰਸਦ ਮੈਂਬਰ ਸਾਬਤ ਹੋਵੇਗੀ: ਵਾਡਰਾਨਵੀਂ ਦਿੱਲੀ: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਗਾਂਧੀ ਬਹੁਤ ਚੰਗੀ ਸੰਸਦ ਮੈਂਬਰ ਸਾਬਤ ਹੋਵੇਗੀ ਅਤੇ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਪਾਰਟੀ ਉਨ੍ਹਾਂ ਲਈ ਬਿਹਤਰ ਯੋਜਨਾ ਬਣਾਏਗੀ। ਵਾਡਰਾ ਨੇ ਕਿਹਾ, ‘ਉਨ੍ਹਾਂ ਨੂੰ (ਪ੍ਰਿਯੰਕਾ ਨੂੰ) ਲਾਜ਼ਮੀ ਤੌਰ ‘ਤੇ ਲੋਕ ਸਭਾ ‘ਚ ਹੋਣਾ ਚਾਹੀਦਾ ਹੈ। ਉਨ੍ਹਾਂ ਕੋਲ ਕਾਬਲੀਅਤ ਹੈ। ਉਹ ਬਹੁਤ ਚੰਗੀ ਸੰਸਦ ਮੈਂਬਰ ਸਾਬਤ ਹੋਵੇਗੀ ਅਤੇ ਉਹ ਉੱਥੇ ਹੋਣ ਦੀ ਹੱਕਦਾਰ ਹੈ। ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਇਸ ਨੂੰ ਧਿਆਨ ‘ਚ ਰੱਖਦਿਆਂ ਉਨ੍ਹਾਂ ਲਈ ਬਿਹਤਰ ਯੋਜਨਾ ਬਣਾਏਗੀ।’
ਵਾਡਰਾ ਨੇ ਸੰਸਦ ‘ਚ ਆਪਣਾ ਨਾਂ ਸਨਅਤਕਾਰ ਗੌਤਮ ਅਡਾਨੀ ਨਾਲ ਜੋੜੇ ਜਾਣ ‘ਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੂੰ ਨਿਸ਼ਾਨੇ ‘ਤੇ ਲਿਆ। ਸੰਸਦ ‘ਚ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਇਰਾਨੀ ਨੇ ਅਡਾਨੀ ਨਾਲ ਵਾਡਰਾ ਦੀ ਇੱਕ ਤਸਵੀਰ ਦਿਖਾਈ ਸੀ। ਵਾਡਰਾ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਦੂਰ ਰਹਿੰਦੇ ਹਨ ਪਰ, ‘ਜੇਕਰ ਕਿਤੇ ਮੇਰਾ ਨਾਂ ਆਏਗਾ ਤਾਂ ਮੈਂ ਬੋਲਾਂਗਾ ਕਿਉਂਕਿ ਜੇਕਰ ਉਹ ਕੁਝ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਉਸ ਦਾ ਸਬੂਤ ਵੀ ਦੇਣਾ ਪਵੇਗਾ।

 

RELATED ARTICLES
POPULAR POSTS