24.7 C
Toronto
Wednesday, August 12, 2026
spot_img
Homeਹਫ਼ਤਾਵਾਰੀ ਫੇਰੀਭਾਰਤ 'ਤੇ 100 ਫੀਸਦੀ ਟੈਰਿਫ ਲਗਾ ਸਕਦਾ ਹੈ ਅਮਰੀਕਾ

ਭਾਰਤ ‘ਤੇ 100 ਫੀਸਦੀ ਟੈਰਿਫ ਲਗਾ ਸਕਦਾ ਹੈ ਅਮਰੀਕਾ

ਭਾਰਤ ‘ਤੇ 100 ਫੀਸਦੀ ਟੈਰਿਫ ਲਗਾ ਸਕਦਾ ਹੈ ਅਮਰੀਕਾਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ‘ਤੇ ਕਾਰਵਾਈ ਦੀ ਤਿਆਰੀ
ਵਾਸ਼ਿੰਗਟਨ : ਅਮਰੀਕਾ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਸੀਨੇਟ ‘ਚ ਰੂਸ ‘ਤੇ ਪਾਬੰਦੀਆਂ ਨਾਲ ਜੁੜਿਆ ਇਕ ਸੋਧ ਬਿੱਲ ਵੀ ਪੇਸ਼ ਕੀਤਾ ਗਿਆ। ਇਸ ਵਿਚ ਰੂਸ ਤੋਂ ਤੇਲ ਅਤੇ ਗੈਸ ਖਰੀਦਣ ਵਾਲੇ ਦੇਸ਼ਾਂ ‘ਤੇ 100 ਫੀਸਦੀ ਤੱਕ ਟੈਰਿਫ ਲਗਾਉਣ ਦਾ ਮਤਾ ਰੱਖਿਆ ਗਿਆ ਹੈ। ਇਸ ਬਿੱਲ ਦੇ ਮੁਤਾਬਕ ਭਾਰਤ, ਚੀਨ, ਸਲੋਵਾਕੀਆ, ਹੰਗਰੀ ਅਤੇ ਅਜਰਬੈਜਾਨ ‘ਤੇ 100 ਫੀਸਦੀ ਟੈਰਿਫ ਲਗਾਇਆ ਜਾ ਸਕਦਾ ਹੈ। ਇਹ ਬਿੱਲ ਰਿਪਬਲਿਕਨ ਅਤੇ ਡੈਮੋਕਰੇਟ ਦੋਵੇਂ ਪਾਰਟੀਆਂ ਦੇ ਸਮਰਥਨ ਨਾਲ ਲਿਆਂਦਾ ਜਾ ਰਿਹਾ ਹੈ। ਇਸਦਾ ਮਕਸਦ ਰੂਸ ਦੀ ਤੇਲ ਤੋਂ ਹੋਣ ਵਾਲੀ ਕਮਾਈ ਨੂੰ ਘੱਟ ਕਰਨਾ ਹੈ, ਤਾਂ ਕਿ ਉਸਦੀ ਯੁੱਧ ਲੜਨ ਦੀ ਸਮਰੱਥਾ ਕਮਜ਼ੋਰ ਹੋ ਸਕੇ। ਇਸਦੇ ਤਹਿਤ ਰੂਸ ਦੇ ਅਧਿਕਾਰੀਆਂ, ਸ਼ੈਡੋ ਟੈਂਕਰ ਬੇੜੇ, ਕੇਂਦਰੀ ਬੈਂਕ ਅਤੇ ਸਰਕਾਰੀ ਊਰਜਾ ਯੋਜਨਾਵਾਂ ‘ਤੇ ਵੀ ਰੋਕ ਲਗਾਈ ਜਾ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲੇ ਬਿੱਲ ਦੇ ਸ਼ੁਰੂਆਤੀ ਮਸੌਦੇ ‘ਚ 500 ਫੀਸਦੀ ਟੈਰਿਫ ਲਗਾਉਣ ਦੀ ਯੋਜਨਾ ਸੀ, ਪਰ ਬਾਅਦ ਵਿਚ ਇਸ ਨੂੰ ਘਟਾ ਕੇ 100 ਫੀਸਦੀ ਕਰ ਦਿੱਤਾ ਗਿਆ।

 

RELATED ARTICLES
POPULAR POSTS