Breaking News
Home / ਦੁਨੀਆ (page 205)

ਦੁਨੀਆ

ਦੁਨੀਆ

ਅਮਰਜੀਤ ਸਿੰਘ ਸ਼ੇਰਗਿੱਲ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ

ਹੰਬਰਵੁੱਡ ਸੀਨੀਅਰ ਕਲੱਬ ਦੇ ਸੀਨੀਅਰ ਮੈਂਬਰ ਅਮਰਜੀਤ ਸਿੰਘ ਸ਼ੇਰਗਿੱਲ ਨੂੰ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਪੋਤਰੇ ਦੀ ਵਡਮੁੱਲੀ ਦਾਤ ਪ੍ਰਾਪਤ ਹੋਈ ਹੈ। ਇਸ ਖੁਸ਼ੀ ਦੇ ਮੌਕੇ ਨੂੰ ਹੰਬਰਵੁੱਡ ਸੀਨੀਅਰ ਕਲੱਬ ਦੇ ਸਮੂਹ ਮੈਂਬਰਾਂ ਨਾਲ ਸਾਂਝੇ ਕਰਦੇ ਹੋਏ ਸ਼ੇਰਗਿੱਲ ਨੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ …

Read More »

ਮੇਹਟਾਂ ਨਿਵਾਸੀਆਂ ਦੀ ਪਿਕਨਿਕ ‘ਚ ਆਏ ਮਹਿਮਾਨਾਂ ਨੇ ਖੂਬ ਅਨੰਦ ਮਾਣਿਆ

ਬਰੈਂਪਟਨ/ਬਿਊਰੋ ਨਿਊਜ਼ : ਜੀਟੀਏ ਅਤੇ ਇਸ ਦੇ ਆਸ ਪਾਸ ਦੇ ਸ਼ਹਿਰਾਂ ਵਿੱਚ ਵਸਦੇ ਫਗਵਾੜੇ ਨੇੜਲੇ ਪਿੰਡ ਮੇਹਟਾਂ ਨਿਵਾਸੀਆਂ ਵਲੋਂ ਆਪਣੀ ਛੇਵੀਂ ਸਲਾਨਾ ਪਿਕਨਕ ਕਰਵਾਈ ਗਈ। ਇਸ ਪਿਕਨਿਕ ਵਿੱਚ ਪਰਿਵਾਰਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ। ਬੱਚਿਆਂ ਅਤੇ ਵੱਡਿਆਂ ਵਲੋਂ ਇਸ ਦਾ ਖੂਬ ਅਨੰਦ ਮਾਣਿਆ ਗਿਆ।ਇਹ ਪਿਕਨਿਕ ਇਥੋਂ ਦੇ ਏਲਡਰੇਡੋ …

Read More »

ਸੈਕਰਾਮੈਂਟੋ, ਕੈਲੀਫੋਰਨੀਆ ਨੇੜੇ ਦੋ ਡਰਾਈਵਰਾਂ ਵਿਚਾਲੇ ਖਹਿਬਾਜੀ ਕਾਰਨ ਹੋਈ ਲੜਾਈ ‘ਚ ਦੋਵਾਂ ਦੀ ਮੌਤ

ਸੈਕਰਾਮੈਂਟੋ : ਕੈਲੀਫੋਰਨੀਆ ਦੇ ਇੰਟਰਸਟੇਟ 5 ਤੇ ਡਿਲ ਪਾਸੋ ਸਟਰੀਟ ਲਾਗੇ ਦੋ ਡਰਾਈਵਰਾਂ ਵਿਚਾਲੇ ਹੋਈ ਖਹਿਬਾਜ਼ੀ ਕਰਕੇ ਲੜਾਈ ਦੌਰਾਨ ਦੋਹਾਂ ਦੀ ਹੀ ਮੌਤ ਹੋ ਗਈ । ਕੈਲੀਫੋਰਨੀਆ ਦੇ ਹਾਈਵੇ ਪੈਟਰੋਲ ਨੇ ਦੱਸਿਆ ਕਿ ਇਹ ਘਟਨਾ ਸਵੇਰੇ 3:44 ਵਜੇ ਵਾਪਰੀ, ਜਦੋਂ ਡਿਲ ਪਾਸੋ ਰੋਡ ਦੇ ਨੇੜੇ ਹਾਈਵੇਅ ਦੇ ਉੱਤਰ ਵੱਲ ਖੜ੍ਹੇ …

Read More »

ਲੰਡਨ ਵਿਚ ਸਿੱਖ ਰੈਫ਼ਰੈਂਡਮ ਦੇ ਨਾਮ ‘ਤੇ ਹੋਈ ਰੈਲੀ

ਲੰਡਨ/ਬਿਊਰੋ ਨਿਊਜ਼ ਲੰਘੇ ਐਤਵਾਰ ਨੂੰ ਲੰਡਨ ਦੇ ਟਰੈਫਲਗਰ ਸੁਕੇਅਰ ਵਿਖੇ ‘ਪੰਜਾਬ ਰੈਫ਼ਰੈਂਡਮ 2020’ ਦੇ ਸਬੰਧ ਵਿਚ ਲੰਡਨ ਐਲਾਨਨਾਮਾ ਰੈਲੀ ਦਾ ਸਿੱਖਸ ਫ਼ਾਰ ਜਸਟਿਸ ਦੀ ਅਗਵਾਈ ਵਿਚ ਕਰਵਾਈ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਸ਼ਾਮਿਲ ਹੋਇਆ। ਇਸ ਮੌਕੇ ਨਵੰਬਰ 2020 ਵਿਚ ਗੈਰ-ਸਰਕਾਰੀ ਰੈਫ਼ਰੈਂਡਮ ਕਰਵਾਉਣ ਦਾ ਐਲਾਨ ਕੀਤਾ ਗਿਆ। ਸਿੱਖਸ …

Read More »

ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਤੇ ਹੁਸੈਨ ਦਾ ਨਾਮ ਕਾਲੀ ਸੂਚੀ ‘ਚ ਸ਼ਾਮਲ

ਇਸਲਾਮਾਬਾਦ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਅਤੇ ਹੁਸੈਨ ਨੂੰ ਅਧਿਕਾਰੀਆਂ ਨੇ ਕਾਲੀ ਸੂਚੀ ਵਿਚ ਪਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਦੇ ਪਾਕਿਸਤਾਨੀ ਪਾਸਪੋਰਟਾਂ ‘ਤੇ ਸਫ਼ਰ ਕਰਨ ਖਿਲਾਫ਼ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਲੰਡਨ ਵਿਚ ਰਹਿੰਦੇ ਸ਼ਰੀਫ਼ ਦੇ ਦੋਵੇਂ ਪੁੱਤਰਾਂ …

Read More »

ਗਣਿਤ ਦੇ ਨੋਬਲ ਪੁਰਸਕਾਰ ਨਾਲ ਭਾਰਤ-ਆਸਟ੍ਰੇਲੀਆਈ ਪ੍ਰੋਫੈਸਰ ਸਨਮਾਨਿਤ

ਮੈਲਬੌਰਨ : ਭਾਰਤੀ ਮੂਲ ਦੇ ਆਸਟ੍ਰੇਲੀਆਈ ਅਕਸ਼ੈ ਵੈਂਕਟੇਸ਼ ਫ਼ੀਲਡ ਪੁਰਸਕਾਰ ਪ੍ਰਾਪਤ ਕਰਕੇ ਭਾਰਤੀਆਂ ਦਾ ਮਾਣ ਵਧਾਇਆ ਹੈ। ਇਸ ਪੁਰਸਕਾਰ ਨੂੰ ਨੋਬਲ ਪੁਰਸਕਾਰ ਵਾਂਗ ਵਰਨਣ ਕੀਤਾ ਜਾਂਦਾ ਹੈ। ਅਕਸ਼ੈ ਨੂੰ ਇਹ ਪੁਰਸਕਾਰ ਹਿਸਾਬ ਵਿਚ ਕੀਤੇ ਨਵੇਂ ਅਧਿਐਨ ਅਤੇ ਲਿਆਂਦੇ ਨਵੇਂ ਤੱਥਾਂ ਦੇ ਆਧਾਰ ‘ਤੇ ਮਿਲਿਆ ਹੈ। 13 ਸਾਲ ਦੀ ਉਮਰ ਵਿਚ …

Read More »

ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ, ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ

ਪਣਜੀ/ਬਿਊਰੋ ਨਿਊਜ਼ ਤਿੱਬਤੀਆਂ ਦੇ ਰੂਹਾਨੀ ਆਗੂ ਦਲਾਈ ਲਾਮਾ ਨੇ ਕਿਹਾ ਕਿ ਮਹਾਤਮਾ ਗਾਂਧੀ ਇਸ ਗੱਲ ਦੇ ਹੱਕ ਵਿੱਚ ਸਨ ਕਿ ਮੁਹੰਮਦ ਅਲੀ ਜਿਨਾਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਪਰ ਜਵਾਹਰ ਲਾਲ ਨਹਿਰੂ ਨੇ ਆਪਣੀ ਹਿੰਡ ਨਾ ਛੱਡੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾਉਣ …

Read More »

ਗਲੋਬਲ ਪੰਜਾਬ ਫਾਊਂਡੇਸ਼ਨ ਵਲੋਂ ਬਾਬਾ ਨਜ਼ਮੀ, ਦੀਪ ਸਈਦਾ ਅਤੇ ਡਾ. ਗੁਰਇਕਬਾਲ ਦਾ ਸਨਮਾਨ ਸਮਾਰੋਹ

ਬਰੈਂਪਟਨ : ਪੱਛਮੀ ਪੰਜਾਬ ਦੇ ਉੱਘੇ ਪੰਜਾਬੀ ਕਵੀ ਬਾਬਾ ਨਜਮੀ, ਲਾਹੌਰ ਪਕਿਸਤਾਨ ਤੋਂ ਹੀ ਇਸਟੀਚਿਊਟ ਫਾਰ ਪੀਸ ਐਂਡ ਸੈਕੂਲਰ ਸਟੱਡੀਜ਼ ਦੀ ਫਾਊਂਡਰ ਡਾਇਰੈਕਟਰ ਦੀਪ ਸਈਦਾ ਅਤੇ ਲੁਧਿਆਣਾ ਪੰਜਾਬ ਤੋਂ ਆਏ ਡਾ ਗੁਰਇਕਬਾਲ ਸਿੰਘ; ਐਡੀਟਰ ਤ੍ਰਿਸ਼ੰਕੂ ਦਾ ਸਨਮਾਨ ਸਮਾਰੋਹ ਪਿਆਰਾ ਸਿੰਘ ਕੁੱਦੋਵਾਲ ਅਤੇ ਸੁਰਜੀਤ ਦੇ ਗ੍ਰਹਿ ਵਿਖੇ ਆਯੋਜਿਤ ਕੀਤਾ ਗਿਆ। ਪ੍ਰਧਾਨਗੀ …

Read More »

ਅਮਰੀਕਾ ‘ਚ ਵਧਣ ਲੱਗੇ ਸਿੱਖਾਂ ‘ਤੇ ਨਸਲੀ ਹਮਲੇ

ਕੈਲੀਫੋਰਨੀਆ ਦੇ ਸ਼ਹਿਰ ਮਨਟੀਕਾ ‘ਚ 71 ਸਾਲਾ ਬਜ਼ੁਰਗ ਸਿੱਖ ਸਾਹਿਬ ਸਿੰਘ ਦੀ ਕੁੱਟਮਾਰ ਵਾਸ਼ਿੰਗਟਨ/ਬਿਊਰੋ ਨਿਊਜ਼ ਕੈਲੀਫੋਰਨੀਆ ਵਿਚ ਇੱਕ ਹੋਰ ਸਿੱਖ ਵਿਅਕਤੀ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਇੱਥੇ ਦੋ ਅਣਪਛਾਤੇ ਵਿਅਕਤੀਆਂ ਵਲੋਂ 71 ਸਾਲਾ ਇੱਕ ਸਿੱਖ ਬਜ਼ੁਰਗ ਨੂੰ ਨਾ ਸਿਰਫ਼ ਬੁਰੀ ਤਰ੍ਹਾਂ ਕੁੱਟਿਆ ਗਿਆ, ਬਲਕਿ ਉਸ ਉੱਪਰ ਥੁੱਕ ਵੀ ਸੁੱਟਿਆ। …

Read More »

ਕੈਲੀਫੋਰਨੀਆ ‘ਚ ਗੋਰਿਆਂ ਨੇ ਸਿੱਖ ਵਿਅਕਤੀ ਦੀ ਕੀਤੀ ਕੁੱਟਮਾਰ

ਕਿਹਾ, ਆਪਣੇ ਦੇਸ਼ ਵਾਪਸ ਜਾਓ, ਤੁਹਾਡਾ ਇੱਥੇ ਸਵਾਗਤ ਨਹੀਂ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਦੋ ਗੋਰੇ ਵਿਅਕਤੀਆਂ ਨੇ ਨਸਲੀ ਟਿੱਪਣੀ ਕਰਦਿਆਂ ਇੱਕ 50 ਸਾਲਾ ਸਿੱਖ ਵਿਅਕਤੀ ਨਾਲ ਕੁੱਟਮਾਰ ਕੀਤੀ। ਇਨ੍ਹਾਂ ਗੋਰਿਆਂ ਨੇ ਸਿੱਖ ਵਿਅਕਤੀ ਵਿਰੁੱਧ ਨਸਲੀ ਟਿੱਪਣੀ ਕਰਦਿਆਂ ਕਿਹਾ, ”ਤੁਹਾਡਾ ਇੱਥੇ ਸਵਾਗਤ ਨਹੀਂ ਹੈ ਅਤੇ ਆਪਣੇ ਦੇਸ਼ ਵਾਪਸ …

Read More »