Breaking News
Home / ਨਜ਼ਰੀਆ / ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, ਹਨ੍ਹੇਰੇ ਨੂੰ ਚੀਰ ਕੇ, ਰੰਗ-ਬਿਰੰਗਾ ਚਾਨਣ ਫੈਲਾਉਂਦੇ, ਖੁਸ਼ੀਆਂ ਖੇੜਿਆਂ ਦੇ ਦਿਹਾੜੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੁੱਚੀ ਲੋਕਾਈ ਨੂੰ ਮੁਬਾਰਕਾਂ ਤੇ ਢੇਰ ਸਾਰੀਆਂ ਵਧਾਈਆਂ ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ। ਸੱਤ ਸਮੁੰਦਰ ਪਾਰ ਬੈਠ ਕੇ ਵੀ ਆਪਣੀਆਂ ਰਵਾਇਤਾਂ, ਆਪਣੇ ਸੱਭਿਆਚਾਰ, ਆਪਣੇ ਵਿਰਸੇ ਤੇ ਆਪਣੀ ਸਾਂਝੀਵਾਲਤਾ ਨੂੰ ਕਾਇਮ ਰੱਖਣਾ ਤੇ ਉਸ ਨੂੰ ਇਸ ਧਰਤੀ ‘ਤੇ ਜਨਮੀਆਂ ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਦੋਵਾਂ ਵਤਨਾਂ ਦੀ ਮਹਿਕ ‘ਚ ਪੁੰਗਰਨ ਦਾ ਮੌਕਾ ਦੇਣਾ ਤੇ ਆਪਣੇ ਇਹ ਦਿਹਾੜੇ ਉਂਝ ਹੀ ਮਨਾਉਣਾ। ਇਸ ਖਾਤਰ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਅਦਾਰਾ ‘ਪਰਵਾਸੀ’ ਤੁਹਾਨੂੰ ਮੁਬਾਰਕਾਂ ਵੰਡਦਿਆਂ ਤੁਹਾਡੀ ਤਰੱਕੀ ਤੇ ਚੜ੍ਹਦੀਕਲਾ ਦੀ ਹਮੇਸ਼ਾ ਅਰਦਾਸ ਕਰਦਾ ਹੈ।
-ਰਜਿੰਦਰ ਸੈਣੀ
ਮੁਖੀ ਅਦਾਰਾ ਪਰਵਾਸੀ
ਪੰਜਾਬ ਦੀ ਕਾਹਦੀ ਦੀਵਾਲੀ…
ਦੀਵਾਲੀ ਤਾਂ ਰੋਸ਼ਨੀਆਂ ਦਾ ਤਿਉਹਾਰ ਹੈ, ਜਿੱਤ ਦਾ, ਖੁਸ਼ੀਆਂ ਮਨਾਉਣ ਦਾ, ਚਾਨਣ ਬਿਖੇਰਨ ਦਾ ਤੇ ਹਨ੍ਹੇਰਾ ਦੂਰ ਭਜਾਉਣ ਦਾ ਤਿਉਹਾਰ ਹੈ। ਪਰ ਅੱਜ ਪੰਜਾਬ ਦੇ ਵਿਹੜੇ ਵਿਚ ਉਦਾਸੀ ਛਾਈ ਹੈ। ਖੁਸ਼ੀਆਂ ਕਿਤੇ ਦੂਰ ਜਾ ਬੈਠੀਆਂ ਹਨ। ਜਿਨ੍ਹਾਂ ਹੱਥ ਚਾਨਣ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ ਉਹੀ ਹਨ੍ਹੇਰਗਰਦੀ ਫੈਲਾ ਰਹੇ ਹਨ। ਅੱਜ ਧਰਤੀ ਦਾ ਪੁੱਤਰ ਧਰਤੀ ਵਿਚ ਹੀ ਗਰਕਦਾ ਜਾ ਰਿਹਾ ਹੈ। ਪਰ ਕੋਈ ਹੱਥ-ਪੱਲਾ ਫੜਾਉਣ ਲਈ ਰਾਜ਼ੀ ਨਹੀਂ, ਫਿਰ ਸਾਡੀ ਕਾਹਦੀ ਦੀਵਾਲੀ। ਪਰ ਅਸੀਂ ਤਾਂ ਮੁਸੀਬਤਾਂ ਵਿਚ ਵੀ ਹੱਸਣ ਵਾਲੇ ਲੋਕ ਹਾਂ, ਅਸੀਂ ਤਾਂ ਸਰਬੰਸ ਵਾਰਨ ਵਾਲੇ ਗੁਰੂ ਦੀ ਔਲਾਦ ਹਾਂ ਤੇ ਹੱਸ ਕੇ ਰੱਸੇ ਚੁੰਮਣ ਵਾਲੇ ਸੂਰਬੀਰਾਂ ਦੇ ਲਹੂ ਵਿਚੋਂ ਹਾਂ। ਇਸ ਹਨ੍ਹੇਰਗਰਦੀ ਵਿਚ ਵੀ ਹਾਰਾਂਗੇ ਨਹੀਂ। ਹਨ੍ਹੇਰਾ ਚੀਰ ਕੇ ਫਿਰ ਨਵਾਂ ਸੂਰਜ ਚੜ੍ਹਾਵਾਂਗੇ ਤੇ ਜੱਗ ਨੂੰ ਰੁਸ਼ਨਾਵਾਂਗੇ। ਅੱਜ ਨਹੀਂ ਤਾਂ ਕੱਲ੍ਹ ਦੀਵਾਲੀ ਖੁਸ਼ੀਆਂ ਵਾਲੀ ਹੀ ਮਨਾਵਾਂਗੇ। ਪਰ ਇਸ ਵਾਰ ਸਾਡੀ
ਕਾਹਦੀ ਦੀਵਾਲੀ..
.
– ਦੀਪਕ ਸ਼ਰਮਾ ਚਨਾਰਥਲ
ਨਿਊਜ਼ ਐਡੀਟਰ ਪਰਵਾਸੀ

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …