Breaking News
Home / Mehra Media (page 3633)

Mehra Media

ਨਫ਼ਰਤ ਫੈਲਾਉਣ ਵਾਲੀਆਂ ਨਾਪਾਕ ਹਰਕਤਾਂ ਸਫਲ ਨਹੀਂ ਹੋਣ ਦਿਆਂਗੇ : ਕੇਜਰੀਵਾਲ

ਮਲੇਰਕੋਟਲਾ : ਆਮ ਆਦਮੀ ਪਾਰਟੀ ਵੱਲੋਂ ਮਲੇਰਕੋਟਲਾ ਵਿਚ ਹਿਨਾ ਹਵੇਲੀ ਵਿਖੇ ਮੁਸਲਮਾਨ ਭਰਾਵਾਂ ਲਈ ਕਰਵਾਏ ਰੋਜ਼ਾ ਇਫ਼ਤਾਰੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਲਾਕੇ ਭਰ ਤੋਂ ਇਕੱਤਰ ਹੋਏ ਵੱਡੀ ਗਿਣਤੀ ਮੁਸਲਮਾਨਾਂ ਤੇ ਆਮ ਲੋਕਾਂ ਨੂੰ ਪਵਿੱਤਰ ਰਮਜ਼ਾਨ …

Read More »

ਮਾਲੇਰਕੋਟਲਾ ਕਾਂਡ ਵਿਚ ਦਿੱਲੀ ਦੇ ‘ਆਪ’ ਵਿਧਾਇਕ ਦਾ ਹੱਥ ਹੋਣ ਦਾ ਦੋਸ਼

ਮੁੱਖ ਮੁਲਜ਼ਮ ਵਿਜੇ ਕੁਮਾਰ ਦੇ ਵਿਧਾਇਕ ਨਰੇਸ਼ ਯਾਦਵ ਨਾਲ ਸਬੰਧ : ਪੰਜਾਬ ਪੁਲਿਸ ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ਼ ਦੀ ਬੇਅਦਬੀ ਪਿੱਛੇ ਆਮ ਆਦਮੀ ਪਾਰਟੀ (ਆਪ) ਦੇ ਮਹਿਰੋਲੀ (ਸਾਊਥ) ਤੋਂ ਵਿਧਾਇਕ ਨਰੇਸ਼ ਯਾਦਵ ਵੀ ਸ਼ਮੂਲੀਅਤ ਦੇ ਦਾਅਵੇ ਨੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਨਵਾਂ ਰੂਪ ਦੇ ਦਿੱਤਾ ਹੈ। …

Read More »

‘ਆਪ’ ਵਿਧਾਇਕ ਯਾਦਵ ਨੇ ਚੰਡੀਗੜ੍ਹ ਆ ਕੇ ਬਾਦਲ ਸਰਕਾਰ ਨੂੰ ਲਲਕਾਰਿਆ

ਚੰਡੀਗੜ੍ਹ : ਮਾਲੇਰਕੋਟਲਾ ਵਿਚ ਕੁਰਾਨ ਸ਼ਰੀਫ ਦੀ ਬੇਅਦਬੀ ਸਬੰਧੀ ਕੇਸ ਵਿੱਚ ਨਾਮਜ਼ਦ ਕੀਤੇ ਆਮ ਆਦਮੀ ਪਾਰਟੀ ਦੇ ਮਹਿਰੌਲੀ (ਦਿੱਲੀ) ਤੋਂ ਵਿਧਾਇਕ ਨਰੇਸ਼ ਯਾਦਵ ਨੇ ਹੰਗਾਮੀ ਹਾਲਤ ਵਿੱਚ ਚੰਡੀਗੜ੍ਹ ਆ ਕੇ ਅਕਾਲੀ-ਭਾਜਪਾ ਸਰਕਾਰ ਉਤੇ ਉਸ ਨੂੰ ਸਿਆਸੀ ਰੰਜਿਸ਼ ਤਹਿਤ ਫਸਾਉਣ ਦੇ ਦੋਸ਼ ਲਾਏ। ਉਨ੍ਹਾਂ ਨੇ ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ …

Read More »

ਪੀਆਰਟੀਸੀ ਬਠਿੰਡਾ ਡਿਪੂ ਨੇ ਚਿੰਤਪੁਰਨੀ ਯਾਤਰਾ ਲਈ ਬੱਸਾਂ ਦੇਣ ਤੋਂ ਹੱਥ ਖੜ੍ਹੇ ਕੀਤੇ

ਬਠਿੰਡਾ/ਬਿਊਰੋ ਨਿਊਜ਼ ਪੀ.ਆਰ.ਟੀ.ਸੀ. ਨੇ ਚਿੰਤਪੁਰਨੀ ਦੀ ਤੀਰਥ ਯਾਤਰਾ ਲਈ ਬੱਸਾਂ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਕਾਰਪੋਰੇਸ਼ਨ ਨੂੰ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਹਾਲੇ ਤੱਕ ਨਹੀਂ ਦਿੱਤੀ ਹੈ। ਸਰਕਾਰ ਨੇ ਬਠਿੰਡਾ ਡਿਪੂ ਤੋਂ ਚਿੰਤਪੁਰਨੀ ਯਾਤਰਾ ਲਈ ਦੋ ਬੱਸਾਂ ਦੀ ਮੰਗ ਕੀਤੀ ਤਾਂ ਕਾਰਪੋਰੇਸ਼ਨ ਨੇ ਬੱਸਾਂ ਦੇਣ …

Read More »

ਕੋਈ ਸੁਵਿਧਾ ਨਹੀਂ, ਫਾਜ਼ਿਲਕਾ ‘ਚ 4 ਪਿੰਡਾਂ ਦੇ ਵਿਕਾਊ ਹੋਣ ਦੇ ਪੋਸਟਰ ਲੱਗੇ

ਸੀਮਾ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਗੁੱਸਾ ਭੜਕਿਆ, ਕਿਹਾ : ਬਾਦਲ ਸਰਕਾਰ ਨੇ ਕਦੀ ਸਾਰ ਨਹੀਂ ਲਈ, ਸਮੱਸਿਆਵਾਂ ਦੇਖ ਅਫਸਰ ਵੀ ਆਉਣ ਤੋਂ ਕਤਰਾਉਂਦੇ ਹਨ ਫਾਜ਼ਿਲਕਾ : ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਨਾਲ ਲੱਗਦੇ ਚਾਰ ਪਿੰਡ ਵਿਕਾਊ ਹਨ। ਲੋਕਾਂ ਨੇ ਪਿੰਡ ਦੇ ਬਾਹਰ ਪੋਸਟਰ ਵੀ ਲਗਾ ਦਿੱਤੇ ਹਨ। ਕੋਈ ਵੀ …

Read More »

ਆਦਮਪੁਰ ਹਵਾਈ ਅੱਡੇ ਨੂੰ ਭਾਰਤੀ ਏਅਰਪੋਰਟ ਅਥਾਰਟੀ ਵੱਲੋਂ ਹਰੀ ਝੰਡੀ

ਪੰਜਾਬ ਸਰਕਾਰ ਨੂੰ 80 ਏਕੜ ਜ਼ਮੀਨ ਦੇਣ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ ਆਖਿਰ ਕਈ ਸਾਲਾਂ ਦੀ ‘ਹਾਂ-ਨਾਂਹ’ ਮਗਰੋਂ ਭਾਰਤੀ ਏਅਰਪੋਰਟ ਅਥਾਰਿਟੀ ਨੇ ਆਦਮਪੁਰ ਵਿਚ ਹਵਾਈ ਅੱਡਾ ਬਣਾਉਣ ‘ਤੇ ਆਪਣੀ ਮੋਹਰ ਲਾ ਦਿੱਤੀ ਹੈ। ਅਥਾਰਿਟੀ ਨੇ ਇਸ ਬਾਰੇ ਪੰਜਾਬ ਸਰਕਾਰ ਨੂੰ ਬਕਾਇਦਾ ਪੱਤਰ ਲਿਖਦਿਆਂ ਇਸ ਹਵਾਈ ਅੱਡੇ ਦਾ ਕੰਮ ਸ਼ੁਰੂ ਕਰਨ ਲਈ …

Read More »

ਧਾਰਮਿਕ ਪੱਤੇ ਨੇ ‘ਆਪ’ ਦੀ ਬਾਜ਼ੀ ਕੀਤੀ ਪੁੱਠੀ

ਅਸ਼ੀਸ਼ ਖੇਤਾਨ ਤੇ ਕੰਵਰ ਸੰਧੂ ਨੇ ਸਿੱਖ ਜਗਤ ਤੋਂ ਮੰਗੀ ਮੁਆਫ਼ੀ, ‘ਮੈਨੀਫੈਸਟੋ’ ਦਾ ਮੁੱਖ ਪੰਨਾ ਮੁੜ ਛਪਾਉਣ ਦਾ ਐਲਾਨ ਪਹਿਲੀ ਕੁਤਾਹੀ : ਯੂਥ ਮੈਨੀਫੈਸਟੋ ‘ਤੇ ਦਰਬਾਰ ਸਾਹਿਬ ਦੀ ਫੋਟੋ ਲਗਾ ਉਪਰ ਲਗਾ ਦਿੱਤਾ ਝਾੜੂ ਦੂਜੀ ਕੁਤਾਹੀ : ਅਸ਼ੀਸ਼ ਖੇਤਾਨ ਨੇ ਯੂਥ ਮੈਨੀਫੈਸਟੋ ਦੀ ਤੁਲਨਾ ਗੀਤਾ, ਕੁਰਾਨ ਤੇ ਗੁਰੂ ਗ੍ਰੰਥ ਸਾਹਿਬ …

Read More »

ਅਕਾਲੀ ਦਲ ਨੇ ਵੀ ਦਿੱਲੀ ਕਮੇਟੀ ਚੋਣਾਂ ‘ਚ ਚੋਣ ਮੈਨੀਫੈਸਟੋ ‘ਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਤਸਵੀਰ ਲਗਾ ਚੋਣ ਨਿਸ਼ਾਨ ਵੀ ਛਾਪਿਆ ਸੀ

ਨਵੀਂ ਦਿੱਲੀ : ‘ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨੌਜਵਾਨਾਂ ਬਾਰੇ ਜਾਰੀ ਕੀਤੇ ਗਏ ਗਏ ਚੋਣ ਮਨੋਰਥ ਪੱਤਰ ਦੇ ਮੁੱਖ ਸਫੇ ‘ਤੇ ਛਪੇ ਝਾੜੂ ਦੇ ਨਿਸ਼ਾਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਉਪਰ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਤਾਂ ਇਤਰਾਜ਼ ਉਠਾ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2013 ਦੀਆਂ …

Read More »

ਰੇਡੀਓ ‘ਪਰਵਾਸੀ’ ਦਾ ਕਮਾਲ !

ਕੁਝ ਘੰਟਿਆਂ ਵਿੱਚ ਹੀ ਗੁਆਚਿਆ 21 ਸਾਲਾ ਨੌਜਵਾਨ ਮਾਪਿਆਂ ਨੂੰ ਮਿਲਿਆ ਮਿਸੀਸਾਗਾ/ਪਰਵਾਸੀ ਬਿਊਰੋ : ਇਹ ਰੇਡੀਓ ‘ਪਰਵਾਸੀ’ ਦਾ ਕਮਾਲ ਹੀ ਮੰਨਿਆ ਜਾਵੇਗਾ ਕਿ 21 ਸਾਲਾ ਪੰਜਾਬੀ ਨੌਜਵਾਨ ਗੁਰਮਹਿਕ ਸਮਰਾ, ਜੋ ਕਿ ਮੰਗਲਵਾਰ ਰਾਤ ਨੂੰ ਆਪਣੇ ਮਾਪਿਆਂ ਨਾਲ ਨਾਰਾਜ਼ ਹੋ ਕੇ ਘਰੋਂ ਚਲਾ ਗਿਆ ਸੀ ਕਿ ਅਗਲੇ ਦਿਨ ਹੀ ਸ਼ਾਮ ਨੂੰ …

Read More »

ਟਿਕਟ ਲੈਣੀ ਹੈ ਤਾਂ 15 ਅਗਸਤ ਤੱਕ ਦਿਓ ਅਰਜ਼ੀ : ਕੈਪਟਨ

ਲੁਧਿਆਣਾ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜਿਨ੍ਹਾਂ ਆਗੂਆਂ ਦੀ ਇੱਛਾ ਕਾਂਗਰਸ ਪਾਰਟੀ ਤੋਂ ਟਿਕਟ ਲੈਣ ਦੀ ਹੈ ਉਹ ਆਪਣੀ ਅਰਜ਼ੀ 15 ਅਗਸਤ ਤੱਕ ਦੇ ਸਕਦੇ ਹਨ। ਲੁਧਿਆਣਾ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਕੋਈ ਵੀ ਗ਼ਲਤੀ ਨਹੀਂ ਕਰਨਾ …

Read More »