16.6 C
Toronto
Sunday, September 28, 2025
spot_img
Homeਭਾਰਤਸੀਬੀਐਸਈ ਨੇ ਐਲਾਨਿਆ 10ਵੀਂ ਅਤੇ 12ਵੀਂ ਕਲਾਸ ਦਾ ਨਤੀਜਾ

ਸੀਬੀਐਸਈ ਨੇ ਐਲਾਨਿਆ 10ਵੀਂ ਅਤੇ 12ਵੀਂ ਕਲਾਸ ਦਾ ਨਤੀਜਾ

87.33 ਫੀਸਦੀ ਵਿਦਿਆਰਥੀ ਹੋਏ ਪਾਸ, ਕੁੜੀਆਂ ਰਹੀਆਂ ਮੋਹਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਅੱਜ ਸ਼ੁੱਕਰਵਾਰ ਨੂੰ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ। ਐਲਾਨੇ ਗਏ ਨਤੀਜਿਆਂ ਅਨੁਸਾਰ 87.33 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ ਪਿਛਲੇ ਸਾਲ 92.71 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਅੱਜ ਐਲਾਨੇ ਗਏ ਨਤੀਜਿਆਂ ਵਿਚ ਲੜਕੀਆਂ ਲੜਕਿਆਂ ਨਾਲੋਂ ਅੱਗੇ ਰਹੀਆਂ ਅਤੇ ਤਿ੍ਰਵੇਂਦਰਮ ਖੇਤਰ 99.9 ਫੀਸਦੀ ਨਤੀਜਿਆਂ ਨਾਲ ਸਭ ਤੋਂ ਉਪਰ ਰਿਹਾ ਹੈ, ਜਦਕਿ ਬੇਂਗਲੁਰੂ ਦਾ ਨਤੀਜਾ 98.64 ਫੀਸਦੀ, ਚੇਨਈ ਦਾ 97.40 ਫੀਸਦੀ, ਦਿੱਲੀ ਦਾ 93.24 ਅਤੇ ਚੰਡੀਗੜ੍ਹ ਦਾ ਨਤੀਜਾ 91.84 ਫੀਸਦੀ ਰਿਹਾ। ਬੋਰਡ ਨੇ ਇਸ ਵਾਰ ਰਿਜ਼ਲਟ ਦੇ ਨਾਲ ਵਿਦਿਆਰਥੀਆਂ ਦੀ ਫਸਟ, ਸੈਕਿੰਡ ਅਤੇ ਥਰਡ ਡਵੀਜ਼ਨ ਦੀ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਮੈਰਿਟ ਲਿਸਟ ਜਾਰੀ ਕੀਤੀ ਹੈ। ਬਲਕਿ ਸਬਜੈਕਟ ਵਾਈਜ ਸਭ ਤੋਂ ਜ਼ਿਆਦਾ ਨੰਬਰ ਹਾਸਲ ਕਰਨ ਵਾਲੇ 0.1 ਫੀਸਦੀ ਵਿਦਿਆਰਥੀਆਂ ਨੂੰ ਸਿਰਫ ਕੁਆਲੀਫਿਕੇਸ਼ਨ ਸਰਟੀਫਿਕੇਟ ਦਿੱਤਾ ਜਾਵੇਗਾ। ਸੀਬੀਐਸਈ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫਰਵਰੀ, ਮਾਰਚ ਅਤੇ ਅਪ੍ਰੈਲ ਮਹੀਨੇ ਵਿਚ ਕਰਵਾਈਆਂ ਸਨ ਅਤੇ ਇਨ੍ਹਾਂ ਪ੍ਰੀਖਿਆਵਾਂ ਵਿਚ 16 ਲੱਖ 96 ਹਜ਼ਾਰ 770 ਵਿਦਿਆਰਥੀ ਬੈਠੇ ਸਨ। ਸੀਬੀਐਸਈ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜੇ ਵੀ ਐਲਾਨ ਦਿੱਤਾ। ਦਸਵੀਂ ਕਲਾਸ ਵਿਚੋਂ 93.12 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਦਸਵੀਂ ਕਲਾਸ ਦੀ ਪ੍ਰੀਖਿਆ ਲਈ 21 ਲੱਖ 86 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਜਦਕਿ ਪ੍ਰੀਖਿਆ ਵਿਚ 16 ਲੱਖ ਵਿਦਿਆਰਥੀ ਹੀ ਬੈਠੇ ਸਨ।

 

RELATED ARTICLES
POPULAR POSTS