9.8 C
Toronto
Tuesday, April 28, 2026
spot_img
Homeਭਾਰਤ‘ਥਾਰਾ ਫੂਫਾ ਅਭੀ ਜਿੰਦਾ ਹੈ’....

‘ਥਾਰਾ ਫੂਫਾ ਅਭੀ ਜਿੰਦਾ ਹੈ’….

102 ਸਾਲਾਂ ਦੇ ਬਜ਼ੁਰਗ ਦੁਲੀ ਚੰਦ ਨੇ ਖੋਲ੍ਹੀਆਂ ਹਰਿਆਣਾ ਸਰਕਾਰ ਦੀਆਂ ਅੱਖਾਂ
ਰੋਹਤਕ/ਬਿੳੂਰੋ ਨਿੳੂਜ਼
ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਸਰਕਾਰਾਂ ਕਈ ਵਾਰ ਜਿੰਦਾ ਵਿਅਕਤੀ ਨੂੰ ਮਿ੍ਰਤਕ ਦਿਖਾ ਦਿੰਦੀਆਂ ਹਨ ਅਤੇ ਕਦੇ ਮਿ੍ਰਤਕ ਵਿਅਕਤੀ ਨੂੰ ਜਿੰਦਾ ਵੀ ਦਿਖਾ ਦਿੰਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸੇ ਤਰ੍ਹਾਂ ਦਾ ਵਾਕਿਆ ਹਰਿਆਣਾ ਵਿਚ ਵੀ ਦੇਖਣ ਨੂੰ ਮਿਲਿਆ ਹੈ। ਸਰਕਾਰ ਦੇ ਕਾਗਜ਼ਾਂ ਵਿਚ 102 ਸਾਲਾਂ ਦੇ ਵਿਅਕਤੀ ਦੁਲੀ ਚੰਦ ਨੂੰ ਮਿ੍ਰਤਕ ਦਿਖਾ ਕੇ ਉਸਦੀ ਬੁਢਾਪਾ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ। ਹੁਣ ਸਰਕਾਰੀ ਕਾਗਜ਼ਾਂ ਵਿੱਚ ਮਿ੍ਰਤਕ ਇਸ 102 ਸਾਲਾ ਦੁਲੀ ਚੰਦ ਨੇ ਆਪਣੇ ਆਪ ਨੂੰ ਜ਼ਿੰਦਾ ਸਾਬਤ ਕਰਨ ਲਈ ਰੋਹਤਕ ਸ਼ਹਿਰ ਵਿੱਚ ਆਪਣੀ ਬਾਰਾਤ ਕੱਢੀ। ਉਸ ਨੇ ਹੱਥ ਵਿੱਚ ਤਖ਼ਤੀ ਫੜੀ ਹੋਈ ਸੀ, ਜਿਸ ’ਤੇ ਸਰਕਾਰ ਤੇ ਸਿਸਟਮ ’ਤੇ ਵਿਅੰਗ ਕਰਦਿਆਂ ਲਿਖਿਆ ਸੀ, ‘‘ਥਾਰਾ ਫੂਫਾ ਅਭੀ ਜਿੰਦਾ ਹੈ।’’ ਧਿਆਨ ਰਹੇ ਕਿ ਹਰਿਆਣਾ ਦੇ ਰੋਹਤਕ ਵਿਚ ਪੈਂਦੇ ਪਿੰਡ ਗਾਂਧਰਾ ਦੇ ਰਹਿਣ ਵਾਲੇ 102 ਸਾਲਾ ਦੁਲੀ ਚੰਦ ਨੂੰ ਹਰਿਆਣਾ ਸਰਕਾਰ ਨੇ ਮਿ੍ਰਤਕ ਐਲਾਨ ਕੇ ਬੁਢਾਪਾ ਪੈਨਸ਼ਨ ਕੱਟ ਦਿੱਤੀ ਹੈ। ਦੁਲੀਚੰਦ ਆਪਣੀ ਪੈਨਸ਼ਨ ਲੈਣ ਲਈ ਪਿਛਲੇ 6 ਮਹੀਨਿਆਂ ਤੋਂ ਗੇੜੇ ਮਾਰ ਰਿਹਾ ਹੈ। ਉਸ ਦੀ ਆਖਰੀ ਪੈਨਸ਼ਨ 2 ਮਾਰਚ ਨੂੰ ਆਈ ਸੀ।

RELATED ARTICLES
POPULAR POSTS