Breaking News
Home / ਕੈਨੇਡਾ (page 694)

ਕੈਨੇਡਾ

ਕੈਨੇਡਾ

ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ‘ਚ ਭਰਵਾਂ ਇੱਕਠ

ਭੁਪਿੰਦਰ ਸਿੰਘ ਚੀਮਾ ਮੇਅਰ (ਪਾਇਲ) ਦਾ ਸਨਮਾਨ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵਿਚ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਹੋਈ ਜਿਸ ਵਿਚ ਬਹੁਤ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਯੂਥ ਅਕਾਲੀ ਦਲ ਕੈਨੇਡਾ ਦੇ ਪ੍ਰਧਾਨ ਮਿਸਟਰ ਕੁਲਵਿੰਦਰ ਸਰਾਏ ਅਤੇ ਸਕੱਤਰ ਜਨਰਲ ਬਿੱਟੂ ਸਹੋਤਾ …

Read More »

ਲੋਕਾਸਟ ਫ਼ਾਰਮੇਸੀ ਤੇ ਲੋਕਾਸਟ ਐਨੀਮਲ ਹੌਸਪੀਟਲ ਵੱਲੋਂ ਸਾਂਝਾ ਬਾ-ਕਮਾਲ ਬਾਰ-ਬੀ-ਕਿਊ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਐਤਵਾਰ 7 ਅਗਸਤ ਨੂੰ ਲੋਕਾਸਟ ਬੁਲੇਵਾਰਡ ‘ਤੇ  ਸਥਿਤ ਮਾਊਂਟ ਰਾਇਲ ਪਬਲਿਕ ਸਕੂਲ ਦੇ ਨਾਲ ਲੱਗਦੇ ਮਾਊਂਟ ਰਾਇਲ ਪਾਰਕ ਵਿੱਚ ਬਾਅਦ ਦੁਪਹਿਰ 12.00 ਵਜੇ ਤੋਂ 4.00 ਵਜੇ ਤੀਕ ਸ਼ਾਨਦਾਰ ਬਾਰ-ਬੀ-ਕਿਊ ਦਾ ਆਯੋਜਨ ਕੀਤਾ ਗਿਆ। ਤਿੰਨ ਵੱਡੇ ‘ਬਾਰ-ਬੀ-ਕਿਊ ਚੁੱਲ੍ਹਿਆਂ’ ਉੱਪਰ ਕਈ ਵਲੰਟੀਅਰਾਂ ਵੱਲੋਂ ਲਗਾਤਾਰ ਚਿੱਕਨ ਅਤੇ ਹੈਮ ਬਰਗ਼ਰ …

Read More »

ਨਿਰਪੱਖ ਟੀਮ ਵੱਲੋਂ ਦਸਤਾਰ ਸਜਾਊ ਕੈਂਪ ਲਾਇਆ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ ਸਮਾਜਿਕ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਉਤਸ਼ਾਹੀ ਨੌਜਵਾਨਾਂ ਗੁਰਦੀਪ ਸਿੰਘ ਧਾਲੀਵਾਲ, ਜੋਤੀ ਸਿੰਘ ਮਾਨ ਤਾਜਪੁਰ ਅਤੇ ਦਲਜਿੰਦਰ ਸਿੰਘ ਗਰੇਵਾਲ ਥਰੀਕੇ ਵੱਲੋਂ ਬਣਾਈ ਨਿਰਪੱਖ ਟੀਮ ਦੇ ਬੈਂਨਰ ਹੇਠ ਬੀਤੇ ਦਿਨੀ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਤੇ ਵੱਸੇ ਕੈਨੇਡਾ ਦੇ ਸ਼ਹਿਰ ਨਿਆਗਰਾ (ਫਾਲਜ਼) ਵਿਖੇ ਇੱਕ ਮੇਲੇ ਦੌਰਾਨ …

Read More »

ਹਾਇਡਰੋ ਵੰਨ ਦੇ ਨਿੱਜੀਕਰਨ ਵਿਰੁੱਧ ਮੁਜ਼ਾਹਰਾ 14 ਅਗਸਤ ਨੂੰ ਬਰੈਂਪਟਨ ‘ਚ ਕੀਤਾ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ ਉਨਟਾਰਿਓ ਦੀ ਲਿਬਰਲ ਸਰਕਾਰ ਵੱਲੋਂ ਹਾਇਡਰੋ ਵੰਨ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਵਿਰੁਧ ਕਮਿਊਨਿਸਟ ਪਾਰਟੀ ਕੈਨੇਡਾ (ਉਨਟਾਰੀਓ) ਵੱਲੋਂ 14 ਅਗਸਤ ਦਿਨ ਐਤਵਾਰ ਨੂੰ ਦੁਪਿਹਰ 1 ਵਜੇ ਹਾਇਡਰੋ ਵੰਨ ਦੇ ਬਰੈਮਪਟਨ ਸਥਿਤ ਦਫਤਰ, 175 ਸੈਨਡਲਵੁੱਡ ਪਾਰਕਵੇਅ, ਸਾਹਮਣੇ ਮੁਜਾਹਰਾ ਕੀਤਾ ਜਾ ਰਿਹਾ ਹੈ। ਹਾਇਡਰੋ ਵੰਨ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ …

Read More »

ਚੈਂਪੀਅਨ ਕਬੱਡੀ ਲੀਗ ਦੇ ਸ਼ੁਰੂਆਤੀ ਮੈਚ 13 ਅਗਸਤ ਨੂੰ ਪਾਵਰੇਡ ਸੈਂਟਰ ਵਿਖੇ ਹੋਣਗੇ

ਬਰੈਂਪਟਨ/ਬਿਊਰੋ ਨਿਊਜ਼ ਚੈਪੀਅਨ ਕਬੱਡੀ ਲੀਗ ਦੇ ਸ਼ੁਰੂਆਤੀ ਮੈਚ 13 ਅਗਸਤ ਦਿਨ ਸ਼ਨਿਚਰਵਾਰ ਨੂੰ ਸ਼ਾਮ ਨੂੰ 5 ਵਜੇ ਬਰੈਂਪਟਨ ਦੇ ਪਾਵਰੇਡ ਸੈਂਟਰ ਵਿੱਚ ਇੰਨਡੋਰ ਹੋ ਰਹੇ ਹਨ। ਕਬੱਡੀ ਲੀਗ ਦੇ ਸੂਰੂਆਤੀ ਮੈਚਾਂ ਦੀਆਂ ਟਿਕਟਾਂ ਪ੍ਰਤੀ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।  ਇਹ ਗੱਲ ਦੁਨੀਆਂ ਵਿੱਚ ਜਾਣੀ ਜਾਂਦੀ ਹੈ ਕਿ …

Read More »

ਸੂਫੀ ਸ਼ਾਇਰੀ ਤੇ ਗਾਇਕੀ ਦੀ ਇਕ ਸ਼ਾਮ 27 ਅਗਸਤ, ਦਿਨ ਸ਼ਨੀਵਾਰ ਨੂੰ ਬਰਮਥੋਰਪ ਕਮਿਊਨਿਟੀ ਸੈਂਟਰ ਵਿਖੇ ਹੋਵੇਗੀ

ਮਿਸੀਸਾਗਾ : ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਇਕ ‘ਸੂਫੀ ਸ਼ਾਮ’ ਪ੍ਰੋਗਰਾਮ ਦਾ ਅਯੋਜਨ, 27 ਅਗਸਤ ਦਿਨ ਸ਼ਨੀਵਾਰ ਨੂੰ ਬਰਮਥੋਰਪ ਕਮਿਊਨਿਟੀ ਸੈਂਟਰ, 1500 ਗੂਲੇਡਨ ਡਰਾਇਵ, ਮਿਸੀਸਾਗਾ ਵਿਖੇ ਸ਼ਾਮ 6:30 ਵਜੇ ਕਰ ਰਹੀ ਹੈ। ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਸੰਸਥਾ ਹਰ ਸਾਲ ਸੂਫੀ ਸ਼ਾਇਰੀ ਅਤੇ ਗਾਇਕੀ ਦੀ ਇਹ ਸ਼ਾਮ ਸੂਫੀ ਧਾਰਾ ਦੀ ਪਿਆਰ, ਸ਼ਾਂਤੀ, …

Read More »

ਨਾਟਕ ‘ਮਿਰਜ਼ਾ'” ਦਾ ਦੂਸਰਾ ਸ਼ੋਅ 14 ਅਗਸਤ ਨੂੰ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਹੋਵੇਗਾ

ਬਰੈਂਪਟਨ : ਬੀਤੇ ਵਰ੍ਹੇ ‘ਅਕਬਰ ਟੂ ਕੈਨੇਡਾ”‘ ਨਾਮ ਦੇ ਨਾਟਕ ਨੂੰ ਦਰਸ਼ਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਅਤੇ ਦਰਸ਼ਕਾਂ ਵੱਲੋਂ ਵਾਰ-ਵਾਰ ਹੋ ਰਹੀ ਮੰਗ ਦੇ ਮੱਦੇਨਜ਼ਰ ਤਿੰਨ ਵਾਰ ਖੇਡੇ ਗਏ ਇਸ ਨਾਟਕ ਨੇ  “ਨੇਤੀ ਥੀਏਟਰ  ਨਾਮ ਦੇ ਥੀਏਟਰ ਗਰੁੱਪ ਨੂੰ ਟਰਾਂਟੋ ਦੇ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣਾਅ ਦਿੱਤਾ ਸੀ। ਇਸੇ …

Read More »

ਸਵਰਾਜ ਅਭਿਆਨ ਕੈਨੇਡਾ ਵੀ ਇੰਡੀਆ ਡੇਅ ਪਰੇਡ ‘ਚ ਸ਼ਾਮਲ ਹੋਵੇਗਾ

ਟੋਰਾਂਟੋ : ਸਵਰਾਜ ਅਭਿਆਨ ਕੈਨੇਡਾ ਦੇ ਵਲੰਟੀਅਰ ਵੀ 15 ਅਗਸਤ ਨੂੰ ਭਾਰਤ ਦੇ ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਪੈਨੋਰਮਾ ਇੰਡੀਆ ਦੁਆਰਾ ਓਂਡਾਸ ਸਕਵਾਇਰ ‘ਤੇ ਆਯੋਜਿਤ ਇੰਡੀਆ ਡੇਅ ਪਰੇਡ ਵਿਚ ਸ਼ਾਮਲ ਹੋਣਗੇ। ਭਾਰਤੀ ਭਾਈਚਾਰੇ ਦੀ ਇਸ ਸਲਾਨਾ ਪਰੇਡ ਦੀ ਸਾਰਿਆਂ ਨੂੰ ਉਡੀਕ ਰਹਿੰਦੀ ਹੈ ਅਤੇ ਇਸ ਵਾਰ ਇਹ ਹੋਰ ਵੀ ਖਾਸ …

Read More »

ਕੈਮਲੂਪਸ ਵਿਖੇ ‘ਕਾਮਾਗਾਟਾ-ਮਾਰੂ ਲਾਇਬ੍ਰੇਰੀ’ ਦੀ ਪਹਿਲੀ ਵਰ੍ਹੇਗੰਢ ਬੜੇ ਨਿਵੇਕਲੇ ਢੰਗ ਨਾਲ ਮਨਾਈ

ਕੈਮਲੂਪਸ/ਡਾ. ਸੁਖਦੇਵ ਸਿੰਘ ਝੰਡ ਕੈਮਲੂਪਸ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਸੇਵਾ ਕਰ ਰਹੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਸ਼ੁਭਚਿੰਤਕ ਪ੍ਰੋ. ਸੁਰਿੰਦਰ ਧੰਜਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੈਮਲੂਪਸ ਵਿਖੇ ‘ਕਾਮਾਗਾਟਾ-ਮਾਰੂ ਲਾਇਬ੍ਰੇਰੀ’, ਜੋ ਪਿਛਲੇ ਸਾਲ 26 ਜੁਲਾਈ 2015 ਨੂੰ ‘ਕਾਮਾਗਾਟਾ-ਮਾਰੂ ਜਹਾਜ਼’ ਦੇ ਮੁਸਾਫ਼ਰਾਂ ਦੀ ਯਾਦ ਵਿੱਚ ਸਿੱਖ ਸੋਸਾਇਟੀ ਆਫ਼ ਕੈਮਲੂਪਸ ਵੱਲੋਂ …

Read More »

ਭਾਈ ਤਿਲਕੂ ਜੀ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਤੇ ਭੋਗ 21 ਨੂੰ

ਬਰੈਂਪਟਨ : ਗੜ੍ਹਸ਼ੰਕਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਤਿਲਕੂ ਜੀ ਦੀ ਯਾਦ ਵਿਚ 19 ਅਗਸਤ ਦਿਨ ਸ਼ੁੱਕਰਵਾਰ ਨੂੰ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ 99 ਗਲਿਡਨ ਰੋਡ ਬਰੈਂਪਟਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 21 ਅਗਸਤ ਦਿਨ ਐਤਵਾਰ …

Read More »