ਕੈਲਗਰੀ : ਕੈਲਗਰੀ ਨਗਰ ਕੌਂਸਲ ਦੀਆਂ ਹੋਈਆ ਚੋਣਾਂ ‘ਚ ਪੰਜਾਬੀ ਮੂਲ ਦੀ ਮਹਿਲਾ ਵਲੋਂ ਪਹਿਲੀ ਵਾਰ ਮੇਅਰ ਦੀ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਗਿਆ। ਕੈਲਗਰੀ ਸ਼ਹਿਰ ਦੀ ਸਾਬਕਾ ਕੌਂਸਲਰ ਜੋਤੀ ਗੌਂਡੇਕ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ, ਜਿਸ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜਦੇ ਹੋਏ 57832 ਵੋਟਾਂ ਨਾਲ ਇਹ ਜਿੱਤ ਦਰਜ ਕਰਵਾਈ ਹੈ ਪਰ ਇਹ ਨਤੀਜਾ ਅਣ-ਅਧਿਕਾਰਤ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 5 ਤੋਂ ਕੌਂਸਲਰ ਦੀ ਚੋਣ ਰਾਜ ਧਾਲੀਵਾਲ ਜਿੱਤੇ ਹਨ। ਜਿਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜਦੇ ਹੋਏ 378 ਵੋਟਾਂ ਨਾਲ ਚੋਣ ਜਿੱਤੀ ਹੈ। ਇਹ ਨਤੀਜਾ ਵੀ ਅਣ-ਅਧਿਕਾਰਤ ਐਲਾਨਿਆ ਗਿਆ ਹੈ। ਬਾਕੀ ਵਾਰਡਾਂ ‘ਚੋਂ ਪੰਜਾਬੀ ਮੂਲ ਦੇ ਕਿਸੇ ਵੀ ਉਮੀਦਵਾਰ ਨੂੰ ਜਿੱਤ ਹਾਸਲ ਨਹੀਂ ਹੋਈ।
ਕੈਲਗਰੀ ਨਗਰ ਕੌਂਸਲ ‘ਚ ਪਹਿਲੀ ਵਾਰ ਪੰਜਾਬੀ ਮੂਲ ਦੀ ਮਹਿਲਾ ਬਣੀ ਮੇਅਰ
RELATED ARTICLES

