18.1 C
Toronto
Wednesday, September 16, 2026
spot_img
Homeਪੰਜਾਬਵਿਦੇਸ਼ਾਂ ਤੋਂ ਭਾਰਤ ਗਏ ਐਨ ਆਰ ਆਈਜ਼ ਹੋਟਲਾਂ 'ਚ ਕੱਟ ਰਹੇ ਕੈਦ...

ਵਿਦੇਸ਼ਾਂ ਤੋਂ ਭਾਰਤ ਗਏ ਐਨ ਆਰ ਆਈਜ਼ ਹੋਟਲਾਂ ‘ਚ ਕੱਟ ਰਹੇ ਕੈਦ ਵਾਲੀ ਜ਼ਿੰਦਗੀ!

ਵਿਦੇਸ਼ਾਂ ਤੋਂ ਭਾਰਤ ਗਏ ਐਨ ਆਰ ਆਈਜ਼ ਹੋਟਲਾਂ ‘ਚ ਕੱਟ ਰਹੇ ਕੈਦ ਵਾਲੀ ਜ਼ਿੰਦਗੀ!ਡਾ. ਪਿਆਰੇ ਲਾਲ ਗਰਗ ਨੇ ਸੁਣਾਈ ਗਾਥਾ, ਕਿ ਕਿਵੇਂ ਹੋਟਲਾਂ ਵਾਲੇ 20 ਰੁਪਏ ਦੀ ਪਾਣੀ ਵਾਲੀ ਬੋਤਲਾਂ ਅੱਸੀਆਂ ਨੂੰ ਮੜ੍ਹ ਰਹੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਹੋਟਲਾਂ ਵਿੱਚ ਇਕਾਂਤਵਾਸ ਕੀਤੇ ਪੰਜਾਬੀਆਂ ਨੂੰ ਔਖ ਭਰੇ ਦਿਨ ਹੀ ਨਹੀਂ ਦੇਖਣੇ ਪੈ ਰਹੇ ਸਗੋਂ ਮਹਿੰਗਾ ਮੁੱਲ ਵੀ ਤਾਰਨਾ ਪੈਂਦਾ ਹੈ। ਅਮਰੀਕਾ ਤੋਂ ਪੰਜਾਬ ਆ ਕੇ ਪਟਿਆਲਾ ਦੇ ਇੱਕ ਹੋਟਲ ਵਿੱਚ ਇੱਕ ਹਫ਼ਤੇ ਦਾ ਇਕਾਂਤਵਾਸ ਕੱਟ ਕੇ ਆਏ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਹੋਟਲਾਂ ਵਿੱਚ ਇੱਕ ਤਰ੍ਹਾਂ ਨਾਲ ਕੈਦੀਆਂ ਵਾਲੀ ਜ਼ਿੰਦਗੀ ਹੀ ਬਤੀਤ ਕਰਨੀ ਪੈ ਰਹੀ ਹੈ। ਡਾਕਟਰ ਗਰਗ ਅਤੇ ਉਨ੍ਹਾਂ ਦੀ ਪਤਨੀ ਮਈ ਦੇ ਦੂਜੇ ਹਫ਼ਤੇ ‘ਚ ਅਮਰੀਕਾ ਤੋਂ ਪਰਤੇ ਸਨ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਦੀ ਲੁੱਟ ਜਹਾਜ਼ ਚੜ੍ਹਦਿਆਂ ਹੀ ਸ਼ੁਰੂ ਹੋ ਜਾਂਦੀ ਹੈ। ਜਹਾਜ਼ ਦੀਆਂ ਟਿਕਟਾਂ ਇਹ ਦਲੀਲ ਦੇ ਕੇ ਮਹਿੰਗੀਆਂ ਵੇਚੀਆਂ ਗਈਆਂ ਕਿ ਸਰੀਰਕ ਦੂਰੀ ਦੇ ਮਾਪਦੰਡਾਂ ਨੂੰ ਅਪਨਾਉਣ ਲਈ ਵਿਚਕਾਰਲੀ ਸੀਟ ਖਾਲ੍ਹੀ ਛੱਡੀ ਜਾਵੇਗੀ ਜਦੋ ਕਿ ਜਹਾਜ਼ ਚੜ੍ਹਨ ਤੋਂ ਬਾਅਦ ਅਜਿਹਾ ਕੁਝ ਵੀ ਨਹੀਂ ਹੋਇਆ। ਏਅਰ ਇੰਡੀਆ ਨੇ ਅਮਰੀਕਾ ਤੇ ਕੈਨੇਡਾ ਤੋਂ ਆਉਣ ਅਤੇ ਭਾਰਤ ਤੋਂ ਇਨ੍ਹਾਂ ਦੋਹਾਂ ਮੁਲਕਾਂ ਨੂੰ ਜਾਣ ਵਾਲਿਆਂ ਤੋਂ ਪ੍ਰਤੀ ਟਿਕਟ ਇੱਕ ਲੱਖ ਰੁਪਏ ਤੋਂ ਲੈ ਕੇ 1 ਲੱਖ 40 ਹਜ਼ਾਰ ਰੁਪਏ ਤੱਕ ਵਸੂਲ ਕੀਤੇ ਹਨ ਪਰ ਜਹਾਜ਼ ਵਿੱਚ ਕੋਈ ਸਹੂਲਤ ਨਹੀਂ ਦਿੱਤੀ ਗਈ। ਸਾਧਾਰਨ ਦਿਨਾਂ ਵਿੱਚ ਕੈਨੇਡਾ ਅਤੇ ਅਮਰੀਕਾ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ 60 ਹਜ਼ਾਰ ਤੋਂ 80 ਹਜ਼ਾਰ ਰੁਪਏ ਤੱਕ ਖ਼ਰਚ ਕਰ ਕੇ ਜਾਣ ਅਤੇ ਆਉਣ ਦੀ ਟਿਕਟ ਮਿਲ ਜਾਂਦੀ ਹੈ।
ਡਾਕਟਰ ਗਰਗ ਨੇ ਦੱਸਿਆ ਕਿ ਪਾਣੀ ਦੀ ਜੋ ਬੋਤਲ 20 ਰੁਪਏ ਦੀ ਮਿਲਦੀ ਹੈ, ਹੋਟਲ ਵਿੱਚ ਉਸ ਦੀ ਕੀਮਤ 60 ਰੁਪਏ ਪ੍ਰਤੀ ਲਿਟਰ ਵਸੂਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਧਾਰਨ ਖਾਣੇ ਦੇ ਪੈਸੇ ਵੀ ਪਾਣੀ ਵਾਂਗ ਜ਼ਿਆਦਾ ਵਸੂਲ ਕੀਤੇ ਜਾਂਦੇ ਹਨ। ਕਮਰੇ ਦਾ ਕਿਰਾਇਆ ਇਸ ਤੋਂ ਵੱਖਰਾ ਅਦਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਨਵੀਆਂ ਸੇਧਾਂ ਤੋਂ ਬਾਅਦ ਜਦੋਂ ਟੈਸਟ ਨੈਗੇਟਿਵ ਆਇਆ ਤਾਂ ਪੰਜਾਬ ਸਰਕਾਰ ਨੇ 7 ਦਿਨਾਂ ਦਾ ਇਕਾਂਤਵਾਸ ਕੱਟਣ ਲਈ ਘਰ ਭੇਜ ਦਿੱਤਾ। ਡਾਕਟਰ ਗਰਗ ਨੇ ਦੱਸਿਆ ਕਿ ਰਿਹਾਇਸ਼ ਕਿਉਂਕਿ ਚੰਡੀਗੜ੍ਹ ਸ਼ਹਿਰ ਵਿੱਚ ਹੈ ਇਸ ਲਈ ਪਟਿਆਲਾ ਤੋਂ ਜਦੋਂ ਚੰਡੀਗੜ੍ਹ ਘਰ ਪਹੁੰਚ ਗਏ ਤਾਂ ਵੱਖਰੀ ਕਿਸਮ ਦੀ ਸਮੱਸਿਆ ਖੜ੍ਹੀ ਹੋ ਗਈ। ਉਨ੍ਹਾਂ ਕਿਹਾ,”ਪੁਲੀਸ ਵੱਲੋਂ ਅਪਰਾਧੀਆਂ ਵਾਂਗ ਸਾਡੀ ਸੂਹ ਲਈ ਜਾ ਰਹੀ ਹੈ ਅਤੇ ਬਿਨਾ ਮਤਲਬ ਤੋਂ ਖੌਫ਼ ਪੈਦਾ ਕੀਤਾ ਜਾ ਰਿਹਾ ਹੈ। ਜਦੋਂ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ ਅਤੇ ਟੈਸਟ ਵੀ ਨੈਗੇਟਿਵ ਹੈ ਤਾਂ ਪੁਲੀਸ ਅਤੇ ਸਿਵਲ ਪ੍ਰਸਾਸ਼ਨ ਨੂੰ ਵਿਦੇਸ਼ ਤੋਂ ਆਉਣ ਵਾਲੇ ਬੰਦਿਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ ਹੈ।”

RELATED ARTICLES
POPULAR POSTS