Breaking News
Home / ਮੁੱਖ ਲੇਖ / ਕਿਸ਼ਤ ਚੌਥੀ

ਕਿਸ਼ਤ ਚੌਥੀ

ਗੋਲਡ ਦਿਨਾਰ ਡਾਲਰ ਤੋਂ ਜ਼ਿਆਦਾ ਮਕਬੂਲ ਹੋ ਰਿਹਾ ਸੀ
ਜੋਗਿੰਦਰ ਸਿੰਘ ਤੂਰ, 437-230-9681

ਕੀ ਇਹ ਹੁਣ ਵੀ ਸੱਚ ਨਹੀਂ?

2. ਅਮੈਰਿਕੀ ਡਾਲਰ ਦਾ ਵਪਾਰ ਦਾ ਮਾਧਿਅਮ ਬਨਣਾ, ਕੁਝ ਇਕ ਦੇਸ਼ਾਂ ਨੂੰ ਛੱਡ ਕੇ ਦੁਨੀਆ ਭਰ ਨੂੰ ਅਮੈਰਿਕਾ ਦੇ ਆਰਥਕ ਗੁਲਾਮ ਬਣਾ ਗਿਆ। ਬਰੈਟਨ ਵੁੱਡਜ਼ ਸਮਝੋਤੇ ਤੇ ਦਸਖਤ ਕਰਕੇ ਸ਼ੁਰੂ ਵਿੱਚ ਤਾਂ 44 ਦੇਸ਼ਾਂ ਨੇ, ਪਰ ਪਿਛੋਂ ਲੱਗ ਭੱਗ ਸਾਰਿਆਂ ਨੇ, ਇਰਾਨ, ਸਿਰੀਆ, ਲਿਬਨਾਨ, ਸੋਮਾਲੀਆ, ਸੁਡਾਨ ਤੇ ਇਰਾਕ, ਰੂਸ ਤੋਂ ਸਵਾਏ, ਬਾਕੀ ਸਾਰੇ ਦੇਸ਼ਾਂ ਨੇ ਅਮੈਰਿਕੀ ਡਾਲਰ ਨੂੰ ਲੈਣ ਦੇਣ ਦਾ ਮਾਧਿਅਮ ਮੰਨ ਲਿਆ। ਕਿਸੇ ਦੇਸ਼ ਵਿੱਚ ਜਾਕੇ ਕੁੱਝ ਵੀ ਲੈਣਾ ਹੋਵੇ ਤਾਂ ਤੁਹਾਡੇ ਪਾਸ ਅਮੈਰਿਕੀ ਡਾਲਰ ਹੋਣੇਂ ਚਾਹੀਦੇ ਹਨ।
ਅਮਰੀਕਾ ਦਾ ਫੈਡਰਲ ਰਿਜ਼ਰਵ ਬੈਂਕ, ਡਾਲਰ ਛਾਪ ਕੇ, ਫਾਰਨ ਕਰੰਸੀ ਦੇ ਤੌਰ ਤੇ ਸੋਨੇ ਜਾਂ ਚਾਂਦੀ ਦੇ ਬਦਲੇ ਦੂਜੇ ਦੇਸ਼ਾਂ ਨੂੰ ਦੇਂਦਾ ਹੈ। ਜਦੋਂ ਕੁਝ ਦੇਸ਼ਾਂ ਨੇ ਸਵਾਲ ਕੀਤਾ ਕਿ ਅਸੀਂ ਤਾਂ ਤੁਹਾਡੇ ਕੋਲੋਂ ਸੋਨਾ, ਚਾਂਦੀ ਜਾਂ ਸਮਾਨ ਦੇ ਕੇ ਕਾਗਜ਼ ਦੇ ਛਾਪੇ ਹੋਏ ਟੁਕੜੇ ਲੈਂਦੇ ਹਾਂ ਤਾਂ ਸਾਨੂੰ ਕੀ ਭਰੋਸਾ ਹੈ ਕਿ ਕਲ ਨੂੰ ਸਾਨੂੰ ਇਨ੍ਹਾਂ ਦੇ ਬਦਲੇ, ਜੇ ਅਸੀਂ ਮੰਗ ਕਰੀਏ, ਤਾਂ ਸੋਨਾ ਇਨ੍ਹਾਂ ਦੇ ਮੁੱਲ ਦੇ ਬਰਾਬਰ ਮਿਲ ਜਾਏਗਾ, ਤਾਂ ਅਮਰੀਕਾ ਨੇ ਦੁਨੀਆ ਭਰ ਨੂੰ ਇਹ ਗਰੰਟੀ ਦਿੱਤੀ ਕਿ ਜਿਸ ਦੇ ਪਾਸ ਵੀ 35 ਡਾਲਰ ਹੋਣਗੇ ਤੇ ਉਹ ਮੰਗੇ ਤਾਂ ਅਸੀਂ 35 ਡਾਲਰ ਬਦਲੇ ਇਕ ਆਉਂਸ (30 ਗ੍ਰਾਮ) ਸੋਨਾ ਦੇਵਾਂਗੇ। ਇਕ ਜੁਲਾਈ 1944 ਨੂੰ ਇੱਕ ਡਾਲਰ ਦਾ ਜਿਨਾ ਸੋਨਾ ਆਉਂਦਾ ਸੀ ਉਸ ਨੂੰ ਸੋਨੇ ਦੀ ਕੀਮਤ ਦਾ ਅਧਾਰ ਮੰਨਿਆ ਗਿਆ। ਇਹ ਸਿਲਸਲਾ ਚਲਦਾ ਰਿਹਾ। ਡਾਲਰ ਪਰਧਾਨ ਬਣਿਆ ਰਿਹਾ। ਫੈਡਰਲ ਬੈਂਕ ਦਿਨ ਰਾਤ ਨੋਟ ਛਾਪਦਾ ਰਿਹਾ ਤੇ ਦੁਨੀਆ ਨੂੰ ਫੋਰਨ ਕਰੰਸੀ ਵਜੋਂ ਦੇਈ ਗਿਆ। 1970 ਦੇ ਕਰੀਬ ਜਦੋਂ ਫਰਾਂਸ ਦੇ ਬੈਂਕਾਂ ਨੇ ਵੇਖਿਆ ਕਿ ਉਨ੍ਹਾਂ ਦੀਆਂ ਤਜੋਰੀਆਂ ਤੇ ਕਮਰੇ ਅਮਰੀਕੀ ਡਾਲਰਾਂ ਨਾਲ ਭਰੇ ਪਏ ਹਨ ਜਿਹੜੇ ਹੈਣ ਤਾਂ ਛਾਪੇ ਹੋਏ ਕਾਗਜ਼ ਦੇ ਟੁਕੜੇ ਹੀ ਤਾਂ ਉਨ੍ਹਾਂ ਅਮੈਰਿਕਾ ਨੂੰ ਕਿਹਾ ਕਿ ਇਹ ਸਾਰੇ ਨੋਟ ਲੈ ਲਵੇ ਤੇ ਸਾਨੂੰ ਇਨ੍ਹਾਂ ਦੇ ਬਦਲੇ ਦਿੱਤੀ ਹੋਈ ਗਰੰਟੀ ਮੁਤਾਬਕ ਸੋਨਾ ਦੇ ਦਿਉ ਤਾਂ ਅਮਰੀਕਾ ਨੇ ਵੇਖਿਆ ਕਿ ਜਿਨ੍ਹੇ ਨੋਟ ਉਹ ਛਾਪ ਚੁਕੇ ਹਨ, ਸੋਨਾ ਤਾਂ ਉਸ ਤੋਂ ਦਸਵਾਂ ਹਿੱਸਾ ਵੀ ਨਹੀਂ ਰਿਹਾ ਸੀ। ਤਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਨਿਕਸਨ ਨੇ 1971 ਗਰੰਟੀ ਸਸਪੈਂਡ ਕਰ ਦਿਤੀ। ਹੁਣ ਡਾਲਰਾਂ ਦੇ ਬਦਲੇ ਸੋਨੇ ਜਾਂ ਚਾਂਦੀ ਦੀ ਕੋਈ ਗਰੰਟੀ ਨਹੀਂ।
3.ਪੈਟਰੋ ਡਾਲਰ : ਹੁਣ ਅਮਰੀਕਾ ਨੂੰ ਦੁਨੀਆ ਭਰ ਦੇ ਦੇਸ਼ਾਂ ਨੂੰ ਭਰੋਸਾ ਦੁਆਉਣ ਦੀ ਲੋੜ ਸੀ, ਕਿ ਉਹ ਡਾਲਰਾਂ ਦੇ ਬਦਲੇ ਸੋਨੇ ਦੀ ਥਾਂ ਹੋਰ ਕੀ ਦੇ ਸਕਦਾ ਹੈ ਤਾਂ ਅਮਰੀਕਾ ਨੇ ਗਲਫ ਦੇਸ਼ਾਂ ਤੇ ਜੋਰ ਪਾਇਆ ਕਿ ਉਹ ਆਪਣਾ ਤੇਲ ਸਿਰਫ ਅਮਰੀਕੀ ਡਾਲਰਾਂ ਦੇ ਬਦਲੇ ਹੀ ਵੇਚਣ ਕਿਸੇ ਹੋਰ ਕਰੰਸੀ ਵਿੱਚ ਨਾ ਵੇਚਣ ਕਿਉਂਕਿ ਕੁਝ ਦੇਸ਼ ਜਿਨ੍ਹਾਂ ਬਰੈਟਨ ਵੁਡਜ਼ ਸਮਝੋਤੇ ਨੂੰ ਅਜੇ ਵੀ ਨਹੀਂ ਮੰਨਿਆ ਸੀ ਆਪਣਾ ਤੇਲ ਆਪਣੀ ਮਰਜ਼ੀ ਨਾਲ ਜਿਹੜੀ ਵੀ ਕਰੰਸੀ ਉਨ੍ਹਾਂ ਨੂੰ ਠੀਕ ਲਗਦੀ ਸੀ ਦੇ ਬਦਲੇ ਵੇਚ ਦੇਂਦੇ ਸਨ। ਅਮਰੀਕਾ ਨੇ ਗਲਫ ਦੇ ਉਨ੍ਹਾਂ ਦੇਸ਼ਾਂ ਨੂੰ ਆਪਣੀ ਫੌਜੀ ਸੁਰਖਿਅਤਾ ਦੀ ਗਰੰਟੀ ਦਿੱਤੀ ਤੇ ਨਾਲ ਹੀ ਸ਼ਰਤ ਲਾਈ ਕਿ ਤੁਸੀਂ ਤੇਲ ਡਾਲਰ ਲੈ ਕੇ ਹੀ ਵੇਚੋਗੇ ਤੇ ਲਏ ਹੋਏ ਡਾਲਰ ਅਮੈਰਿਕਾ ਦੇ ਬੈਂਕਾਂ ਵਿੱਚ ਜਮ੍ਹਾਂ ਕਰਾਉਗੇ ਜਾਂ ਅਮਰੀਕਾ ਵਿੱਚ ਨਿਵੇਸ਼ ਕਰੋਗੇ।
ਇਹ ਸ਼ਰਤ ਇਰਾਕ, ਇਰਾਨ, ਲਿਬੀਆ ਤੇ ਕੁਝ ਹੋਰ ਦੇਸ਼ਾਂ ਨੇ ਜਿਨ੍ਹਾਂ ਦਾ ਜ਼ਿਕਰ ਉਤੇ ਕੀਤਾ ਗਿਆ ਹੈ ਨਾ ਮੰਨੀ। ਇਰਾਕ ਦੇ ਸਦਾਮ ਹੁਸੈਣ ਨੇ ਆਪਣਾ ਤੇਲ ਯੂਰੋ ਦੇ ਬਦਲੇ ਵੇਚਨਾ ਸ਼ੁਰੂ ਕਰ ਦਿੱਤਾ। ਇਰਾਨ ਨੇ ਚੀਨ ਨੂੰ ਯੂਆਨ ਦੇ ਬਦਲੇ ਤੇ ਲਿਬੀਆ ਨੇ ਦਿਨਾਰ ਦੇ ਬਦਲੇ। ਲਿਬੀਆ ਨੇ ਤਾਂ ਆਪਣਾ ਦਿਨਾਰ ਸੋਨੇ ਦਾ ਸਿਕਾ ਬਣਾ ਦਿੱਤਾ ਜਿਸ ਦਾ ਨਾਂ ਗੋਲਡ ਦਿਨਾਰ ਰੱਖਿਆ। ਇਹ ਗੋਲਡ ਦਿਨਾਰ ਡਾਲਰ ਤੋਂ ਜ਼ਿਆਦਾ ਮਕਬੂਲ ਹੋ ਰਿਹਾ ਸੀ। ਇਸੇ ਕਰਕੇ ਇਰਾਕ ਤੇ ਲਿਬੀਆ ਨੂੰ ਤਬਾਹ ਕਰ ਦਿੱਤਾ ਗਿਆ। ਹੁਣ ਇਰਾਨ ਦੀ ਵਾਰੀ ਹੈ।
4.ਇਸ ਦੇ ਪਿਛੇ ਲੁਕੀਆ ਜਾਂ ਪਰਤੱਖ ਸ਼ਕਤੀਆਂ ਕਿਹੜੀਆਂ ਹਨਤੇ ਇਸ ਨੂੰ ਕਿਵੇਂ ਉਪਰੇਟ ਕਰਦੀਆਂ ਹਨ। ਉਸ ਦਾ ਅੰਦਾਜ਼ਾ ਕੁਝ ਇਸ ਤਰ੍ਹਾਂ ਦਾ ਹੈ।
(1) ਫੈਡਰਲ ਰਿਜਰਵ ਸਣੇ ਬਹੁਤੇ ਬੈਂਕਾਂ ਤੇ ਕੁਝ ਘਰਾਣਿਆਂ ਤੇ ਕਾਰਪੋਰੇਟਾਂ ਦਾ ਕਬਜ਼ਾ ਹੈ।
(2) ਇਨ੍ਹਾਂ ਦੇ ਬੈਂਕਾਂ ਵਿੱਚ ਦੁਨੀਆ ਚ ਜਿੰਨਾ ਪੈਸਾ ਹੈ ਉਸ ਦਾ 80 ਫੀਸਦੀ ਜਮ੍ਹਾਂ ਹੈ।
(3) ਇਨ੍ਹਾਂ ਬੈਂਕਾਂ ਦੀ ਪਾਲਿਸੀ ਹੈ ਕਿ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਕਰਜਾਈ ਕਰ ਦਿਉ।
(4) ਘਰੇਲੂ ਖਰੀਦਦਾਰੀ ਲਈ ਹਰ ਆਦਮੀ ਦੀ ਜੇਬ ਵਿੱਚ ਇਕ ਕਾਰਡ ਪਾ ਦਿਉ ਜਿਸ ਨਾਲ ਉਹ ਬਿਨ੍ਹਾਂ ਪੈਸਾ ਦਿਤੀਆਂ ਉਧਾਰ ਖਰੀਦ ਕਰ ਸਕੇ, ਲੋਕਾਂ ਨੂੰ ਉਧਾਰ ਲੈਣ ਦੀ ਆਦਤ ਪਾ ਦਿਉ, ਤੇ ਜਦੋਂ ਉਹ ਉਧਾਰ ਲਿਆ ਪੈਸਾ ਜਾਂ ਸਮਾਨ ਦੀ ਕੀਮਤ ਨਾ ਮੋੜ ਸਕਣ ਤਾਂ ਉਸ ਦੇ ਵੱਧ ਵਿਆਜ ਲਾਕੇ ਜਿੰਨਾ ਸੋਸ਼ਣ ਕੀਤਾ ਜਾ ਸਕਦਾ ਹੈ ਕਰੋ।
(5) ਜਦੋਂ ਲੋਕ ਕਰਜ਼ੇ ਤੋਂ ਤੰਗ ਆ ਜਾਣਗੇ ਤਾਂ ਉਹ ਆਪਣੀਆਂ ਸਰਕਾਰਾਂ ਦੇ ਗਲ ਪੈਣਗੇ। ਇਸ ਹਾਲਤ ਵਿੱਚ ਸਰਕਾਰਾਂ ਤੁਹਾਡੇ ਤੋਂ ਕਰਜ਼ੇ ਦੀ ਮੰਗ ਕਰਨਗੀਆਂ। ਉਦੋਂ ਤੁਸੀਂ ਜਿਨ੍ਹਾਂ ਵੱਧ ਤੋਂ ਵੱਧ ਹੋ ਸਕੇ ਸਰਕਾਰਾਂ ਨੂੰ ਕਰਜ਼ ਦਿਉ ਤੇ ਉਨ੍ਹਾਂ ਤੋਂ ਆਪਣੀਆਂ ਸ਼ਰਤਾਂ ਮੰਨਵਾ ਲਉ ਤੇ ਸਰਕਾਰੀ ਪਾਲਸੀਆਂ ਆਪਣੇ ਹੱਕ ਵਿੱਚ ਉਨ੍ਹਾਂ ਤੋਂ ਬਣਵਾਉਂਦੇ ਰਹੋ।
(6) ਜੇ ਕੋਈ ਸਰਕਾਰ ਜਾਂ ਸਰਕਾਰ ਦਾ ਮੁੱਖੀ ਇਹ ਨਾ ਮੰਨੇ ਤਾਂ ਸਰਕਾਰ ਦਾ ਰਾਜ ਪਲਟਾ ਕਰਾ ਦਿੳ ਜਾਂ ਸਰਕਾਰ ਦੇ ਮੁਖੀ, ਰਾਜੇ, ਪ੍ਰੈਜ਼ੀਡੈਂਟ, ਪ੍ਰਧਾਨ ਮੰਤਰੀ ਆਦਿ ਜੋ ਵੀ ਹੋਵੇ ਮਰਵਾ ਦਿਓੁ।
ਇਸ ਤਰ੍ਹਾਂ ਇਰਾਕ ਦੇ ਸਦਾਮ ਹੁਸੈਨ, ਲਿਬੀਆ ਦੇ ਗਦਾਫੀ ਤੇ ਅਨੇਕਾਂ ਹੋਰਾਂ ਦੇਸ਼ਾਂ ਦੀਆਂ ਅਣਗਿਣਤ ਮਿਸਾਲਾਂ ਹਨ। ਇਸ ਤੋਂ ਅਮਰੀਕਾ ਵੀ ਨਹੀਂ ਬਚਿਆ, 6 ਪ੍ਰਧਾਨ ਜਿਵੇਂ ਉਤੇ ਦੱਸਿਆ ਗਿਆ ਹੈ ਇਨ੍ਹਾਂ ਦੇ ਸ਼ਿਕਾਰ ਬਣੇ।
ਇਥੇ ਹੀ ਬਸ ਨਹੀਂ ਇਸ ਕਾਰਪੋਰੇਟ ਸੈਕਟਰ ਨੇ ਅਮਰੀਕਾ ਵਿੱਚ ਵੀ ਫੌਜੀ ਰਾਜ ਪਲਟੇ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੀ ਨੇਵੀ ਦਾ ਇੱਕ ਬੜਾ ਮਸ਼ਹੂਰ ਜਰਨੈਲ, ਮੇਜਰ ਜਨਰਲ ਸਮੈਡਲੇ ਬਟਲਰ (Marine Major General Smedley Butler) ਨੂੰ ਪ੍ਰੇਰਨ ਦੀ ਕੋਸ਼ਿਸ਼ ਕੀਤੀ ਕਿ ਉਹ ਅਮਰੀਕਾ ਵਿੱਚ ਰਾਜ ਪਲਟਾ ਲੈ ਆਵੇ ਤੇ ਪ੍ਰੈਜ਼ੀਡੈਂਟ ਦੀ ਥਾਂ ਸੈਕਟਰੀ ਆਫ ਜਨਰਲ ਆਫੇਰਜ਼ ਨਾਮਜ਼ਦ ਕਰੇ ਜੋ ਨਿਊਯਾਰਕ ਵਾਲਸਟਰੀਕ ਦੇ ਕਾਰਪੋਰੇਟ ਸੈਕਟਰ ਨੂੰ ਜਆਬ ਦੇਹ ਹੋਵੇ। ਕਿਉਂਕਿ ਪ੍ਰੈਜ਼ੀਡੈਂਟ ਫਰੈਂਕਲਿਨ ਡੀ ਰੂਜ਼ਵੈਲਟ (Franklin Delano Roosevelt) ਜੋ 1933 ਤੋਂ 1945 ਤੱਕ ਪਰਧਾਨ ਰਹੇ ਨੇ ਆਪਣੀ ਪਹਿਲੀ ਚੋਣ ਤੋਂ ਪਿਛੋਂ ਇੱਕ ਨਿਉਡੀਲ ਨਾਂ ਦਾ ਪ੍ਰੋਗਰਾਮ ਦਿੱਤਾ ਸੀ ਜਿਸ ਅਨੁਸਾਰ ਬੈਂਕਾਂ ਸਬੰਧੀ ਕਾਨੂੰਨ ਵਿੱਚ ਤਬਦੀਲੀ ਲਿਆਉਣਾ, ਕਈ ਰੀਲੀਫ ਪ੍ਰੋਗਰਾਮ, ਜਿਨ੍ਹਾਂ ਵਿੱਚ ਕਰਮਚਾਰੀ ਤੇ ਹੋਰ ਕੰਮਾਂ ਵਿੱਚ ਲੱਗੇ ਵਰਕਮੈਨਾਂ ਨੂੰ ਸਹੂਲਤਾਂ ਤੇ ਖੇਤੀਬਾੜੀ ਬਾਰੇ ਸੁਧਾਰ ਲਿਆਉਣਾ ਸ਼ਾਮਲ ਸੀ ਜੋ ਬੈਂਕਾਂ ਦੇ ਮਾਲਕਾਂ ਤੇ ਕਾਰਪੋਰੇਟ ਸੈਕਟਰ ਨੂੰ ਪਸੰਦ ਨਹੀਂ ਸੀ। ਉਹ ਰੂਜਵੇਲਟ ਨੂੰ ਹਰ ਹਾਲਤ ਵਿੱਚ ਹਟਾਉਣਾ ਚਾਹੁੰਦੇ ਸਨ।
ਜਨਰਲ ਬਟਲਰ ਪਹਿਲਾਂ ਤਾਂ ਜਾਨ ਬੁਝ ਕੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ ਪਰ ਪਿਛੋਂ ਉਸ ਨੇ ਸਾਰੀ ਕਥਾ ਪਾਰਲੀਮੈਂਟ ਨੂੰ ਦੱਸ ਦਿੱਤੀ। ਰਾਜ ਪਲਟਾ ਬੱਚ ਗਿਆ ਪਰ ਪ੍ਰੈਜ਼ੀਡੈਂਟ ਰੂਜ਼ਵੈਲਟ ਰਾਜ ਪਲਟਾ ਕਰਨ ਵਾਲਿਆਂ ਦੇ ਖਿਲਾਫ ਕੋਈ ਠੋਸ ਕਾਰਵਾਈ ਨਾ ਕਰ ਸਕਿਆ ਕਿਉਂਕਿ ਉਹ ਸਰਕਾਰੇ ਦਰਬਾਰੇ ਰਸੂਖ ਰਖਦੇ ਸਨ। ਰੂਜ਼ਵੈਲਟ ਦੂਜੀ ਜੰਗ ਦੇ ਦਰਮਿਆਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੁਝ ਕ ਪਲਟਾ ਕਾਰੀਆਂ ਦੇ ਖਿਲਾਫ ਐਕਸ਼ਨ ਲੈ ਸਕਿਆ।
ਜਨਰਲ ਬਟਲਰ ਨੇ ਆਪਣੇ ਬਾਰੇ ਲਿਖਦਿਆਂ ਆਪਣਾ ਕੌੜਾ ਤਜ਼ਰਬਾ ਇਸ ਤਰ੍ਹਾਂ ਬਿਆਨ ਕੀਤਾ। “ਮੈਂ 33 ਸਾਲ ਤੇ ਚਾਰ ਮਹੀਨੇ ਫੌਜ ਦੀ ਨੌਕਰੀ, ਇਸ ਦੇ ਸਭ ਤੋਂ ਮਹੱਤਵਪੂਰਣ ਅੰਗ, ਨੇਵੀ ਵਿੱਚ ਐਕਟਿਵ ਸਰਵਿਸ ਕੀਤੀ। ਮੈਂ ਸੈਕਿੰਡ ਲੈਫਟੀਨੈਂਟ ਤੋਂ ਜਰਨੈਲ ਤੱਕ ਦੇ ਸਾਰਿਆਂ ਅਹੁਦਿਆਂ ਤੇ ਰਿਹਾ ਹਾਂ।
ਇਸ ਸਮੇਂ ਦੋਰਾਨ ਮੈਂ ਇੱਕ ਤਰ੍ਹਾਂ, ਵੱਡੇ ਬਿਜ਼ਨੈਸ ਘਰਾਨਿਆਂ, ਵਾਲਸਟਰੀਟ ਤੇ ਬੈਂਕਾਂ ਦੇ ਮਾਲਕਾਂ ਦਾ ਮਸਲਮੈਨ ਰਿਹਾ ਹਾਂ। ਮੈਨੂੰ ਲਗਦਾ ਹੈ ਮੈਂ ਇਨ੍ਹਾਂ ਦੇ ਰੈਕਟ ਦਾ ਹਿਸਾ ਬਣ ਗਿਆ ਸਾਂ। ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਫੌਜ ਵਿੱਚ ਕੰਮ ਕਰਦੇ ਸਾਰੇ ਵਿਅਕਤੀਆਂ ਵਾਂਗ ਮੇਰੇ ਵੀ ਕੋਈ ਅਸਲੀ ਵਿਚਾਰ ਨਹੀਂ ਸਨ। ਮੇਰੀ ਸੋਚਣ ਸ਼ਕਤੀ ਇਕ ਪਾਸੇ ਧਰ ਦਿੱਤੀ ਗਈ ਸੀ। ਮੈਂ ਹਮੇਸ਼ਾ ਉਪਰਲਿਆਂ ਦੇ ਹੁਕਮ ਹੀ ਮੰਨਦਾ ਰਿਹਾ ਹਾਂ। ਮੈਂ ਮੈਕਸਿਕੋ ਦੇਸ਼ ਨੂੰ ਅਮੈਰਿਕਾ ਦੇ ਹਿੱਤਾਂ ਦੇ ਅਨਕੂਲ ਬਨਾਇਆ। ਮੈਂ ਹੈਟੀ ਤੇ ਕਿਉਬਾ ਨੂੰ ਨੈਸ਼ਨਲ ਸਿਟੀ ਬੈਂਕ ਦੇ ਮੁਨਾਫਿਆਂ ਦੇ ਅਨਕੂਲ ਬਣਾਇਆ। ਮੈਂ ਨਿਕਾਰਗੁਆ ਨੂੰ ਬਰਾਊਣ ਬਰਦਰਜ਼ ਦੇ ਬੈਂਕਾਂ ਲਈ ਰਾਹ ਸਾਫ ਕੀਤੀ। ਮੈਂ ਅਮਰੀਕਾ ਦੀ ਸ਼ੂਗਰ ਇੰਡਸਟਰੀ ਵਾਸਤੇ ਡੋਮਿਨੀਕਨ ਰਿਪਬਲਿਕ ਨੂੰ ਅਨਕੂਲ ਬਣਾਇਆ। ਇਸ ਬਦਲੇ ਮੈਨੂੰ ਮਾਨ ਤਾਨ ਦਿੱਤਾ ਗਿਆ। ਤਮਗੇ ਦਿੱਤੇ ਗਏ, ਤਰੱਕੀਆਂ ਦਿੱਤੀਆਂ ਗਈਆਂ।
ਹੁਣ ਜਦੋਂ ਮੈਂ ਪਿਛੇ ਮੁੜਕੇ ਵੇਖਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਮੈਂ ਤਿੰਨ ਮਹਾਂਦੀਪਾਂ ਵਿੱਚ ਇਨ੍ਹਾਂ ਦੀਆਂ ਸਾਜ਼ਸ਼ਾਂ ਦਾ ਹਿਸਾ ਬਣਿਆ ਰਿਹਾ ਹਾਂ। (War is a racket) (Source is retirement detailing by General Buttlor).
(ਚੱਲਦਾ)

Check Also

ਜੇ ਦਿਲਾਂ ਵਿੱਚ ਦੀਵੇ ਬਾਲੇ ਦੀਵਾਲੀ

ਪਰਮਜੀਤ ਕੌਰ ਸਰਹਿੰਦ ਦੀਵਾਲੀ ਹਰ ਸਾਲ ਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ …