Breaking News
Home / ਪੰਜਾਬ / ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਦਾ ਐਲਾਨ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਦਾ ਐਲਾਨ

1344757__13 copy copy36 ਮੀਤ ਪ੍ਰਧਾਨ, 96 ਜਨਰਲ ਸਕੱਤਰ, ਛੇ ਤਰਜਮਾਨ, 292 ਮੈਂਬਰੀ ਕਾਰਜਕਾਰਨੀ , ਨਵਾਂ ਸ਼ਹਿਰ ਤੇ ਰੋਪੜ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਨਾਂ ਹੋ ਸਕਿਆ ਫੈਸਲਾ
ਚੰਡੀਗੜ੍ਹ : ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ 36 ਮੀਤ ਪ੍ਰਧਾਨ, 96 ਜਨਰਲ ਸਕੱਤਰ, ਛੇ ਤਰਜਮਾਨ, ઠਇਕ ਖਜ਼ਾਨਚੀ ਅਤੇ ਕਾਰਜਕਾਰਨੀ ਦੇ 127 ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਲੰਮੀ ਚੌੜੀ ਕਵਾਇਦ ਪਿੱਛੋਂ 26 ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ ਪਰ ਦੋ ਜ਼ਿਲ੍ਹਾ ਪ੍ਰਧਾਨਾਂ ਦਾ ਫੈਸਲਾ ਨਹੀਂ ਹੋ ਸਕਿਆ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਕਰਕੇ ઠਸੂਬਾਈ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਕਾਰਜਕਾਰਨੀ ਸਮੇਤ 292 ਆਗੂਆਂ ਨੂੰ ਪ੍ਰਤੀਨਿਧਤਾ ਦੇ ਕੇ ਸਾਰੇ ਧੜਿਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ઠਇਸ ਤੋਂ ਪਹਿਲਾਂ ਪਾਰਟੀ ਦੀ ਪ੍ਰਚਾਰ ਕਮੇਟੀ ਬਣਾ ਕੇ ਵੀ ਕੁਝ ਆਗੂਆਂ ਨੂੰ ਐਡਜਸਟ ਕੀਤਾ ਗਿਆ ਸੀ। ਪਾਰਟੀ ਦੇ ਕੌਮੀ ਜਨਰਲ ਸਕੱਤਰ ਜਨਾਰਦਨ ਦਿਵੇਦੀ ਵੱਲੋਂ ਐਲਾਨੀ ਗਈ ਸੂਚੀ ਵਿਚ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਆਗੂ ਸੁਨੀਲ ਜਾਖੜ, ਮਨਪ੍ਰੀਤ ਬਾਦਲ, ਤ੍ਰਿਪਤ ਰਾਜਿੰਦਰ ਬਾਜਵਾ, ਸੁੱਖ ਸਰਕਾਰੀਆ, ਡਾ.ਰਾਜ ਕੁਮਾਰ ਵੇਰਕਾ, ਓ.ਪੀ.ਸੋਨੀ, ਰਾਣਾ ਗੁਰਜੀਤ ਸਿੰਘ, ਹੰਸ ਰਾਜ ਹੰਸ, ਅਮਰਜੀਤ ਸਮਰਾ, ਸਤਨਾਮ ਕੈਂਥ, ਅਵਤਾਰ ਹੈਨਰੀ, ਜੈ ਸਿੰਘ ਨਰੇਗਾ, ਸੰਗਤ ਸਿੰਘ ਗਿਲਜੀਆ, ਸੰਤੋਖ ਚੌਧਰੀ, ਤਰਲੋਚਨ ਸਿੰਘ, ਰਾਣਾ ਕੇ.ਪੀ. ਸਿੰਘ, ਰਮੇਸ਼ ਦੱਤ ਸ਼ਰਮਾ, ઠਰਣਦੀਪ ਨਾਭਾ, ਡਾ.ਅਮਰ ਸਿੰਘ, ਰਾਕੇਸ਼ ਪਾਂਡੇ, ਮਲਕੀਤ ਸਿੰਘ ਦਾਖਾ, ਰਾਣਾ ਗੁਰਮੀਤ ਸਿੰਘ ਸੋਢੀ, ਉਪੇਂਦਰ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਬੀਆਂ, ਸੁਰਜੀਤ ਸਿੰਘ ਧੀਮਾਨ, ਰਜ਼ੀਆ ਸੁਲਤਾਨਾ, ਵਿਜੇਇੰਦਰ ਸਿੰਗਲਾ, ਜਸਬੀਰ ਸਿੰਘ, ਗੁਰਪ੍ਰੀਤ ਕਾਂਗੜ, ਸੁਰਿੰਦਰ ਸਿੰਗਲਾ, ਕੇਵਲ ਢਿੱਲੋਂ, ਹਰਚੰਦ ਕੌਰ, ਜਗਮੋਹਨ ਸਿੰਘ ਕੰਗ, ਬ੍ਰਹਮ ਮਹਿੰਦਰਾ, ਕਾਮਰੇਡ ਬਲਵੰਤ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਮੀਤ ਪ੍ਰਧਾਨਾਂ ਵਿੱਚ ਪਿਛਲੇ ਸਮੇਂ ਵਿਚ ਪਾਰਟੀ ਵਿਚ ਸ਼ਾਮਲ ਹੋਏ ਆਗੂਆਂ ਨੂੰ ਵੀ ਥਾਂ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਮਨਪ੍ਰੀਤ ਬਾਦਲ, ਹੰਸ ਰਾਜ ਹੰਸ, ਕਾਮਰੇਡ ਬਲਵੰਤ ਸਿੰਘ ਆਦਿ ਸ਼ਾਮਲ ਹਨ।ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾਈ ਦਫ਼ਤਰ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਸਮੇਤ 96 ਆਗੂਆਂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹ ਜੰਗ ਬਾਜਵਾ, ਰਮਨ ਬਹਿਲ, ਸਲਾਮਤ ਮਸੀਹ, ਅਸ਼ੋਕ ਸ਼ਰਮਾ, ਰਮਨ ਭੱਲਾ, ਰੁਮਾਲ ਚੰਦ, ਹਰਪ੍ਰਤਾਪ ਅਜਨਾਲਾ, ਸੁਖਜਿੰਦਰ ਰਾਜ ਸਿੰਘ ਲਾਲੀ, ਹਰਜਿੰਦਰ ਸਿੰਘ ਠੇਕੇਦਾਰ, ਰਣਜੀਤ ਸਿੰਘ ਛੱਜਲਵੱਡੀ, ਮਨਨਿੰਦਰ ਪਾਲ ਸਿੰਘ, ਸੁਖਵਿੰਦਰ ਡੈਨੀ, ਮਨੀਸ਼ਾ ਗੁਲਾਟੀ, ਜਸਬੀਰ ਡਿੰਪਾ, ਰਾਜੀਵ ਭਗ਼ਤ, ਹਰਮਹਿੰਦਰ ਗਿੱਲ, ਰਮਨਜੀਤ ਸਿੰਘ ਸਿੱਕੀ, ਤੇਜਿੰਦਰ ਸਿੰਘ ਬਿੱਟੂ, ਰਮਾ ਲਾਲ ਜੱਸੀ, ਲਵ ਕੁਮਾਰ ਗੋਲਡੀ, ਰਜਨੀਸ਼ ਬੱਬੀ, ਸੁੰਦਰ ਸ਼ਾਮ ਅਰੋੜਾ, ਲਖਵਿੰਦਰ ਕੌਰ ਗਰਚਾ, ਦੀਪਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ ਭੱਟੀਆਂ, ਗੁਰਕੀਰਤ ਸਿੰਘ ਕੋਟਲੀ, ਵਿਕਰਮ ਸਿੰਘ ਬਾਜਵਾ, ਸੁਰਿੰਦਰ ਡਾਵਰ, ਜਸਬੀਰ ਸਿੰਘ ਖੰਗੂੜਾ, ਵੀਨਾ ਸੋਬਤੀ, ਮੇਜਰ ਸਿੰਘ ਭੈਣੀ, ਡੀ.ਆਰ. ਭੱਟੀ, ਰਾਮਿੰਦਰ ਅਲਵਾ, ਹੰਸ ਰਾਜ ਜੋਸਨ, ਡਾ.ਮਹਿੰਦਰ ਸਿੰਘ ਰਿਣਵਾਂ, ਦਰਸ਼ਨ ਸਿੰਘ ਬਰਾੜ, ਡਾ.ਮਾਲਤੀ ਥਾਪਰ, ਤਾਰਾ ਸਿੰਘ ਸੰਧੂ, ਨੱਥੂ ਰਾਮ, ਭਾਈ ਹਰਨਿਰਪਾਲ ਸਿੰਘ ਕੁੱਕੂ, ਜਗਪਾਲ ਸਿੰਘ ਅਬਲਖੁਰਾਣਾ, ਕੁਸ਼ਲਦੀਪ ਸਿੰਘ ਢਿੱਲੋਂ, ਪਵਨ ਗੋਇਲ, ਅਜੈਬ ਸਿੰਘ ਭੱਟੀ, ਹਰਮਿੰਦਰ ਜੱਸੀ, ਮੱਖਣ ਸਿੰਘ, ਅਸ਼ਕ ਕੁਮਾਰ, ਗੁਰ ਸਿੰਘ ਤੁੰਗਵਾਲੀ, ਗਾਇਕ ਮੁਹੰਮਦ ਸਦੀਕ, ਸੁਰਿੰਦਰ ਕੌਰ ਬਾਲੀਆਂ, ਪਰਮਜੀਤ ਸਿੰਘ ਮਾਨ, ਧਨਵੰਤ ਸਿੰਘ ਧੂਰੀ, ਮਾਈ ਰੂਪ ਕੌਰ, ਕੇ.ਕੇ. ਸ਼ਰਮਾ, ਮਦਨ ਲਾਲ ਜਲਾਲਪੁਰ, ਕਬੀਰ ਦਾਸ, ਨਿਰਮਲ ਸਿੰਘ ਸ਼ੁਤਰਾਣਾ, ਨਿਰਮਲ ਸਿੰਘ ਨਿੰਮਾ, ਚਮਕੌਰ ਸਿੰਘ ਢੀਂਡਸਾ ਅਤੇ ਅਮਜਦ ਖਾਨ ਨੂੰ ਸ਼ਾਮਲ ਕੀਤਾ ਗਿਆ ਹੈ।
ਪਾਰਟੀ ਦੇ ਸੁਨੀਲ ਜਾਖੜ, ਰਾਣਾ ਕੇਪੀ ਸਿੰਘ, ਨਮੀਸ਼ਾ ਮਹਿਤਾ, ਰਮਨ ਬਾਲਾਸੁਬਰਾਮਨੀਅਮ, ਡਾ.ਨਵਜੋਤ ਦਹੀਆ, ਸੁਖਜਿੰਦਰ ਰਾਜ ਸਿੰਘ ਲਾਲੀ ਨੂੰ ਤਰਜਮਾਨ ਬਣਾਇਆ ਹੈ। ਜ਼ਿਲ੍ਹਾ ਪ੍ਰਧਾਨਾਂ ਵਿੱਚ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਪੇਂਡੂ, ਜੁਗਲ ਕਿਸ਼ੋਰ ਨੂੰ ਅੰਮ੍ਰਿਤਸਰ ਸ਼ਹਿਰੀ, ਅਸ਼ੋਕ ਚੌਧਰੀ ਨੂੰ ਗੁਰਦਾਸਪੁਰ, ਅਨਿਲ ਵਿਜ ਨੂੰ ਪਠਾਨਕੋਟ, ਪਵਨ ਅਦੀਆ ਨੂੰ ਹੁਸ਼ਿਆਰਪੁਰ, ਪੀ.ਕੇ.ਪੁਰੀ ਨੂੰ ਪਟਿਆਲਾ ਸ਼ਹਿਰੀ, ਹਰਦਿਆਲ ਸਿੰਘ ਕੰਬੋਜ ਨੂੰ ਪਟਿਆਲਾ ਪੇਂਡੂ, ਜੋਗਿੰਦਰ ਸਿੰਘ ਮਾਨ ਨੂੰ ਕਪੂਰਥਲਾ, ਗੁਰਦੇਵ ਸਿੰਘ ਲਾਪਰਾਂ ਨੂੰ ਲੁਧਿਆਣਾ ਪੇਂਡੂ, ਗੁਰਪ੍ਰੀਤ ਗੋਗੀ ਨੂੰ ਲੁਧਿਆਣਾ ਸ਼ਹਿਰੀ, ਬਲਬੀਰ ਸਿੰਘ ਸਿੱਧੂ ਨੂੰ ਮੁਹਾਲੀ, ਲਖਵੀਰ ਸਿੰਘ ਨੂੰ ਖੰਨਾ, ਮੱਖਣ ਲਾਲ ਸ਼ਰਮਾ ਨੂੰ ਬਰਨਾਲਾ, ਰਾਜਿੰਦਰ ਸਿੰਘ ਰਾਜਾ ਨੂੰ ਸੰਗਰੂਰ, ਬਿਕਰਮ ਸਿੰਘ ਮੋਫਰ ਨੂੰ ਮਾਨਸਾ, ਮੋਹਨ ਲਾਲ ਝੂੰਬਾ ਨੂੰ ਬਠਿੰਡਾ ਸ਼ਹਿਰੀ, ਨਰਿੰਦਰ ਸਿੰਘ ਭਲੇਰੀਆ ਨੂੰ ਬਠਿੰਡਾ ਪੇਂਡੂ, ਜੋਗਿੰਦਰ ਸਿੰਘ ਪੰਜਗਰਾਈਂ ਨੂੰ ਫਰੀਦਕੋਟ, ਸੁਖਪਾਲ ਸਿੰਘ ਭੁੱਲਰ ਨੂੰ ਤਰਨ ਤਾਰਨ, ਗੁਰਮੀਤ ਸਿੰਘ ਖੁੱਡੀਆਂ ਨੂੰ ਮੁਕਤਸਰ, ਕਰਨਲ ਬਾਬੂ ਸਿੰਘ ਨੂੰ ਮੋਗਾ, ਵਿਮਲ ਥਾਥੀਆ ਨੂੰ ਫਾਜ਼ਿਲਕਾ, ਅਮਰਜੀਤ ਸਿੰਘ ਘਾਰੂ ਨੂੰ ਫਿਰੋਜ਼ਪੁਰ, ਰਾਜਿੰਦਰ ਬੇਰੀ ਨੂੰ ਜਲੰਧਰ ਸ਼ਹਿਰੀ, ਜਗਬੀਰ ਸਿੰਘ ਬਰਾੜ ਨੂੰ ਜਲੰਧਰ ਪੇਂਡੂ, ਹਰਿੰਦਰ ਭਾਂਬਰੀ ਨੂੰ ਫਤਹਿਗੜ੍ਹ ਸਾਹਿਬ ਦਾ ਪ੍ਰਧਾਨ ਬਣਾਇਆ ਗਿਆ ਹੈ। ਨਵਾਂਸ਼ਹਿਰ ਤੇ ਰੋਪੜ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਫੈਸਲਾ ਨਹੀਂ ਹੋ ਸਕਿਆ।
ਇਨ੍ਹਾਂ ਤੋਂ ਇਲਾਵਾ ਪਾਰਟੀ ਦੀ 68 ਮੈਂਬਰੀ ਕਾਰਜਕਾਰਨੀ, 35 ਪੱਕੇ ਇਨਵਾਇਟੀ ઠਅਤੇ 26 ਵਿਸ਼ੇਸ਼ ਇਨਵਾਇਟੀ ਮੈਂਬਰ ਬਣਾਏ ਗਏ ਹਨ ਜਦਕਿ ਸੁਨੀਲ ਜਾਖੜ ਨੂੰ ਮੁੱਖ ਤਰਜਮਾਨ ਬਣਾਇਆ ਗਿਆ ਹੈ। ਪੱਕੇ ਇਨਵਾਇਟੀ ਮੈਂਬਰਾਂ ਵਿੱਚ ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਾਜਵਾ, ਰਾਜਿੰਦਰ ਕੌਰ ਭੱਠਲ, ਮੁਨੀਸ਼ ਤਿਵਾੜੀ, ਪ੍ਰਨੀਤ ਕੌਰ, ਮਹਿੰਦਰ ਸਿੰਘ ਕੇਪੀ, ਸੰਤੋਖ ਸਿੰਘ, ਰਵਨੀਤ ਬਿੱਟੂ, ਅਸ਼ਵਨੀ ਕੁਮਾਰ, ਆਰ.ਐਲ.ਭਾਟੀਆ, ਐਚ.ਐਸ.ਹੰਸਪਾਲ, ਸ਼ਮਸ਼ੇਰ ਸਿੰਘ ਦੂਲੋਂ, ਇਕਬਾਲ ਸਿੰਘ, ਐਮ.ਐਮ ਚੀਮਾ, ਅਸ਼ਵਨੀ ਸ਼ੇਖੜੀ, ਕਿਸ਼ੋਰੀ ਲਾਲ, ਕੁਲਜੀਤ ਨਾਗਰਾ, ਧਰਮਪਾਲ ਸੱਭਰਵਾਲ, ਚਰਨਜੀਤ ਸਿੰਘ ਚੰਨੀ, ਮਹੇਸ਼ਇੰਦਰ ਸਿੰਘ ਬਾਦਲ, ਸੁਖਦੇਵ ਸਿੰਘ ਸਹਿਬਾਜ਼ਪੁਰੀ, ਤੇਜ ਪ੍ਰਕਾਸ਼ ਸਿੰਘ, ਰਾਮ ਲੁਬਾਇਆ, ਚਿਰੰਜੀ ਲਾਲ ਗਰਗ, ਹੈਰੀ ਮਾਨ, ਗੁਰਸੰਤ ਸਿੰਘ ਬਰਾੜ, ਸੁਰਜੀਤ ਕੌਰ ਬਰਨਾਲਾ, ਰਾਜ ਸਿੰਘ ਖੇੜੀ ਸ਼ਾਮਲ ਹਨ। ਵਿਸ਼ੇਸ਼ ਇਨਵਾਇਟੀ ਮੈਂਬਰਾਂ ਵਿਚ ਚਰਨਜੀਤ ਕੌਰ ਬਾਜਵਾ, ਗੁਰਇਕਬਾਲ ਕੌਰ, ਹਰਬੰਸ ਕੌਰ ਦੂਲੋ, ਅਜੀਤਇੰਦਰ ਸਿੰਘ ਮੋਫਰ, ਕਰਨ ਕੌਰ ਬਰਾੜ, ਗੁਰਕੰਵਲ ਕੌਰ, ਸ਼ਮਸ਼ੇਰ ਸਿੰਘ ਰਾਏ, ਅਮਰੀਕ ਸਿੰਘ ਢਿੱਲੋਂ, ਅਰੁਣਾ ਚੌਧਰੀ, ਰਾਜਾ ਮਾਲਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਪੰਜਾਬ ਕਾਂਗਰਸ ਆਪਣੇ ਚੋਣ ਮਨੋਰਥ ਪੱਤਰ ‘ਚ ਡਾ. ਮਨਮੋਹਨ ਸਿੰਘ ਦੀ ਸਲਾਹ ਲਵੇਗੀ
ਚੰਡੀਗੜ੍ਹ : ਪੰਜਾਬ ਕਾਂਗਰਸ ਆਪਣੇ ਅਗਲੇ ਚੋਣ ਮਨੋਰਥ ਪੱਤਰ ਵਿਚ ਪੰਜਾਬ ਦੇ ਆਰਥਿਕ ਮਸਲਿਆਂ ਨੂੰ ਹੱਲ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਲਾਹ ਲਵੇਗੀ। ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ ਤੇ ਸੂਬੇ ਦੀ ਆਰਥਿਕਤਾ ਨੂੰ ਪਟੜੀ ‘ਤੇ ਚਾੜ੍ਹਨਾ ਕਾਂਗਰਸ ਦਾ ਪਹਿਲਾ ਕੰਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਹੀ ਡਾ. ਮਨਮੋਹਨ ਸਿੰਘ ਦੀ ਸਲਾਹ ਲਈ ਜਾਵੇਗੀ। ਕਾਂਗਰਸ ਮੈਨੀਫੈਸਟੋ ਕਮੇਟੀ ਦੇ ਆਗੂ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਜਲਦ ਹੀ ਡਾ. ਮਨਮੋਹਨ ਸਿੰਘ ਨੂੰ ਮਿਲ ਰਹੇ ਹਨ ਤੇ ਹੋ ਸਕਿਆ ਤਾਂ ਉਹ ਮੌਨਟੇਕ ਸਿੰਘ ਆਹਲੂਵਾਲੀਆ ਨਾਲ ਵੀ ਸੰਪਰਕ ਕਰਨਗੇ।

ਕਾਂਗਰਸੀ ਅਹੁਦੇਦਾਰਾਂ ਨੂੰ ਵਿਧਾਨ ਸਭਾ ਚੋਣਾਂ ਲਈ ਕਮਰ ਕੱਸਣ ਦਾ ਸੱਦਾ
ਸ਼ਕੀਲ, ਕੈਪਟਨ ਤੇ ਹੋਰ ਸੀਨੀਅਰ ਆਗੂਆਂ ਵੱਲੋਂ ਨਵੇਂ ਅਹੁਦੇਦਾਰਾਂ ਨਾਲ ਮੀਟਿੰਗ
ਚੰਡੀਗੜ੍ਹ : ਕਾਂਗਰਸ ਪਾਰਟੀ ਦੇ ਆਗੂਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਨੂੰ ਕਿਹਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਹੀ ਕਮਰਕੱਸੇ ਕਰ ਲੈਣ। ਉਨ੍ਹਾਂ ਕਿਹਾ ਕਿ ਦਿੱਲੀ ਨਗਰ ਨਿਗਮ ਦੀਆਂ 13 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਦਰਸਾ ਦਿੱਤਾ ਹੈ ਕਿ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਇਕ ਸਾਲ ਦੇ ਰਾਜ ਤੋਂ ਨਾਖੁਸ਼ ਹਨ ਅਤੇ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕੁਸ਼ਾਸਨ ਤੋਂ ਅੱਕੇ ਪਏ ਹਨ। ਇਥੇ ਨਵੇਂ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਕਿਹਾ ਕਿ ਬਹੁਤ ਸਾਰੇ ਵਰਕਰਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਹੈ ਪਰ ਸਾਰਿਆਂ ਨੂੰ ਜਨਰਲ ਸਕੱਤਰ ਜਾਂ ਮੀਤ ਪ੍ਰਧਾਨ ਨਹੀਂ ਬਣਾਇਆ ਜਾ ਸਕਦਾ ਪਰ ਉਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਇਹ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ‘ਆਪ’ ਉਤੇ ਹਮਲਾ ਕਰਦਿਆਂ ਕਿਹਾ ਕਿ ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਵਿਚ ‘ਆਪ’ 13 ਵਿੱਚੋਂ ਅੱਠ ਵਾਰਡਾਂ ਵਿਚ ਹਾਰ ਗਈ ਹੈ ਅਤੇ ਇਸ ਤੋਂ ਸਪੱਸ਼ਟ ਹੈ ਕਿ ਦਿੱਲੀ ਦੇ ਲੋਕ ਉਸ ਦੇ ਰਾਜ ਤੋਂ ਨਾਖੁਸ਼ ਹਨ। ਲੋਕ ਸਭਾ ਚੋਣਾਂ ਸਮੇਂ ਇਸ ਨੇ ਪੰਜਾਬ ਵਿੱਚੋਂ ਚਾਰ ਸੀਟਾਂ ਜਿੱਤੀਆਂ ਸਨ ਅਤੇ ਪਾਰਟੀ ਦੇ ਦੋ ਲੋਕ ਸਭਾ ਮੈਂਬਰ ਇਕ ਪਾਸੇ ਤੇ ਦੋ ਇਕ ਪਾਸੇ ਹੋ ਗਏ ਹਨ। ਇਸ ਬਾਅਦ ਵਿਧਾਨ ਸਭਾ ਦੀਆਂ ਦੋ ਜ਼ਿਮਨੀ ਚੋਣਾਂ ਲੜੀਆਂ ਸਨ ਅਤੇ ਦੋਵਾਂ ਵਿਚ ਇਸ ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਬਾਅਦ ‘ਆਪ’ ਨੇ ਜ਼ਿਮਨੀ ਚੋਣਾਂ ਲੜਨ ਤੋਂ ਟਾਲਾ ਵੱਟ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਸੱਤਾ ਵਿਚ ਆਵੇਗੀ।

Check Also

ਸਿਮਰਜੀਤ ਸਿੰਘ ਬੈਂਸ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ

ਕੋਵਿਡ ਗਾਈਡ ਲਾਈਨ ਤੋੜਨ ਦੇ ਮਾਮਲੇ ’ਚ ਘਿਰੇ ਹਨ ਬੈਂਸ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਵਿਚ 20 …