Breaking News
Home / 2017 (page 129)

Yearly Archives: 2017

ਪਿਪਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈਡ ਬਾਡੀਜ਼ ਦਾ ਰਾਮ ਰਹੀਮ ਕੁਨੈਕਸ਼ਨ ਆਇਆ ਸਾਹਮਣੇ ਪਿਪਸ ਕਾਲਜ ‘ਚ ਹੋਈਆਂ 37 ਡੈਡ ਬਾਡੀਜ਼ ਡੋਨੇਟ 11 ਮਾਮਲੇ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨਾਲ ਸਬੰਧਿਤ ਜਲੰਧਰ : ਪਿਮਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈਡ ਬਾਡੀਜ਼ ਨੂੰ ਲੈ ਕੇ ਪਿਪਸ ਅਤੇ ਰਾਮ ਰਹੀਮ ਕੁਨੈਕਸ਼ਨ ਸਾਹਮਣੇ ਆਇਆ ਹੈ, ਜਿਸ ਵਿਚ ਪਿਪਸ ਨੂੰ ਅੱਜ ਤੱਕ ਮਿਲੀਆਂ ਡੈਡ ਬਾਡੀਜ਼ ਦਾ 30 ਫੀਸਦੀ ਹਿੱਸਾ ਸਿਰਫ ਡੇਰਾ ਪ੍ਰੇਮੀ ਪਰਿਵਾਰਾਂ ਨਾਲ ਸਬੰਧਤ ਹੈ। ਪਿਪਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਰਾਮ ਰਹੀਮ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਲੱਖਾਂ ਕਰੋੜਾਂ ਪੈਰੋਕਾਰਾਂ ਵਿਚੋਂ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਸੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦਿਹਾਂਤ ‘ਤੇ ਉਨ੍ਹਾਂ ਦੇ ਸਰੀਰ ਨੂੰ ਕਿਸੇ ਨਾ ਕਿਸੇ ਮੈਡੀਕਲ ਕਾਲਜ ਵਿਚ ਦਾਨ ਵਿਚ ਦੇ ਦਿੱਤਾ ਜਾਂਦਾ ਰਿਹਾ ਸੀ। ਇਸੇ ਕੜੀ ਵਿਚ ਜਲੰਧਰ ਦੇ ਪਿਪਸ ਮੈਡੀਕਲ ਕਾਲਜ ਨੂੰ ਵੀ ਸਾਲ 2011 ਤੋਂ ਲੈ ਕੇ ਹੁਣ ਤੱਕ ਕੁੱਲ ਦਾਨ ਦਿੱਤੀਆਂ ਗਈਆਂ 37 ਡੈਡ ਬਾਡੀਜ਼ ਵਿਚੋਂ 11 ਡੈਡ ਬਾਡੀਜ਼ ਡੇਰਾ ਪ੍ਰੇਮੀ ਪਰਿਵਾਰਾਂ ਨਾਲ ਸਬੰਧਤ ਹਨ। ਸਬੰਧਤ ਵਿਭਾਗਾਂ ਤੋਂ ਪ੍ਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸਬੰਧੀ ਜੱਕੋ ਤੱਕੀ ਦੀ ਸਥਿਤੀ ਬਰਕਰਾਰ : ਪਿਪਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੈਡ ਬਾਡੀਜ਼ ਡੋਨੇਸ਼ਨ ਮਾਮਲੇ ਵਿਚ ਸਬੰਧਿਤ ਵਿਭਾਗਾਂ ਤੋਂ ਪ੍ਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸਬੰਧੀ ਜੱਕੋ-ਤੱਕੀ ਦੀ ਸਥਿਤੀ ਬਰਕਰਾਰ ਹੈ ਅਤੇ ਇਸਦਾ ਪਤਾ ਸਿਰਫ ਡੂੰਘੀ ਜਾਂਚ ਪੜਤਾਲ ਵਿਚ ਹੀ ਲੱਗ ਸਕਦਾ ਹੈ ਕਿ ਮੈਡੀਕਲ ਕਾਲਜ ਵਲੋਂ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ। ਜ਼ਿਆਦਾਤਰ ਮਾਮਲਿਆਂ ਵਿਚ ਪਿਪਸ ਵਲੋਂ ਸਾਦੇ ਕਾਗਜ਼ ‘ਤੇ ਲਿਖੀ ਗਈ ਇਕ ਚਿੱਠੀ ਉਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਹਸਤਾਖਰ ਲਏ ਗਏ ਸਨ ਅਤੇ ਇਸਦੇ ਨਾਲ ਨਾ ਤਾਂ ਕੋਈ ਐਫੀਡੇਵਿਟ, ਡੈਬ ਸਰਟੀਫਿਕੇਟ, ਆਈ ਡੀ ਪਰੂਫ ਹੈ, ਸਗੋਂ ਸਬੰਧਤ ਵਿਭਾਗ ਨੂੰ ਦਿੱਤੀ ਗਈ ਸੂਚਨਾ ਦੀ ਜਾਣਕਾਰੀ, ਡੈਡ ਬਾਡੀਜ਼ ਡੋਨੇਸ਼ਨ ਨੂੰ ਲੈ ਕੇ ਲਈ ਗਈ ਪ੍ਰਮਿਸ਼ਨ ਆਦਿ ਦੀ ਕੋਈ ਕਾਪੀ ਨਹੀਂ ਲਗਾਈ ਗਈ। ਡੇਰਾ ਪ੍ਰੇਮੀ ਪਰਿਵਾਰਾਂ ਵਿਚੋਂ ਆਈਆਂ ਡੈਡ ਬਾਡੀਜ਼ ਵਿਚੋਂ ਸਿਰਫ ਇਕ ਡੈਡ ਬਾਡੀ ਦੇ ਨਾਲ ਪਰਿਵਾਰਕ ਮੈਂਬਰਾਂ ਵਲੋਂ ਨੋਟਰੀ ਅਟੈਸਟਡ ਐਫੀਡੇਵਿਟ ਲਗਾਇਆ ਗਿਆ ਹੈ ਪਰ ਇਸ ਐਫੀਡੇਵਿਟ ਨੂੰ ਧਿਆਨ ਨਾਲ ਪੜ੍ਹਨ ‘ਤੇ ਇਸ ਵਿਚ ਬਹੁਤ ਵੱਡੀ ਕੋਤਾਹੀ ਦਾ ਪਤਾ ਲੱਗਦਾ ਹੈ। ਕਿਉਂਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਮ੍ਰਿਤਕ ਪਿਤਾ ਦੀ ਮ੍ਰਿਤਕ ਦੇਹ ਨੂੰ ਰਾਮ ਰਹੀਮ ਦੀ ਪ੍ਰੇਰਣਾ ਨਾਲ ਪਿਪਸ ਮੈਡੀਕਲ ਨੂੰ ਦਾਨ ਦੇਣ ਸਬੰਧੀ ਗੱਲ ਕਹੀ ਗਈ ਹੈ। ਪਰ ਐਫੀਡੇਵਿਟ ਵਿਚ ਪਿਤਾ ਦੀ ਜਗ੍ਹਾ ਮਾਤਾ ਲਿਖਿਆ ਗਿਆ ਹੈ ਜਿਸ ਵੱਲ ਪਿਪਸ ਦੇ ਅਧਿਕਾਰੀਆਂ ਨੇ ਅੱਜ ਤੱਕ ਕੋਈ ਧਿਆਨ ਨਹੀਂ ਦਿੱਤਾ ਹੈ। ਪਿਪਸ ਮੈਨੇਜਮੈਂਟ ਵਲੋਂ ਗੱਡੀ ਭੇਜ ਕੇ ਮੰਗਵਾਈਆਂ ਜਾਂਦੀਆਂ ਹਨ ਡੈਡ ਬਾਡੀਜ਼ ਪਿਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਪਸ ਮੈਨੇਜਮੈਂਟ ਵਲੋਂ ਆਪਣੀ ਗੱਡੀ ਆਪਣੇ ਡੈਜ਼ੀਗਨੇਟਿਡ ਸੁਪਰਵਾਈਜ਼ਰ ਨੂੰ ਨਿੱਜੀ ਤੌਰ ‘ਤੇ ਭੇਜ ਕੇ ਜ਼ਿਲ੍ਹੇ ਦੇ ਬਾਹਰੋਂ ਵੀ ਡੈਡ ਬਾਡੀਜ਼ ਮੰਗਵਾਈਆਂ ਜਾਂਦੀਆਂ ਰਹੀਆਂ ਹਨ, ਜਿਸਦੇ ਲਈ ਆਪਣੇ ਲੈਟਰ ਹੈਡ ‘ਤੇ ਬਕਾਇਦਾ ਤੌਰ ‘ਤੇ ਇਕ ਅਥਾਰਿਟੀ ਲੈਟਰ ਕਮ-ਟ੍ਰਾਂਸਪੋਟੇਸ਼ਨ ਸਰਟੀਫਿਕੇਟ ਦੇ ਕੇ ਡੈਡ ਬਾਡੀਜ਼ ਜਲੰਧਰ ਮੰਗਵਾਈ ਜਾਂਦੀ ਸੀ ਪਰ ਇਸ ਪੂਰੀ ਪ੍ਰਕਿਰਿਆ ਦੇ ਅੰਦਰ ਕਾਨੂੰਨੀ ਪ੍ਰਕਿਰਿਆ ਦੀ ਸਹੀ ਢੰਗ ਨਾਲ ਪਾਲਣਾ ਕਰਨ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿਉਂਕਿ ਪਿਪਸ ਵਿਚ ਲਿਆਂਦੀਆਂ ਗਈਆਂ ਡੈਡ ਬਾਡੀਜ਼ ਦੇ ਨਾਲ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਨੂੰ ਲੈ ਕੇ ਵੀ ਚਰਚਾ ਹੈ। ਪਿਪਸ ਮੈਡੀਕਲ ਕਾਲਜ ਨੂੰ ਦਾਨ ਵਿਚ ਮਿਲੀ ਡੈਡ ਬਾਡੀਜ਼ ਦੇ ਖਰਾਬ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਸਾੜਨ ਦੀ ਜਗ੍ਹਾ ਪਿਪਸ ਦੇ ਪਿੱਛੇ ਖਾਲੀ ਪਈ ਜਗ੍ਹਾ ਵਿਚ ਦਬਾਉਣ ਦੀ ਵੀ ਚਰਚਾ ਹੈ।

ਪਿਪਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈਡ ਬਾਡੀਜ਼ ਦਾ ਰਾਮ ਰਹੀਮ ਕੁਨੈਕਸ਼ਨ ਆਇਆ ਸਾਹਮਣੇ ਪਿਪਸ ਕਾਲਜ ‘ਚ ਹੋਈਆਂ 37 ਡੈਡ ਬਾਡੀਜ਼ ਡੋਨੇਟ 11 ਮਾਮਲੇ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨਾਲ ਸਬੰਧਿਤ ਜਲੰਧਰ : ਪਿਮਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈਡ ਬਾਡੀਜ਼ ਨੂੰ ਲੈ ਕੇ ਪਿਪਸ ਅਤੇ ਰਾਮ ਰਹੀਮ ਕੁਨੈਕਸ਼ਨ …

Read More »

ਡੇਰਾ ਸਿਰਸਾ ਦੀਆਂ 21 ਉਦਯੋਗਿਕ ਇਕਾਈਆਂ ਦੀ ਬਿਜਲੀ ਕੱਟੀ

ਲੱਖਾਂ ਰੁਪਏ ਦੇ ਬਿੱਲ ਬਕਾਇਆ ਸਿਰਸਾ/ਬਿਊਰੋ ਨਿਊਜ਼ : ਬਿਜਲੀ ਬਿੱਲ ਦੀ ਅਦਾਇਗੀ ਨਾ ਕੀਤੇ ਜਾਣ ‘ਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਨੇ ਡੇਰਾ ਸਿਰਸਾ ਵਿੱਚ ਚੱਲ ਰਹੀਆਂ 21 ਉਦਯੋਗਿਕ ਇਕਾਈਆਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ। ਇਨ੍ਹਾਂ ਉਦਯੋਗਿਕ ਇਕਾਈਆਂ ਨੇ ਬਿਜਲੀ ਨਿਗਮ ઠਦੇ ਕਰੀਬ 28.75 ਲੱਖ ਰੁਪਏ ਦੇ ਬਕਾਇਆ ਬਿੱਲ …

Read More »

ਡੇਰਾ ਸਿਰਸਾ ਦੀ ਅਰਬਾਂ ਦੀ ਜਾਇਦਾਦ ‘ਤੇ ਵੀ ਹਾਈਕੋਰਟ ਦੀ ਨਜ਼ਰ

ਹਾਈਕੋਰਟ ਨੇ ਈ.ਡੀ.ਨੂੰ ਗੈਰਕਾਨੂੰਨੀ ਧਨ ਦੀ ਜਾਂਚ ਕਰਨ ਲਈ ਕਿਹਾ ਚੰਡੀਗੜ੍ਹ : ਡੇਰਾ ਸਿਰਸਾ ਦੀ ਕਰੋੜਾਂ-ਅਰਬਾਂ ਦੀ ਜਾਇਦਾਦ ਤੇ ਕਾਰੋਬਾਰ ਵੀ ਹਾਈਕੋਰਟ ਦੀ ਨਜ਼ਰੀ ਚੜ੍ਹ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਡੇਰਾ ਸਿਰਸਾ ਦੇ ਗ਼ੈਰ-ਕਾਨੂੰਨੀ ਧਨ ਦੀ ਜਾਂਚ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ …

Read More »

ਹਨੀਪ੍ਰੀਤ ਦੀ ਭਾਲ ਵਿਚ ਪੁਲਿਸ ਦਿੱਲੀ ‘ਚ ਸਥਿਤ ਵਕੀਲ ਦੇ ਘਰ ਪਹੁੰਚੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਚਕੂਲਾ ਵਿਚ ਹਿੰਸਾ ਭੜਕਾਉਣ ਅਤੇ ਦੇਸ਼ ਧਰੋਹ ਦੇ ਆਰੋਪਾਂ ਦਾ ਸਾਹਮਣਾ ਕਰ ਰਹੀ ਹਨੀਪ੍ਰੀਤ ਦਾ ਹੁਣ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਹੈ। ਅੱਜ ਦਿੱਲੀ ਪੁਲਿਸ ਹਨੀਪ੍ਰੀਤ ਦੀ ਭਾਲ ਵਿਚ ਉਸਦੇ ਵਕੀਲ ਪ੍ਰਦੀਪ ਆਰੀਆ ਦੇ ਦਿੱਲੀ ਸਥਿਤ ਘਰ ਪੁੱਜੀ। ਪੁਲਿਸ ਨੇ ਪ੍ਰਦੀਪ ਆਰੀਆ ਦੇ ਦਫਤਰ ਵਿਚ …

Read More »

ਡੇਰਾ ਸਿਰਸਾ ਦੇ ਕਾਰਕੁੰਨਾਂ ਵੱਲੋਂ ਪੰਜਾਬ ਦੇ ਕੀਤੇ ਨੁਕਸਾਨ ਦੀ ਭਰਪਾਈ ਲਈ ਕੈਪਟਨ ਸਰਕਾਰ ਪਹੁੰਚੀ ਹਾਈ ਕੋਰਟ

ਬਾਬਾ ਜੀ ਸਾਡੇ 200 ਕਰੋੜ ਮੋੜ ਦਿਓ ਚੰਡੀਗੜ੍ਹ/ਬਿਊਰੋ ਨਿਊਜ਼ : ਬਲਾਤਕਾਰ ਦੇ ਦੋਸ਼ਾਂ ਵਿੱਚ 20 ਸਾਲ ਦੀ ਕੈਦ ਭੁਗਤ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬੁੱਧਵਾਰ ਨੂੰ ਹਾਈਕੋਰਟ ਵਿੱਚ ਮੁੜ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ …

Read More »

ਪਰਵਾਸੀਆਂ ਲਈ ਵੱਡੀ ਰਾਹਤ – ਬੀਬੀ ਸੁਸ਼ਮਾ ਸਵਰਾਜ ਨੇ ਕਿਹਾ

ਪਰਵਾਸੀ ਭਾਰਤੀਆਂ ਨੂੰ ਅਧਾਰ ਕਾਰਡ ਦੀ ਕੋਈ ਲੋੜ ਨਹੀਂ ਪਰ ਬੰਦ ਹੋਏ 500 ਤੇ 1000 ਦੇ ਨੋਟ ਬਦਲਣ ਦਾ ਐਨਆਰਆਈਜ਼ ਨੂੰ ਨਹੀਂ ਮਿਲੇਗਾ ਵਿਸ਼ੇਸ਼ ਮੌਕਾ ਨਿਊਯਾਰਕ/ਬਿਊਰੋ ਨਿਊਜ਼ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਿਛਲੇ ਹਫਤੇ ਆਪਣੀ ਨਿਊਯਾਰਕ ਯਾਤਰਾ ਦੌਰਾਨ ‘ਗਲੋਬਲ ਆਰਗੇਨਾਈਜੇਸ਼ਨ ਫਾਰ ਪੀਪਲਜ਼ ਆਫ ਇੰਡੀਅਨ ਔਰਿਜਨ’ (ਜੀਓਪੀਆਈਓ) ਦੇ ਇਕ …

Read More »

ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਬਾਦਲ ਸਾਹਿਬ ਅੱਜ ਕੱਲ੍ਹ ਆਪਣੇ ਬਾਲਾਸਰ ਫਾਰਮ ਹਾਊਸ ‘ਚ ਲੈ ਰਹੇ ਨੇ ਦੇਸੀ ਪਕਵਾਨਾਂ ਦਾ ਸਵਾਦ

ਬਠਿੰਡਾ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰਦਾਸਪੁਰ ਜ਼ਿਮਨੀ ਚੋਣ ਦੇ ਘਮਸਾਣ ਤੋਂ ਦੂਰ ਹਨ। ਉਹ ਬਾਲਾਸਰ (ਹਰਿਆਣਾ) ਫਾਰਮ ਹਾਊਸ ਵਿੱਚ ਦੇਸੀ ਪਕਵਾਨਾਂ ਦਾ ਲੁਤਫ਼ ਉਠਾ ਰਹੇ ਹਨ। ਪੰਜਾਬ ਚੋਣਾਂ ਮਗਰੋਂ ਬਾਦਲ ਨੇ ਬਾਲਾਸਰ ਫਾਰਮ ਵਿੱਚ ਗੇੜੇ ਵਧਾ ਦਿੱਤੇ ਹਨ। ਹਰਿਆਣਾ ਦੇ ਚਿੱਬੜਾਂ ਦੀ ਚਟਣੀ ਤੇ ਰਾਜਸਥਾਨ ਦੀ …

Read More »

ਨਿਊਜ਼ੀਲੈਂਡ ‘ਚ ਦੋ ਪੰਜਾਬੀਆਂ ਸਮੇਤ ਪੰਜ ਭਾਰਤੀ ਬਣੇ ਸੰਸਦ ਮੈਂਬਰ

ਕੰਵਲਜੀਤ ਸਿੰਘ ਬਖਸ਼ੀ ਚੌਥੀ ਵਾਰ ਤੇ ਡਾ.ਪਰਮਜੀਤ ਕੌਰ ਪਰਮਾਰ ਦੂਜੀ ਵਾਰ ਸੰਸਦ ‘ਚ ਪਹੁੰਚੇ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਜ਼ੀਲੈਂਡ ਦੀਆਂ 52ਵੀਂਆਂ ਆਮ ਚੋਣਾਂ ‘ਚ ਦੋ ਪੰਜਾਬੀਆਂ ਸਮੇਤ ਪੰਜ ਭਾਰਤੀ ਸੰਸਦ ਮੈਂਬਰ ਚੁਣੇ ਗਏ ਹਨ। ਇਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਆਮ ਚੋਣਾਂ ਵਿਚ ਕੰਵਲਜੀਤ ਸਿੰਘ ਬਖ਼ਸ਼ੀ ਇਕਲੌਤੇ ਅਜਿਹੇ ਸਿੱਖ ਸੰਸਦ …

Read More »

ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ‘ਚ ਬੁੱਤ ਲਗਾਉਣ ਲਈ ਫੰਡ ਜਾਰੀ ਪ੍ਰੰਤੂ ਇਕ ਸਾਲ ਬਾਅਦ ਵੀ ਪੰਜਾਬ ਸਰਕਾਰ ਨਹੀਂ ਲਗਾ ਸਕੀ ਬੁੱਤ

ਕਾਮਾਗਾਟਾ ਮਾਰੂ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਨੂੰ ਭੁੱਲ ਗਈ ਪੰਜਾਬ ਸਰਕਾਰ ਅੰਮ੍ਰਿਤਸਰ/ਬਿਊਰੋ ਨਿਊਜ਼ : ਅੱਜ ਤੋਂ 103 ਸਾਲ ਪਹਿਲਾਂ ਕਾਮਾਗਾਟਾ ਮਾਰੂ ਘਟਨਾ ਦੇ ਰਾਹੀਂ ਬਰਤਾਨਵੀ ਹਕੂਮਤ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਦਾ ਨੀਂਹ ਪੱਥਰ ਰੱਖਣ ਵਾਲੇ ਬਾਬਾ ਗੁਰਦਿੱਤ ਸਿੰਘ ਨੂੰ ਪੰਜਾਬ ਸਰਕਾਰ ਨੇ …

Read More »

ਯਸ਼ਵੰਤ ਸਿਨਹਾ ਨੇ ਮੋਦੀ ਸਰਕਾਰ ਦੀਆਂ ਨਾਕਾਮੀਆਂ ਦਾ ਪਿਟਾਰਾ ਖੋਲਿਆ

ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਆਰਥਿਕ ਹਾਲਤ ਨੂੰ ਲੈ ਕੇ ਕਸੂਤੇ ਘਿਰ ਗਏ ਹਨ। ਉਨਾਂ ਉਪਰ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਤਾਬੜਤੋੜ ਹਮਲੇ ਹੋ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਤੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਵਿੱਤ ਮੰਤਰੀ ਰਹੇ ਯਸ਼ਵੰਤ ਸਿਨਾ ਨੇ ਆਰਥਿਕ ਹਾਲਤ ਬਾਰੇ ਖੁੱਲ …

Read More »