18.4 C
Toronto
Tuesday, August 18, 2026
spot_img
Homeਹਫ਼ਤਾਵਾਰੀ ਫੇਰੀਆਸਟਰੇਲੀਆ 'ਚ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਜੁਰਮਾਨੇ ਦੁੱਗਣੇ ਕਰਨ ਦੀ ਤਿਆਰੀ

ਆਸਟਰੇਲੀਆ ‘ਚ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਜੁਰਮਾਨੇ ਦੁੱਗਣੇ ਕਰਨ ਦੀ ਤਿਆਰੀ

ਆਸਟਰੇਲੀਆ ‘ਚ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਜੁਰਮਾਨੇ ਦੁੱਗਣੇ ਕਰਨ ਦੀ ਤਿਆਰੀਆਸਟਰੇਲੀਆ ‘ਚ ਸਬੰਧਤ ਖਰੜਾ ਕਾਨੂੰਨ ਇਸ ਹਫਤੇ ਸੰਸਦ ‘ਚ ਪੇਸ਼ ਕੀਤਾ ਜਾਵੇਗਾ
ਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆ ਫੇਸਬੁੱਕ ਅਤੇ ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ ਪਲੈਟਫਾਰਮਾਂ ਲਈ ਸੰਭਾਵੀ ਜੁਰਮਾਨੇ ਦੁੱਗਣੇ ਕਰਨ ਦੀ ਤਿਆਰੀ ਵਿੱਚ ਹੈ। ਇਹ ਪਲੈਟਫਾਰਮ ਆਸਟਰੇਲਿਆਈ ਬੱਚਿਆਂ ਨੂੰ ਸੋਸ਼ਲ ਮੀਡੀਆ ਖਾਤੇ ਬਣਾਉਣ ਤੋਂ ਰੋਕਣ ਵਿੱਚ ਨਾਕਾਮ ਰਹੇ ਹਨ। ਆਸਟਰੇਲੀਆ ਦੀ ਸੰਚਾਰ ਮੰਤਰੀ ਐਨਿਕਾ ਵੈੱਲਜ਼ ਨੇ ਕਿਹਾ ਕਿ 10 ਦਸੰਬਰ ਤੋਂ ਅਮਲ ਵਿੱਚ ਆਏ ਕਾਨੂੰਨਾਂ ਨੂੰ ਸਖ਼ਤ ਕਰਨ ਦੀ ਲੋੜ ਪਈ ਕਿਉਂਕਿ ਇਨ੍ਹਾਂ ਪਲੈਟਫਾਰਮਾਂ ਨੇ ਉਮਰ ਨਾਲ ਜੁੜੀਆਂ ਪਾਬੰਦੀਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਵੈੱਲਜ਼ ਨੇ ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ, ”ਅਸੀਂ ਸਾਰੇ ਇਸ ਗੱਲੋਂ ਸਹਿਮਤ ਹਾਂ ਕਿ ਇਹ ਸਕੀਮ ਹੁਣ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਕੰਮ ਕਰੇ, ਪਰ ਵੱਡੀਆਂ ਟੈੱਕ ਕੰਪਨੀਆਂ ਇਸ ਨੂੰ ਹਲਕੇ ਵਿੱਚ ਲੈ ਰਹੀਆਂ ਹਨ ਤੇ ਮਜ਼ਾਕ ਬਣਾਇਆ ਜਾ ਰਿਹਾ ਹੈ।” ਐਲਬਨੀਜ਼ ਸਰਕਾਰ ਨੇ ਲੰਘੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਲੋੜੀਂਦੀ ਪੇਸ਼ਕਦਮੀ ‘ਚ ਨਾਕਾਮ ਪਲੈਟਫਾਰਮਾਂ ਨੂੰ ਲਾਏ ਜਾਣ ਵਾਲੇ ਵੱਧ ਤੋਂ ਵੱਧ 9.9 ਕਰੋੜ ਆਸਟਰੇਲੀਅਨ ਡਾਲਰ (6.8 ਕਰੋੜ ਅਮਰੀਕੀ ਡਾਲਰ) ਦੇ ਜੁਰਮਾਨੇ ਨੂੰ ਦੁੱਗਣਾ ਕਰਨ ਸਬੰਧੀ ਕਾਨੂੰਨ ਦਾ ਖਰੜਾ ਇਸ ਹਫਤੇ ਸੰਸਦ ਵਿੱਚ ਪੇਸ਼ ਕਰੇਗੀ। ਤਜਵੀਜ਼ਤ ਸੋਧਾਂ ਨਾਲ ਈ-ਸੇਫਟੀ ਕਮਿਸ਼ਨਰ ਜੂਲੀ ਇਨਮਾਨ ਗ੍ਰਾਂਟ, ਜੋ ਆਸਟਰੇਲੀਆ ਦੇ ਔਨਲਾਈਨ ਸੁਰੱਖਿਆ ਨਿਗਰਾਨ ਹਨ, ਦੀਆਂ ਤਾਕਤਾਂ ‘ਚ ਵੀ ਇਜ਼ਾਫ਼ਾ ਹੋਵੇਗਾ।

 

RELATED ARTICLES
POPULAR POSTS