ਵੀਡੀਓ ਬਣਾਉਣ ਵਾਲੇ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਹੋ ਰਹੀ ਚਹੁੰ ਪਾਸੇ ਨਿੰਦਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਸੜਕ ‘ਤੇ ਚੈਰੀ ਦੀਆਂ ਗਿਟਕਾਂ ਸੁੱਟਣ ਦਾ ਵੀਡੀਓ ਸਾਹਮਣੇ ਆਉਣ ‘ਤੇ ਜਿੱਥੇ ਹਰਜੀਤ ਸੱਜਣ ਹੁਰਾਂ ਨੇ ਨਿਮਰਤਾ ਦਾ ਉਦਾਹਰਣ ਪੇਸ਼ ਕਰਦਿਆਂ ਤੁਰੰਤ ਇਸ ਘਟਨਾ ਲਈ ਮੁਆਫ਼ੀ ਮੰਗੀ ਤੇ ਅੱਗੇ ਤੋਂ ਅਜਿਹਾ ਨਾ ਦੁਹਰਾਉਣ ਦੀ ਗੱਲ ਆਖੀ। ਦੂਜੇ ਪਾਸੇ ਇਸ ਵੀਡੀਓ ਨੂੰ ਬਣਾਉਣ ਵਾਲੇ ਪੰਜਾਬੀ ਸੱਜਣ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਵੀ ਚਹੁੰ ਪਾਸਿਓਂ ਨਿੰਦਾ ਹੋਣੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਹ ਵੀਡੀਓ ਇਕ ਪੰਜਾਬੀ ਨੇ ਹੀ ਬਣਾਇਆ ਹੈ ਜਿਸ ਵਿਚ ਉਹ ਕੈਨੇਡਾ ਦੇ ਓਸਯਾਸ ਦੇ ਓਕਾਨਾਗੋਨ ਦੀ ਇਕ ਦੁਕਾਨ ਦੇ ਸਾਹਮਣੇ ਚੈਰੀ ਖਾ ਕੇ ਉਸ ਦੀਆਂ ਗਿਟਕਾਂ ਦੁਕਾਨ ਸਾਹਮਣੇ ਸੜਕ ‘ਤੇ ਸੁੱਟਦੇ ਵਿਖਾਏ ਗਏ ਸਨ। ਸੋਸ਼ਲ ਮੀਡੀਆ ਵਿਚ ਇਸ ਵੀਡੀਓ ਦੀ ਕਾਫ਼ੀ ਚਰਚਾ ਹੈ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …