Breaking News
Home / ਕੈਨੇਡਾ (page 499)

ਕੈਨੇਡਾ

ਕੈਨੇਡਾ

ਲਾਈਫ਼ ਸਰਟੀਫ਼ੀਕੇਟ ਬਨਾਉਣ ਵਿਚ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ ਨੇ ਪੈੱਨਸ਼ਨਰਾਂ ਦੀ ਕੀਤੀ ਮਦਦ

ਪੈੱਨਸ਼ਨਰਾਂ ਨੂੰ ਫ਼ਾਰਮ ਵੰਡੇ ਤੇ ਭਰਵਾਏ ਵੀ ਬਰੈਂਪਟਨ/ਡਾ. ਝੰਡ : ਪਿਛਲੇ ਕਈ ਸਾਲਾਂ ਵਾਂਗ ਇਸ ਸਾਲ ਵੀ ਭਾਰਤੀ ਪੈੱਨਸ਼ਨਰਾਂ ਲਈ ਲਾਈਫ਼ ਸਰਟੀਫ਼ੀਕੇਟ ਬਨਾਉਣ ਲਈ ਭਾਰਤੀ ਕੌਂਸਲੇਟ ਜਨਰਲ ਆਫ਼ਿਸ ਵੱਲੋਂ ਨਵੰਬਰ ਮਹੀਨੇ ਵਿਚ ਕੈਂਪ ਲਗਾਏ ਜਾ ਰਹੇ ਹਨ। ਅਜਿਹੇ ਦੋ ਕੈਂਪ 5 ਅਤੇ 6 ਨਵੰਬਰ ਨੂੰ ਨਾਨਕਸਰ ਗੁਰੂਘਰ ਅਤੇ ਗੋਰ ਮੰਦਰ …

Read More »

ਸਾਊਥਲੇਕ ਸੀਨੀਅਰਜ਼ ਕਲੱਬ ਨੇ ਦੀਵਾਲੀ ਤੇ ਬੰਦੀ-ਛੋੜ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ

ਮੇਅਰ ਪ੍ਰੈਟਰਿਕ ਬਰਾਊਨ, ਹਾਊਸਿੰਗ ਤੇ ਡਾਇਵਰਸਿਟੀ ਮੰਤਰੀ ਅਹਿਮਦ ਹਸਨ ਤੇ ਹੋਰ ਕਈਆਂ ਨੇ ਕੀਤੀ ਸ਼ਿਰਕਤ ਬਰੈਂਪਟਨ/ਡਾ. ਝੰਡ : ਸਾਊਥਲੇਕ ਸੀਨੀਅਰਜ਼ ਕਲੱਬ ਵੱਲੋਂ ਲੰਘੇ ਸ਼ਨੀਵਾਰ 5 ਨਵੰਬਰ ਨੂੰ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿਚ ਦੀਵਾਲੀ ਦਾ ਤਿਓਹਾਰ ਅਤੇ ਬੰਦੀ-ਛੋੜ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ। ਇਸ ਮੌਕੇ ਕਲੱਬ ਦੇ ਪੰਜਾਬੀ, …

Read More »

ਭਾਰਤੀ ਦੂਤਾਵਾਸ ਵੱਲੋਂ ਪੈਨਸ਼ਨਰਾਂ ਲਈ ਸਰਟੀਫਿਕੇਟ ਬਣਾਉਣ ਦਾ ਕੈਂਪ ਲਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਸੂਬਾਈ ਅਤੇ ਕੇਂਦਰੀ ਮਹਿਕਮਿਆਂ ਵਿੱਚ ਸਰਕਾਰੀ ਨੌਕਰੀਆਂ ਤੋਂ ਸੇਵਾ ਮੁਕਤ ਹੋਣ ਬਾਅਦ ਸਰਕਾਰੀ ਪੈਨਸ਼ਨਾਂ ਦਾ ਲਾਭ ਲੈ ਰਹੇ ਉਹ ਲਾਭਪਾਤਰੀ ਜੋ ਹੁਣ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿ ਰਹੇ ਹਨ ਦੇ ਜਿਉਂਦੇ ਹੋਣ ਦਾ ਸਬੂਤ ਸਬੰਧਤ ਵਿਭਾਗਾਂ ਨੂੰ ਭੇਜਣ ਲਈ …

Read More »

ਓਕਵਿਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553 ਵਾਂ ਪ੍ਰਕਾਸ਼-ਪੁਰਬ ਮਨਾਇਆ

ਓਕਵਿਲ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਮੰਗਲਵਾਰ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553 ਵਾਂ ਆਗਮਨ-ਪੁਰਬ ਓਕਵਿਲ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਬੁੱਢਾ ਸਾਹਿਬ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਾਮ ਨੂੰ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ …

Read More »

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 107 ਵਾਂ ਬਰਸੀ ਸਮਾਗ਼ਮ ਡਿਕਸੀ ਗੁਰੂਘਰ ਵਿਖੇ 26 ਨਵੰਬਰ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ. ਝੰਡ : ਜਸਵੀਰ ਸਿੰਘ ਪਾਸੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਪਿੰਡ ਸਰਾਭਾ (ਜ਼ਿਲ੍ਹਾ ਲੁਧਿਆਣਾ) ਦੇ ਵਾਸੀਆਂ ਅਤੇ ਇਲਾਕੇ ਦੀ ਸੰਗਤ ਵੱਲੋਂ ਮਿਲ਼ ਕੇ ਨੌਜੁਆਨ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਖ਼ਾਤਰ ਮਹਿਜ਼ ਪੌਣੇ ਉੱਨੀਂ ਸਾਲ ਦੀ ਉਮਰ ਵਿਚ ਫ਼ਾਂਸੀ ਦਾ ਰੱਸਾ ਚੁੰਮਿਆਂ, ਦਾ 107 ਵਾਂ ਬਰਸੀ ਸਮਾਗ਼ਮ …

Read More »

ਦਿਸ਼ਾ ਦੀ ਕਾਰਜਕਾਰਨੀ ਕਮੇਟੀ ਮੈਂਬਰਜ਼ ਦੀ ਮੀਟਿੰਗ ਬਹੁਤ ਪ੍ਰਭਾਵਸ਼ਾਲੀ ਹੋ ਨਿਬੜੀ

ਲੰਘੇ ਐਤਵਾਰ ਨੂੰ ਦਿਸ਼ਾ ਦੇ ਕਾਰਜਕਾਰਨੀ ਮੈਂਬਰਜ਼ ਦੀ ਮੀਟਿੰਗ ਲੱਕੀ ਸਵੀਟ ਰੈਸਟੋਰੈਂਟ ਮਾਲਟਨ ਵਿਖੇ ਹੋਈ। ਦਿਸ਼ਾ ਦੀ ਚੇਅਰ ਪਰਸਨ ਮਿਸਿਜ਼ ਕੰਵਲਜੀਤ ਕੌਰ ਢਿੱਲੋਂ ਦੀ ਸਰਪ੍ਰਸਤੀ ਵਿੱਚ ਇਹ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਦਿਸ਼ਾ ਦੇ ਫ਼ਾਊਂਡਰ ਮੈਂਬਰਜ਼ ਤੇ ਕਾਰਜਕਾਰਨੀ ਮੈਂਬਰਜ਼ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੇ ਵਿਸ਼ੇਸ਼ ਮਹਿਮਾਨ ਡਾਕਟਰ ਵਨੀਤਾ ਦਿੱਲੀ, …

Read More »

ਸਾਥੀ ਰਣਧੀਰ ਗਿੱਲ ਦਾ ਜਾਣਾ

ਖੱਬੀ ਲਹਿਰ ਦਾ ਚਮਕਦਾ ਸਿਤਾਰਾ ਅਸਤ ਹੋ ਗਿਆ ਬਰੈਂਪਟਨ/ਬਾਸੀ ਹਰਚੰਦ : ਬਹੁਤ ਦੁੱਖ ਨਾਲ ਪੰਜਾਬੀ ਸੱਭਿਆਚਾਰ ਮੰਚ ਬਰੈਂਪਟਨ (ਟਰਾਂਟੋ) ਦੁਖਦਾਈ ਖਬਰ ਸਾਂਝੀ ਕਰਦਾ ਹੈ ਕਿ ਲੋਕ ਹਿਤਾਂ ਦੇ ਸਾਥੀ ਆਗੂ ਕਾਮਰੇਡ ਰਣਧੀਰ ਗਿੱਲ ਸਾਡੇ ਵਿਚਕਾਰ ਨਹੀਂ ਰਹੇ। ਪਿਛਲੇ ਕੁੱਝ ਸਮੇਂ ਤੋਂ ਫੇਫੜਿਆਂ ਦੀ ਤਕਲੀਫ ਤੋਂ ਪੀੜਤ ਸਨ ਜਿਸ ਕਰਕੇ ਉਹ …

Read More »

ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ਅੰਤਰਰਾਸ਼ਟਰੀ ਨਕਸ਼ ਪੰਜਾਬੀ ਦੇ ਪ੍ਰਵੇਸ਼ ਅੰਕ ਦਾ ਰਿਲੀਜ਼ ਸਮਾਰੋਹ

ਟੋਰਾਂਟੋ/ਬਿਊਰੋ ਨਿਊਜ਼ : ਪੰਜਾਬੀ ਭਵਨ ਬਰੈਂਪਟਨ ਕੈਨੇਡਾ ਵਿਖੇ ਪਿਛਲੇ ਦਿਨੀਂ ਪੰਜਾਬੀ ਦੇ ਨਾਮਵਰ ਸਾਹਿਤਕਾਰਾਂ ਅਤੇ ਬਹੁਤ ਸਾਰੇ ਪੰਜਾਬੀ ਪ੍ਰੇਮੀਆਂ ਦੀ ਮੌਜੂਦਗੀ ਵਿਚ ਤ੍ਰੈ-ਮਾਸਿਕ ਪੰਜਾਬੀ ਮੈਗਜ਼ੀਨ ਅੰਤਰਰਾਸ਼ਟਰੀ ਨਕਸ਼ ਪੰਜਾਬੀ ਦੇ ਪ੍ਰਵੇਸ਼ ਅੰਕ ਦਾ ਰਿਲੀਜ਼ ਸਮਾਰੋਹ ਸੰਪਨ ਹੋਇਆ। ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਤੇ ਖਾਣ ਪੀਣ ਦਾ ਪ੍ਰਬੰਧ …

Read More »

ਸਤਪਾਲ ਸਿੰਘ ਜੌਹਲ ਦੀ ਜਿੱਤ ਨੇ ਪੱਤਰਕਾਰ ਭਾਈਚਾਰੇ ਦਾ ਵਧਾਇਆ ਮਾਣ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ‘ਚ ਹੋਈ ਮਿਊਂਸਪਲ ਚੋਣ ‘ਚ ਉੱਘੇ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਵਾਰਡ 9 ਤੇ 10 ‘ਚੋਂ ਪੀਲ ਸਕੂਲ ਬੋਰਡ ਟਰੱਸਟੀ ਵਜੋਂ ਸ਼ਾਨਦਾਰ ਜਿੱਤ ਦਰਜ ਕਰਵਾਈ ਹੈ। ਉਨ੍ਹਾਂ ਨੂੰ ਕੁੱਲ 6461 ਵੋਟਾਂ ਮਿਲੀਆਂ ਅਤੇ ਨੇੜਲੇ ਵਿਰੋਧੀ ਨੂੰ 2028 ਵੋਟਾਂ ਦੇ ਫਰਕ ਨਾਲ ਪਛਾੜਿਆ ਹੈ। ਕੈਨੇਡਾ ਵਿਚ …

Read More »

ਮਾਲਟਨ ‘ਚ ਦੀਵਾਲੀ ਮੌਕੇ ਦੋ ਧਿਰਾਂ ਆਹਮੋ-ਸਾਹਮਣੇ

ਟੋਰਾਂਟੋ/ਸਤਪਾਲ ਸਿੰਘ ਜੌਹਲ ਮਿਸੀਸਾਗਾ ਸ਼ਹਿਰ ਦੇ ਮਾਲਟਨ ਇਲਾਕੇ ‘ਚ ਦੀਵਾਲੀ ਦੀ ਰਾਤ ਨੂੰ ਸੈਂਕੜੇ ਦੀ ਤਦਾਦ ‘ਚ ਨੌਜਵਾਨ ਪਲਾਜੇ ਦੀ ਪਾਰਕਿੰਗ ‘ਚ ਇਕੱਤਰ ਹੋਏ, ਜਿਸ ਦੌਰਾਨ ਖਾਲਿਸਤਾਨੀ ਅਤੇ ਭਾਰਤੀ ਝੰਡੇ ਲਹਿਰਾਏ ਅਤੇ ਆਪਣੀ ਪਸੰਦ ਦੇ ਨਾਅਰੇ ਲਗਾਏ ਗਏ। ਦੋਵੇਂ ਧੜਿਆਂ ‘ਚ ਹੋਈ ਤਣਾਤਣੀ ਦੇ ਦ੍ਰਿਸ਼ ਸੋਸ਼ਲ ਮੀਡੀਆ ‘ਚ ਚਰਚਿਤ ਹੋਏ …

Read More »