ਸਕਾਲਰ ਸਮਰ ਕਲੱਬ ਜੋ ਕਿ ਜੁਲਾਈ ਮਹੀਨੇ ਵਿੱਚ ਡਾ.ਗਗਨਪ੍ਰੀਤ ਸਿੱਧੂ ਤੇ ਡਾ. ਸ੍ਰੇਸਾਸਾਈ ਸ੍ਰੀਨਿਵਾਸਨ ਵੱਲੋ ਕਰਵਾਇਆ ਜਾ ਰਿਹਾ ਹੈ ਇਹ ਤਕਰੀਬਨ 8 ਸਾਲ ਤੋ ਵੱਧ ਸਮੇ ਤੋ ਬਰਮਟਨ ਕੰਮਿਊਨਟੀ ਦਾ ਹਿੱਸਾ ਰਹੇ ਹਨ ਜਦ ਕਿ ਡਾ.ਗਗਨਪ੍ਰੀਤ ਸਿੱਧੂ ਇੱਕ ਵਿਗਿਆਨਕ ਹੈ ਤੇ ਡਾ. ਸ੍ਰੇਸਾਸਾਈ ਸੂੀਨਿਵਾਸਨ ਇੱਕ ਯੂਨਿਵਰਸਟੀ ਪ੍ਰੋਫੈਸਰ ਹਨ।ਇਨਾਂ ਦੋਨਾ ਦਾ ਖੋਜ ਤੇ ਪੜਾਉਣ ਦਾ ਤਕਰੀਬਨ 15 ਸਾਲ ਦਾ ਤਜਰਬਾ ਹੈ ਇਨਾ 15 ਸਾਲਾਂ ਵਿੱਚ ਉਹਨਾ ਵੱਲੋ ਵਿਦਿਅਰਥੀਆ ਦੀ ਵਿਸ਼ਿਆ ਵਿੱਚ ਦਿਲਚਸਪੀ ਰੱਖਣ, ਵਿਸ਼ਿਆ ਨੂੰ ਬੇਹਤਰ ਸਮਝਣ ਵਿੱਚ ਮਦਦ ਤੇ ਉੱਚ ਸਿਖਿਆ ਲਈ ਪ੍ਰੇਰਿਤ ਕਰਨ ਲਈ ਨਵੀ ਤਕਨੀਕ ਦੀ ਖੋਜ ਕੀਤੀ ਗਈ ਹੈ। ਅਪਣੀ ਖੋਜ ਤੇ ਪੜਾਈ ਦੇ ਤਜਰਬੇ ਤੋ ਉਹਨਾ ਵੱਲੋ ਸਾਲ 2015 ਵਿੱਚ (ਜੀ ਆਰ ਏ ਐਸ) ਬਾਲ ਵਿਕਾਸ ਅਤੇ ਵਿਦਿੱਅਕ ਐਸੋਸੀਏਸ਼ਨ ਗੈਰ ਮੁਨਾਫ਼ਾ ਸੰਗਠਨ ਦੀ ਸੰਥਾਪਨਾ ਕੀਤੀ ਗਈ ਹੈ। ਇਹ ਸੰਗਠਨ ਐਲੀਮੈਂਟਰੀ ਅਤੇ ਮਿਡਲ ਸਕੂਲ ਦੇ ਬੱਚਿਆ ਲਈ ਸਿਖਿਆ ਅਧਾਰਿਤ ਪ੍ਰੋਗਰਾਮ ਕਰਵਾਉਦੀ ਹੈ ਇਹਨਾ ਪ੍ਰੋਗਰਾਮਾ ਦਾ ਮੁੱਖ ਟੀਚਾ ਬੱਚਿਆ ਦੇ ਨਵ – ਹੁਨਰ ਹਿੱਤ ਤੇ ਸਿਖਿੱਆ ਸਬੰਧੀ ਹਿਸਾਬ ਐਨਲਾਈਟੀਕਲ ਹੁਨਰਾ ਵਿੱਚ ਸੁਧਾਰ ਕਰਨ ਸਬੰਧੀ ਹੁੰਦਾ ਹੈ ਇਹਨਾ ਕਿਰਿਆਵਾ ਦਾ ਮੁੱਖ ਮੁੱਦਾ ਬੱਚਿਆ ਦਾ ਬਾਰੀਕੀ ਸੋਚ ਮੁਤਾਬਕ ਫੈਸਲਾ ਲੈਣਾ ਤੇ ਮੁਸ਼ਕਲਾ ਦਾ ਸਮਾਧਾਨ ਕਰਨ ਲਈ ਕਾਬਲੀਅਤ ਪੈਦਾ ਕਰਨਾ ਹੈ ਅਤੇ ਨਾਲ ਹੀ ਬੱਚਿਆ ਦੇ ਰਚਨਾਤਮਕ ਤੇ ਕਲਾਤਮਕ ਹੁਨਰ ਨੂੰ ਉਤਸ਼ਹਿਤ ਕਰਨਾ ਵੀ ਹੈ।ਇਸ ਸੰਸਥਾ ਦੇ (ਸਕਾਲਰ ਸਮਰ ਕਲੱਬ) ਵਿੱਚ ਬੁੱਚਿਆ ਦੀਆ ਦੀ ਛੁੱਟੀਆ ਨੂੰ ਮੁੱਖ ਰੱਖਕੇ ਮੋਜ ਮੇਲੇ ਦੇ ਨਾਲ ਨਾਲ ਪੜਾਈ ਤੇ ਕੰਮ ਦੀ ਸਿੱਖਿਆ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। ਪੜ੍ਹਾਈ ਦੇ ਕੰਮ ਵਿੱਚ ਬਿਨਾਂ ਕੈਲਕੂਲੇਟਰ Math (Mental Math) ਸਾਇੰਸ ਪ੍ਰੋਜੈਕਟ, ਸੰਚਾਰ ਅਤੇ ਪੜਨ ਦੇ ਹੁੱਨਰ ਨੂੰ ਵੀ ਤੇਜ ਕੀਤਾ ਜਾਵੇਗਾ । ਇਸ ਦੇ ਨਾਲ ਨਾਲ ਰਚਨਾਤਮਕ ਡਰਾਇੰਗ ਤੇ ਪੇਟਿੰਗ ਵੀ ਕਰਵਾਈ ਜਾਵੇਗੀ।
ਸਿੱਖਾਉਣ ਦੀਆ ਕਿਰਿਆਵਾ ਵਿੱਚ ਜਿਹੜੀ ਰਣਨੀਤੀ ਅਪਣਾਈ ਜਾਵੇਗੀ ਉਹ ਹੈ ”ਗਰੁੱਪ ਐਜੂਕੇਸ਼ਨ” ਕਲਾਸ ਦੇ ਬੱਚਿਆ ਨੂੰ ਗਰੁੱਪ ਵਿੱਚ ਵੰਡਿਆ ਜਾਵੇਗਾ ਤੇ ਇੱਕ ਗਰੁੱਪ ਵਿੱਚ 3 ਜਾਂ 4 ਬੱਚੇ ਹੋਣਗੇ।ਅਧਿਆਪਕਾ ਵੱਲੋ ਹਰ ਵਿਸ਼ੇ ਨੂੰ ਉਸ ਵਿਸ਼ੇ ਵਿੱਚ ਖੁਭਕੇ ਇਸ ਤਰ੍ਹਾਂ ਸਮਝਾਇਆ ਜਾਵੇਗਾ ਅਗਰ ਉਸ ਵਿਸ਼ੇ ਸਬੰਧੀ ਕੋਈ ਵੀ ਸਵਾਲ ਗਰੱਪ ਤੋ ਪੁੱਛਿਆ ਜਾਵੇ ਤਾ ਉਸ ਗਰੁੱਪ ਦੇ ਬੱਚੇ ਆਪਸ ਵਿੱਚ ਵਿਚਾਰ -ਵਟਾਦਰਾ ਕਰਕੇ ਫਟਾਫਟ ਜਵਾਬ ਦੇ ਸਕਣ, ਝਿਜਕਨਗੇ ਨਹੀੇ ਜਿਵੇ ਕਿ ਇੱਕ ਬੱਚੇ ਨੂੰ ਵਿਸ਼ੇ ਬਾਰੇ ਸੂਝ ਤਾ ਹੁੰਦੀ ਹੈ ਪਰ ਉਸ ਦਾ ਜਵਾਬ ਨਹੀ ਦੇ ਸਕਦਾ ਕਿਉਕਿ ਆਤਮ ਵਿਸਵਾਸ਼ ਨਹੀ ਬਣਿਆ ਹੁੰਦਾ ਇਸ ਤਰਾ ਗਰੱਪ ਵਿੱਚ ਬੱਚਿਆ ਦਾ ਜਵਾਬ ਦੇਣ ਵਿੱਚ ਆਤਮ ਬਲ ਵਧੇਗਾ । ਇਹ ਤਕਨੀਕ ਜੀਵਨ ਵਿੱਚ ਹਰ ਪਹਿਲੂ ਤੇ ਕੰਮ ਆਉਣ ਵਾਲੀ ਹੈ ਤੇ ਇਸ ਤਕਨੀਕ ਤੋ ਉਚ ਸਿੱਖਿਆ ਲੈਣ ਵਿੱਚ ਸਿਖਿਅਰਥੀਆ ਨੂੰ ਸੇਧ ਮਿਲੇਗੀ।
ਛੁੱਟੀਆ ਦੇ ਸਮੇਂ ਨੂੰ ਕਾਇਮ ਰੱਖਣ ਲਈ ਬੱਚਿਆਂ ਨੂੰ ਮੰਨੋਰਜ਼ਨ ਵੀ ਕਰਵਾਇਆ ਜਾਵੇਗਾ ਹਰ ਹਫਤੇ ਦੇ ਇੱਕ ਦਿਨ ਬੱਚਿਆ ਨੂੰ ਬਾਹਰ ਲੈਕੇ ਜਇਆ ਜਾਵੇਗਾ ਜਿਵੇ ਕਿ Canada Wonder Land, Legoland ਆਦਿਕ। ਨਾਲ ਹੀ ਬੱਚਿਆ ਨੂੰ ਸਰੀਰਕ ਕਿਰਿਆਵਾ ਕਰਵਾਈਆ ਜਾਣਗੀਆ ਤਾਂ ਜੋ ਬੱਚੇ ਪੜਾਈ ਤੇ ਮੰਨੋਰੰਜ਼ਨ ਨਾਲ ਉਕਤਾ ਨਾ ਜਾਣ।