ਕੈਨੇਡਾ ਨੂੰ ਮਿਲਿਆ ਦੂਜਾ ਸਥਾਨ ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਦਾ ਅੱਜ ਫਾਈਨਲ ਮੁਕਾਬਲਾ ਡੇਰਾ ਬਾਬਾ ਨਾਨਕ ਵਿਖੇ ਭਾਰਤ ਅਤੇ ਕੈਨੇਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਫਾਈਨਲ ਮੁਕਾਬਲੇ ‘ਚ ਭਾਰਤ ਨੇ ਕੈਨੇਡਾ ਨੂੰ ਵੱਡੇ ਫਰਕ …
Read More »ਮੇਕ ਇਨ ਇੰਡੀਆ ਤੋਂ ਜਬਰ ਜਨਾਹ ਵੱਲ ਵੱਧ ਰਿਹੈ ਭਾਰਤ
ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਸਦਨ ‘ਚ ਭਾਜਪਾ ਨੂੰ ਘੇਰਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਵਿਚ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਆਪੇ ਤੋਂ ਬਾਹਰ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਹੁਣ ਭਾਰਤ ‘ਮੇਕ ਇਨ ਇੰਡੀਆ ਤੋਂ ਰੇਪ ਇਨ ਇੰਡੀਆ’ ਵੱਲ ਰਿਹਾ ਹੈ। ਅਜਿਹੇ ਬਿਆਨ ਕਰਕੇ ਚੌਧਰੀ ਦਾ ਵਿਰੋਧ ਵੀ ਹੋ ਰਿਹਾ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵੀ ਭਾਰਤ ਨੂੰ ਦੁਨੀਆ ਦੀ ਰੇਪ ਕੈਪੀਟਲ ਦੱਸਿਆ ਸੀ। ਮਹਿਲਾ ਸੁਰੱਖਿਆ ਦੇ ਮੁੱਦੇ ‘ਤੇ ਬੋਲਦੇ ਹੋਏ ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਮੁੱਦੇ ‘ਤੇ ਖੂਬ ਬੋਲਦੇ ਹਨ ਪਰੰਤੂ ਮਹਿਲਾਵਾਂ ਖਿਲਾਫ ਅਪਰਾਧ ਦੇ ਮਾਮਲਿਆਂ ‘ਤੇ ਉਨ੍ਹਾਂ ਨੇ ਚੁੱਪੀ ਸਾਧ ਰੱਖੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕਠੂਆ ਤੋਂ ਓਨਾਵ ਤੱਕ ਹਰ ਦਿਨ ਇਕ ਤੋਂ ਬਾਅਦ ਇਕ ਸਮੂਹਿਕ ਜਬਰ ਜਨਾਹ ਦੀਆਂ ਘਟਨਾਵਾਂ ਹੋ ਰਹੀਆਂ ਹਨ, ਪਰ ਬਹੁਤ ਘੱਟ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ।
Read More »ਨਿਰਭੈਯਾ ਜਬਰ ਜਨਾਹ ਮਾਮਲੇ ‘ਚ ਸੁਪਰੀਮ ਕੋਰਟ ‘ਚ ਪੁਨਰ ਵਿਚਾਰ ਲਈ ਅਰਜ਼ੀ ਦਾਇਰ
ਦੋਸ਼ੀ ਨੇ ਕਿਹਾ – ਦਿੱਲੀ ‘ਚ ਪ੍ਰਦੂਸ਼ਣ ਕਰਕੇ ਲੋਕਾਂ ਦੀ ਉਮਰ ਘਟ ਰਹੀ ਹੈ, ਫਿਰ ਸਾਨੂੰ ਫਾਂਸੀ ਕਿਉਂ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਰਭੈਯਾ ਜਬਰ ਜਨਾਹ ਮਾਮਲੇ ਵਿਚ 4 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ। ਹੁਣ ਉਨ੍ਹਾਂ ਵਿਚੋਂ ਇਕ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਲਈ ਪਟੀਸ਼ਨ ਦਾਖਲ ਕੀਤੀ ਹੈ। ਅਕਸ਼ੇ ਨਾਮ ਦੇ ਇਸ ਦੋਸ਼ੀ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਜਦ ਦਿੱਲੀ ਵਿਚ ਪ੍ਰਦੂਸ਼ਣ ਕਰਕੇ ਹੀ ਲੋਕਾਂ ਦੀ ਉਮਰ ਘਟ ਰਹੀ ਹੈ ਤਾਂ ਸਾਨੂੰ ਫਾਂਸੀ ਕਿਉਂ ਦਿੱਤੀ ਜਾ ਰਹੀ ਹੈ। ਪਟੀਸ਼ਨ ਵਿਚ ਕਿਹਾ ਗਿਆ ਦਿੱਲੀ ਅਤੇ ਐਨ.ਸੀ.ਆਰ. ਦੇ ਪਾਣੀ ਅਤੇ ਹਵਾ ਵਿਚ ਜ਼ਹਿਰ ਘੁਲਣ ਦੀ ਪੁਸ਼ਟੀ ਕੇਂਦਰ ਸਰਕਾਰ ਨੇ ਖੁਦ ਆਪਣੀ ਰਿਪੋਰਟ ਵਿਚ ਕੀਤੀ ਹੈ। ਜ਼ਿਕਰਯੋਗ ਹੈ ਕਿ 16 ਦਸੰਬਰ 2012 ਨੂੰ ਦਿੱਲੀ ਵਿਚ ਨਿਰਭੈਯਾ ਜਬਰ ਜਨਾਹ ਮਾਮਲਾ ਸਾਹਮਣੇ ਆਇਆ ਸੀ। 23 ਸਾਲਾਂ ਦੀ ਪੈਰਾ ਮੈਡੀਕਲ ਦੀ ਵਿਦਿਆਰਥਣ ਜਬਰ ਜਨਾਹ ਦਾ ਸ਼ਿਕਾਰ ਹੋਈ ਸੀ। ਇਸ ਵਿਦਿਆਰਥਣ ਦੀ ਮਾਰਕੁੱਟ ਵੀ ਕੀਤੀ ਕੀਤੀ ਗਈ ਅਤੇ ਬਾਅਦ ਵਿਚ ਉਸਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਮੁਕੇਸ਼, ਪਵਨ, ਵਿਨੇ ਅਤੇ ਅਕਸ਼ੇ ਨਾਮ ਦੇ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ।
Read More »ਨਾਗਰਿਕਤਾ ਸੋਧ ਬਿੱਲ ਦਾ ਲੋਕ ਸਭਾ ‘ਚ ਸਮਰਥਨ ਕਰ ਚੁੱਕੀ ਸ਼ਿਵ ਸੈਨਾ ਨੇ ਕਿਹਾ
ਜਦ ਤੱਕ ਸਵਾਲਾਂ ਦੇ ਜਵਾਬ ਨਹੀਂ ਮਿਲਦੇ, ਰਾਜ ਸਭਾ ‘ਚ ਨਹੀਂ ਕਰਾਂਗੇ ਹਮਾਇਤ ਨਵੀਂ ਦਿੱਲੀ/ਬਿਊਰੋ ਨਿਊਜ਼ ਨਾਗਰਿਕਤਾ ਸੋਧ ਬਿੱਲ ਲੰਘੀ ਦੇਰ ਰਾਤ ਲੋਕ ਸਭਾ ਵਿਚ ਪਾਸ ਹੋ ਗਿਆ ਅਤੇ ਸ਼ਿਵ ਸੈਨਾ ਨੇ ਵੀ ਇਸਦਾ ਸਮਰਥਨ ਕੀਤਾ ਸੀ। ਇਸ ਸਬੰਧੀ ਹੁਣ ਸ਼ਿਵ ਸੈਨਾ ਦਾ ਕਹਿਣਾ ਹੈ ਕਿ ਜਦ ਤੱਕ ਲੋਕ ਸਭਾ …
Read More »ਲੋਕ ਸਭਾ ‘ਚ ਪਰਨੀਤ ਕੌਰ ਨੇ ਚੁੱਕਿਆ ਗੈਰਕਾਨੂੰਨੀ ਹਥਿਆਰਾਂ ਦਾ ਮਾਮਲਾ
ਸਾਰੇ ਦਲਾਂ ਨੇ ‘ਹਥਿਆਰ ਸੋਧ ਬਿੱਲ’ ਦਾ ਕੀਤਾ ਸਮਰਥਨ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਵਿਚ ਅੱਜ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਗੈਰਕਾਨੂੰਨੀ ਹਥਿਆਰਾਂ ਦਾ ਮਾਮਲਾ ਚੁੱਕਿਆ। ਸਾਰੇ ਦਲਾਂ ਦੇ ਮੈਂਬਰਾਂ ਨੇ ਗੈਰਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਅਤੇ ਇਸਦੀ ਵਰਤੋਂ ‘ਤੇ ਰੋਕ ਲਗਾਉਣ ਲਈ ‘ਹਥਿਆਰ ਸੋਧ ਬਿੱਲ’ ਦਾ ਸਮਰਥਨ ਕੀਤਾ। …
Read More »ਰਾਮ ਰਹੀਮ ਨੂੰ ਮਿਲਣ ਸੋਨਾਰੀਆ ਜੇਲ੍ਹ ਪਹੁੰਚੀ ਹਨੀਪ੍ਰੀਤ
ਅਨਿਲ ਵਿੱਜ ਦੇ ਗ੍ਰਹਿ ਮੰਤਰੀ ਬਣਦਿਆਂ ਹੀ ਗੁੱਪ-ਚੁੱਪ ਮਿਲ ਗਈ ਮਨਜੂਰੀ ਰੋਹਤਕ/ਬਿਊਰੋ ਨਿਊਜ਼ ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ‘ਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਉਸ ਨੂੰ ਕਰੀਬ 28 ਮਹੀਨਿਆਂ ਬਾਅਦ ਮਿਲਣ ਲਈ ਰੋਹਤਕ ਦੀ ਸੋਨਾਰੀਆ ਜੇਲ੍ਹ ਪਹੁੰਚੀ। ਇਸ ਤੋਂ ਪਹਿਲਾਂ ਇਹ ਦੋਵੇਂ …
Read More »ਡੋਪਿੰਗ ਕਾਰਨ ਰੂਸ ‘ਤੇ ਲੱਗੀ ਚਾਰ ਸਾਲ ਲਈ ਪਾਬੰਦੀ
ਉਲੰਪਿਕ ਅਤੇ ਫੁੱਟਬਾਲ ਵਰਲਡ ਕੱਪ ਨਹੀਂ ਖੇਡ ਸਕੇਗਾ ਰੂਸ ਨਵੀਂ ਦਿੱਲੀ/ਬਿਊਰੋ ਨਿਊਜ਼ ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਅੱਜ ਰੂਸ ‘ਤੇ ਚਾਰ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਰੂਸ ਹੁਣ 2020 ਵਿਚ ਜਪਾਨ ਉਲੰਪਿਕ ਅਤੇ 2022 ਵਿਚ ਕਤਰ ਵਿਚ ਹੋਣ ਵਾਲੇ ਫੁੱਟਬਾਲ ਵਰਲਡ ਕੱਪ ਵਿਚ ਹਿੱਸਾ ਨਹੀਂ ਲੈ ਸਕੇਗਾ। ਨਾਲ …
Read More »ਹੈਦਰਾਬਾਦ ‘ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਕਰਨ ਵਾਲੇ ਚਾਰੇ ਆਰੋਪੀ ਮੁਕਾਬਲੇ ‘ਚ ਮਾਰੇ ਗਏ
ਪਿਤਾ ਨੇ ਕਿਹਾ – ਬੇਟੀ ਦੀ ਆਤਮਾ ਨੂੰ ਮਿਲੀ ਸ਼ਾਂਤੀ ਹੈਦਰਾਬਾਦ/ਬਿਊਰੋ ਨਿਊਜ਼ ਹੈਦਰਾਬਾਦ ਗੈਂਗਰੇਪ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਪੁਲਿਸ ਅਧਿਕਾਰੀ ਡੀਸੀਪੀ ਪ੍ਰਕਾਸ਼ ਰੈਡੀ ਮੁਤਾਬਕ ਮੁਲਜ਼ਮਾਂ ਨੂੰ ਉਸ ਥਾਂ ‘ਤੇ ਲਿਜਾਇਆ ਗਿਆ ਸੀ ਜਿੱਥੇ ਮਹਿਲਾ ਵੈਟਰਨਰੀ ਡਾਕਟਰ ਨਾਲ ਜਬਰ ਜਨਾਹ ਕਰਕੇ ਉਸ ਨੂੰ ਸਾੜਿਆ ਗਿਆ ਸੀ। ਇੱਥੇ …
Read More »ਮੇਨਕਾ ਗਾਂਧੀ ਨੇ ਹੈਦਰਾਬਾਦ ਮਾਮਲੇ ‘ਤੇ ਚੁੱਕੇ ਸਵਾਲ
ਕਿਹਾ- ਨਿਆਂ ਪ੍ਰਣਾਲੀ ਤਹਿਤ ਮਿਲਣੀ ਚਾਹੀਦੀ ਸੀ ਸਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਹੈਦਰਾਬਾਦ ‘ਚ ਜਬਰ ਜਨਾਹ ਦੇ ਆਰੋਪੀਆਂ ਨੂੰ ਪੁਲਿਸ ਮੁਕਾਬਲੇ ‘ਚ ਮਾਰਨ ‘ਤੇ ਸਵਾਲ ਚੁੱਕੇ ਹਨ। ਮੇਨਕਾ ਗਾਂਧੀ ਨੇ ਕਿਹਾ ਹੈ ਕਿ ਜੋ ਹੈਦਰਾਬਾਦ ‘ਚ ਹੋਇਆ ਹੈ …
Read More »ਲੋਕ ਸਭਾ ‘ਚ ਗਰਮਾਇਆ ਉਨਾਵ ਅਤੇ ਹੈਦਰਾਬਾਦ ਜਬਰ ਜਨਾਹ ਦਾ ਮਾਮਲਾ
ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ – ਸੀਤਾ ਮਾਤਾ ਨੂੰ ਲਗਾਈ ਜਾ ਰਹੀ ਹੈ ਅੱਗ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਵਿਚ ਅੱਜ ਉਨਾਵ ਅਤੇ ਹੈਦਰਾਬਾਦ ਜਬਰ ਜਨਾਹ ਦਾ ਮਾਮਲਾ ਗਰਮਾਇਆ ਰਿਹਾ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਸੰਸਦ ਵਿਚ ਕਿਹਾ ਕਿ ਇਕ ਪਾਸੇ ਭਗਵਾਨ ਰਾਮ ਦਾ ਮੰਦਰ ਬਣਾਇਆ ਜਾ …
Read More »