21.7 C
Toronto
Saturday, August 15, 2026
spot_img
Homeਹਫ਼ਤਾਵਾਰੀ ਫੇਰੀ'ਆਪ' ਦੇ ਮੰਤਰੀ ਸੰਜੀਵ ਅਰੋੜਾ ਨੂੰ ਜੇਲ੍ਹ ਦਾ ਖਾਣਾ ਨਹੀਂ ਆ ਰਿਹਾ...

‘ਆਪ’ ਦੇ ਮੰਤਰੀ ਸੰਜੀਵ ਅਰੋੜਾ ਨੂੰ ਜੇਲ੍ਹ ਦਾ ਖਾਣਾ ਨਹੀਂ ਆ ਰਿਹਾ ਰਾਸ

‘ਆਪ’ ਦੇ ਮੰਤਰੀ ਸੰਜੀਵ ਅਰੋੜਾ ਨੂੰ ਜੇਲ੍ਹ ਦਾ ਖਾਣਾ ਨਹੀਂ ਆ ਰਿਹਾ ਰਾਸਮੰਤਰੀ ਅਰੋੜਾ ਨੇ ਜੇਲ੍ਹ ‘ਚ ਮੰਗੀਆਂ ਵੀਆਈਪੀ ਸਹੂਲਤਾਂ
ਹਰਿਆਣਾ ਦੇ ਗੁਰੂਗਰਾਮ ਦੀ ਜੇਲ੍ਹ ਵਿਚ ਬੰਦ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਹੁਣ ਜੇਲ੍ਹ ਦੀ ਰੋਟੀ ਅਤੇ ਹਵਾ ਰਾਸ ਨਹੀਂ ਆ ਰਹੀ। ਵੀਆਈਪੀ ਟਰੀਟਮੈਂਟ ਦੀ ਆਦਤ ਅਤੇ ਜੇਲ੍ਹ ਦੇ ਸਖਤ ਨਿਯਮਾਂ ਵਿਚਾਲੇ ਫਸੇ ਮੰਤਰੀ ਨੇ ਹੁਣ ਰਾਹਤ ਦੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਆਮ ਆਦਮੀ ਪਾਰਟੀ ਦੇ ਬਿਨਾ ਮਹਿਕਮੇ ਦੇ ਮੰਤਰੀ ਸੰਜੀਵ ਅਰੋੜਾ ਵਲੋਂ ਗੁਰੂਗਰਾਮ ਦੀ ਸਪੈਸ਼ਲ ਅਦਾਲਤ ਵਿਚ ਤਿੰਨ ਵੱਖ-ਵੱਖ ਪਟੀਸ਼ਨਾਂ ਦਰਜ ਕਰਵਾਈਆਂ ਗਈਆਂ ਹਨ। ਇਨ੍ਹਾਂ ਪਟੀਸ਼ਨਾਂ ਵਿਚ ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸ਼ਨ ਤੋਂ ਖਾਸ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਸੰਜੀਵ ਅਰੋੜਾ ਨੇ ਅਦਾਲਤ ਕੋਲੋਂ ਘਰ ਦਾ ਬਣਿਆ ਹੋਇਆ ਖਾਣਾ, ਠੰਡੇ ਪਾਣੀ ਲਈ ਵਾਟਰ ਕੂਲਰ ਅਤੇ ਇੰਸੂਲਿਨ ਰੱਖਣ ਦੇ ਲਈ ਫਰੀਜ਼ਰ ਦੀ ਡਿਮਾਂਡ ਕੀਤੀ ਹੈ। ਅਦਾਲਤ ਨੇ ਇਨ੍ਹਾਂ ਮੰਗਾਂ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੇ ਜੇਲ੍ਹ ਪ੍ਰਸ਼ਾਸ਼ਨ ਤੋਂ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨੂੰ ਲੰਘੀ 9 ਮਈ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ। ਈਡੀ ਨੇ ਚਾਰਜਸ਼ੀਟ ‘ਚ ਮੰਤਰੀ ਨੂੰ ਫਰਜ਼ੀ ਮੋਬਾਇਲ ਐਕਸਪੋਰਟ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦਾ ਮਾਸਟਰ ਮਾਈਂਡ ਦੱਸਿਆ ਸੀ।
– ਪਰਵਾਸੀ ਨਿਊਜ਼

 

RELATED ARTICLES
POPULAR POSTS