Breaking News
Home / ਭਾਰਤ (page 790)

ਭਾਰਤ

ਭਾਰਤ

ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

ਭਾਰਤੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ ਜੰਮੂ/ਬਿਊਰੋ ਨਿਊਜ਼ ਪਾਕਿਸਤਾਨੀ ਸੈਨਿਕਾਂ ਨੇ ਅੱਜ ਰਿਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਚ ਕੰਟਰੋਲ ਰੇਖਾ ‘ਤੇ ਸਥਿਤ ਭਾਰਤੀ ਚੌਕੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ। ਭਾਰਤੀ ਸਰਹੱਦ ਦੀ ਸੁਰੱਖਿਆ ਲਈ ਤਾਇਨਾਤ ਭਾਰਤੀ ਸੈਨਿਕਾਂ ਨੇ ਵੀ ਇਸਦੇ ਜਵਾਬ ਵਿਚ ਗੋਲੀਬਾਰੀ ਕੀਤੀ। ਸੀਨੀਅਰ ਫੌਜ ਅਧਿਕਾਰੀ …

Read More »

ਭਾਜਪਾ ‘ਚੋਂ ਸਸਪੈਂਡ ਕੀਰਤੀ ਆਜ਼ਾਦ ਦੀ ਪਤਨੀ ‘ਆਪ’ ਵਿਚ ਹੋਵੇਗੀ ਸ਼ਾਮਲ

ਆਖਿਆ, ਪਤੀ ਦੀ ਬੇਇੱਜ਼ਤੀ ਹੋਈ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ‘ਚੋਂ ਸਸਪੈਂਡ ਸੰਸਦ ਮੈਂਬਰ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਆਮ ਆਦਮੀ ਪਾਰਟੀ ਜੁਆਇੰਨ ਕਰਨ ਦੀ ਤਿਆਰੀ ਵਿਚ ਹੈ। ਉਹ ਆਉਂਦੀ 13 ਨਵੰਬਰ ਨੂੰ ਰਸਮੀ ਤੌਰ ‘ਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਵਿਚ ਸ਼ਾਮਲ ਹੋਵੇਗੀ। ਪਾਰਟੀ ਬਦਲਣ ਦੇ ਪਿੱਛੇ ਉਸਦਾ ਕਹਿਣਾ ਹੈ ਕਿ …

Read More »

ਰਾਹੁਲ ਗਾਂਧੀ ਨੂੰ ਕਮਾਨ ਸੌਂਪਣ ਦੀ ਫਿਰ ਉਠੀ ਮੰਗ

ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਪੂਰੀ ਤਰ੍ਹਾਂ ਨਾਲ ਕਾਂਗਰਸ ਪਾਰਟੀ ਦੀ ਕਮਾਨ ਸੌਂਪਣ ਦੀ ਆਵਾਜ਼ ਫਿਰ ਤੋਂ ਬੁਲੰਦ ਹੋ ਗਈ ਹੈ। ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣ ਦਾ ਸਮਰਥਨ ਕੀਤਾ ਹੈ। ਬੈਠਕ ਵਿਚ ਏ.ਕੇ. …

Read More »

ਹਰਿਆਣਾ ਦੇ ਪਿੰਡ ਅੰਤਹੇੜੀ ਵਿਚ ਹੋਇਆ ਮਨਦੀਪ ਸਿੰਘ ਦਾ ਸਸਕਾਰ

ਕੁਰੂਕਸ਼ੇਤਰ/ਬਿਊਰੋ ਨਿਊਜ਼ : ਐਲ ਓ ਸੀ ਉੱਤੇ ਸ਼ਹੀਦ ਹੋਏ ਹਰਿਆਣਾ ਦੇ ਨੌਜਵਾਨ ਮਨਦੀਪ ਸਿੰਘ ਦਾ ਉਸ ਦੇ ਜੱਦੀ ਪਿੰਡ ਅੰਤਹੇੜੀ ਵਿਖੇ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਸੈਨਾ ਦੇ ਅਫ਼ਸਰਾਂ, ਆਮ ਲੋਕਾਂ ਦੇ ਨਾਲ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਮਨਦੀਪ ਸਿੰਘ ਨੂੰ ਸ਼ਰਧਾਂਜਲੀ …

Read More »

ਪਾਕਿ ਦੀ ਗੋਲਾਬਾਰੀ ਨੇ ਲਈ ਅੱਠ ਨਾਗਰਿਕਾਂ ਦੀ ਜਾਨ

ਭਾਰਤੀ ਜਵਾਨਾਂ ਨੇ ਜਵਾਬੀ ਕਾਰਵਾਈ ਵਿੱਚ ਦੋ ਪਾਕਿ ਫੌਜੀ ਮਾਰੇ ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਮੂ ਖੇਤਰ ਵਿੱਚ ਪਾਕਿਸਤਾਨ ਵੱਲੋਂ ਮੋਰਟਾਰ ਦਾਗ਼ਣ ਕਾਰਨ ਮੰਗਲਵਾਰ ਨੂੰ ਅੱਠ ਨਾਗਰਿਕਾਂ ਦੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ। ਭਾਰਤੀ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਦੋ ਪਾਕਿਸਤਾਨੀ ਫੌਜੀ ਮਾਰੇ ਗਏ ਤੇ …

Read More »

ਸਾਬਕਾ ਸੈਨਿਕ ਦੀ ਖੁਦਕੁਸ਼ੀ ਤੋਂ ਭਖ਼ੀ ਸਿਆਸਤ

ਇਕ ਰੈਂਕ ਇਕ ਪੈਨਸ਼ਨ ਦੇ ਮੁੱਦੇ ‘ਤੇ ਖਾਧਾ ਜ਼ਹਿਰ; ਕਾਂਗਰਸ ਅਤੇ ‘ਆਪ’ ਨੇ ਮੋਦੀ ਸਰਕਾਰ ਨੂੰ ਘੇਰਿਆ ਰਾਹੁਲ ਨੂੰ ਦੋ ਵਾਰ ਹਿਰਾਸਤ ਵਿਚ ਲਿਆ, ਕੇਜਰੀਵਾਲ ਨੂੰ ਹਸਪਤਾਲ ਨਾ ਜਾਣ ਦਿੱਤਾ ਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਰੈਂਕ ਇਕ ਪੈਨਸ਼ਨ ਦੇ ਮੁੱਦੇ ‘ਤੇ ਸਾਬਕਾ ਸੈਨਿਕ ਰਾਮ ਕਿਸ਼ਨ ਗਰੇਵਾਲ (70) ਵੱਲੋਂ ਖ਼ੁਦਕੁਸ਼ੀ ਕੀਤੇ …

Read More »

ਤਾਜ਼ਾ ਖਾਣੇ ਨਾਲ ਸੰਗੀਤ ਦਾ ਅਨੰਦ ਮਾਣਨਗੇ ਗਾਹਕ

ਗੁਰਦਾਸ ਮਾਨ ਖੋਲ੍ਹਣਗੇ ਰੈਸਟੋਰੈਂਟ ਨਵੀਂ ਦਿੱਲੀ : ਉੱਘੇ ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਛੇਤੀ ਹੀ ਰੇਸਤਰਾਂ ਕਾਰੋਬਾਰ ਵਿਚ ਕਦਮ ਰੱਖਣ ਜਾ ਰਹੇ ਹਨ। ਉਨ੍ਹਾਂ ਦਿੱਲੀ ਦੀ ਇਕ ਨੋਅ ਕੈਪੀਟਲ ਫਰਮ ਨਾਲ ਭਾਈਵਾਲੀ ਕਰਕੇ ਰੇਸਤਰਾਂ ਬਰਾਂਡ ‘ਦ ਸਟੂਡੀਓ-ਬਾਏ ਗੁਰਦਾਸ ਮਾਨ’ ਲਾਂਚ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਿਚ ਰਸੋਈ ਤੇ …

Read More »

ਗਹਿਲੋਤ ਬਣੇ ਕਾਂਗਰਸ ਸਕਰੀਨਿੰਗ ਕਮੇਟੀ ਦੇ ਪ੍ਰਧਾਨ

ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਣਾਈ ਕਾਂਗਰਸ ਸਕਰੀਨਿੰਗ ਕਮੇਟੀ ਦਾ ਪ੍ਰਧਾਨ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਬਣਾਇਆ ਗਿਆ ਹੈ। ਗਹਿਲੋਤ ਤੋਂ ਇਲਾਵਾ ਸਕਰੀਨਿੰਗ ਕਮੇਟੀ ਵਿੱਚ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਕਾਂਗਰਸ ઠਦੇ ਪ੍ਰਧਾਨ ਅਮਰਿੰਦਰ ਸਿੰਘ, ਕਾਂਗਰਸ ਵਿਧਾਇਕ ਦਲ ਦੇ ਨੇਤਾ ਚਰਨਜੀਤ …

Read More »

ਸਿੱਖ ਕਤਲੇਆਮ: ਅੱਖਾਂ ਮੀਚਣ ਵਾਲੇ ਅਫ਼ਸਰਾਂ ਨੂੰ ਭਾਈਵਾਲ ਮੰਨਿਆ ਜਾਵੇ

ਨਵੀਂ ਦਿੱਲੀ/ਬਿਊਰੋ ਨਿਊਜ਼ 1984 ਦੇ ਸਿੱਖ ਕਤਲੇਆਮ ਦੀ 32ਵੀਂ ਬਰਸੀ ਮੌਕੇ ਰਾਜਸਥਾਨ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਅਨਿਲ ਦੇਵ ਸਿੰਘ ਨੇ ਕਿਹਾ ਕਿ ਫ਼ਰਜ਼ ਤੋਂ ਮੂੰਹ ਮੋੜਨ ਵਾਲੇ ਅਤੇ ਹਮਲਾਵਰਾਂ ਉਤੇ ਅੱਖਾਂ ਮੀਚਣ ਵਾਲੇ ਸਰਕਾਰੀ ਅਫ਼ਸਰਾਂ ਨੂੰ ਇਸ ਕਤਲੋਗਾਰਤ ਵਿੱਚ ਮਦਦ ਕਰਨ ਵਾਲੇ ਐਲਾਨਿਆ ਜਾਣਾ ਚਾਹੀਦਾ ਹੈ। ਕਤਲੇਆਮ ਸਬੰਧੀ ਸਿੱਖ …

Read More »

1984 ਦਾ ਸਿੱਖ ਵਿਰੋਧੀ ਕਤਲੇਆਮ ਦੁਖਦਾਈ : ਮੋਦੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਦੁਖਦਾਈ ਕਰਾਰ ਦਿੰਦੇ ਹੋਏ ਇਥੇ ਕਿਹਾ ਕਿ ਦੇਸ਼ ਦੀ ਏਕਤਾ ਲਈ ਜਿਊਣ-ਮਰਨ ਵਾਲੇ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ‘ਤੇ ਅਜਿਹੀ ਘਟਨਾ ਅਤਿ ਦਰਦ ਭਰੀ ਹੈ। ਮੋਦੀ ਨੇ ਅਕਾਸ਼ਵਾਣੀ ‘ਤੇ ਆਪਣੇ ਮਾਸਿਕ ਪ੍ਰੋਗਰਾਮ ‘ਮਨ …

Read More »