ਹਾਈਕੋਰਟ ਨੇ ਬਣਾਈ ਤਿੰਨ ਮੈਂਬਰੀ ਕਮੇਟੀ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੇ ਆਸਪਾਸ ਜ਼ਮੀਨਾਂ ‘ਤੇ ਹੋਏ ਕਬਜ਼ਿਆਂ ਦੇ ਮਾਮਲੇ ਸਬੰਧੀ ਅੱਜ ਹਾਈਕੋਰਟ ਵਿੱਚ ਸੁਣਵਾਈ ਹੋਈ। ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਜਸਟਿਸ ਕੁਲਦੀਪ ਸਿੰਘ ਵੱਲੋਂ ਤਿਆਰ ਕੀਤੀਆਂ ਗਈਆਂ ਦੋ ਰਿਪੋਰਟਾਂ ‘ਤੇ ਐਕਸ਼ਨ ਲੈਣ ਬਾਰੇ ਰਿਪੋਰਟ ਦੇਵੇਗੀ। ਹਾਲਾਂਕਿ ਜਸਟਿਸ ਕੁਲਦੀਪ ਸਿੰਘ ਦੀਆਂ ਦੋ ਰਿਪੋਰਟਾਂ ਵਿੱਚ ਬਹੁਤ ਸਾਰੇ ਅਫਸਰਾਂ, ਸਿਆਸਤਦਾਨਾਂ ਤੇ ਹੋਰ ਨਾਮੀ ਵਿਅਕਤੀਆਂ ਦਾ ਨਾਂ ਆਇਆ ਸੀ। ਕਮੇਟੀ ਵਿੱਚ ਆਈਏਐਸ ਅਫਸਰ ਤਨੂੰ ਕਸ਼ਯਪ, ਹਰਦਿਆਲ ਸਿੰਘ ਚੱਠਾ ਤੇ ਅਮਰਦੀਪ ਸਿੰਘ ਬੈਂਸ ਨੂੰ ਸ਼ਾਮਲ ਕੀਤਾ ਗਿਆ ਹੈ।
ਚੇਤੇ ਰਹੇ ਕਿ ਪੰਜਾਬ ਦੇ ਸਾਬਕਾ ਡੀਜੀਪੀ ਚੰਦਰ ਸ਼ੇਖਰ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਸੀ ਜਿਸ ਤੋਂ ਬਾਅਦ ਹਾਈਕੋਰਟ ਨੇ ਜਸਟਿਸ ਕੁਲਦੀਪ ਸਿੰਘ ਦਾ ਪੈਨਲ ਬਣਾਇਆ ਸੀ। ਚੰਡੀਗੜ੍ਹ ਦੀ ਪੈਰੀਫੇਰੀ ਵਿੱਚ ਜ਼ਮੀਨ ਹੜੱਪਣ ਦਾ ਮਾਮਲਾ ਹੁਣ ਨਵਾਂ ਰੰਗ ਫੜ ਚੁੱਕਿਆ ਹੈ।

