11 C
Toronto
Thursday, October 8, 2026
spot_img
Homeਭਾਰਤਸ੍ਰੀਨਗਰ ’ਚ ਅੱਤਵਾਦੀਆਂ ਨੇ ਸਕੂਲ ’ਚ ਦਾਖਲ ਹੋ ਕੇ ਕੀਤੀ ਗੋਲੀਬਾਰੀ-ਪਿ੍ਰੰਸੀਪਲ ਤੇ...

ਸ੍ਰੀਨਗਰ ’ਚ ਅੱਤਵਾਦੀਆਂ ਨੇ ਸਕੂਲ ’ਚ ਦਾਖਲ ਹੋ ਕੇ ਕੀਤੀ ਗੋਲੀਬਾਰੀ-ਪਿ੍ਰੰਸੀਪਲ ਤੇ ਅਧਿਆਪਕ ਦੀ ਮੌਤ

ਸ੍ਰੀਨਗਰ ’ਚ ਅੱਤਵਾਦੀਆਂ ਨੇ ਸਕੂਲ ’ਚ ਦਾਖਲ ਹੋ ਕੇ ਕੀਤੀ ਗੋਲੀਬਾਰੀ-ਪਿ੍ਰੰਸੀਪਲ ਤੇ ਅਧਿਆਪਕ ਦੀ ਮੌਤਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਸ੍ਰੀਨਗਰ ’ਚ ਅੱਤਵਾਦੀਆਂ ਦੀਆਂ ਕਰੂਰਤਾ ਭਰੀਆਂ ਹਰਕਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚ ਅੱਤਵਾਦੀਆਂ ਨੇ ਈਦਗਾਹ ਸੰਗਮ ਇਲਾਕੇ ਵਿਚ ਇਕ ਸਰਕਾਰੀ ਸਕੂਲ ਵਿਚ ਦਾਖਲ ਕੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਸਕੂਲ ਦੀ ਪਿ੍ਰੰਸੀਪਲ ਸਤਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ। ਧਿਆਨ ਰਹੇ ਕਿ ਲੰਘੇ ਤਿੰਨ ਦਿਨਾਂ ਦੇ ਵਿਚ ਪੰਜ ਨਾਗਰਿਕਾਂ ਦੀ ਅੱਤਵਾਦੀਆਂ ਵਲੋਂ ਹੱਤਿਆ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਸ਼ਮੀਰ ’ਚ ਅੱਤਵਾਦੀਆਂ ਨੇ ਮੰਗਲਵਾਰ ਨੂੰ ਤਿੰਨ ਵੱਖ-ਵੱਖ ਸਥਾਨਾਂ ’ਤੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ।

 

RELATED ARTICLES

POPULAR POSTS