-1.4 C
Toronto
Thursday, January 8, 2026
spot_img
Homeਹਫ਼ਤਾਵਾਰੀ ਫੇਰੀਵਿਦੇਸ਼ਾਂ ਵਿਚ ਸਿੱਖਭਾਈਚਾਰੇ 'ਤੇ ਨਸਲੀ ਹਮਲਿਆਂ 'ਚਹੋਇਆ ਵਾਧਾ

ਵਿਦੇਸ਼ਾਂ ਵਿਚ ਸਿੱਖਭਾਈਚਾਰੇ ‘ਤੇ ਨਸਲੀ ਹਮਲਿਆਂ ‘ਚਹੋਇਆ ਵਾਧਾ

ਨਿਊਯਾਰਕ ‘ਚ ਦੋ ਸਿੱਖ ਵਿਅਕਤੀਆਂ ‘ਤੇ ਹਮਲਾ
ਸਿੱਖ ਵਿਅਕਤੀਆਂ ਨੂੰ ਡੰਡੇ ਨਾਲ ਕੁੱਟਿਆ ਅਤੇ ਦਸਤਾਰ ਵੀ ਉਤਾਰੀ
ਨਿਊਯਾਰਕ : ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ‘ਤੇ ਨਸਲੀ ਹਮਲਿਆਂ ‘ਚ ਹੋ ਰਿਹਾ ਵਾਧਾ, ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਅਮਰੀਕਾ ਵਿਚ ਪੈਂਦੇ ਨਿਊਯਾਰਕ ਦੇ ਰਿਚਮੰਡ ਹਿੱਲਜ਼ ਇਲਾਕੇ ਵਿਚ ਦੋ ਸਿੱਖ ਵਿਅਕਤੀਆਂ ‘ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਅਤੇ ਇਨ੍ਹਾਂ ਸਿੱਖ ਵਿਅਕਤੀਆਂ ‘ਤੇ ਸਵੇਰੇ ਸੈਰ ਕਰਦੇ ਸਮੇਂ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਦੋ ਹਮਲਾਵਰਾਂ ਨੇ ਸਿੱਖ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਡੰਡੇ ਨਾਲ ਕੁੱਟਿਆ ਅਤੇ ਉਨ੍ਹਾਂ ਦੀ ਦਸਤਾਰ ਵੀ ਉਤਾਰ ਦਿੱਤੀ। ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਧਿਆਨ ਰਹੇ ਕਿ ਅਜੇ ਪਿਛਲੇ ਦਿਨੀਂ ਹੀ ਇਸੇ ਇਲਾਕੇ ਵਿਚ ਇਕ ਬਜ਼ੁਰਗ ਸਿੱਖ ‘ਤੇ ਵੀ ਹਮਲਾ ਹੋਇਆ ਸੀ। ਸਿੱਖ ਭਾਈਚਾਰੇ ਵਲੋਂ ਇਨ੍ਹਾਂ ਹਮਲਿਆਂ ਨੂੰ ਨਸਲੀ ਹਮਲਾ ਮੰਨ ਕੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਨਿਊਯਾਰਕ ਵਿਚ ਭਾਰਤ ਦੇ ਦੂਤਾਵਾਸ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਉਹ ਪੀੜਤਾਂ ਦੀ ਮੱਦਦ ਕਰਨਗੇ। ਦੂਤਾਵਾਸ ਨੇ ਸਥਾਨਕ ਪੁਲਿਸ ਅਤੇ ਅਧਿਕਾਰੀਆਂ ਨਾਲ ਇਸ ਘਟਨਾ ਨੂੰ ਲੈ ਕੇ ਗੱਲ ਵੀ ਕੀਤੀ ਹੈ। ਨਿਊਯਾਰਕ ਸਟੇਟ ਅਸੈਂਬਲੀ ਲਈ ਚੁਣੀ ਗਈ ਪਹਿਲੀ ਪੰਜਾਬੀ ਅਮਰੀਕੀ ਮਹਿਲਾ ਜੇਨਿਫਰ ਰਾਜਕੁਮਾਰ ਨੇ ਕਿਹਾ ਕਿ ਅਜਿਹੇ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਨਿਫਰ ਰਾਜਕੁਮਾਰ ਨੇ ਇਨ੍ਹਾਂ ਦੋਵੇਂ ਹਮਲਿਆਂ ਨੂੰ ਨਸਲੀ ਹਮਲਿਆਂ ਵਜੋਂ ਦੇਖਦਿਆਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਭਾਈਚਾਰੇ ਖਿਲਾਫ ਨਸਲੀ ਹਮਲਿਆਂ ਵਿਚ 200 ਫੀਸਦੀ ਵਾਧਾ ਹੋਇਆ ਹੈ।
ਨਿਊਯਾਰਕ ਅਸੈਂਬਲੀ ‘ਚ ਪਹਿਲੀ ਸਿੱਖ ਮਹਿਲਾ ਮੈਂਬਰ ਜੇਨਿਫਰ ਰਾਜਕੁਮਾਰ ਨੇ ਵੀ ਟਵੀਟ ਕਰਕੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਸਿੱਖ ਕਮਿਊਨਿਟੀ ਦੇ ਖਿਲਾਫ਼ ਹੇਟ ਕ੍ਰਾਈਮ ਦੇ ਕੇਸ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਰਿਚਮੰਡ ਹਿਲ ਇਲਾਕੇ ‘ਚ ਹੀ 10 ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਪ੍ਰੰਤੂ ਫਿਰ ਵੀ ਪੁਲਿਸ ਚੌਕਸ ਨਹੀਂ ਹੋਈ।

RELATED ARTICLES
POPULAR POSTS