Breaking News
Home / ਹਫ਼ਤਾਵਾਰੀ ਫੇਰੀ / ਜਿਸ ਨੂੰ ਮਰਿਆ ਹੋਇਆ ਸਮਝਿਆ, ਉਹ ਪਾਕਿਸਤਾਨ’ਚ ਜਿੰਦਾ ਮਿਲੀ

ਜਿਸ ਨੂੰ ਮਰਿਆ ਹੋਇਆ ਸਮਝਿਆ, ਉਹ ਪਾਕਿਸਤਾਨ’ਚ ਜਿੰਦਾ ਮਿਲੀ

75 ਸਾਲਾਂ ਬਾਅਦ ਮਿਲੇ ਵਿਛੜੇ ਭੈਣ-ਭਰਾ
ਸਿੱਖ ਲੜਕੀ ਨੂੰ ਮੁਸਲਿਮ ਪਰਿਵਾਰ ਨੇ ਪਾਲਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ-ਪਾਕਿਸਤਾਨ ਦੇ ਬਟਵਾਰੇ ਨੇ ਬਹੁਤ ਸਾਰੇ ਜਖਮ ਦਿੱਤੇ ਹਨ। ਇਹ ਜਖਮ ਆਜ਼ਾਦੀ ਦੇ 75 ਸਾਲ ਬਾਅਦ ਵੀ ਉਨ੍ਹਾਂ ਲੋਕਾਂ ਨੂੰ ਦਰਦ ਪਹੁੰਚਾਉਂਦਾ ਹੈ, ਜਿਨ੍ਹਾਂ ਦੇ ਆਪਣੇ ਉਨ੍ਹਾਂ ਕੋਲੋਂ 75 ਸਾਲ ਪਹਿਲਾਂ ਵਿਛੜ ਗਏ। ਇਸੇ ਦਰਦ ਦੀ ਇਕ ਨਵੀਂ ਕਹਾਣੀ ਸਾਹਮਣੇ ਆਈ ਹੈ। ਪੰਜਾਬ ਵਿਚ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਇਲਾਕੇ ਦੇ ਗੁਰਮੀਤ ਸਿੰਘ ਜਦ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਚ ਆਪਣੀ ਭੈਣ ਗੱਜੋ ਨੂੰ ਮਿਲੇ ਤਾਂ ਦੋਵਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਗੱਜੋ ਹੁਣ ਪਾਕਿਸਤਾਨ ਦੀ ਮੁਮਤਾਜ ਬੇਗਮ ਹੈ। ਇਹ ਨਾਮ ਬਟਵਾਰੇ ਤੋਂ ਬਾਅਦ ਉਸ ਨੂੰ ਪਕਿਸਤਾਨ ਵਿਚ ਪਾਲਣ ਵਾਲੇ ਮੁਸਲਿਮ ਪਰਿਵਾਰ ਨੇ ਦਿੱਤਾ।
ਗੁਰਮੀਤ ਸਿੰਘ ਅਤੇ ਗੱਜੋ ਉਰਫ ਮੁਮਤਾਜ ਬੇਗਮ ਨੇ ਦੱਸਿਆ ਕਿ 1947 ਤੋਂ ਪਹਿਲਾਂ ਉਹ ਸੇਖਵਾਂ ਪਿੰਡ ਵਿਚ ਰਹਿੰਦੇ ਸਨ। ਬਟਵਾਰੇ ਦੌਰਾਨ ਸੇਖਵਾਂ ਪਿੰਡ ਪਾਕਿਸਤਾਨ ਵਿਚ ਰਹਿ ਗਿਆ ਅਤੇ ਉਹ ਦੋਵੇਂ ਵਿਛੜ ਗਏ। ਬਟਵਾਰੇ ਦੌਰਾਨ ਮਚੀ ਹਾਹਾਕਾਰ ਵਿਚ ਕੁਝ ਲੋਕਾਂ ਨੇ ਉਸਦੀ ਮਾਂ ਦਾ ਕਤਲ ਕਰ ਦਿੱਤਾ। ਉਸ ਸਮੇਂ ਗੁਰਮੀਤ ਸਿੰਘ ਕਿਸੇ ਤਰ੍ਹਾਂ ਭਾਰਤ ਆ ਗਏ, ਜਦਕਿ ਗੱਜੋ ਆਪਣੀ ਮਾਂ ਦੀ ਮ੍ਰਿਤਕ ਦੇਹ ਦੇ ਨਾਲ ਸ਼ੇਖਵਾਂ ਵਿਚ ਰਹਿ ਗਈ। ਮਾਹੌਲ ਕੁਝ ਸ਼ਾਂਤ ਹੋਇਆ ਤਾਂ ਦੋਵਾਂ ਨੇ ਇਕ ਦੂਜੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਨਹੀਂ ਮਿਲਿਆ। ਇਸ ‘ਤੇ ਦੋਵਾਂ ਨੇ ਸਮਝ ਲਿਆ ਕਿ ਸ਼ਾਇਦ ਵੱਢ ਟੁੱਕ ਦੌਰਾਨ ਕੋਈ ਨਹੀਂ ਬਚਿਆ।
ਗੱਜੋ ਦੇ ਅਨੁਸਾਰ, ਜਦ ਉਹ ਸੇਖਵਾਂ ਪਿੰਡ ਵਿਚ ਆਪਣੀ ਮਾਂ ਦੇ ਮ੍ਰਿਤਕ ਸਰੀਰ ਨੂੰ ਦੇਖ ਰੋ ਰਹੀ ਸੀ ਤਾਂ ਮੁਬਾਰਕ ਅਲੀ ਉਰਫ ਮੁਹੰਮਦ ਇਕਬਾਲ ਨਾਮ ਦਾ ਵਿਅਕਤੀ ਉਸ ਲਈ ਫਰਿਸ਼ਤਾ ਬਣ ਕੇ ਆਇਆ। ਮੁਬਾਰਕ ਅਲੀ ਅਤੇ ਉਸਦੀ ਬੇਗਮ ਅੱਲਾਹਰਖੀ ਨੇ ਨਾ ਸਿਰਫ ਉਸਦੀ ਜਾਨ ਬਚਾਈ, ਬਲਕਿ ਉਸ ਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਸ਼ੇਖੂਪੁਰਾ ਇਲਾਕੇ ਵਿਚ ਵਰਿਕਾ ਤਿਆਨ ਪਿੰਡ ਵਿਚ ਉਸ ਨੇ ਆਪਣੀ ਬੇਟੀ ਵਾਂਗ ਪਾਲਿਆ। ਮੁਬਾਰਕ ਅਲੀ ਨੇ ਹੀ ਪਿਆਰ ਨਾਲ ਉਸਦਾ ਨਾਮ ਗੱਜੋ ਤੋਂ ਬਦਲ ਕੇ ਮੁਮਤਾਜ ਬੇਗਮ ਰੱਖਿਆ।
ਵਿਛੜਿਆਂ ਨੂੰ ਮਿਲਾ ਰਿਹਾ ਹੈ ਸ੍ਰੀ ਕਰਤਾਰਪੁਰ ਸਾਹਿਬ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, 1947 ਦੇ ਭਾਰਤ-ਪਾਕਿ ਬਟਵਾਰੇ ਦੌਰਾਨ ਵਿਛੜੇ ਭੈਣ ਭਰਾਵਾਂ ਨੂੰ ਮਿਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬਟਵਾਰੇ ਦੇ ਸਮੇਂ ਇਕ-ਦੂਜੇ ਤੋਂ ਵੱਖ ਹੋ ਚੁੱਕੇ ਕਈ ਪਰਿਵਾਰ ਕਰਤਾਰਪੁਰ ਸਾਹਿਬ ਕੌਰੀਡੋਰ ਖੁੱਲਣ ਤੋਂ ਬਾਅਦ ਮਿਲ ਚੁੱਕੇ ਹਨ। ਕੁਝ ਸਮਾਂ ਪਹਿਲਾਂ ਦੋ ਭਰਾ ਵੀ ਕਰਤਾਰਪੁਰ ਸਾਹਿਬ ਵਿਚ ਹੀ ਮਿਲੇ ਸਨ। ਗੱਜੋ ਉਰਫ ਮੁਮਤਾਜ ਬੇਗਮ ਵੀ 75 ਸਾਲ ਬਾਅਦ ਆਪਣੇ ਭਰਾ ਗੁਰਮੀਤ ਸਿੰਘ ਨਾਲ ਕਰਤਾਰਪੁਰ ਸਾਹਿਬ ਵਿਚ ਹੀ ਮਿਲੀ। ਗੁਰਮੀਤ ਸਿੰਘ ਕਰਤਾਰਪੁਰ ਸਾਹਿਬ ਜਾਂਦੇ ਸਮੇਂ ਆਪਣੀ ਭੈਣ ਲਈ ਚਾਂਦੀ ਦੇ ਕੜੇ ਅਤੇ ਸੋਨੀ ਦੀ ਅੰਗੂਠੀ ਲੈ ਗਏ ਸਨ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …