ਡਾ. ਡੀ ਪੀ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸੁਰਜੀਤ਼: ਸਤਿ ਸ੍ਰੀ ਅਕਾਲ ਜਸਬੀਰ! ਧੰਨਭਾਗ ਮੇਰੇ ਗਰੀਬਖਾਨੇ ਵਿਖੇ ਅੱਜ ਪੰਜਾਬੀ ਮਾਂ-ਬੋਲੀ ਨੇ ਦਰਸ਼ਨ ਦਿੱਤੇ। ਪਰ ਇਸ ਦੀ ਹਾਲਤ ਠੀਕ ਨਹੀਂ ਜਾਪ ਰਹੀ। … ਬੇਬੇ ਨੂੰ ਉਸ ਤਖ਼ਤਪੋਸ਼ ਉੱਤੇ ਬਿਠਾ ਦਿਓ। (ਜਸਬੀਰ ਬੇਬੇ ਨੂੰ ਸਤਿਕਾਰ ਨਾਲ ਤਖ਼ਤਪੋਸ਼ ਉੱਤੇ ਬਿਠਾਉਂਦਾ ਹੈ।)
(ਸੁਰਜੀਤ ਆਪਣੇ ਬੇਟੇ ਕੁਲਦੀਪ ਨੂੰ ਆਵਾਜ਼ ਦਿੰਦਾ ਹੈ।)
ਸੁਰਜੀਤ : ਕੁਲਦੀਪ ਪੁੱਤਰ! ਬੇਬੇ ਤੇ ਜਸਬੀਰ ਵੀਰ ਲਈ ਚਾਹ-ਪਾਣੀ ਦਾ ਪ੍ਰਬੰਧ ਕਰੋ।
ਕੁਲਦੀਪ: ਜੀ ਪਾਪਾ! ਹੁਣੇ ਲੈ ਕੇ ਆਇਆ।
(ਜਸਬੀਰ ਵੀ ਬੇਬੇ ਕੋਲ ਤਖ਼ਤਪੋਸ਼ ਉੱਤੇ ਬੈਠ ਜਾਂਦਾ ਹੈ।)
ਜਸਬੀਰ: ਡਾ।ਸਾਹਿਬ !ਬੇਬੇ ਬਹੁਤ ਉਦਾਸ ਹੈ। ਉਹ ਆਪਣੇ ਹੀ ਘਰ ਵਿਚ ਬੇਗਾਨਗੀ ਮਹਿਸੂਸ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਆਪਣੇ ਬੱਚਿਆਂ ਨੇ ਉਸ ਨੂੰ ਦਰ-ਕਿਨਾਰ ਕਰ ਦਿੱਤਾ ਹੈ।
ਸੁਰਜੀਤ: (ਬੇਬੇ ਵੱਲ ਦੇਖਦੇ ਹੋਏ) ਹਾਂ ਬੇਬੇ ਠੀਕ ਹੀ ਕਹਿੰਦੀ ਹੈ। ਕਹੇ ਵੀ ਕਿਉਂ ਨਾ, ਜਦ ਉਸ ਦੇ ਆਪਣੇ ਹੀ ਬੱਚੇ ਇਸ ਨੂੰ ਅਨਪੜ੍ਹਾਂ, ਗੰਵਾਰਾਂ ਤੇ ਜਾਹਿਲਾਂ ਦੀ ਬੋਲੀ ਕਹਿੰਦੇ ਨੇ। ਚੜ੍ਹਦੇ ਤੇ ਲਹਿੰਦੇ, ਦੋਨੋਂ ਹੀ ਪੰਜਾਬਾਂ ਦੇ ਪੜ੍ਹੇ ਲਿਖੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਨਾ ਸਿਖਾ ਕੇ, ਸਗੋਂ ਹੋਰ ਭਾਸ਼ਾਵਾਂ ਜਿਵੇਂ ਕਿ ਉਰਦੂ, ਹਿੰਦੀ ਤੇ ਅੰਗਰੇਜ਼ੀ ਸਿਖਾਉਣ ਨੂੰ ਚੰਗਾ ਸਮਝਦੇ ਨੇ। ਫਿਰ ਬੇਬੇ ਦਾ ਆਪਣੇ ਹੀ ਘਰ ਵਿਚ ਬੇਗਾਨਗੀ ਮਹਿਸੂਸ ਕਰਨਾ ਜਾਇਜ਼ ਹੀ ਤਾਂ ਹੈ।
ਜਸਬੀਰ: ਡਾ।ਸਾਹਿਬ! ਗੱਲ ਤਾਂ ਤੁਹਾਡੀ ਠੀਕ ਹੈ ਪਰ ਇਸ ਦਾ ਕੋਈ ਹੱਲ ਨਹੀਂ। ਮੈਂ ਤਾਂ ਬੇਬੇ ਨੂੰ ਇਸ ਲਈ ਤੁਹਾਡੇ ਕੋਲ ਲੈ ਕੇ ਆਇਆ ਸੀ ਕਿ ਤੁਸੀਂ ਪੰਜਾਬੀ ਭਾਸ਼ਾ ਦੇ ਲੰਮੇ ਅਰਸੇ ਤੋਂ ਮੁਦਈ ਹੋ। ਜ਼ਰੂਰ ਕੋਈ ਚੰਗੀ ਖ਼ਬਰ ਸੁਣਾਓਗੇ। ਤਾਂ ਜੋ ਬੇਬੇ ਦਾ ਗਮ ਦੂਰ ਕੀਤਾ ਜਾ ਸਕੇ।
(ਕੁਲਦੀਪ ਚਾਹ-ਪਾਣੀ ਲੈ ਕੇ ਹਾਜ਼ਿਰ ਹੁੰਦਾ ਹੈ ਤੇ ਬੇਬੇ ਤੇ ਜਸਬੀਰ ਨੂੰ ਪੇਸ਼ ਕਰਦਾ ਹੈ।
ਦਿਲਚਸਪ ਗੱਲਾਂ ਹੁੰਦੀਆਂ ਦੇਖ, ਗੱਲਾਂ ਸੁਨਣ ਲਈ ਬੇਬੇ ਕੋਲ ਹੀ ਬੈਠ ਜਾਂਦਾ ਹੈ।)
ਸੁਰਜੀਤ: (ਬੇਬੇ ਨੂੰ ਸੰਬੋਧਿਤ ਕਰਦੇ ਹੋਏ) ਦੇਖੋ ਬੇਬੇ ਜੀ! ਹਾਲਤ ਤਾਂ ਨਾਜ਼ੁਕ ਹੀ ਨੇ ਤੇ ਉਦਾਸ ਕਰਨ ਵਾਲੇ ਵੀ। … ਪਰ ਚਿੰਤਾ ਨਾ ਕਰੋ। ਅਜੇ ਸਮਾਂ ਹੈ । ਸਮੱਸਿਆ ਦਾ ਹੱਲ ਸੰਭਵ ਹੈ। ਸੱਭ ਤੋਂ ਪਹਿਲਾਂ ਤਾਂ ਮਨੁੱਖੀ ਜੀਵਨ ਦੇ ਵਿਕਾਸ ਵਿਚ ਮਾਂ-ਬੋਲੀ ਦੀ ਮਹੱਤਤਾ ਬਾਰੇ ਲੋਕ-ਚੇਤਨਾ ਲਹਿਰ ਪੈਦਾ ਕਰਨੀ ਹੋਵੇਗੀ। ਜਿਸ ਨਾਲ ਲੋਕ ਆਪਣੇ ਰੋਜ਼ਾਨਾ ਜੀਵਨ ਵਿਚ ਮਾਂ-ਬੋਲੀ ਨੂੰ ਬਣਦਾ ਸਥਾਨ ਦੇਣਾ ਸ਼ੁਰੂ ਕਰ ਦੇਣਗੇ। ਮਾਂ-ਬੋਲੀ ਬਾਰੇ ਚੇਤਨਾ ਦੇ ਪਸਾਰ ਨਾਲ, ਹਾਲਾਤ ਪਹਿਲਾ ਵਰਗੀ ਉਸਾਰੂ ਸਥਿਤੀ ਵੱਲ ਮੁੜ ਪੈਣਗੇ।
ਬੇਬੇ: ਸੱਚੀ! … ਅਜਿਹਾ ਹੋ ਸਕੇਗਾ? … ਕੀ ਮੈਂ ਦੁਬਾਰਾ ਆਪਣੇ ਘਰ-ਪਰਿਵਾਰ ਵਿਚ ਵਸ-ਰਸ ਸਕਾਂਗੀ? ਸੁਰਜੀਤ ਬੇਟਾ!
ਸੁਰਜੀਤ: ਬੇਬੇ ਜੀ! ਨਵੀਂ ਪੀੜ੍ਹੀ ਨੂੰ ਮਾਂ-ਬੋਲੀ ਨਾਲ ਜੋੜਣ ਲਈ ਪੰਜਾਬੀ ਬਾਲ ਰਸਾਲਿਆਂ ਦੇ ਚਲਣ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਪੰਜਾਬੀ ਅਖ਼ਬਾਰਾਂ, ਮੈਗਜ਼ੀਨਾਂ ਤੇ ਕਿਤਾਬਾਂ ਦੀ ਛਪਾਈ ਲਈ ਸਰਕਾਰ ਵਲੋਂ ਵਿੱਤੀ ਸਹਾਇਤਾ ਮਿਲਣ ਨਾਲ ਪੰਜਾਬੀ ਭਾਸ਼ਾ ਹਰ ਘਰ ਤਕ ਪਹੁੰਚਾਣੀ ਸੰਭਵ ਹੋ ਸਕੇਗੀ। ਸਕੂਲਾਂ ਤੇ ਕਾਲਜਾਂ ਵਿਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਨੀਆਂ ਹੋਣਗੀਆਂ। ਪੰਜਾਬੀ ਦੇ ਲੇਖਕਾਂ ਨੂੰ ਸਖ਼ਤ ਮਿਹਨਤ ਨਾਲ ਅਜੋਕੇ ਸਮੇਂ ਦਾ ਹਾਣੀ ਮਿਆਰੀ ਸਾਹਿਤ ਰਚਨਾ ਹੋਵੇਗਾ। ਪੰਜਾਬੀ ਭਾਸ਼ਾ ਵਿਚ ਖੋਜ ਕਾਰਜਾਂ ਨੂੰ ਤਰਜ਼ੀਹ ਦੇਣੀ ਹੋਵੇਗੀ ਤਾਂ ਜੋ ਇਸ ਨੂੰ ਸਮਕਾਲੀ ਕਿੱਤਾਕਾਰੀ ਨਾਲ ਜੋੜਿਆ ਜਾ ਸਕੇ।
ਪੰਜਾਬੀ ਰਚਨ ਕਾਰਜਾਂ ਦੀਆਂ ਵਿਭਿੰਨ ਵਿਧਾਵਾਂ ਜਿਵੇਂ ਕਿ ਕਹਾਣੀ, ਨਾਵਲ, ਨਾਟਕ, ਕਵਿਤਾ, ਤੇ ਵਾਰਤਕ, ਵਿਚ ਨਵੀਆਂ ਲੀਹਾਂ ਪਾ ਕੇ ਅੰਤਰ-ਰਾਸ਼ਟਰੀ ਪੱਧਰ ਦਾ ਸਾਹਿਤ ਪੈਦਾ ਕਰਨਾ ਹੋਵੇਗਾ। ਪੰਜਾਬੀ ਭਾਸ਼ਾ ਨੂੰ ਸਰਹੱਦਾ ਦੀਆਂ ਬੰਦਸ਼ਾਂ ਤੋਂ ਪਾਰ ਅੰਤਰ-ਰਾਸ਼ਟਰੀ ਮੰਚ ਉੱਤੇ ਆਪਣੀ ਹੌਂਦ ਉਜਾਗਰ ਕਰਨ ਲਈ, ਪੰਜਾਬੀ ਦੇ ਹਿਤੈਸ਼ੀਆਂ ਨੂੰ ਪੂਰੀ ਲਗਨ ਤੇ ਇਕਮੁੱਠਤਾ ਨਾਲ ਕਾਰਜ ਕਰਨੇ ਹੋਣਗੇ। ਮਿਆਰੀ ਪੰਜਾਬੀ ਫਿਲਮਾਂ, ਸੰਗੀਤ ਤੇ ਕਾਰਟੂਨ ਪ੍ਰੋਗਰਾਮਾਂ ਰਾਹੀਂ ਵੀ ਅਜਿਹਾ ਕਰਨਾ ਸੰਭਵ ਹੈ। ਪੰਜਾਬੀ ਦੀ ਵਰਤੋਂ ਵਾਲੇ ਕਿੱਤਾ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ।
ਬੇਬੇ: ਇਸ ਦਾ ਮਤਲਬ ਤਾਂ ਹੈ ਕਿ ਇਹ ਕੰਮ ਬਹੁਤ ਔਖਾ ਹੈ ।
ਸੁਰਜੀਤ: ਹਾਂ ਹੈ ਤਾਂ ਔਖਾ ਪਰ ਹੈ ਸੰਭਵ। ਖੁਸ਼ੀ ਦੀ ਗੱਲ ਹੈ ਕਿ ਅਜਿਹੇ ਕਾਰਜਾਂ ਦੀ ਪੂਰਤੀ ਲਈ ਦੇਸ਼ ਵਿਦੇਸ਼ ਵਿਚ ਹੰਭਲੇ ਸ਼ੁਰੂ ਵੀ ਹੋ ਚੁੱਕੇ ਹਨ। ਹੁਣ ਤਾਂ ਵਿਦੇਸ਼ਾਂ ਵਿਚ ਪੰਜਾਬੀ ਕਾਨਫਰੰਸਾਂ ਦਾ ਆਯੋਜਨ ਕੀਤਾ ਜਾਣ ਲੱਗ ਪਿਆ ਹੈ। ਇਹ ਪੰਜਾਬੀ ਜ਼ੁਬਾਨ ਸੰਬੰਧਤ ਅਜੋਕੇ ਮਸਲਿਆਂ ਦਾ ਹੱਲ ਲੱਭਣ ਦੇ ਯਤਨਾਂ ਦੀ ਲੜੀ ਹੀ ਤਾਂ ਹੈ। ਪਰ ਸੱਭ ਤੋਂ ਅਹਿਮ ਲੋੜ ਹੈ ਸਾਰਿਆਂ ਨੂੰ ਸੁਹਿਰਦਤਾ ਨਾਲ ਮਾਂ-ਬੋਲੀ ਪ੍ਰਤਿ ਸਮਰਪਿਤ ਹੋਣ ਦੀ।
ਬੇਬੇ: ਮੇਰਾ ਖਿਆਲ ਹੈ ਕਿ ਮੇਰੇ ਬੱਚੇ ਆਪਣੀ ਬੇਬੇ ਲਈ ਇੰਨ੍ਹਾਂ ਤਾਂ ਕਰ ਹੀ ਸਕਦੇ ਨੇ।
ਸੁਰਜੀਤ ਤੇ ਜਸਬੀਰ (ਦੋਨੋਂ ਇਕੱਠੇ ਬੋਲਦੇ ਹਨ ।): ਹਾਂ, ਹਾਂ ਕਿਉਂ ਨਹੀਂ ।
ਸੁਰਜੀਤ: ਆਪਣੀ ਬੇਬੇ ਨੂੰ ਵੀ ਭਲਾ ਕੋਈ ਉਦਾਸ ਦੇਖਣਾ ਚਾਹੇਗਾ? ਬੇਬੇ ਤਾਂ ਸਦਾ ਤੰਦਰੁਸਤ ਤੇ ਖੁਸ਼ਹਾਲ ਚਾਹੀਦੀ ਹੈ।
ਬੇਬੇ: ਓਹ! … ਤਦ ਤਾਂ ਇਲਾਹੀ ਗੀਤ ਫਿਰ ਫਿਜ਼ਾ ਵਿਚ ਗੂੰਜ ਸਕਣਗੇ। ਬੱਚਿਆ ਦੀਆਂ ਤੋਤਲੀਆਂ ਜ਼ੁਬਾਨਾਂ ਫਿਰ ਮਾਂ-ਬੋਲੀ ਦੇ ਬੋਲਾਂ ਨਾਲ ਖੁਸ਼ੀਆਂ ਬਿਖੇਰਣਗੀਆਂ। ਹੁਣ ਫਿਰ ਹਰ ਘਰ ਵਿਚ ਕਿੱਕਲੀ, ਘੋੜੀਆਂ, ਢੋਲੇ, ਮਾਹੀਆ, ਸੰਮੀ ਤੇ ਗਿੱਧਿਆ ਦੇ ਬੋਲ ਗੂੰਜਣਗੇ। ਹਰ ਪਾਸੇ ਖੁਸ਼ੀਆਂ ਦੀ ਚੰਗੇਰ ਬਿਖਰੀ ਹੋਵੇਗੀ। ਮੇਰੇ ਬੱਚੇ ਖੁਸ਼ੀਆਂ ਭਰਿਆ ਜੀਵਨ ਜੀ ਸਕਣਗੇ।
ਸੁਰਜੀਤ: ਬਿਲਕੁਲ ਠੀਕ! ਬੇਬੇ ਜੀ! ਪੰਜਾਬੀ ਮਾਂ-ਬੋਲੀ ਆਪਣੇ ਬੱਚਿਆਂ ਸੰਗ ਸਵਰਗ ਵਰਗਾ ਜੀਵਨ ਬਸਰ ਕਰੇਗੀ।
ਜਸਬੀਰ ਤੇ ਕੁਲਦੀਪ: ਅਸੀਂ ਤੇ ਸਾਡੇ ਦੋਸਤ ਵੀ ਅਜਿਹਾ ਹੀ ਚਾਹੁੰਦੇ ਹਨ।
ਬੇਬੇ: ਤੁਸੀਂ ਤਾਂ ਮੇਰੇ ਮਨ ਤੋਂ ਕਹਿਰਾਂ ਦਾ ਬੋਝ ਹਲਕਾ ਕਰ ਦਿੱਤਾ ਹੈ। … ਇਹ ਸੁਣ ਕੇ ਕਿ ਤੁਸੀਂ ਮੇਰੀ ਮਦਦ ਕਰੋਗੇ, ਤੇ ਮੈਨੂੰ ਆਪਣੇ ਹੀ ਘਰ ਵਿਚ ਨਮੋਸ਼ੀ ਦੀ ਮੌਤ ਨਹੀਂ ਮਰਨ ਦਿਓਗੇ, ਮੈਂ ਚੰਗਾ ਚੰਗਾ ਮਹਿਸੂਸ ਕਰ ਰਹੀ ਹਾਂ। ॥।ਸੱਚ ਦੱਸਣਾ ਕਿਧਰੇ ਇਹ ਸੁਪਨਾ ਤਾਂ ਨਹੀਂ ।
(ਸੁਰਜੀਤ, ਜਸਬੀਰ ਤੇ ਕੁਲਦੀਪ ਖੜੇ ਹੋ ਕੇ ਬੇਬੇ ਨੂੰ ਗਲਵਕੜੀ ਵਿਚ ਲੈ ਲੈਂਦੇ ਹਨ।)
ਸੁਰਜੀਤ: ਇਹ ਸੱਚ ਹੈ ਬਿਲਕੁਲ ਸੱਚ । ਅਸੀਂ ਆਪਣੀ ਮਾਂ-ਬੋਲੀ ਨੂੰ ਬਹੁਤ ਪਿਆਰ ਕਰਦੇ ਹਾਂ । ਅਸੀਂ ਇਸ ਨੂੰ ਹਮੇਸ਼ਾਂ ਜ਼ਿੰਦਾ ਜਾਗਦਾ ਤੇ ਖੁਸ਼ਹਾਲ ਰੱਖਾਂਗੇ। ਇਸ ਨੂੰ ਇਸ ਦਾ ਬਣਦਾ ਸਥਾਨ ਤੇ ਸਨਮਾਨ ਦਿਵਾਉਣ ਵਿਚ ਜੀ ਜਾਨ ਇਕ ਕਰ ਦੇਵਾਂਗੇ …
ਕੁਲਦੀਪ: (ਸੁਰਜੀਤ ਨੂੰ ਸੰਬੋਧਿਤ ਕਰ ਕੇ) ਪਾਪਾ! ਮੈਂ ਵੀ ਕੁਝ ਕਹਿਣਾ ਚਾਹੁੰਦਾ ਹਾਂ।
ਸੁਰਜੀਤ: ਹਾਂ ਬੇਟਾ! ਦੱਸੋ, ਕੀ ਕਹਿਣਾ ਚਾਹੁੰਦੇ ਹੋ?
ਕੁਲਦੀਪ: ਮੈਂ ਆਪਣੀ ਭਾਵਨਾ ਕਵਿਤਾ ਰਾਹੀੰ ਜ਼ਾਹਿਰ ਕਰਨਾ ਚਾਹੁੰਦਾ ਹਾਂ।
ਸੁਰਜੀਤ: ਜ਼ਰੂਰ। ਸੁਣਾਉ। ਬੇਟਾ!
ਕੁਲਦੀਪ: (ਕਵਿਤਾ ਪੜ੍ਹਦਾ ਹੈ।)
ਮੈ੬ ਪੰਜਾਬੀ, ਪੰਜਾਬ ਦੇ ਰਹਿਣ ਵਾਲਾ, ਹਾ੬ ਮੈ੬ ਪੇ੬ਡੂ ਪਰ ਸ਼ਹਿਰੀਏ ਢੰਗ ਦਾ ਹਾ੬ ।
ਸਮਝਾ੬ ਉਰਦੂ, ਹਿੰਦੀ ਵੀ ਖੂਬ ਬੋਲਾ੬, ਥੋੜੀ ਬਹੁਤ ਅੰਗਰੇਜੀ ਵੀ ਅੰਗਦਾ ਹਾ੬ ।
ਬੋਲੀ ਆਪਣੀ ਨਾਲ ਪਿਆਰ ਰੱਖਾ੬, ਇਹ ਗੱਲ ਆਖਣੋ੬ ਕਦੀ ਨਾ੬ ਸੰਗਦਾ ਹਾ੬ ।
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈ੬, ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾ੬ ।
ਮਿਲੇ ਮਾਣ ਪੰਜਾਬੀ ਨੰ ੂ ਦੇਸ ਅੰਦਰ, ਆਸ਼ਕ ਮੁੱਢੋ੬ ਮੈ੬ ਏਸ ਉਮੰਗ ਦਾ ਹਾ੬ ।
ਵਾਰਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ-ਡੋਬ ਕੇ ਜਿੰਦਗੀ ਰੰਗਦਾ ਹਾ੬ ।
ਰਵਾ੬ ਇੱਥੇ ਤੇ ਯੂ. ਪੀ. ‘ਚ ਕਰਾ੬ ਗਲਾ੬, ਐਸੀ ਅਕਲ ਨੰ ੂ ਛਿਕੇ ਤੇ ਟੰਗਦਾ ਹਾ੬ ।
ਮੈ੬ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾ੬ ।
(ਧੰਨਵਾਦ: ਫ਼ਿਰੋਜ਼ਦੀਨ ਸਰਫ਼)
ਇਕੱਠੀਆਂ ਕਈ ਆਵਾਜ਼ਾਂ ਗੂੰਜਦੀਆਂ ਹਨ : ਬਹੁਤ ਖੂਬ! ਬਹੁਤ ਖੂਬ!
(ਕੁਲਦੀਪ ਬੋਲਦਾ ਹੈ। )
ਅੱਖਰ ਅੱਖਰ ਉੱਤੇ ਸ਼ੱਕਰ, ਅਰਥਾਂ ਨਾਲ ਉਪੰਨੀ,
ਮਿੱਠੀ ਬੋਲੀ ਪੰਜਾਬੀ ਜਾਣੀ, ਰਸ਼ਕਾ ਦੇ ਮਨ ਮੰਨੀ।
ਸਾਰੇ ਇਕੱਠੇ ਹੋ ਕੇ ਜ਼ੋਰ ਨਾਲ ਬੋਲਦੇ ਹਨ।
ਯਾਦ ਰਹੇ: “ਮਾਂ-ਬੋਲੀ ਨੂੰ ਭੁੱਲ ਜਾਵੋਗੇ, ਕੱਖਾਂ ਵਾਗੂੰ ਰੁਲ ਜਾਵੋਗੇ।”
(ਧੰਨਵਾਦ: ਪੰਜਾਬੀ ਸੱਥ)
ਸਾਰੇ ਇਕੱਠੇ ਨਾਅਰਾ ਬੁਲੰਦ ਕਰਦੇ ਹਨ;
ਸਾਡੀ ਮਾਂ-ਬੋਲੀ ਪੰਜਾਬੀ … ਜਹ:$ਦਲਿਦਿ…
ਜ਼ਿੰਦਾਬਾਦ ।ਸਾਡੀ ਮਾਂ-ਬੋਲੀ ਪੰਜਾਬੀ …
ਖੁਸ਼ਹਾਲ ਗੀਖ…. ਖੁਸ਼ਹਾਲ ਰਹੇ।
ਪਰਦਾ ਗਿਰਦਾ ਹੈ। (ਸਮਾਪਤ)
[email protected]