Breaking News
Home / 2017 (page 269)

Yearly Archives: 2017

ਪੁਲਿਸ ਦੇ ਘੇਰੇ ਵਿਚ ਆਉਣ ‘ਤੇ ਤਿੰਨ ਗੈਂਗਸਟਰਾਂ ਨੇ ਕੀਤੀ ਖੁਦਕੁਸ਼ੀ

ਡੱਬਵਾਲੀ/ਬਿਊਰੋ ਨਿਊਜ਼ ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਵੱਲੋਂ ਮੰਗਲਵਾਰ ਤੜਕੇ ਪਿੰਡ ਸੁਖੇਰਾਖੇੜਾ ਦੀ ਢਾਣੀ ਨੇੜੇ ਕੀਤੀ ਸਾਂਝੀ ਕਾਰਵਾਈ ਦੌਰਾਨ ਘਿਰੇ ਪੰਜਾਬ ਦੇ ਤਿੰਨ ਗੈਂਗਸਟਰਾਂ ਨੇ ਖੁਦ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ। ਗੈਂਗਸਟਰਾਂ ਦੀ ਸ਼ਨਾਖਤ ਜਸਪ੍ਰੀਤ ਸਿੰਘ ‘ਜੰਪੀ’ ਉਰਫ਼ ‘ਜਿੰਮੀ ਡੌਨ’, ਕੰਵਲਜੀਤ ਸਿੰਘ ਉਰਫ਼ ਬੰਟੀ ਤੇ ਨਿਸ਼ਾਨ ਸਿੰਘ ਵਜੋਂ …

Read More »

ਮਾਰੇ ਗਏ ਗੈਂਗਸਟਰਾਂ ‘ਤੇ ਦਰਜ ਸਨ ਕਈ ਅਪਰਾਧਕ ਮਾਮਲੇ

ਫ਼ਰੀਦਕੋਟ/ਬਿਊਰੋ ਨਿਊਜ਼ : ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਪੱਤਰਕਾਰ ਸੰਮੇਲਨ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਸਖੇਰਾ ਖੇੜਾ ਵਿਚ ਮਾਰੇ ਗਏ ਤਿੰਨ ਗੈਂਗਸਟਰਾਂ ‘ਤੇ ਪੰਜਾਬ ਤੇ ਹਰਿਆਣਾ ਅੰਦਰઠਢਾਈ ਦਰਜਨ ਦੇ ਕਰੀਬ ਕਤਲ, ਇਰਾਦਾ ਕਤਲ, ਲੁੱਟਾਂ-ਖੋਹਾਂ ਆਦਿ ਦੇ ਅਪਰਾਧਕ ਮਾਮਲੇ ਦਰਜ ਸਨ। ਫ਼ਰੀਦਕੋਟ ਪੁਲਿਸ ਦੀ …

Read More »

ਬਟਾਲਾ ‘ਚ ਪੁਲਿਸ ‘ਤੇ ਜ਼ਹਿਰੀਲੀ ਸਪਰੇਅ ਕਰਕੇ ਗੈਂਗਸਟਰ ਨੂੰ ਛੁਡਾ ਕੇ ਲੈ ਗਏ ਸਾਥੀ

ਬਟਾਲਾ/ਬਿਊਰੋ ਨਿਊਜ਼  : ਬਟਾਲਾ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਇੱਕ ਗੈਂਗਸਟਰ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਗੈਂਗਸਟਰ ਦਾ ਨਾਮ ਹਰਵਿੰਦਰ ਸਿੰਘ ਉਰਫ਼ ਨੂਨੋ ਹੈ। ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਨੂੰ ਪੰਜਾਬ ਪੁਲਿਸ ਦੀ ਟੀਮ ਹੁਸ਼ਿਆਰਪੁਰ ਤੋਂ ਬਟਾਲਾ ਦੀ ਅਦਾਲਤ ਵਿੱਚ ਇੱਕ ਮਾਮਲੇ ਦੇ ਸਬੰਧ ਵਿੱਚ ਲੈ ਕੇ ਆਈ ਸੀ। ਇਸੇ …

Read More »

ਬੱਚਿਆਂ ‘ਚ ਫੈਲਣ ਲੱਗੀ ‘ਮੋਬਾਈਲਮੇਨੀਆ’ ਦੀ ਬਿਮਾਰੀ

ਡਾਕਟਰਾਂ ਕੋਲ ਸਲਾਹ ਲਈ ਪੁੱਜਣ ਲੱਗੇ ਮਾਪੇ, ਮਾਪੇ ਵੀ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ : ਮਾਹਿਰ ਪਟਿਆਲਾ/ਬਿਊਰੋ ਨਿਊਜ਼ : ਬਦਲਦੇ ਵਾਤਾਵਰਨ ਕਾਰਨ ਜਿੱਥੇ ਇਨਸਾਨ ਗੰਭੀਰ ਬਿਮਾਰੀਆਂ ਨਾਲ ਘਿਰਦਾ ਜਾ ਰਿਹਾ ਹੈ, ਉਥੇ ਹੀ ਹੁਣ ਬੱਚੇ ਵੀ ਇਕ ਨਵੀਂ ਵੱਖਰੀ ਕਿਸਮ ਦੀ ਬਿਮਾਰੀ ਦੀ ਜਕੜ ਵਿਚ ਆਉਣ ਲੱਗੇ ਹਨ। ਇਹ …

Read More »

ਰਾਣਾ ਗੁਰਜੀਤ ਦੇ ਝੂਠ ਹੋਣ ਲੱਗੇ ਉਜਾਗਰ

ਮੁਲਾਜ਼ਮਾਂ ਦੀਆਂ ਕੰਪਨੀਆਂ ਤੋਂ ਲਿਆ ਕਰੋੜਾਂ ਦਾ ਕਰਜ਼ਾ ਚੰਡੀਗੜ੍ਹ : ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਭਾਵੇਂ ਇਹ ਦਾਅਵਾ ਕਰੀ ਜਾਣ ਕਿ ਰੇਤੇ ਦੀਆਂ ਖੱਡਾਂ ਦੇ ਠੇਕੇ ਲੈਣ ਵਾਲੇ ਉਸ ਦੇ ਸਾਬਕਾ ਮੁਲਾਜ਼ਮ ਸਨ ਪਰ ਨਾ ਸਿਰਫ਼ ਮੰਤਰੀ, ਸਗੋਂ ਉਨ੍ਹਾਂ ਦਾ ਪੂਰਾ ਪਰਿਵਾਰ ਅਜਿਹੀਆਂ ਚਾਰ ਕੰਪਨੀਆਂ ਨਾਲ ਕਾਰੋਬਾਰ ਕਰ …

Read More »

ਵਰਦੀ ਵਾਲਾ ਡਰੱਗ ਤਸਕਰ

ਨਸ਼ਾ ਫੜਨ ‘ਤੇ ਗੈਲੇਂਟਰੀ ਐਵਾਰਡ ਹਾਸਲ ਕਰਨ ਵਾਲਾ ਪੰਜਾਬ ਦਾ ਬਹਾਦਰ ਇੰਸਪੈਕਟਰ ਹੀ ਨਿਕਲਿਆ ਡਰੱਗ ਮਾਫ਼ੀਆ, ਹੈਰੋਇਨ, ਸਮੈਕ ਤੇ ਏਕੇ-47 ਸਮੇਤ ਗ੍ਰਿਫ਼ਤਾਰ ਜਲੰਧਰ/ਬਿਊਰੋ ਨਿਊਜ਼ : ਨਸ਼ਿਆਂ ਖ਼ਿਲਾਫ਼ ਕਾਇਮ ਕੀਤੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਪੰਜਾਬ ਪੁਲਿਸ ਦੀਆਂ ਅੱਖਾਂ ਦਾ ਤਾਰਾ ਮੰਨੇ ਜਾਂਦੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਰਿਹਾਇਸ਼ ਤੋਂ ਵੱਡੀ ਮਾਤਰਾ …

Read More »

ਲੰਡਨ ਵਿਚ 24 ਮੰਜ਼ਿਲਾ ਟਾਵਰ ਸੜ ਕੇ ਸੁਆਹ, 12 ਮੌਤਾਂ, 70 ਤੋਂ ਵੱਧ ਜ਼ਖਮੀ

ਲੰਡਨ/ਬਿਊਰੋ ਨਿਊਜ਼ ਪੱਛਮੀ ਲੰਡਨ ਵਿੱਚ 24 ਮੰਜ਼ਿਲਾ ਰਿਹਾਇਸ਼ੀ ਟਾਵਰ ਨੂੰ ਅੱਗ ਲੱਗਣ ਕਾਰਨ 12 ਵਿਅਕਤੀ ਮਾਰੇ ਗਏ ਅਤੇ 74 ਹੋਰ ਜ਼ਖ਼ਮੀ ਹੋ ਗਏ। ਬਰਤਾਨੀਆ ਵਿੱਚ ਤਕਰੀਬਨ ਪਿਛਲੇ ਤਿੰਨ ਦਹਾਕਿਆਂ ਵਿੱਚ ਵਾਪਰਿਆ ਇਹ ਸਭ ਤੋਂ ਭਿਆਨਕ ਅਗਨੀ ਕਾਂਡ ਹੈ। ਲਾਟੀਮੇਰ ਰੋਡ ਉਤੇ ਲੈਂਕਾਸਟਰ ਵੈਸਟ ਐਸਟੇਟ ਦੇ ਗ੍ਰੈੱਨਫੈੱਲ ਟਾਵਰ ਵਿੱਚ ਸਥਾਨਕ ਸਮੇਂ …

Read More »

ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਨਾਟਕਕਾਰ ਅਜਮੇਰ ਔਲਖ

ਅਜਮੇਰ ਔਲਖ ਦੇ ਜੀਵਨ ਨਾਟਕ ਦਾ ਡਿੱਗਿਆ ਪਰਦਾ ਮਾਨਸਾ/ਬਿਊਰੋ ਨਿਊਜ਼ ਪੰਜਾਬੀ ਦੇ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਔਲਖ ਦਾ ਮਾਨਸਾ ਵਿਖੇ ਆਪਣੇ ਘਰ ਵਿਚ  ਵੱਡੇ ਤੜਕੇ ਦੇਹਾਂਤ ਹੋ ਗਿਆ ਹੈ। ਉਹ 75 ਸਾਲ ਦੇ ਸਨ ਤੇ ਪਿੱਛੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਤੇ ਤਿੰਨ ਧੀਆਂ ਹਨ। ਅਜਮੇਰ ਔਲਖ ਕੈਂਸਰ …

Read More »

ਚੈਂਪੀਅਨਜ਼ ਟਰਾਫੀ : ਭਾਰਤ-ਪਾਕਿਸਤਾਨ ਵਿਚਾਲੇ ਐਤਵਾਰ ਨੂੰ ਫਾਈਨਲ ਮੁਕਾਬਲਾ

ਸੈਮੀਫਾਈਨਲ ‘ਚ ਬੰਗਲਾਦੇਸ਼ ਨੂੰ ਬੁਰੀ ਤਰ੍ਹਾਂ ਹਰਾਇਆ ਬਰਮਿੰਘਮ : ਭਾਰਤ ਨੇ ਵੀਰਵਾਰ ਨੂੰ ਇੱਥੇ ਖੇਡੇ ਦੂਜੇ ਸੈਮੀ ਫਾਈਨਲ ਵਿੱਚ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਕੇ ਆਈਸੀਸੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਹੁਣ ਭਾਰਤ 18 ਜੂਨ ਨੂੰ ਫਾਈਨਲ ਵਿੱਚ ਆਪਣੇ ਰਿਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡੇਗਾ। …

Read More »

ਮਜ਼ਦੂਰਾਂ ਦੀ ਤੋਟ : ਕਿਸਾਨਾਂ ਵਲੋਂ ਪਰਵਾਸੀ ਮਜ਼ਦੂਰਾਂ ਲਈ ਸਹੂਲਤ, ‘ਰੋਟੀ, ਕੱਪੜਾ, ਰਿਹਾਇਸ਼ ਤੇ ਮੋਬਾਈਲ ਮੁਫਤ’

ਰੇਲਵੇ ਸਟੇਸ਼ਨਾਂ ‘ਤੇ ਜਾ ਕੇ ਪਰਵਾਸੀ ਮਜ਼ਦੂਰਾਂ ਨੂੰ ਲੱਭਣ ਲੱਗੇ ਕਿਸਾਨ ਫਿਰੋਜ਼ਪੁਰ : ਜ਼ਰੂਰਤ ਪੈਣ ‘ਤੇ ਪਰਵਾਸੀ ਮਜ਼ਦੂਰ ਕਿੰਨੇ ਅਹਿਮ ਹੁੰਦੇ ਹਨ, ਇਸਦਾ ਅੰਦਾਜ਼ਾ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ‘ਤੇ ਉਨ੍ਹਾਂ ਕਿਸਾਨਾਂ ਦੀ ਹਾਲਤ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ਜੋ ਸਵੇਰੇ ਤੋਂ ਹੀ ਬਿਹਾਰ, ਉਤਰ ਪ੍ਰਦੇਸ਼ ਤੋਂ ਆਉਣ ਵਾਲੀਆਂ …

Read More »