Breaking News
Home / 2021 / October / 08 (page 3)

Daily Archives: October 8, 2021

ਨਿਰਪੱਖ ਜਾਂਚ ਕਰਵਾਏ ਸਰਕਾਰ: ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਹਿੰਸਕ ਘਟਨਾ ਦੀ ਤੁਰੰਤ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦਾ ਜਾਇਜ਼ਾ ਲੈਣ …

Read More »

ਭਗਵੰਤ ਮਾਨ ਨੇ ਪਾਰਟੀ ਪ੍ਰੋਗਰਾਮਾਂ ਤੋਂ ਬਣਾਈ ਦੂਰੀ

ਮੁੱਖ ਮੰਤਰੀ ਚਿਹਰਾ ਨਾ ਬਣਾਏ ਜਾਣ ਕਾਰਨ ਚੱਲ ਰਹੇ ਨੇ ਪਾਰਟੀ ਨਾਲ ਨਾਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਇਨ੍ਹੀਂ ਦਿਨੀਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ। ਇਸ ਲਈ ਉਹ ਪਾਰਟੀ ਦੇ ਪ੍ਰੋਗਰਾਮਾਂ ਵਿਚ ਹਿੱਸਾ ਵੀ ਨਹੀਂ ਲੈ ਰਹੇ। ਲਖੀਮਪੁਰ ਘਟਨਾ ਨੂੰ …

Read More »

ਚੰਨੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਰਈਆ/ਬਿਊਰੋ ਨਿਊਜ਼ : ਚਰਨਜੀਤ ਸਿੰਘ ਚੰਨੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਣ ਲਈ ਡੇਰਾ ਰਾਧਾ ਸੁਆਮੀ ਬਿਆਸ ਪੁੱਜੇ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਵਿਧਾਇਕ ਹਾਜ਼ਰ ਸਨ। ਇਸ ਮੌਕੇ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀਆਂ ਦੀ ਡੇਰਾ …

Read More »

ਚਰਨਜੀਤ ਚੰਨੀ ਨੇ ਕੈਬਨਿਟ ਸਾਥੀਆਂ ਸਣੇ ਰਾਜਪਾਲ ਨਾਲ ਕੀਤੀ ਮੁਲਾਕਾਤ

ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਕੈਬਨਿਟ ਸਾਥੀਆਂ ਨੂੰ ਨਾਲ ਲੈ ਕੇ ਸੋਮਵਾਰ ਨੂੰ ਰਾਜ ਭਵਨ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਿਸਾਨੀ ਨਾਲ ਜੁੜੇ ਅਹਿਮ ਮਸਲਿਆਂ ਬਾਰੇ ਯਾਦ-ਪੱਤਰ ਸੌਂਪਿਆ. …

Read More »

17 ਮਹੀਨਿਆਂ ਬਾਅਦ ਬੀਟਿੰਗ ਦ ਰੀਟਰੀਟ ‘ਚ ਪਰਤੀ ਰੌਣਕ

ਅੰਮ੍ਰਿਤਸਰ : ਪਾਕਿਸਤਾਨ ਨਾਲ ਲੱਗਦੇ ਅਟਾਰੀ ਬਾਰਡਰ ‘ਤੇ ਸੋਮਵਾਰ ਸ਼ਾਮ ਦੀ ਇਹ ਤਸਵੀਰ, ਦੱਸ ਰਹੀ ਹੈ ਕਿ ਬੀਐਸਐਫ ਦੀ ਬੀਟਿੰਗ ਦ ਰੀਟਰੀਟ ਸੈਰੇਮਨੀ ਵਿਚ ਆਮ ਸੈਲਾਨੀਆਂ ਦੇ ਦਾਖਲੇ ‘ਤੇ ਲੱਗੀ ਪਾਬੰਦੀ ਹੱਦ ਹੁਣ ਹਟ ਗਈ ਹੈ। 17 ਮਹੀਨਿਆਂ ਬਾਅਦ ਇਹ ਰੌਣਕ ਮੁੜ ਪਰਤੀ ਹੈ। 17 ਸਤੰਬਰ 2021 ਤੋਂ ਸੈਰੇਮਨੀ ਵਿਚ …

Read More »

ਸਿੱਧੂ ਸਣੇ ਕਈ ਆਗੂਆਂ ਨੂੰ ਪੁਲਿਸ ਨੇ ਯੂਪੀ ਬਾਰਡਰ ‘ਤੇ ਲਿਆ ਹਿਰਾਸਤ ‘ਚ

ਲਖੀਮਪੁਰ ਮਾਮਲੇ ‘ਚ ਦੋ ਆਰੋਪੀ ਗ੍ਰਿਫਤਾਰ, ਮੰਤਰੀ ਦਾ ਮੁੰਡਾ ਅਜੇ ਵੀ ਫਰਾਰ ਲਖਨਊ : ਲਖੀਮਪੁਰ ਖੀਰੀ ਜਾ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਕਾਫਲਾ ਯੂਪੀ ਬਾਰਡਰ ‘ਤੇ ਸਹਾਰਨਪੁਰ ‘ਚ ਰੋਕ ਦਿੱਤਾ ਗਿਆ। ਇਸ ਤੋਂ ਨਰਾਜ਼ ਕਾਂਗਰਸੀਆਂ ਨੇ ਯੂਪੀ ਪੁਲਿਸ ਦਾ ਬੈਰੀਕੇਡ ਵੀ ਤੋੜ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ …

Read More »

ਮਸ਼ਹੂਰ ਪਰਵਾਸੀ ਰੇਡੀਓ ਸ਼ੋਅ ਨੂੰ ਬਿਨਾਂ ਨੋਟਿਸ ਦਿੱਤੇ ਕੀਤਾ ਗਿਆ ਬੰਦ, ਲਿਸਨਰਜ਼ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ

17 ਸਾਲ ਤੋਂ ਚੱਲੇ ਆ ਰਹੇ ਮਸ਼ਹੂਰ ਪ੍ਰਵਾਸੀ ਰੇਡੀਓ ਨੂੰ ਅਚਾਨਕ ਬੰਦ ਕਰਨ ਨਾਲ ਲੋਕਾਂ ‘ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪਿਛਲੇ ਹਫਤੇ 1320 ਦੇ ਪ੍ਰਬੰਧਕਾਂ ਨੇ ਪਰਵਾਸੀ ਰੇਡੀਓ ਦੇ ਸੰਚਾਲਕ ਰਾਜਿੰਦਰ ਸੈਣੀ ਨੂੰ ਬਿਨਾਂ ਨੋਟਿਸ …

Read More »

ਕੈਨੇਡਾ ਦੇ ਮੂਲ-ਵਾਸੀ ਬੱਚਿਆਂ ਨੂੰ ਸਮੱਰਪਿਤ ਐੱਨਲਾਈਟ ਕਿੱਡਜ਼ ਦੀ ਚੌਥੀ ਸਲਾਨਾ ਰੱਨ ਫ਼ਾਰ ਐਜੂਕੇਸ਼ਨ ਬੇਹੱਦ ਸਫ਼ਲ ਰਹੀ

ਈਵੈਂਟ ਵਿਚ 100 ਦੇ ਕਰੀਬ ਦੌੜਾਕਾਂ ਤੇ ਵਾੱਕਰਾਂ ਨੇ ਲਿਆ ਹਿੱਸਾ ਬਰੈਂਪਟਨ/ਡਾ. ਝੰਡ : ‘ਐੱਨਲਾਈਟ ਕਿੱਡਜ਼’ ਵੱਲੋਂ ਲੰਘੇ ਐਤਵਾਰ 3 ਅਕਤੂਬਰ ਨੂੰ ਬਰੈਂਪਟਨ ਦੇ ਚਿੰਗੂਆਕੂਜੀ ਪਾਰਕ ਵਿਚ ਕਰਵਾਈ ਗਈ ਚੌਥੀ ਰੱਨ ਫ਼ਾਰ ਐਜੂਕੇਸ਼ਨ ਵਿਚ 100 ਤੋਂ ਵਧੀਕ ਦੌੜਾਕਾਂ ਤੇ ਵਾੱਕਰਾਂ ਨੇ 5 ਅਤੇ 10 ਕਿਲੋਮੀਟਰ ਰੱਨ-ਕਮ-ਵਾਕ ਵਿਚ ਹਿੱਸਾ ਲਿਆ। ਇਸ …

Read More »

ਫ਼ਲਾਵਰ-ਸਿਟੀ ਬਰੈਂਪਟਨ ਤੇ ਕਈ ਹੋਰ ਸਪਾਂਸਰਾਂ ਵੱਲੋਂ ਟੀਪੀਏਆਰ ਕਲੱਬ ਦੇ ਦੌੜਾਕ ਧਿਆਨ ਸਿੰਘ ਸੋਹਲ ਨੂੰ ਬੋਸਟਨ ਮੈਰਾਥਨ ਲਈ ਮਿਲੀ ਭਰਪੂਰ ਹੱਲਾਸ਼ੇਰੀ

ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਵਿਚਰ ਰਹੀ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਮਾਣ ਮਹਿਸੂਸ ਕਰ ਰਹੀ ਹੈ ਕਿ ਉਸ ਦੇ ਸਰਗ਼ਰਮ ਮੈਂਬਰ ਤੇਜ਼-ਤਰਾਰ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ 11 ਅਕਤੂਬਰ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਹੋ ਰਹੀ ਵਿਸ਼ਵ-ਪੱਧਰੀ ਮੈਰਾਥਨ ਦੌੜ ਵਿਚ ਭਾਗ ਲੈ ਰਹੇ ਹਨ। ਬੜੀ ਖ਼ੁਸ਼ੀ …

Read More »

ਉਨਟਾਰੀਓ ਦੇ ਚੋਣਵੇਂ ਸਕੂਲਾਂ ਵਿੱਚ ਕਰਵਾਏ ਜਾਣਗੇ ਰੈਪਿਡ ਐਂਟੀਜਨ ਟੈਸਟ

ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਦਾ ਕਹਿਣਾ ਹੈ ਕਿ ਕੋਵਿਡ-19 ਦੇ ਪਸਾਰ ਕਾਰਨ ਬੰਦ ਹੋਣ ਦੀ ਕਗਾਰ ਉੱਤੇ ਪਹੁੰਚੇ ਕਈ ਚੋਣਵੇਂ ਸਕੂਲਾਂ ਵਿੱਚ ਰੈਪਿਡ ਐਂਟੀਜਨ ਟੈਸਟ ਕਰਵਾਏ ਜਾਣਗੇ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਹਫਤਿਆਂ ਵਿੱਚ ਹਾਸਲ ਡਾਟਾ ਦੇ ਮੁਲਾਂਕਣ ਤੋਂ ਬਾਅਦ ਗੈਰ ਵੈਕਸੀਨੇਟਿਡ ਏਸਿੰਪਟੋਮੈਟਿਕ ਵਿਦਿਆਰਥੀਆਂ …

Read More »