ਹਰਦਿਆਲ ਸਿੰਘ ਝੀਤਾ
ਫ਼ੋਨ : 647-409-8915
ਬਰੈਂਪਟਨ ਵਿੱਚ ਇਸ ਸਮੇਂ ਕਈ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਕੰਮ ਕਰ ਰਹੀਆਂ ਹਨ। ਪੰਜਾਬੀ ਬੋਲੀ ਤੇ ਭਾਸ਼ਾ ਨਾਲ ਸਬੰਧਿਤ ਸੰਸਥਾਵਾਂ ਦਾ ਮੁੱਖ-ਮੰਤਵ ਕੈਨੇਡਾ ਦੇ ਇਸ ਖਿੱਤੇ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪਸਾਰ ਕਰਨਾ ਅਤੇ ਇਸ ਨੂੰ ਅਗਲੀਆਂ ਪੀੜ÷ ੀਆਂ ਤੱਕ ਲਿਜਾਣਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਪੋ ਆਪਣੇ ਢੰਗਾਂ-ਤਰੀਕਿਆਂ ਨਾਲ ਉਹ ਇਸ ਸੁਹਿਰਦ ਕਾਰਜ ਵਿੱਚ ਜੁੱਟੀਆਂ ਹੋਈਆਂ ਹਨ। ਪਰ ਬਰੈਂਪਟਨ ਦੇ ਸਾਹਿਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਇੱਕ ਅਜਿਹਾ ਰੁਝਾਨ ਵੀ ਸਾਹਮਣੇ ਆ ਰਿਹਾ ਹੈ, ਜਿਸ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਇਹ ਵੇਖਣ ਵਿੱਚ ਆਇਆ ਹੈ ਕਿ ਜਦੋਂ ਕੋਈ ਸੰਸਥਾ ਆਪਣੇ ਕਿਸੇ ਵੱਡੇ ਸਾਹਿਤਕ ਸਮਾਗਮ, ਕਾਨਫ਼ਰੰਸ ਜਾਂ ਵਿਸ਼ੇਸ਼ ਸਮਾਗਮ ਬਾਰੇ ਐਲਾਨ ਕਰਦੀ ਹੈ ਤਾਂ ਕਈ ਸੰਸਥਾਵਾਂ ਉਨ÷ ਾਂ ਹੀ ਤਰੀਕਾਂ ਵਿੱਚ ਆਪਣੇ ਸਮਾਗਮ ਰੱਖ ਲੈਂਦੀਆਂ ਹਨ। ਅਜਿਹੀ ਹਾਲਤ ਵਿੱਚ ਪੰਜਾਬੀ ਭਾਸ਼ਾ ਤੇ ਸਾਹਿਤ ਵਿੱਚ ਦਿਲਚਸਪੀ ਰੱਖਣ ਵਲਿਆਂ ਲਈ ਇਹ ਫ਼ੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਕਿਹੜੇ ਸਮਾਗਮ ਵਿਚ ਜਾਣ ਤੇ ਕਿਹੜਾ ਛੱਡਣ।
ਸਾਹਿਤਕ ਸੰਸਥਾਵਾਂ ਅਕਸਰ ਇੱਕੋ ਜਿਹੇ ਸਾਹਿਤਕ ਮਾਹੌਲ ਅਤੇ ਭਾਈਚਾਰੇ ਵਿੱਚੋਂ ਜਨਮ ਲੈਂਦੀਆਂ ਹਨ। ਕਈ ਵਾਰ ਕਿਸੇ ਪੁਰਾਣੀ ਸੰਸਥਾ ਦੇ ਮੈਂਬਰਾਂ ਵਿੱਚੋਂ ਹੀ ਕਈ ਨਵੀਂ ਸੰਸਥਾ ਬਣਾਉਂਦੇ ਹਨ ਅਤੇ ਕਈ ਵਾਰ ਵਿਚਾਰਾਂ ਦੇ ਫ਼ਰਕ, ਪ੍ਰਬੰਧਕੀ ਕਾਰਨਾਂ ਜਾਂ ਕੰਮ ਕਰਨ ਦੇ ਵੱਖਰੇ ਢੰਗਾਂ ਕਾਰਨ ਨਵਾਂ ਮੰਚ ਹੋਂਦ ਵਿੱਚ ਆਉਂਦਾ ਹੈ। ਇਹ ਕੋਈ ਅਣਹੋਣੀ ਜਾਂ ਜੱਗੋਂ ਤੇਰ÷ ਵੀ ਗੱਲ ਨਹੀਂ ਹੈ। ਇਹ ਪਿਛਲੇ ਸਮੇਂ ਵਿਚ ਹੁੰਦਾ ਆਇਆ ਹੈ ਅਤੇ ਅੱਗੋਂ ਵੀ ਇਹ ਚੱਲਦਾ ਰਹੇਗਾ। ਹਰ ਨਵੀਂ ਸੰਸਥਾ ਨੂੰ ਆਪਣੀ ਪਛਾਣ ਬਣਾਉਣ ਅਤੇ ਆਪਣਾ ਕੰਮ ਕਰਨ ਦਾ ਹੱਕ ਹੈ। ਪਰ ਵੇਖਣ ਵਾਲੀ ਗੱਲ ਹੈ ਕਿ ਕਿਧਰੇ ਨਵੀਂ ਸੰਸਥਾ ਦਾ ਜਨਮ ਪੁਰਾਣੀ ਸੰਸਥਾ ਨਾਲ ‘ਲਾਗ-ਡਾਟ’ ਜਾਂ ‘ਦੁਸ਼ਮਣੀ’ ਦਾ ਕਾਰਨ ਤਾਂ ਨਹੀਂ ਬਣ ਜਾਂਦੀ। ਪੁਰਾਣੀ ਸੰਸਥਾ ਨੂੰ ਵੀ ਨਵੀਂ ਸੰਸਥਾ ਨੂੰ ਆਪਣਾ ਮੁਕਾਬਲੇਬਾਜੀ ਵਾਲੀ ਸਮਝਣ ਦੀ ਥਾਂ ਇੱਕ ਹੋਰ ਨਵੇਂ ਸਾਹਿਤਕ ਮੰਚ ਵਜੋਂ ਵੇਖਣਾ ਚਾਹੀਦਾ ਹੈ। ਇਹ ਬਿਲਕੁਲ ਇਵੇਂ ਹੀ ਹੈ, ਜਿਵੇਂ ਸਮਾਜਿਕ ਜੀਵਨ ਵਿੱਚ ਵਿਚਰਦਿਆਂ ਇੱਕ ਪਰਿਵਾਰ ਦੇ ਦੋ ਭਰਾ ਵੱਖਰੇ ਘਰ ਬਣਾ ਲੈਂਦੇ ਹਨ। ਪਰ ਵੱਖਰੇ ਹੋ ਕੇ ਕੀ ਉਹ ਇੱਕ ਦੂਜੇ ਦੇ ਦੁਸ਼ਮਣ ਹੋ ਜਾਂਦੇ ਹਨ? ਇਹ ਜ਼ਰੂਰੀ ਨਹੀਂ ਹੈ। ਫਿਰ ਸਾਹਿਤਕ ਪਰਿਵਾਰ ਵਿੱਚ ਇਹ ਵੈਰ-ਵਿਰੋਧ ਕਿਉਂ? ਸੰਸਥਾਵਾਂ ਵੱਖਰੀਆਂ ਹੋ ਸਕਦੀਆਂ ਹਨ, ਪਰ ਸਾਡਾ ਸਾਹਿਤ ਸਾਂਝਾ ਹੈ। ਮੰਚ ਵੱਖਰੇ ਹੋ ਸਕਦੇ ਹਨ, ਪਰ ਸਾਡੀ ਭਾਸ਼ਾ ਸਾਂਝੀ ਹੈ। ਇਨ÷ ਾਂ ਸੰਸਥਾਵਾਂ ਵਿੱਚ ਅਹੁਦੇ ਵੱਖਰੇ ਹੋ ਸਕਦੇ ਹਨ, ਪਰ ਪੰਜਾਬੀ ਸਾਹਿਤ ਦੀ ਜ ਿਸਾਡੇ ਸਾਰਿਆਂ ਦੀ ਸਾਂਝੀ ਹੈ। ਸਾਂਝੀ ਤਾਕਤ ਨਾਲ ਹੀ ਕੋਈ ਵੱਡਾ ਵੱਡਾ ਕੰਮ ਸੰਭਵ ਹੁੰਦਾ ਹੈ।
ਵੇਖਿਆ ਜਾਵੇ ਤਾਂ ਬਰੈਂਪਟਨ ਵਿੱਚ ਇਸ ਸਮੇਂ 6-7 ਸਾਹਿਤਕ ਸੰਸਥਾਵਾਂ ਕਾਰਜਸ਼ੀਲ ਹਨ। ਹਰੇਕ ਸੰਸਥਾ ਆਪਣੀ ਵਿੱਤ ਅਨੁਸਾਰ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਅੱਗੇ ਵਧਾਉਣ ਲਈ ਵਧੀਆ ਯੋਗਦਾਨ ਪਾ ਰਹੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਬਰੈਂਪਟਨ ਦੀਆਂ ਇਹ ਸਾਰੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਇੱਕ ਸਾਂਝਾ ਸਲਾਨਾ ਕੈਲੰਡਰ ਬਣਾਉਣ ਅਤੇ ਉਸਦੇ ਅਨੁਸਾਰ ਹੀ ਉਹ ਆਪਣੇ ਵੱਡੇ ਸਮਾਗਮਾਂ ਦੀਆਂ ਤਰੀਕਾਂ ਆਪਸੀ ਸਲਾਹ-ਮਸ਼ਵਰੇ ਨਾਲ ਤੈਅ ਕਰਨ ਤੇ ਇੱਕ ਦੂਜੇ ਦੇ ਪ੍ਰੋਗਰਾਮਾਂ ਵਿੱਚ ਵੱਧ ਚੜ÷ ਕੇ ਸਹਿਯੋਗ ਦੇਣ। ਜਿੱਥੋਂ ਤੱਕ ਸੰਭਵ ਹੋ ਸਕੇ, ਸਾਂਝੇ ਮੰਚ ਬਣਾਏ ਜਾਣ ਅਤੇ ਸਾਹਿਤ ਸਭਾਵਾਂ ਕਵੀਆਂ, ਲੇਖਕਾਂ ਅਤੇ ਸਰੋਤਿਆਂ ਨੂੰ ਵੰਡਣ ਦੀ ਥਾਂ ਜੋੜਨ ਦੀ ਕੋਸ਼ਿਸ਼ ਕਰਨ। ਜੇਕਰ ਦੋ ਸੰਸਥਾਵਾਂ ਦੇ ਵਿਚਾਰ ਵੱਖੋ-ਵੱਖਰੇ ਹਨ, ਤਾਂ ਉਹ ਆਪਣੇ ਵੱਖਰੇ ਪ੍ਰੋਗਰਾਮ ਕਰ ਸਕਦੀਆਂ ਹਨ। ਪਰ ਇਹ ਵੱਖਰਾਪਨ ਸਿਹਤਮੰਦ ਹੋਵੇ, ਵਿਰੋਧੀ ਨਹੀਂ।
ਮੁਕਾਬਲਾ ਰਚਨਾਤਮਕ ਹੋਵੇ, ਦੂਸਰੇ ਨੂੰ ਢਾਹ ਲਾਉਣ ਵਾਲਾ ਨਹੀਂ। ਆਪਣੀ ਪਛਾਣ ਬਣਾਉਣ ਲਈ ਦੂਜੇ ਦੀ ਪਛਾਣ ਮਿਟਾਉਣ ਦੀ ਲੋੜ ਨਹੀਂ ਹੁੰਦੀ। ਇੱਕ ਵੱਡੀ ਕਾਨਫਰੰਸ ਵਿੱਚ ਦੂਜੀ ਸੰਸਥਾ ਦੇ ਪ੍ਰਤੀਨਿਧੀਆਂ ਨੂੰ ਸੱਦਾ ਦੇਣਾ, ਇੱਕ ਦੂਜੇ ਦੇ ਸਮਾਗਮਾਂ ਦੀ ਜਾਣਕਾਰੀ ਸਾਂਝੀ ਕਰਨਾ, ਸਾਂਝੇ ਤੌਰ ‘ਤੇ ਕਵੀ ਦਰਬਾਰ ਕਰਵਾਉਣਾ, ਆਦਿ ਇਹ ਕਦਮ ਕਿਸੇ ਦੀ ਹਾਰ ਨਹੀਂ, ਸਗੋਂ ਇਹ ਸਾਹਿਤ ਦੀ ਜਿੱਤ ਸਾਬਤ ਹੋ ਸਕਦੇ ਹਨ।
ਅੰਤ ਵਿੱਚ ਮੈਂ ਇਹੋ ਕਹਿਣਾ ਚਾਹਾਂਗਾ ਕਿ ਕਿਸੇ ਵੀ ਸੰਸਥਾ ਨੂੰ ਆਪਣਾ ਪ੍ਰੋਗਰਾਮ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ਅਤੇ ਨਾ ਹੀ ਰੋਕਣਾ ਬਣਦਾ ਹੈ। ਹਰ ਸੰਸਥਾ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਸਾਹਿਤਕ ਗਤੀਵਿਧੀਆਂ ਕਰਵਾਉਣ ਦੀ ਆਜ਼ਾਦੀ ਹੈ। ਪਰ ਆਜ਼ਾਦੀ ਦੇ ਨਾਲ ਅਹਿਮ ਜ਼ਿੰਮੇਵਾਰੀ ਵੀ ਬਣਦੀ ਹੈ। ਦੂਸਰੀ ਸੰਸਥਾ ਦੇ ਪ੍ਰੋਗਰਾਮ ਦੀ ਤਰੀਕ ਜਾਣਦੇ ਹੋਏ ਉਸੇ ਦਿਨ ਆਪਣਾ ਸਮਾਗਮ ਰੱਖਣਾ ਜੇਕਰ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਕੀਤਾ ਜਾਂਦਾ ਹੈ, ਤਾਂ ਇਹ ਸਾਹਿਤਕ ਸਹਿਯੋਗ ਤੇ ਸਦਭਾਵਨਾ ਦੇ ਉਲਟ ਹੈ।
ਇਸ ਲਿਖਤ ਦਾ ਮਕਸਦ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਹੈ, ਸਗੋਂ ਇੱਕ ਅਜਿਹਾ ਮਾਹੌਲ ਤਿਆਰ ਕਰਨਾ ਹੈ, ਜਿੱਥੇ ਹਰ ਸੰਸਥਾ ਆਪਣਾ ਕੰਮ ਕਰੇ, ਹਰ ਕਵੀ ਆਪਣੀ ਕਵਿਤਾ ਪੜ÷ ੇ, ਹਰ ਸਰੋਤਾ ਸਾਹਿਤ ਦਾ ਆਨੰਦ ਮਾਣੇ ਅਤੇ ਪੰਜਾਬੀ ਭਾਸ਼ਾ ਦਾ ਮਾਣ ਵਧੇ। ਅੱਜ ਜੇਕਰ ਇਸ ਤਰ÷ ਾਂ ਦਾ ਕੁਝ ਕਰ ਸਕੀਏ ਤਾਂ ਅਸੀਂ ਸੰਸਥਾਵਾਂ ਦੇ ਮੰਚ ਵੱਡੇ ਕਰਨ ਦੀ ਥਾਂ ‘ਸਾਹਿਤ ਦਾ ਮੰਚ’ ਵੱਡਾ ਕਰੀਏ, ਕਿਉਂਕਿ ਇਤਿਹਾਸ ਸਾਨੂੰ ਇਹ ਨਹੀਂ ਪੁੱਛੇਗਾ ਕਿ ਕਿਸ ਸੰਸਥਾ ਨੇ ਕਿਸੇ ਹੋਰ ਸੰਸਥਾ ਦੇ ਸਮਾਗਮ ਵਾਲੇ ਦਿਨ ਆਪਣਾ ਪ੍ਰੋਗਰਾਮ ਰੱਖਿਆ ਸੀ।
ਅਲਬੱਤਾ, ਇਤਿਹਾਸ ਇਹ ਜ਼ਰੂਰ ਯਾਦ ਰੱਖੇਗਾ ਕਿ ਵਿਦੇਸ਼ੀ ਧਰਤੀ ਉੱਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਅਸੀਂ ਕਿੰਨਾ ਕੁ ਸਾਂਝਾ ਕੰਮ ਕੀਤਾ ਅਤੇ ਸਾਡਾ ਹਾਸਿਲ ਕੀ ਹੈ।

