9.9 C
Toronto
Wednesday, September 23, 2026
spot_img
HomeਕੈਨੇਡਾFrontਗਮਾਡਾ ਦੇ ਦਫਤਰ ’ਚ ਬਣਿਆ ਖੌਫ ਦਾ ਮਾਹੌਲ-ਲਗਾਤਾਰ ਚੱਲੀ ਜਾਂਚ

ਗਮਾਡਾ ਦੇ ਦਫਤਰ ’ਚ ਬਣਿਆ ਖੌਫ ਦਾ ਮਾਹੌਲ-ਲਗਾਤਾਰ ਚੱਲੀ ਜਾਂਚ

ਗਮਾਡਾ ਦੇ ਦਫਤਰ ’ਚ ਬਣਿਆ ਖੌਫ ਦਾ ਮਾਹੌਲ-ਲਗਾਤਾਰ ਚੱਲੀ ਜਾਂਚ
ਈਡੀ ਦੇ ਅਫਸਰਾਂ ਨੇ ਗਮਾਡਾ ਦੇ ਦਫਤਰ ’ਚ ਹੀ ਕੱਟੀ ਰਾਤ
ਚੰਡੀਗੜ੍ਹ/ਬਿਊਰੋ ਨਿਊਜ਼
ਮੁਹਾਲੀ ਦੇ ਜਿਸ ਗਮਾਡਾ ਦਫਤਰ ਵਿਚ ਉਚ ਅਫਸਰਾਂ ਦਾ ਬੋਲਬਾਲਾ ਸੀ ਅਤੇ ਅਰਬਾਂ ਰੁਪਏ ਦੀ ਜ਼ਮੀਨ ਦੇ ਫੈਸਲੇ ਹੁੰਦੇ ਸਨ, ਉਥੇ ਲਗਾਤਾਰ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਗਮਾਡਾ ਦੇ ਦਫਤਰ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਵਲੋਂ ਲੰਘੇ ਕੱਲ੍ਹ ਤੋਂ ਚੱਲ ਰਹੀ ਜਾਂਚ ਅੱਜ ਵੀ ਜਾਰੀ ਰਹੀ ਅਤੇ ਅਫਸਰਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਗਈ। ਜਿਨ੍ਹਾਂ ਦਫਤਰਾਂ ਵਿਚ ਅਫਸਰਾਂ ਦੇ ਹੁਕਮਾਂ ਤੋਂ ਬਿਨਾ ਪੱਤਾ ਨਹੀਂ ਸੀ ਹਿੱਲਦਾ, ਉਥੇ ਅਫਸਰਾਂ ਅਤੇ ਮੁਲਾਜ਼ਮਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸਦੇ ਚੱਲਦਿਆਂ ਈਡੀ ਦੇ ਅਧਿਕਾਰੀਆਂ ਨੇ ਰਾਤ ਵੀ ਗਮਾਡਾ ਦੇ ਦਫਤਰ ਵਿਚ ਹੀ ਕੱਟੀ। ਇਸੇ ਦੌਰਾਨ ਈਡੀ ਦੀ ਟੀਮ ਨੇ ਪੰਜਾਬ ਦੇ ਹਾਊਸਿੰਗ ਸਕੱਤਰ ਵਿਕਾਸ ਗਰਗ ਦੇ ਚੰਡੀਗੜ੍ਹ ਸਥਿਤ ਘਰ ਵਿਚ ਵੀ ਛਾਪੇਮਾਰੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਵਲੋਂ ਮੁਹਾਲੀ ਵਿਚ ਗਮਾਡਾ ਦੇ ਮੁੱਖ ਦਫਤਰ ਸਣੇ ਦਿੱਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਸਣੇ ਕੁੱਲ 27 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਈਡੀ ਵਲੋਂ ਗਮਾਡਾ ਵਿਚ ਕਥਿਤ ਤੌਰ ’ਤੇ ਗਲਤ ਢੰਗ ਨਾਲ ‘ਜ਼ਮੀਨ ਦੀ ਵਰਤੋਂ ਤਬਦੀਲੀ’ ਨੂੰ ਲੈ ਕੇ ਮੌਜੂਦਾ ਅਧਿਕਾਰੀਆਂ ਅਤੇ ਸਾਬਕਾ ਅਧਿਕਾਰੀਆਂ ਨੂੰ ਨਿਸ਼ਾਨੇ ’ਤੇ ਲਿਆ ਗਿਆ ਹੈ।

RELATED ARTICLES
POPULAR POSTS