ਜਲੰਧਰ : ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕਰੀਬ 11 ਮਹੀਨੇ ਬੰਦ ਰਹਿਣ ਮਗਰੋਂ ਵੱਕਾਰੀ ਜੰਗ-ਏ-ਆਜ਼ਾਦੀ ਮੈਮੋਰੀਅਲ ਨੂੰ ਆਮ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ। ਜ਼ਿਕਰਯਗੋ ਹੈ ਕਿ ਇਹ ਮੈਮੋਰੀਅਲ ਜਲੰਧਰ ਜ਼ਿਲ੍ਹੇ ਦੇ ਕਸਬਾ ਕਰਤਾਰਪੁਰ ਵਿਚ ਬਣਾਇਆ ਗਿਆ ਹੈ। ਮੈਮੋਰੀਅਲ ਦਾ ਉਦਘਾਟਨ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸੰਜੇ ਕੁਮਾਰ …
Read More »Yearly Archives: 2021
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਲਈ ਕੇਂਦਰ ਸਰਕਾਰ ਜ਼ਿੰਮੇਵਾਰ
ਨਵਰੀਤ ਦੇ ਦਾਦੇ ਨੂੰ ਸੁਪਰੀਮ ਕੋਰਟ ‘ਤੇ ਵੀ ਭਰੋਸਾ ਨਹੀਂ ਜਲੰਧਰ: ਕਿਸਾਨ ਅੰਦੋਲਨ ‘ਚ ਸ਼ਹਾਦਤ ਪਾਉਣ ਵਾਲੇ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਡਿਬਡਿਬਾ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪੁਲਿਸ ਵੱਲੋਂ 26 ਜਨਵਰੀ ਨੂੰ ਕੀਤੀ ਗਈ ਹਿੰਸਾ ਨੂੰ ਕੇਂਦਰ ਬਿੰਦੂ ‘ਚ ਲਿਆਉਣ। ਉਹ ਜਲੰਧਰ ਵਿਚ …
Read More »ਸਿੱਖ ਭਾਈਚਾਰੇ ਵਲੋਂ ਮਨੁੱਖਤਾ ਦੀ ਸੇਵਾ
ਜੋਸ਼ੀ ਮੱਠ ‘ਚ ਫਸੇ ਵਿਅਕਤੀਆਂ ਲਈ ਭੇਜਿਆ ਜਾ ਰਿਹਾ ਹੈ ਲੰਗਰ ਅੰਮ੍ਰਿਤਸਰ/ਬਿਊਰੋ ਨਿਊਜ਼ : ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਇਸ ਭੰਡੀ ਪ੍ਰਚਾਰ ਦੇ ਬਾਵਜੂਦ ਸਿੱਖ ਭਾਈਚਾਰੇ ਵੱਲੋਂ ਉਤਰਾਂਚਲ ਵਿੱਚ ਜੋਸ਼ੀ ਮੱਠ ਨੇੜੇ ਬਰਫ ਖਿਸਕਣ ਨਾਲ ਆਏ …
Read More »ਨਵਜੋਤ ਸਿੱਧੂ ਪਾਰਟੀ ਪ੍ਰਧਾਨ ਬਣਨ ‘ਤੇ ਅੜੇ
ਸਥਾਨਕ ਚੋਣਾਂ ‘ਚ ਨਵਜੋਤ ਸਿੱਧੂ ਨੇ ਨਹੀਂ ਕੀਤਾ ਸੀ ਕਿਤੇ ਵੀ ਪ੍ਰਚਾਰ, ਫਿਰ ਵੀ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ : ਧੂੰਆਂਧਾਰ ਪ੍ਰਚਾਰ ਲਈ ਮਸ਼ਹੂਰ ਨਵਜੋਤ ਸਿੰਘ ਸਿੱਧੂ ਦੇ ਇਸ ਵਾਰੀ ਸਥਾਨਕ ਚੋਣਾਂ ਵਿਚ ਇਕ ਥਾਂ ਵੀ ਪ੍ਰਚਾਰ ਵਿਚ ਨਾ ਜਾਣ ਦੇ ਬਾਵਜੂਦ ਕਾਂਗਰਸ ਨੇ 108 ਵਿਚੋਂ 101 ਨਗਰ …
Read More »ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਖਿਲਾਫ ਮੁਹਿੰਮ ਸ਼ੁਰੂ
ਕਿਸਾਨ ਆਗੂਆਂ ਨੇ ਦਲਾਲ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ ਚੰਡੀਗੜ੍ਹ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਢਾਈ ਮਹੀਨੇ ਤੋਂ ਕੌਮੀ ਰਾਜਧਾਨੀ ‘ਚ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਵੱਲੋਂ ਲੰਘੇ ਦਿਨੀਂ ਕੀਤੀ ਗਈ ਵਿਵਾਦਤ ਟਿੱਪਣੀ ਦੇ ਰੋਸ ਵਜੋਂ ਹਰਿਆਣਾ ਦੀਆਂ ਕਿਸਾਨ …
Read More »ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਕੈਨੇਡਾ ਸਰਕਾਰ ਦੀ ਤਰਜੀਹ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਤਕਨਾਲੋਜੀ ਅਤੇ ਡਿਜੀਟਲ ਟ੍ਰਾਂਸਫੋਰਮੇਸ਼ਨ ਦੇ ਯੁੱਗ ਅਤੇ ਖ਼ਾਸਕਰ ਕੋਵਿਡ-19 ਦੇ ਦੌਰਾਨ ਸਾਰੇ ਵਿਸ਼ਵ ਵਿਚ ਤਕਨਾਲੋਜੀ ਦਾ ਉਪਯੋਗ ਵਧਣ ਦੇ ਨਾਲ ਹੀ ਸਾਈਬਰ ਸਕਿਓਰਟੀ ਦੀ ਮਹੱਤਤਾ ‘ਚ ਹੋਰ ਵੀ ਵਾਧਾ ਹੋਇਆ ਹੈ। ਇਸੇ ਗੱਲ ਦੇ ਮੱਦੇਨਜ਼ਰ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਸਾਈਬਰ ਸਕਿਓਰਟੀ ਵਿਚ ਹੋਰ ਨਿਵੇਸ਼ ਕਰਕੇ ਡਿਜੀਟਲ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜ਼ੂਮ ਮੀਟਿੰਗ 21 ਫਰਵਰੀ ਨੂੰ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਸ ਮਹੀਨੇ 21 ਫ਼ਰਵਰੀ ਦਿਨ ਐਤਵਾਰ ਨੂੰ ਹੋ ਰਹੀ ਜ਼ੂਮ-ਮੀਟਿੰਗ ਵਿਚ ਪੰਜਾਬੀ ਵਾਰਤਕ ਦੇ ਮੋਹਰੀ ਸਾਹਿਤਕਾਰ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਦੀ ਪੋਤ-ਨੂੰਹ ਪੂਨਮ ਸਿੰਘ (ਨਵਤੇਜ ਸਿੰਘ ਹੁਰਾਂ ਦੀ ਨੂੰਹ) ਨਾਲ ਪੰਜਾਬ ਤੋਂ ਰੂ-ਬ-ਰੂ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਹ ਜ਼ੂਮ-ਮੀਟਿੰਗ ਟੋਰਾਂਟੋ …
Read More »ਸਾਬਕਾ ਐੱਮ.ਪੀ. ਮਾਸਟਰ ਭਗਤ ਸਿੰਘ ਨੂੰ ਸਦਮਾ, ਪਤਨੀ ਦਾ ਦੇਹਾਂਤ
ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਪੰਜਾਬੀ ਭਾਈਚਾਰੇ ਵੱਲੋਂ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਸੁਣੀ ਜਾਏਗੀ ਕਿ 1977 ਵਿਚ ਫ਼ਿਲੌਰ ਹਲਕੇ ਤੋਂ ਲੋਕ ਸਭਾ ਲਈ ਚੁਣੇ ਗਏ ਮੈਂਬਰ ਅਤੇ ਪਿਛਲੇ ਲੰਮੇਂ ਸਮੇਂ ਤੋਂ ਬਰੈਂਪਟਨ ਵਿਚ ਵਿਚਰ ਰਹੇ ਮਾਸਟਰ ਭਗਤ ਰਾਮ ਹੁਰਾਂ ਦੀ ਜੀਵਨ-ਸਾਥਣ ਸੱਤਿਆ ਦੇਵੀ ਮਹਿਮੀ ਪ੍ਰਲੋਕ ਸੁਧਾਰ ਗਏ ਹਨ। …
Read More »ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਵੈਬੀਨਾਰ ਵਿਚ ਕਿਸਾਨੀ ਅੰਦੋਲਨ ਦੇ ਪਿਛੋਕੜ, ਚੁਣੌਤੀਆਂ ਤੇ ਤਾਜ਼ੀ ਸਥਿਤੀ ਬਾਰੇ ਪਾਈ ਰੌਸ਼ਨੀ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਵਿਚਰ ਰਹੀਆਂ ਦਰਜਨ ਤੋਂ ਵਧੀਕ ਅਗਾਂਹ-ਵਧੂ ਜੱਥੇਬੰਧੀਆਂ ਦੇ ਆਧਾਰਿਤ ਕਿਸਾਨ ਹਮਾਇਤੀ ਗਰੁੱਪ ਵੱਲੋਂ ਲੰਘੇ ਐਤਵਾਰ 14 ਫਰਵਰੀ ਨੂੰ ਜ਼ੂਮ ਮਾਧਿਅਮ ਰਾਹੀਂ ਸ਼ਾਨਦਾਰ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ …
Read More »ਨਗਰ ਨਿਗਮ ਚੋਣਾਂ : ਪੰਜਾਬ ਵਿਚ ਭਾਜਪਾ ਦਾ ਤਿੱਖਾ ਵਿਰੋਧ
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਸ਼ਵਨੀ ਸ਼ਰਮਾ ਨੂੰ ਨਵਾਂਸ਼ਹਿਰ ਅਤੇ ਸਾਂਪਲਾ ਨੂੰ ਮੋਗਾ ਵਿਚ ਕਿਸਾਨਾਂ ਨੇ ਨਹੀਂ ਕਰਨ ਦਿੱਤਾ ਪ੍ਰਚਾਰ ਚੰਡੀਗੜ੍ਹ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਦੇ ਚੱਲਦਿਆਂ ਭਾਜਪਾ ਆਗੂਆਂ ਦਾ ਪੰਜਾਬ ਵਿਚ ਵਿਰੋਧ ਲਗਾਤਾਰ ਜਾਰੀ ਹੈ। ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿਚ ਪ੍ਰਚਾਰ ਕਰਨ ਪਹੁੰਚੇ ਭਾਜਪਾ ਦੇ ਪੰਜਾਬ ਤੋਂ ਪ੍ਰਧਾਨ ਅਸ਼ਵਨੀ …
Read More »