ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ 28 ਅਗਸਤ ਨੂੰ ਸੱਦੇ ਇੱਕ ਦਿਨ ਦੇ ਸੈਸ਼ਨ ‘ਤੇ ਮੁੱਖ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਮਾਨਸੂਨ ਸੈਸ਼ਨ ਇੱਕ ਦਿਨ ਦਾ ਨਹੀਂ ਪੰਜ ਘੰਟਿਆਂ ਦਾ ਹੈ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ, ਪੰਜਾਬ …
Read More »Daily Archives: August 21, 2020
ਪਾਣੀਆਂ ਦੇ ਮੁੱਦੇ ‘ਤੇ ਲੰਬੇ ਸਮੇਂ ਤੋਂ ਪਾਣੀਓਂ-ਪਾਣੀ ਹੋ ਰਹੇ ਹਨ ਪੰਜਾਬ ਤੇ ਹਰਿਆਣਾ
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਨਹੀਂ ਬਣੀ ਸਹਿਮਤੀ ੲ ਇੰਦਰਾ ਗਾਂਧੀ ਨੇ 8 ਅਪ੍ਰੈਲ 1982 ਨੂੰ ਲਾਇਆ ਸੀ ਟੱਕ ਜਲੰਧਰ/ਬਿਊਰੋ ਨਿਊਜ਼ : ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਪੰਜਾਬ ਵਿਚੋਂ ਨਿਕਲਣ ਵਾਲੀ 214 ਕਿਲੋਮੀਟਰ ਲੰਬੀ ਉਹ ਨਹਿਰ ਹੈ, ਜਿਸ ਦੀ ਪੁਟਾਈ ਸਤਲੁਜ ਤੇ ਯਮੁਨਾ ਨਦੀ ਨੂੰ ਆਪਸ ਵਿਚ ਜੋੜਨ ਦੇ …
Read More »ਕੈਪਟਨ ਵੱਲੋਂ ਹੰਗਾਮੀ ਕਦਮ ਚੁੱਕਦਿਆਂ ਵੀਕਐਂਡ ਲੌਕਡਾਊਨ ਤੇ ਰੋਜ਼ਾਨਾ ਰਾਤ 7 ਵਜੇ ਤੋਂ ਸਵੇਰੇ 5 ਵਜੇ ਤੱਕ ਲਈ ਕਰਫਿਊ
ਚੰਡੀਗੜ/ਬਿਊਰੋ ਨਿਊਜ਼ : ਸੂਬੇ ਵਿੱਚ ਵੱਡੇ ਪੱਧਰ ‘ਤੇ ਵਧ ਰਹੇ ਕੋਵਿਡ ਦੇ ਕੇਸਾਂ ਨਾਲ ਨਜਿੱਠਣ ਲਈ ਜੰਗ ਵਰਗੀ ਤਿਆਰੀ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਤਰ੍ਹਾਂ ਦੇ ਹੰਗਾਮੀ ਕਦਮਾਂ ਦਾ ਐਲਾਨ ਕੀਤਾ। ਇਨ੍ਹਾਂ ਕਦਮਾਂ ਵਿੱਚ ਵੀਰਵਾਰ ਤੋਂ ਹੀ ਹਫਤੇ ਦੇ ਅੰਤਲੇ ਦਿਨਾਂ …
Read More »ਭਾਰਤ ਦੀ ਇੱਕੋ-ਇੱਕ ਮੁਫ਼ਤ ਨੰਗਲ-ਭਾਖੜਾ ਰੇਲ ਹੋਈ ਬੰਦ
ਸਥਾਨਕ ਲੋਕ ਅਤੇ ਮੁਲਾਜ਼ਮ ਪ੍ਰੇਸ਼ਾਨ ਨੰਗਲ : ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਚਲਾਈ ਜਾਂਦੀ ਹਿੰਦੁਸਤਾਨ ਦੀ ਇਕੋ-ਇਕ ਮੁਫ਼ਤ ਨੰਗਲ-ਭਾਖੜਾ ਡੈਮ ਰੇਲ ਸੇਵਾ ਕਰੋਨਾ ਕਹਿਰ ਕਾਰਨ ਮਾਰਚ ਤੋਂ ਬੰਦ ਪਈ ਹੈ। ਰੇਲ ਬੰਦ ਹੋਣ ਕਾਰਨ ਜਿਥੇ ਸਥਾਨਕ ਲੋਕ, ਸੈਲਾਨੀ ਅਤੇ ਮੁਲਾਜ਼ਮ ਪ੍ਰੇਸ਼ਾਨ ਹਨ, ਉੱਥੇ ਰੇਲ ਟਰੈਕ ਵੀ ਦੁਰਦਸ਼ਾ ਹੰਢਾਅ ਰਿਹਾ ਹੈ। …
Read More »ਕਰੋਨਾ ਬਾਰੇ ਪੂਰੀਆਂ ਸਾਵਧਾਨੀਆਂ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਕੀਤੀ ਆਪਣੀ ਮਹੀਨਾਵਾਰ ਮੀਟਿੰਗ
ਕੁਲਜੀਤ ਮਾਨ ਦਾ ਨਵਾਂ ਕਹਾਣੀ-ਸੰਗ੍ਰਿਹਿ ‘ਮਿਲ ਗਿਆ ਨੈੱਕਲਸ’ ਲੋਕ-ਅਰਪਿਤ ਕੀਤਾ ਗਿਆ ਬਰੈਂਪਟਨ/ਡਾ. ਝੰਡ : ਕਰੋਨਾ ਦੇ ਚੱਲ ਰਹੇ ਪ੍ਰਕੋਪ ਕਾਰਨ ਅੱਜ ਕੱਲ੍ਹ ਲੱਗਭੱਗ ਸਾਰੀਆਂ ਹੀ ਸਾਹਿਤਕ ਤੇ ਸਮਾਜਿਕ ਇਕੱਤਰਤਾਵਾਂ ਤੇ ਸਰਗ਼ਰਮੀਆਂ ਠੱਪ ਹਨ ਅਤੇ ਇਹ ਮੀਟਿੰਗਾਂ ਹੁਣ ਕੇਵਲ ਜ਼ੂਮ ਤਕਨੀਕ ਦੀ ਸਹਾਇਤਾ ਨਾਲ ਲੈਪਟੌਪਾਂ ਅਤੇ ਸਮਾਰਟ ਫ਼ੋਨਾਂ ‘ਤੇ ਹੀ ਕੀਤੀਆਂ …
Read More »ਕੈਨੇਡੀਅਨਾਂ ਦੀ ਸਿਹਤ ਤੇ ਸੁਰੱਖਿਆ ਫੈੱਡਰਲ ਲਿਬਰਲ ਸਰਕਾਰ ਦੀ ਹਮੇਸ਼ਾ ਪਹਿਲੀ ਤਰਜੀਹ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ਸਰਕਾਰ ਵੱਲੋਂ ਸੂਬਿਆਂ ਅਤੇ ਮਿਊਂਸੀਪੈਲਿਟੀਆਂ ਨੂੰ ਕੋਵਿਡ-19 ਦੌਰਾਨ ‘ਸੇਫ ਰੀਸਟਾਰਟ ਇਕਨਾਮੀ’ ਦੇ ਅਧੀਨ 19 ਬਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਦਾ ਸਮਝੌਤਾ ਪਾਸ ਕੀਤਾ ਗਿਆ ਹੈ, ਜਿਸ ਤਹਿਤ ਸੂਬਾਈ ਅਤੇ ਫੈਡਰਲ ਸਰਕਾਰ ਵੱਲੋਂ ਬਰੈਂਪਟਨ ਨੂੰ 35 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਜਿੱਥੇ …
Read More »ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਹੈ ਹੋਮੀਸਾਈਡ ਯੂਨਿਟ
ਮਿਸੀਸਾਗਾ : ਮਿਸੀਸਾਗਾ ਦੀ ਇੱਕ ਬਿਲਡਿੰਗ ‘ਚੋਂ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਹੋਮੀਸਾਈਡ ਯੂਨਿਟ ਨੂੰ ਸੌਂਪ ਦਿੱਤੀ ਗਈ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰੇ 1:30 ਵਜੇ ਕੌਨਫੈਡਰੇਸਨਥ ਪਾਰਕਵੇਅ ਨੇੜੇ ਬਰਨਥੌਰਪ ਰੋਡ ਉੱਤੇ ਸਥਿਤ ਕੌਂਡੋਮੀਨੀਅਮ ਦੀ 17ਵੀਂ ਮੰਜ਼ਿਲ ਉੱਤੇ ਸੱਦਿਆ ਗਿਆ। …
Read More »ਭਾਰਤ ਦੇ ਅਜ਼ਾਦੀ ਦਿਵਸ ਮੌਕੇ ਤਿਰੰਗੇ ਝੰਡੇ ਦੇ ਰੰਗਾਂ ਦੀ ਰੌਣਕ
ਟੋਰਾਂਟੋ/ਸਤਪਾਲ ਸਿੰਘ ਜੌਹਲ ਭਾਰਤ ਦੇ 74ਵੇਂ ਆਜ਼ਾਦੀ ਦਿਵਸ ਮੌਕੇ ਕੈਨੇਡਾ ਦੇ ਓਨਟਰੀਓ ਪ੍ਰਾਂਤ ਵਿਚ ਭਾਰਤੀ ਰੰਗਾਂ ਦੀ ਰੌਣਕ ਰਹੀ। ਭਾਰਤ ਦੇ ਦੂਤਾਵਾਸ ਅਤੇ ਕੌਂਸਲਖਾਨਿਆਂ ਵਿਚ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਲੋਕਾਂ ਦੀ ਖਿੱਚ ਦਾ ਕੇਂਦਰ ਨਿਆਗਰਾ ਫ਼ਾਲਜ ਟੋਰਾਂਟੋ ਵਿਚ ਸੀ.ਐਨ. ਟਾਵਰ ਨੂੰ ਰਾਤ ਸਮੇਂ ਭਾਰਤੀ ਰੰਗਾਂ ਨਾਲ ਰੁਸ਼ਨਾਇਆ ਗਿਆ। ਟੋਰਾਂਟੋ …
Read More »ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਦਾ ਸਾਥ ਦਿਆਂਗਾ : ਬਿਡੇਨ
ਰਾਸ਼ਟਰਪਤੀ ਚੁਣੇ ਜਾਣ ਦੀ ਸੂਰਤ ਵਿਚ ਭਾਰਤ ਨੂੰ ਹੋਰ ਖ਼ਤਰਿਆਂ ਨਾਲ ਨਜਿੱਠਣ ‘ਚ ਵੀ ਸਾਥ ਦੇਣ ਦਾ ਭਰੋਸਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਹੈ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦਾ ਪ੍ਰਸ਼ਾਸਨ ਖ਼ਤਰਿਆਂ ਤੇ ਚੁਣੌਤੀਆਂ ਨਾਲ ਨਜਿੱਠਣ ਵਿਚ …
Read More »ਡੈਮੋਕਰੇਟਾਂ ਦੇ ਕੌਮੀ ਸੰਮੇਲਨ ਵਿਚ ਡੋਨਾਲਡ ਟਰੰਪ ਨੂੰ ਹਰਾਉਣ ਦਾ ਸੱਦਾ
ਮਿਸ਼ੇਲ ਓਬਾਮਾ ਨੇ ਕਿਹਾ – ਟਰੰਪ ਅਮਰੀਕਾ ਲਈ ਗਲਤ ਰਾਸ਼ਟਰਪਤੀ ਵਾਸ਼ਿੰਗਟਨ/ਬਿਊਰੋ ਨਿਊਜ਼ ਡੈਮੋਕਰੇਟਾਂ ਦੇ ਕੌਮੀ ਸੰਮੇਲਨ ਦੌਰਾਨ ਵੱਖ-ਵੱਖ ਆਗੂਆਂ ਨੇ 3 ਨਵੰਬਰ ਨੂੰ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਸਾਰੇ ਅਮਰੀਕੀਆਂ ਨੂੰ ਇਕਜੁੱਟ ਹੋ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਉਣ ਦਾ ਸੱਦਾ ਦਿੱਤਾ। ਕਰੋਨਾਵਾਇਰਸ ਦੇ ਮੱਦੇਨਜ਼ਰ ਇਹ ਸੰਮੇਲਨ ਆਨਲਾਈਨ ਹੀ …
Read More »