6.3 C
Toronto
Saturday, April 25, 2026
spot_img
Homeਭਾਰਤਅਮਰੀਕਾ 'ਚ ਰਹਿ ਰਹੇ ਸੋਨੀਪਤ ਦੇ ਲੜਕੇ ਅਤੇ ਕਰਨਾਲ ਦੀ ਲੜਕੀ ਦੇ...

ਅਮਰੀਕਾ ‘ਚ ਰਹਿ ਰਹੇ ਸੋਨੀਪਤ ਦੇ ਲੜਕੇ ਅਤੇ ਕਰਨਾਲ ਦੀ ਲੜਕੀ ਦੇ ਅਨੋਖੇ ਵਿਆਹ ਦੀ ਚਰਚਾ

ਬਿਨਾ ਲਾੜੇ ਤੋਂ ਗਈ ਬਾਰਾਤ ਅਤੇ ਬਿਨਾ ਲਾੜੀ ਤੋਂ ਵਾਪਸ ਪਰਤੀ
ਲੜਕਾ ਅਤੇ ਲੜਕੀ ਨੇ ਅਮਰੀਕਾ ਵਿਚ ਔਨਲਾਈਨ ਸਕਰੀਨ ‘ਤੇ ਕੀਤਾ ਵਿਆਹ
ਹਰਿਆਣਾ ਵਿਚ ਪਰਿਵਾਰ ਨੇ ਵਿਆਹ ਦੀਆਂ ਰਸਮਾਂ ਨਿਭਾਈਆਂ
ਚੰਡੀਗੜ੍ਹ/ਬਿਊਰੋ ਨਿਊਜ਼
ਸੋਨੀਪਤ ਦੇ ਲੜਕੇ ਅਮਿਤ ਅਤੇ ਕਰਨਾਲ ਦੀ ਲੜਕੀ ਆਸ਼ੂ ਨੇ ਅਮਰੀਕਾ ਵਿਚ ਵਿਆਹ ਕਰਵਾਇਆ ਹੈ। ਇਕ ਦੂਜੇ ਨੂੰ ਵਰਮਾਲਾ ਪਹਿਨਾਈ ਗਈ ਅਤੇ ਫੇਰੇ ਲਏ। ਸੱਤ ਸਮੁੰਦਰ ਪਾਰ ਤੋਂ ਇਹ ਸਾਰਾ ਕੁਝ ਔਨਲਾਈਨ ਸਕਰੀਨ ‘ਤੇ ਦਿਸ ਰਿਹਾ ਸੀ। ਇਨ੍ਹਾਂ ਦੋਵਾਂ ਦੇ ਪਰਿਵਾਰਕ ਮੈਂਬਰ ਵਿਆਹ ਸਬੰਧੀ ਰਸਮਾਂ ਹਰਿਆਣਾ ਵਿਚ ਨਿਭਾ ਰਹੇ ਸਨ। ਪਹਿਲੀ ਵਾਰ ਬਿਨਾ ਲਾੜੇ ਤੋਂ ਬਾਰਾਤ ਵੀ ਗਈ ਅਤੇ ਬਿਨਾ ਲਾੜੀ ਦੇ ਬਾਰਾਤ ਵਾਪਸ ਵੀ ਪਰਤੀ। ਦਰਅਸਲ, ਅਮਰੀਕਾ ਵਿਚ ਰਹਿ ਰਹੇ ਅਮਿਤ ਅਤੇ ਆਸ਼ੂ ਦੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਦਾ ਵਿਆਹ ਔਨਲਾਈਨ ਕਰਵਾਇਆ ਹੈ। ਇਸਦੇ ਲਈ ਹਾਈਸਪੀਡ ਇੰਟਰਨੈਟ ਅਤੇ ਵੱਡੀ ਸਕਰੀਨ ਦਾ ਪ੍ਰਬੰਧ ਕੀਤਾ ਗਿਆ ਸੀ। ਅਮਿਤ ਦੇ ਪਿੰਡ ਦੇ ਵਿਅਕਤੀ ਬਰਾਤ ਵਿਚ ਗਏ। ਆਸ਼ੂ ਦੇ ਪਰਿਵਾਰਕ ਮੈਂਬਰਾਂ ਨੇ ਸਵਾਗਤ ਕੀਤਾ। ਲਾੜੇ ਅਮਿਤ ਦੇ ਘਰ ਵਾਲਿਆਂ ਨੇ ਸੋਨੀਪਤ ਵਿਚ ਸੰਗਾਈ ਦਾ ਪ੍ਰੋਗਰਾਮ ਰੱਖਿਆ ਸੀ। ਇੱਥੇ ਆਸ਼ੂ ਦੇ ਪਰਿਵਾਰਕ ਮੈਂਬਰਾਂ ਨੇ ਸਕਰੀਨ ‘ਤੇ ਹੀ ਲਾੜੇ ਨੂੰ ਟਿੱਕਾ ਲਗਾਇਆ। ਲੜਕੇ ਅਤੇ ਲੜਕੀ ਦੀ ਅੰਗੂਠੀ ਸਕਰੀਨ ਦੇ ਅੱਗੇ ਹੀ ਰੱਖ ਕੇ ਰਸਮਾਂ ਨਿਭਾਈਆਂ। ਆਸ਼ੂ ਦੇ ਕੁਝ ਰਿਸ਼ਤੇਦਾਰ ਅਮਰੀਕਾ ਵਿਚ ਰਹਿੰਦੇ ਹਨ। ਅਮਿਤ ਦੇ ਤਾਊ ਦਾ ਲੜਕਾ ਅਤੇ ਭੈਣ ਵੀ ਉਥੇ ਹੀ ਰਹਿੰਦੇ ਹਨ। ਉਨ੍ਹਾਂ ਨੇ ਹਲਦੀ ਤੋਂ ਲੈ ਕੇ ਫੇਰਿਆਂ ਤੱਕ ਸਾਰੀਆਂ ਰਸਮਾਂ ਹਰਿਆਣਵੀ ਰੀਤੀ ਰਿਵਾਜ਼ਾਂ ਨਾਲ ਨਿਭਾਈਆਂ। ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਅਸ਼ੀਰਵਾਦ ਵੀ ਔਨਲਾਈਨ ਹੀ ਦਿੱਤਾ।
ਅਮਿਤ ਅਤੇ ਆਸ਼ੂ ਚਲਾ ਰਹੇ ਹਨ ਆਪਣੀ-ਆਪਣੀ ਕੰਪਨੀ
ਸੋਨੀਪਤ ਦੇ ਅਮਿਤ ਨੇ ਸਾਲ 2014 ਵਿਚ ਮਲੇਸ਼ੀਆ ਵਿਚ ਮਰਚੈਂਟ ਨੇਵੀ ਵਿਚ ਨੌਕਰੀ ਕੀਤੀ। ਇਸ ਤੋਂ ਬਾਅਦ ਅਮਰੀਕਾ ਵਿਚ ਸਾਲ 2017 ‘ਚ ਆਪਣੀ ਟਰੈਕਿੰਗ ਕੰਪਨੀ ਬਣਾ ਲਈ। ਉਥੇ ਦੂਜੇ ਪਾਸੇ, ਆਸ਼ੂ ਵੀ ਅਮਰੀਕਾ ਵਿਚ ਆਪਣੀ ਕੰਪਨੀ ਚਲਾ ਰਹੀ ਹੈ। ਦੋਵੇਂ ਅਮਰੀਕਾ ਵਿਚ ਮਿਲੇ ਅਤੇ ਪਰਿਵਾਰ ਨਾਲ ਗੱਲਬਾਤ ਕਰਕੇ ਵਿਆਹ ਕਰਾਉਣ ਦਾ ਫੈਸਲਾ ਕੀਤਾ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਇਹ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ।

 

RELATED ARTICLES
POPULAR POSTS