ਹੁਣ ਫਸੂ ਫੀਤੀਆਂ ਵਾਲੀਸਰਕਾਰ!
ਪਹਿਲੀਵਾਰ ਐਸ ਆਈ ਟੀ ਨੇ ਕੀਤੀਪੰਜਾਬ ਪੁਲਿਸ ਦੇ ਪੰਜ ਵੱਡੇ ਅਫਸਰਾਂ ਤੋਂ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼ : ਬਰਗਾੜੀਵਿਚਬੇਅਦਬੀ ਤੋਂ ਬਾਅਦਬਹਿਬਲਕਲਾਂ ਵਿਚ ਹੋਏ ਗੋਲੀਕਾਂਡ ਨੂੰ ਲੈ ਕੇ ਐਸਆਈਟੀ ਨੇ ਮੰਗਲਵਾਰ ਨੂੰ ਪਹਿਲੀਵਾਰਪੰਜਾਬ ਪੁਲਿਸ ਦੇ 5 ਵੱਡੇ ਅਫਸਰਾਂ ਸਮੇਤ 7 ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੀ।ਸਵੇਰੇ 10 ਵਜੇ ਤੋਂ ਸ਼ੁਰੂ ਹੋਈ ਪੁੱਛਗਿੱਛ ਰਾਤਕਰੀਬ 9 ਵਜੇ ਤੱਕ ਚੱਲੀ ਅਤੇ ਵਿਚਕਾਰ ਇਕ ਘੰਟੇ ਦਾਬਰੇਕਵੀਰਿਹਾ।ਅਫਸਰਾਂ ਕੋਲੋਂ ਐਸਆਈਟੀ ਨੇ ਕਿਸ ਨੇ ਦਿੱਤੇ ਹੁਕਮ, ਕਿਸ ਨੇ ਚਲਾਈ ਗੋਲੀਅਤੇ ਕਿਸ ਦੀ ਕੀ ਰਹੀਭੂਮਿਕਾ, ਜਿਹੇ ਸਵਾਲ ਪੁੱਛੇ। ਕਈਆਂ ਕੋਲੋਂ ਦੋ ਵਾਰ ਪੁੱਛਗਿੱਛ ਹੋਈ।
ਅਫਸਰਾਂ ਕੋਲੋਂ ਪੰਜਾਬ ਪੁਲਿਸ ਹੈਡਕੁਆਰਟਰ ਅਤੇ ਕੁਝ ਕੋਲੋਂ ਪੰਜਾਬਆਰਮਡ ਪੁਲਿਸ 82 ਬਟਾਲੀਅਨਕੈਂਪਸਵਿਚ ਪੁੱਛਗਿੱਛ ਕੀਤੀ ਗਈ। ਐਸਆਈਟੀਚੀਫਪ੍ਰਮੋਧ ਕੁਮਾਰ ਨੇ ਪੁਲਿਸ ਅਫਸਰਾਂ ਦੀਭੂਮਿਕਾਨਾਲਸਬੰਧਤਬਿਆਨਾਂ ਨੂੰ ਰਿਕਾਰਡਵੀਕੀਤਾ। ਉਥੇ, ਕਈ ਸਿੱਖ ਸੰਗਠਨਾਂ ਨੇ ਸਾਬਕਾਡੀਜੀਪੀ ਸੁਮੇਧ ਸੈਣੀਕੋਲੋਂ ਵੀ ਪੁੱਛਗਿੱਛ ਕਰਨਦੀ ਮੰਗ ਕੀਤੀ।ਬਹਿਬਲਕਲਾਂ ਗੋਲੀਕਾਂਡ ਨੂੰ ਲੈ ਕੇ ਰਣਜੀਤ ਸਿੰਘ ਕਮਿਸ਼ਨਦੀ ਜਾਂਚ ਤੋਂ ਬਾਅਦ ਮੁਕੱਦਮਾ ਦਰਜਕੀਤਾ ਗਿਆ ਅਤੇ ਉਸ ਤੋਂ ਬਾਅਦਐਸਆਈਟੀਦਾ ਗਠਨਕੀਤਾ ਗਿਆ ਸੀ। ਇਹ ਐਸਆਈਟੀ ਇਸੇ ਮਾਮਲੇ ਵਿਚ ਪੁਲਿਸ ਅਫਸਰਾਂ ਕੋਲੋਂ ਪੁੱਛਗਿੱਛ ਕਰਰਹੀਹੈ।
ਦੋ ਏਡੀਜੀਪੀਸਮੇਤ ਆਈਜੀ, ਡੀਆਈਜੀ, ਐਸਪੀ ਤੇ ਐਸਡੀਐਮਕੋਲੋਂ ਪੁੱਛੇ ਸਖਤਸਵਾਲ
ਕਿਸ ਨੇ ਚਲਾਈ ਗੋਲੀ, ਕਿਸ ਨੇ ਦਿੱਤਾ ਆਦੇਸ਼, ਤੁਸੀਂ ਕਿੱਥੇ ਸੀ?
ਅਫ਼ਸਰਾਂ ਤੋਂ ਇਹ ਪੁੱਛੇ ਗਏ ਸਨਸਵਾਲ
ਗੋਲੀਕਾਂਡਦੀਪਹਿਲੀਸੂਚਨਾ ਕਿਸ ਨੇ ਦਿੱਤੀ
ਏਡੀਜੀਪੀਰੋਹਿਤ ਚੌਧਰੀ, ਤੱਤਕਾਲੀਨ ਏਡੀਜੀਪੀਲਾਅਐਂਡਆਰਡਰ
ਬਿਊਰੋ ਆਫਇਨਵੈਸਟੀਗੇਸ਼ਨ ਦੇ ਚੀਫ ਦੇ ਅਹੁਦੇ ਦੀ ਜ਼ਿੰਮੇਵਾਰੀਨਿਭਾਰਹੇ ਏਡੀਜੀਪੀਰੋਹਿਤ ਚੌਧਰੀ ਕੋਲੋਂ 45 ਮਿੰਟ ਪੁੱਛਗਿੱਛ ਕੀਤੀ ਗਈ। ਉਸ ਕੋਲੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਪਤਾ ਸੀ ਕਿ ਬਹਿਬਲਕਲਾਂ ਵਿਚ ਮਾਹੌਲ ਖਰਾਬ ਹੋ ਸਕਦਾਹੈ। ਉਨ੍ਹਾਂ ਨੂੰ ਗੋਲੀਕਾਂਡਦੀਸਭ ਤੋਂ ਪਹਿਲੀਜਾਣਕਾਰੀ ਕਿਸ ਨੇ ਦਿੱਤੀ ਸੀ।
ਕਿਹਨਾਂ ਅਫਸਰਾਂ ਨਾਲਫੋਨ’ਤੇ ਹੋਈ ਗੱਲਬਾਤ
ਆਈਜੀ ਪਰਮਰਾਜ ਉਮਰਾਨੰਗਲ,
ਤੱਤਕਾਲੀਨ ਆਈਜੀ ਲੁਧਿਆਣਾ
ਅੱਧਾ ਘੰਟਾ ਪੁੱਛਗਿੱਛ। ਕੋਟਕਪੂਰਾਵਿਚ ਤੁਸੀਂ ਕਿਉਂ ਗਏ ਸੀ। ਗੋਲੀ ਚਲਾਉਣ ਤੋਂ ਪਹਿਲਾਂ ਧਰਨੇ ‘ਤੇ ਬੈਠੇ ਲੋਕਾਂ ਨਾਲ ਕੀ ਗੱਲਬਾਤ ਹੋਈ ਸੀ ਅਤੇ ਫੋਨ’ਤੇ ਕਿਹੜੇ ਅਫਸਰਾਂ ਨਾਲਤਾਲਮੇਲਬਣਾਇਆ ਸੀ।
ਦੋ ਵਾਰਕੀਤੇ ਗਏ ਸਵਾਲ-ਜਵਾਬ
ਡੀਆਈਜੀਅਮਰ ਸਿੰਘ ਚਹਲ,
ਤੱਤਕਾਲੀਨਡੀਆਈਜੀਫਿਰੋਜ਼ਪੁਰ
ਐਸਆਈਟੀ ਨੇ ਚਹਲ ਤੋਂ ਪਹਿਲਾਂ ਪੁਲਿਸ ਹੈਡਕੁਆਰਟਰ ਫਿਰਪੀਏਪੀਵਿਚ ਪੁੱਛਗਿੱਛ ਕੀਤੀ। ਗੋਲੀ ਚਲਾਉਣ ਦੇ ਸਮੇਂ ਉਨ੍ਹਾਂ ਦੀ ਮੌਜੂਦਗੀ, ਪੁਲਿਸ ‘ਤੇ ਹੋਏ ਹਮਲੇ ਅਤੇ ਗੋਲੀ ਚਲਾਉਣ ਦੇ ਬਾਰੇ ਵਿਚ ਪੁੱਛਿਆ।
ਜਦ ਗੋਲੀ ਚੱਲੀ, ਤੁਸੀਂ ਕਿੱਥੇ ਸੀ
ਏਡੀਜੀਪੀਜਿਤੇਂਦਰਜੈਨ,
ਤੱਤਕਾਲੀਨ ਆਈਜੀ ਬਠਿੰਡਾ
ਅੱਧਾ ਘੰਟਾ ਪੁੱਛਗਿੱਛ। ਗੋਲੀਕਾਂਡ ਦੇ ਸਮੇਂ ਤੁਹਾਡੀ ਹਾਜ਼ਰੀ ਕਿੱਥੇ ਸੀ। ਗੋਲੀ ਚਲਾਉਣ ਦੇ ਹੁਕਮ ਦੇਣਵਾਲਿਆਂ ਨਾਲ ਕੋਈ ਗੱਲਬਾਤ ਹੋਈ ਸੀ।
ਲਾਠੀਚਾਰਜ ਦੇ ਹੁਕਮ ਦਿੱਤੇ?
ਐਸਡੀਐਮਹਰਜੀਤ ਸਿੰਘ ਸੰਧੂ
ਬਤੌਰ ਮੈਜਿਸਟ੍ਰੇਟ ਕੀ ਤੁਸੀਂ ਲਾਠੀਚਾਰਜ ਜਾਂ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ।ਜੇਕਰ ਦਿੱਤੇ ਸਨ ਤਾਂ ਕੀ ਉਸਦੀ ਜਾਣਕਾਰੀਡਿਪਟੀਕਮਿਸ਼ਨਰ ਨੂੰ ਸੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …