Breaking News
Home / ਹਫ਼ਤਾਵਾਰੀ ਫੇਰੀ (page 27)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

100 ਗਰਾਮ ਹੇਠਾਂ ਦਬ ਕੇ ਰਹਿ ਗਈਆਂ ਭਾਰਤ ਦੀਆਂ ਉਮੀਦਾਂ

ਮਾਂ ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ : ਵਿਨੇਸ਼ ਫੋਗਾਟ ਮਹਿਲਾ ਪਹਿਲਵਾਨ ਵੱਲੋਂ ਕੁਸ਼ਤੀ ਨੂੰ ਅਲਵਿਦਾ ਪੈਰਿਸ, ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਮਗਰੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਵਿਨੇਸ਼ ਨੇ ਕਿਹਾ ਕਿ ਉਸ ਵਿੱਚ ਹੁਣ ਹੋਰ ਤਾਕਤ ਨਹੀਂ ਬਚੀ ਹੈ। …

Read More »

ਕੇਂਦਰ ਭਾਰਤੀ ਖਿਡਾਰੀਆਂ ਦੇ ਹਿੱਤ ਮਹਿਫੂਜ਼ ਰੱਖਣ ‘ਚ ਨਾਕਾਮ : ਮਾਨ

ਚੰਡੀਗੜ੍ਹ : ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਵਿਚ ਕੁਸ਼ਤੀ ਦੇ 50 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਲਈ ਅਯੋਗ ਐਲਾਨੇ ਜਾਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾ ਪਹਿਲਵਾਨ ਦੇ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਬਲਾਲੀ ਪਹੁੰਚ ਕੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਮਾਨ ਨੇ …

Read More »

ਪੰਜਾਬੀ ਐਨ.ਆਰ.ਆਈਜ਼ ਦੀ ਸਹੂਲਤ ਲਈ ਦਿੱਲੀ ਏਅਰਪੋਰਟ ‘ਤੇ ਖੁੱਲ੍ਹਿਆ ਸਹਾਇਤਾ ਕੇਂਦਰ

ਨਵੀਂ ਦਿੱਲੀ : ਪੰਜਾਬ ਸਰਕਾਰ ਵੱਲੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 3 ‘ਤੇ ਐਨਆਰਆਈ ਪੰਜਾਬੀਆਂ ਦੀ ਮਦਦ ਲਈ ਖੋਲ੍ਹੇ ਗਏ ਸਹਾਇਤਾ ਕੇਂਦਰ ਦੀ ਵੀਰਵਾਰ ਤੋਂ ਸ਼ੁਰੂਆਤ ਹੋ ਗਈ ਹੈ। ਇਹ ਸਹਾਇਤਾ ਕੇਂਦਰ ਐਨਆਰਆਈ ਪੰਜਾਬੀਆਂ ਦੀ ਮਦਦ ਲਈ 24 ਘੰਟੇ ਖੁੱਲ੍ਹੇਗਾ ਰਹੇਗਾ ਅਤੇ ਇਸ ਦਾ ਉਦਘਾਟਨ ਪੰਜਾਬ ਦੇ …

Read More »

ਭਾਰਤ ਤੋਂ ਵਿਦਿਆਰਥੀ ਘੱਟ ਆਉਣ ਨਾਲ ਕੈਨੇਡਾ ਦੇ ਕਾਲਜਾਂ ਨੂੰ ਆਈ ਤੰਗੀ

ਕੈਨੇਡੀਅਨ ਵਿਦਿਆਰਥੀਆਂ ਲਈ ਸਰਕਾਰ ਕੋਲੋਂ ਮੰਗਿਆ ਜਾਵੇਗਾ ਜ਼ਿਆਦਾ ਫੰਡ ਭਾਰਤੀ ਵਿਦਿਆਰਥੀਆਂ ਤੋਂ ਜ਼ਿਆਦਾ ਫੀਸ ਮਿਲਦੀ ਸੀ, ਜੋ ਹੁਣ ਹੋਈ ਘੱਟ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਭਾਰਤ ਅਤੇ ਦੂਜੇ ਦੇਸ਼ਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ‘ਚ ਆਈ ਕਮੀ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਈ …

Read More »

ਨਿਊ ਬਰੰਸਵਿੱਕ ‘ਚ ਸੜਕ ਹਾਦਸੇ ‘ਚ ਭੈਣ-ਭਰਾ ਸਣੇ ਤਿੰਨ ਪੰਜਾਬੀਆਂ ਦੀ ਗਈ ਜਾਨ

ਭੈਣ-ਭਰਾ ਮਲੌਦ ਅਤੇ ਇੱਕ ਲੜਕੀ ਸਮਾਣਾ ਨਾਲ ਸਬੰਧਤ ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੇ ਉੱਤਰੀ ਸੂਬੇ ਨਿਊ ਬਰੰਸਵਿੱਕ ਵਿਚ ਸੜਕ ਹਾਦਸੇ ਵਿੱਚ ਪੰਜਾਬ ਤੋਂ ਸਟੱਡੀ ਵੀਜ਼ੇ ‘ਤੇ ਆਈਆਂ ਦੋ ਲੜਕੀਆਂ ਤੇ ਇੱਕ ਲੜਕੇ ਦੀ ਮੌਤ ਹੋ ਗਈ। ਇਨ੍ਹਾਂ ‘ਚ ਦੋ ਚਚੇਰੇ ਭੈਣ-ਭਰਾ ਸਨ। ਮ੍ਰਿਤਕਾਂ ਦੀ ਪਛਾਣ ਹਰਮਨ ਸੋਮਲ (23) ਪੁੱਤਰੀ ਮਨਦੀਪ …

Read More »

ਕੈਨੇਡਾ ਲਈ ਸਮਰ ਮੈਕਿੰਤੋਸ਼ ਨੇ ਤੈਰਾਕੀ ਵਿਚ ਜਿੱਤਿਆ ਸੋਨੇ ਦਾ ਤਮਗਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਸਮਰ ਮੈਕਿੰਤੋਸ਼ ਨੇ ਔਰਤਾਂ ਦੀ 400 ਮੀਟਰ ਤੈਰਾਕੀ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਟੋਰਾਂਟੋ ਦੀ 17 ਸਾਲਾ ਮੈਕਿੰਤੋਸ਼ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਮਹਿਲਾ ਬਣ ਗਈ ਹੈ। ਮੈਕਿੰਤੋਸ਼ ਨੇ ਇਹ ਉਪਲਬਧੀ ਸੰਯੁਕਤ ਰਾਜ ਅਮਰੀਕਾ ਦੀ ਕੇਟੀ ਗਰਿੰਸ ਨੂੰ ਹਰਾ ਕੇ ਹਾਸਲ ਕੀਤੀ। ਉਨਟਾਰੀਓ …

Read More »

ਓਟਵਾ ਤੇ ਲਾਸ ਵੇਗਾਸ ਲਈ ਪੋਰਟਰ ਏਅਰਲਾਈਨ ਨਵੰਬਰ ਤੋਂ ਨਾਨਸਟਾਪ ਸੇਵਾ ਕਰੇਗੀ ਸ਼ੁਰੂ

ਓਟਵਾ/ਬਿਊਰੋ ਨਿਊਜ਼ : ਓਟਵਾ ਦੇ ਯਾਤਰੀ ਇਸ ਪਤਝੜ ਵਿੱਚ ਪੋਰਟਰ ਏਅਰਲਾਈਨਜ ‘ਤੇ ਕੈਨੇਡਾ ਦੀ ਰਾਜਧਾਨੀ ਤੋਂ ਦੁਨੀਆ ਦੀ ਮਨੋਰੰਜਨ ਰਾਜਧਾਨੀ ਤੱਕ ਸਿੱਧੇ ਉਡਾਨ ਭਰ ਸਕਣਗੇ। ਪੋਰਟਰ ਨੇ 1 ਨਵੰਬਰ ਤੋਂ ਓਟਵਾ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਲਾਸ ਵੇਗਾਸ ਵਿੱਚ ਲਾਸ ਵੇਗਾਸ ਹੈਰੀ ਰੀਡ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਨਾਨਸਟਾਪ ਸੇਵਾ ਦਾ ਐਲਾਨ …

Read More »

ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਕਲੇਸ਼ ਸਿਖਰਾਂ ‘ਤੇ ਪਹੁੰਚਿਆ

ਅਕਾਲੀ ਦਲ ਨੇ ਬਾਗੀ ਧੜੇ ਦੇ ਅੱਠ ਆਗੂਆਂ ਨੂੰ ਪਾਰਟੀ ‘ਚੋਂ ਕੱਢਿਆ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਤੋਂ ਨਰਾਜ਼ ਚੱਲ ਰਹੇ ਆਗੂਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਅੱਠ ਆਗੂਆਂ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ। ਇਨ੍ਹਾਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ …

Read More »

ਈਡੀ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਈਡੀ ਦੀ ਟੀਮ ਨੇ ਜਲੰਧਰ ਦਫ਼ਤਰ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤ ਭੂਸ਼ਣ ਆਸ਼ੂ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਲੰਧਰ ਸਥਿਤ ਦਫ਼ਤਰ ਵਿਖੇ ਪਹੁੰਚੇ, ਜਿੱਥੇ ਈਡੀ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਸੀ। ਮੀਡੀਆ ਰਿਪੋਰਟਾਂ …

Read More »

ਇਕ ਨਵੇਂ ਸਰਵੇਖਣ ਅਨੁਸਾਰ

ਦੋ ਤਿਹਾਈ ਕੈਨੇਡੀਅਨਾਂ ਨੂੰ ਵਿਆਜ਼ ਦਰਾਂ ਵਿਚ ਕਟੌਤੀ ਦੀ ਹੈ ਜ਼ਰੂਰਤ ਕੈਲਗਰੀ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਬੈਂਕ ਆਫ ਕੈਨੇਡਾ ਦੀ ਹਾਲ ਹੀ ਵਿੱਚ ਵਿਆਜ ਦਰਾਂ ਵਿੱਚ ਕੀਤੀ ਗਈ ਕਟੌਤੀ ਨੇ ਕੈਨੇਡੀਅਨ ਲੋਕਾਂ ਦੀ ਨਿੱਜੀ ਵਿੱਤ ਬਾਰੇ ਨਕਾਰਾਤਮਕ ਧਾਰਨਾਵਾਂ ਨੂੰ ਬਦਲਣ ਵਿੱਚ ਬਹੁਤ ਘੱਟ ਮਦਦ …

Read More »