Breaking News
Home / ਮੁੱਖ ਲੇਖ / ਸ਼ਾਹਕੋਟਉਪਚੋਣ, ਮੁੱਦੇ ਪਿੱਛੇ ਤੋਹਮਤਾਂ ਅੱਗੇ

ਸ਼ਾਹਕੋਟਉਪਚੋਣ, ਮੁੱਦੇ ਪਿੱਛੇ ਤੋਹਮਤਾਂ ਅੱਗੇ

ਗੁਰਮੀਤ ਸਿੰਘ ਪਲਾਹੀ
ਦੁਆਬੇ ਦੇ ਦਿਲ, ਜਲੰਧਰਜ਼ਿਲ੍ਹੇ ਦੇ ਸ਼ਾਹਕੋਟਵਿਧਾਨਸਭਾਹਲਕੇ ‘ਚ, ਪੰਜਾਬਵਿਧਾਨਸਭਾਆਮਚੋਣਾਂ 2017 ਵਿੱਚਸ਼੍ਰੋਮਣੀਅਕਾਲੀਦਲ ਦੇ ਉਮੀਦਵਾਰਅਜੀਤ ਸਿੰਘ ਕੁਹਾੜ ਨੇ 46913 ਵੋਟਾਂ, ਆਮਆਦਮੀਪਾਰਟੀ ਦੇ ਅਮਰਜੀਤ ਸਿੰਘ ਮਹਿਤਪੁਰ ਨੇ 41,010 ਵੋਟਾਂ ਅਤੇ ਕਾਂਗਰਸ ਦੇ ਉਮੀਦਵਾਰਹਰਦੇਵ ਸਿੰਘ ਲਾਡੀ ਨੇ 42,008 ਵੋਟਾਂ ਪ੍ਰਾਪਤਕੀਤੀਆਂ ਸਨ। ਇਸ ਆਮਚੋਣਵਿੱਚਬੀ ਐਸ ਪੀ, ਕਮਿਊਨਿਸਟਪਾਰਟੀ, ਮਾਰਕਸੀਉਮੀਦਵਾਰਾਂ ਸਹਿਤਕੁਲਦਸਉਮੀਦਵਾਰਮੁਕਾਬਲੇ ਵਿੱਚਸਨ।ਵਿਧਾਇਕਅਜੀਤ ਸਿੰਘ ਕੁਹਾੜਦੀ ਕੁਝ ਸਮਾਂ ਪਹਿਲਾ ਮੌਤ ਹੋ ਗਈ ਅਤੇ ਉਹਨਾਂ ਦੀ ਥਾਂ ਉਹਨਾਂ ਦੇ ਸਪੁੱਤਰਨੈਬ ਸਿੰਘ ਕੁਹਾੜ ਇਸ ਉਪਚੋਣ ‘ਚ ਸ਼੍ਰੋਮਣੀਅਕਾਲੀਦਲ ਦੇ ਉਮੀਦਵਾਰਹਨ, ਜਦਕਿ ਕਾਂਗਰਸਪਾਰਟੀਨੇਹਰਦੇਵ ਸਿੰਘ ਲਾਡੀ ਨੂੰ ਹੀ ਉਮੀਦਵਾਰਐਲਾਨਿਆ ਹੈ, ਜਿਹੜਾ ਕਿ ਲਗਭਗ 5000 ਵੋਟਾਂ ਨਾਲਅਕਾਲੀਉਮੀਦਵਾਰ ਤੋਂ ਹਾਰਿਆ ਸੀ। ਆਮਆਦਮੀਪਾਰਟੀ ਦੇ ਆਮਚੋਣਾਂ ਵੇਲੇ ਦੇ ਉਮੀਦਵਾਰਅਮਰਜੀਤ ਸਿੰਘ ਮਹਿਤਪੁਰ”ਅਕਾਲੀਆਂ” ਦੇ ਹੋ ਗਏ ਹਨਅਤੇ ਆਮਆਦਮੀਪਾਰਟੀ ਨੇ ਰਤਨ ਸਿੰਘ ਨੂੰ ਉਮੀਦਵਾਰਐਲਾਨਿਆ ਹੈ। ਆਮਅਦਮੀਵਿਧਾਇਕਪਾਰਟੀ ਦੇ ਨੇਤਾਸੁਖਪਾਲ ਸਿੰਘ ਖਹਿਰਾਆਮਆਦਮੀਪਾਰਟੀਲਈਪ੍ਰਚਾਰਕਰਨਗੇ ਜਦਕਿਐਮ.ਪੀ. ਭਗਵੰਤਮਾਨਸੱਭੋ ਕੁਝ ਛੱਡ-ਛਡਾਕੇ ਵਿਦੇਸ਼ਤੁਰ ਗਏ ਹਨ।ਅਮਰਿੰਦਰ ਸਿੰਘ ਮੁੱਖ ਮੰਤਰੀ ਕਾਂਗਰਸ ਦੇ ਉਮੀਦਵਾਰ ਦੇ ਕਾਗਜ਼ ਦਾਖਲਕਰਨਵੇਲੇ ਹਾਜ਼ਰ ਹੋਏ ਜਦਕਿਸੁਖਬੀਰ ਸਿੰਘ ਪ੍ਰਧਾਨਸ਼੍ਰੋਮਣੀਅਕਾਲੀਦਲਨੈਬ ਸਿੰਘ ਕੁਹਾੜਅਕਾਲੀਉਮੀਦਵਾਰ ਦੇ ਕਾਗਜ਼ ਦਾਖਲਕਰਵਾਕੇ ਗਏ ਹਨ।
ਵਿਧਾਨਸਭਾਹਲਕਾਸ਼ਾਹਕੋਟ, ਮੁੱਖ ਤੌਰ ‘ਤੇ ਪੇਂਡੂਅਤੇ ਪਛੜਿਆਇਲਾਕਾਖੇਤਰ ਹੈ ਜਿਥੇ ਆਮ ਤੌਰ ‘ਤੇ ਅਕਾਲੀਆਂ ਦੀਤੂਤੀਬੋਲਦੀਰਹੀ ਹੈ ਪਰਸ਼ਾਹਕੋਟ ਦੇ ਖੇਤਰਦੇਬਹੁਤੇ ਲੋਕਵਿਦੇਸ਼ ਗਏ ਹੋਣਕਾਰਨ, ਪਿਛਲੀਆਂ ਚੋਣਾਂ ਵੇਲੇ ਆਮਆਦਮੀਪਾਰਟੀ ਨੂੰ ਵੀਵੱਡੀਗਿਣਤੀ ਚ ਪ੍ਰਵਾਸੀਪੰਜਾਬੀਆਂ ਦੇ ਪ੍ਰਭਾਵਕਾਰਨਵੋਟਾਂ ਵੀਮਿਲੀਆਂ ਅਤੇ ਧੰਨਵੀ।ਪਰ ਇਹ ਪ੍ਰਭਾਵ ਇਸ ਉਪਚੋਣਵਿੱਚਵੇਖਣ ਨੂੰ ਨਹੀਂ ਮਿਲਰਿਹਾ।
ਜਲੰਧਰ-ਮੋਗਾ ਨੈਸ਼ਨਲਹਾਈਵੇ 703 ਉਤੇ ਸਥਿਤਸ਼ਹਿਰਸ਼ਾਹਕੋਟਦੀਆਪਣੀਮਿਊਂਸਪਲਕਮੇਟੀ ਹੈ। ਸ਼ਾਹਕੋਟਤਹਿਸੀਲ ਹੈ, ਸਬ-ਡਿਵੀਜ਼ਨਹੈ, ਜਿਸ ਵਿੱਚ 250 ਪਿੰਡਵਸੇ ਹੋਏ ਹਨ।ਸ਼ਾਹਕੋਟਸਤਲੁਜਦਰਿਆ ਦੇ ਨਜ਼ਦੀਕਪੈਂਦਾ ਹੈ ਅਤੇ ਮਾਲਵੇ ਨੂੰ ਦੁਆਬਾਖਿੱਤੇ ਨਾਲਜੋੜਨਵਾਲਾਖਿੱਤਾਹੈ।ਕੁਲਆਬਾਦੀਦਾ 60 ਪ੍ਰਤੀਸ਼ਤਹਿੰਦੂਅਬਾਦੀਅਤੇ 39 ਪ੍ਰਤੀਸ਼ਤ ਸਿੱਖ ਅਬਾਦੀਅਤੇ ਇੱਕ ਪ੍ਰਤੀਸ਼ਤਹੋਰਧਰਮਾਂ ਦੇ ਲੋਕਹਨ।ਰਾਜਸੀ ਤੌਰ ਤੇ ਇਥੋਂ ਦੇ ਲੋਕਜਾਗਰੂਕਹਨ।ਪਰ ਇਸ ਸਬਡਿਵੀਜ਼ਨ ਨੇ ਕੋਈ ਸ਼ਹਿਰੀ, ਪੇਡੂਖਿੱਤੇ ‘ਚ ਵਰਨਣ ਯੋਗ ਤਰੱਕੀਨਹੀਂ ਕੀਤੀ।ਇਥੇ ਬਹੁਤਸਾਰੇ ਪ੍ਰਾਈਵੇਟਸਕੂਲਹਨ, ਕਾਲਜ ਕੋਈ ਨਹੀਂ, 50 ਸਾਲਾਪੁਰਾਣਾਲੜਕਿਆਂ ਦਾਅੱਠਵੀਂ ਤੱਕਦਾਸਰਕਾਰੀਸਕੂਲ, ਨਾਸੀਨੀਅਰਸੈਕੰਡਰੀਬਣ ਸਕਿਆ ਹੈ ਅਤੇ ਨਾ ਹੀ ਹਾਈ। ਭਾਵੇਂ ਕਿ ਅਕਾਲੀਦਲਦੀਆਂ ਇਸ ਅੱਧੀਸਦੀ ‘ਚ ਕਈ ਵੇਰਸਰਕਾਰਾਂ ਬਣੀਆਂ ਅਤੇ ਲੋਕਾਂ ‘ਚ ਬਹੁਤ ਹੀ ਹਰਮਨਪਿਆਰੇ ਰਹੇ ਅਕਾਲੀਅਜੀਤ ਸਿੰਘ ਕੁਹਾੜ 21 ਸਾਲਇਥੋਂ ਵਿਧਾਇਕਚੁਣੇ ਗਏ। ਪ੍ਰਸਿੱਧ ਸਿਆਸੀ ਨੇਤਾਬਲਬੰਤ ਸਿੰਘ, ਜੋ ਕਦੇ ਅਕਾਲੀਦਲਦਾਦਿਮਾਗ ਸਮਝੇ ਜਾਂਦੇ ਸਨ, ਇਸ ਹਲਕੇ ਤੋਂ ਜਿੱਤਕੇ ਪੰਜਾਬ ਦੇ ਵਿੱਤਮੰਤਰੀਵੀਬਣਦੇ ਰਹੇ।ਦਰਿਆਕੰਢੇ ਵਸਿਆਹੋਣਕਾਰਨਰੇਤ-ਖੱਡਾਂ ‘ਚੋਂ ਰੇਤਾਦੀਢੋਅ-ਢੁਆਈਦਾਕਾਰੋਬਾਰਇਥੇ ਆਮ ਹੈ ਅਤੇ ਸਿਆਸੀ ਲੋਕ ਇਸ ਕਾਰੋਬਾਰ ‘ਚ ਸਿੱਧੇ ਅਸਿੱਧੇ ਢੰਗ ਨਾਲਜੁੜੇ ਹੋਣਕਾਰਨਚਰਚਾ ‘ਚ ਰਹਿੰਦੇ ਹਨ।ਰੇਤਮਾਫੀਆਇਥੇ ਸਿਆਸਤ ਨੂੰ ਪ੍ਰਭਾਵਤਕਰਦਾ ਹੈ ਅਤੇ ਸਿਆਸਤਰੇਤਖਨਣਮਾਫੀਏ ਦਾਭਰਪੂਰਫਾਇਦਾਲੈਂਦਾ ਹੈ।
ਦੁਆਬਾਖਿੱਤਾ, ਪੰਜਾਬਵਿੱਚ ਸਿਆਸੀ ਪਾਰਟੀਆਂ ਦੀਜਿੱਤਹਾਰਲਈਰਾਹਪੱਧਰਾਕਰਦਾ ਹੈ। ਇਸ ਵੇਰਪੰਜਾਬ ‘ਚ ਜਿੱਤੀ ਕਾਂਗਰਸ ਦੇ ਕੁਲ 77 ਵਿਧਾਇਕਾਂ ਵਿਚੋਂ ਦੁਆਬਾਦੀਆਂ 23 ਸੀਟਾਂ ਵਿਚੋਂ 16 ਕਾਂਗਰਸਪੱਲੇ ਪਈਆਂ ਸਨ।ਐਤਕੀਂ ਸ਼ਾਹਕੋਟਦੀਉਪਚੋਣਕੈਪਟਨਵਲੋਂ ਜਿਥੇ ਪਟਕੇ ਦੀਚੋਣਵਜੋਂ ਲੜੀ ਜਾ ਰਹੀ ਹੈ, ਉਥੇ ਸ਼੍ਰੋਮਣੀਅਕਾਲੀਦਲ (ਬ) ਵੀਸਭ ਕੁਝ ਦਾਅ’ਤੇ ਲਗਾਕੇ ਇਸ ਸੀਟਉਤੇ ਆਪਣਾਕਬਜ਼ਾਬਰਕਰਾਰਰੱਖਣਾ ਚਾਹੁੰਦਾ ਹੈ ਤਾਂ ਕਿ 2019 ਦੀਆਂ ਲੋਕਸਭਾਚੋਣਾਂ ‘ਚ ਉਹ ਵਿਧਾਨਸਭਾਚੋਣਾਂ ਨਾਲੋਂ ਬਿਹਤਰਪ੍ਰਦਰਸ਼ਨਕਰ ਸਕੇ ਅਤੇ ਇਸ ਅਕਸ ਨੂੰ ਵੀ ਧੋ ਸਕੇ ਕਿਵਿਧਾਨਸਭਾਚੋਣਾਂ ‘ਚ ਕੁਝ ਥਾਵਾਂ ਉਤੇ ਅਕਾਲੀਆਂ-ਭਾਜਪਾਵਾਲਿਆਂ ਕਾਂਗਰਸ ਨੂੰ ਅਤੇ ਕਾਂਗਰਸ ਨੇ ਅਕਾਲੀਆਂ-ਭਾਜਪਾਵਾਲਿਆਂ ਨੂੰ ਇਸ ਕਰਕੇ ਜਿਤਾਇਆ ਕਿ ਪੰਜਾਬਵਿਚੋਂ ਆਮਆਦਮੀਪਾਰਟੀ ਨੂੰ ਨੁਕਰੇ ਲਾਇਆ ਜਾ ਸਕੇ। ਅਕਾਲੀਦਲਦੀਆਂ ਪੋਲ-ਖੋਲ੍ਹ ਰੈਲੀਆਂ ਤੋਂ ਬਾਅਦਕੈਪਟਨਅਮਰਿੰਦਰ ਸਿੰਘ ਨੂੰ ਵਿਧਾਨਸਭਾ ਚ ਆਮਆਦਮੀਪਾਰਟੀ ਦੇ ਵਿਧਾਇਕਾਂ ਵਲੋਂ ਵੱਧਘੇਰਨਾ,ਅਤੇ ਬਾਹਰਵੀਂ ਕਲਾਸਦੀਪੁਸਤਕਵਿੱਚ ਸਿੱਖ ਇਤਿਹਾਸ ਤੇ ਪੰਜਾਬਇਤਿਹਾਸ ਦੇ ਚੈਪਟਰਾਂ ਨੂੰ ਖਾਰਜ਼ ਕਰਨਸਬੰਧੀ ਜਿਸ ਢੰਗ ਨਾਲਕੈਪਟਨਸਰਕਾਰਉਤੇ ਹਮਲੇ ਕੀਤੇ ਹਨ, ਉਹ ਆਪਣੀਹੋਂਦ ਬਰਕਰਾਰਰੱਖਣਅਤੇ ਆਪਣੇ ਆਪ ਨੂੰ ਪੰਜਾਬਅਤੇ ਸਿੱਖ ਹਿਤੈਸ਼ੀਸਿੱਧਕਰਨਦਾਵਡੇਰਾਯਤਨਹਨ।ਪਰ ਇਸ ਸਭ ਕੁਝ ਦੇ ਬਾਵਜੂਦ ਕੀ ਅਕਾਲੀਦਲ (ਬ) ਦੁਆਬੇ ਦੀ ਇਸ ਵਕਾਰੀਸੀਟ ਨੂੰ ਕਾਇਮਰੱਖ ਸਕੇਗਾ?
ਪੰਜਾਬਦੀਆਂ ਬਹੁਤੀਆਂ ਰਾਜਨੀਤਕਪਾਰਟੀਆਂ ਅਤੇ ਨੇਤਾਸਾਰੇ ਅਸੂਲ ਛਿੱਕੇ ਟੰਗਕੇ ਜਿਸ ਢੰਗ ਨਾਲਸ਼ਾਹਕੋਟਦੀਉਪਚੋਣਲੜਰਹੇ ਹਨ,ਉਸਨਾਲਸ਼ਾਹਕੋਟਵਿਧਾਨਸਭਾਹਲਕੇ ਦੀਉਪਚੋਣਬਹੁਤ ਹੀ ਦਿਲਚਸਪਮੋੜ ‘ਚ ਆ ਕੇ ਖੜ ਗਈ ਹੈ। ਆਮ ਤੌਰ ‘ਤੇ ਚੋਣਾਂ ਵਿੱਚਰਾਜਭਰ ਦੇ ਮੁੱਦੇ, ਮਸਲੇ, ਸਮੱਸਿਆਵਾਂ ਦੇ ਨਾਲ-ਨਾਲਹੋਰਰਾਜਸੀਵਿਚਾਰਾਂ ਹੁੰਦੀਆਂ ਸਨ।ਲੋਕਾਂ ਨੂੰ ਘਰੋਂ-ਘਰੀ ਜਾਕੇ ਪਾਰਟੀਵਰਕਰਸੰਵਾਦਰਚਾਉਂਦੇ ਸਨ।ਆਪਣੀਆਂ ਪ੍ਰਾਪਤੀਆਂ ਬਾਰੇ ਹਾਕਮਜਮਾਤਆਪਣਾਪੱਖਪੇਸ਼ਕਰਦੀ ਸੀ ਅਤੇ ਵਿਰੋਧੀਧਿਰਸਰਕਾਰਦੀਆਂ ਨਾਕਾਮੀਆਂ ਗਿਣਦੀ ਸੀ।
ਪਰਸ਼ਾਹਕੋਟਵਿਧਾਨਸਭਾਚੋਣਵਿੱਚਪੰਜਾਬ ਦੇ ਮੁੱਦੇ, ਲੋਕਾਂ ਦੀਆਂ ਸਮੱਸਿਆਵਾਂ ਗਾਇਬਹਨ।ਉਮੀਦਵਾਰਾਂ ਦਾਕਿਰਦਾਰਪੁਣਿਆ ਜਾ ਰਿਹਾ ਹੈ। ਸਰਕਾਰ ਨੂੰ ਉਹਦੇ ਆਪਣੇ ਪੁਲਿਸਅਫ਼ਸਰ ਥਾਂ ਸਿਰਕਰਨਲਈਅੱਡੀਚੋਟੀਦਾ ਜ਼ੋਰ ਲਗਾਰਹੇ ਹਨ।ਪੰਜਾਬਦਾ ਮੁੱਖ ਮੰਤਰੀ ”ਇੱਕ ਥਾਣੇਦਾਰ”ਹੱਥੋਂ ਠੱਗਿਆ-ਠੱਗਿਆਮਹਿਸੂਸਕਰਰਿਹਾ ਹੈ। ਇੱਕੋ ਸਾਲ ਦੇ ਸਮੇਂ ‘ਚ ਸਰਕਾਰਦਾ ਅਕਸ ਬਾਵਜੂਦ ਚੰਗਾ ਕੰਮਕਰਨ ਦੇ ਧੁੰਦਲਾ ਧੁੰਦਲਾ ਕਿਉਂ ਹੁੰਦਾ ਜਾ ਰਿਹਾ ਹੈ? ਅਫ਼ਸਰਸ਼ਾਹੀ, ਪੁਲਿਸਪ੍ਰਾਸ਼ਾਸ਼ਨ ਕੀ ਸਰਕਾਰ ਤੋਂ ਬਾਗੀ ਤਾਂ ਨਹੀਂ ਹੋ ਰਿਹਾ?ਕੀ ਕੇਂਦਰਦੀਸਰਕਾਰ”ਪੰਜਾਬਦੀਸ਼ਾਹੀਸਰਕਾਰ” ਦੇ ਕੰਮ ‘ਚ ਰੋੜੇ ਤਾਂ ਨਹੀਂ ਅਟਕਾਰਹੀ?
ਪੰਜਾਬ ਦੇ ਮੌਜੂਦਾ ਸਰਕਾਰੀਮੁਲਾਜ਼ਮਪ੍ਰੇਸ਼ਾਨਹਨ! ਸਰਕਾਰ ਦੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਤਾਂ ਮਿਲਰਹੀਆਂ ਹਨ, ਪਰਉਹਨਾਂ ਨੂੰ ਮਿਲਣਵਾਲੇ ਮੈਡੀਕਲਭੱਤੇ, ਮਹਿੰਗਾਈ ਕਿਸ਼ਤਾਂ ਮਿਲਨਹੀਂ ਰਹੀਆਂ।ਮੁਲਾਜ਼ਮਵਰਗ ਸਰਕਾਰ ਤੋਂ ਬੁਰੀਤਰ੍ਹਾਂ ਮਾਯੂਸ ਹੈ। ਕਿਸਾਨ, ਮਜ਼ਦੂਰ, ਆਮਲੋਕਸਰਕਾਰਦੀਆਂ ਨਾਕਾਮੀਆਂ ਗਿਣਨ ਲੱਗ ਪਏ ਹਨ।
ਸ਼ਾਹਕੋਟਦੀਚੋਣ ਕਾਂਗਰਸਜਿੱਤੇ ਜਾਂ ਅਕਾਲੀਦਲ ਜਾਂ ਜਿੱਤੇ ਆਮਆਦਮੀਪਾਰਟੀ (ਜਿਸ ਦੀਸੰਭਾਵਨਾਨਹੀਂ ਹੈ) ਪਰਪੰਜਾਬ ‘ਚ ਚੋਣਾਂ ਦੌਰਾਨ ਜਿਸ ਢੰਗ ਦੀਨਿੱਜੀਦੂਸ਼ਣਬਾਜੀ, ਤੋਹਮਤਾਂ ਦਾਬਾਜ਼ਾਰ ਗਰਮ ਹੈ ਉਹ ਸਿਆਸੀ ਪਾਰਟੀਆਂ ਦੇ ਕਿਰਦਾਰ’ਤੇ ਵੱਡੇ ਪ੍ਰਸ਼ਨਲਗਾਰਿਹਾ ਹੈ।
ਅਣਖੀਪੰਜਾਬ, ਦੇਸ਼ ਨੂੰ ਸਦਾਸੇਧਦਿੰਦਾਰਿਹਾ ਹੈ, ਚੋਣਾਂ ਦੌਰਾਨ ਵੀਅਤੇ ਸਮਾਜਿਕਅੰਦੋਲਨਾਂ ਦੌਰਾਨ ਵੀ! ਅਤੇ ਜੋ ਹਾਲਾਤ ਅੱਜ ਪੰਜਾਬ ‘ਚ ਬਣਰਹੇ ਹਨ, ਪੰਜਾਬਦੇਸ਼ ਦੇ ਹੋਰਬਹੁਤਸਾਰੇ ਸੂਬਿਆਂ ਦੀਕਤਾਰਵਿੱਚਖੜਦਾਨਜ਼ਰ ਆ ਰਿਹਾ ਹੈ, ਜਿਥੇ ਲੋਕਤੰਤਰਦਾਘਾਣਕੀਤਾ ਜਾ ਰਿਹਾ ਹੈ ਅਤੇ ਨੇਤਾਲੋਕ, ਜਿਥੇ ਲੋਕਹਿੱਤਾਂ ਨੂੰ ਛਿੱਕੇ ਟੰਗਕੇ ਕੁਰਸੀ ਯੁੱਧ ‘ਚ ਆਪਣੀਜਿੱਤਪ੍ਰਾਪਤਕਰਨਲਈਹਰਹੀਲਾਵਸੀਲਾਵਰਤਦੇ ਹਨ।
ੲੲੲ

Check Also

ਸਿੱਖ ਪਰੰਪਰਾ ‘ਚ ਗੁਰਪੁਰਬ ਮਨਾਉਣ ਦਾ ਉਦੇਸ਼ ਕੀ ਹੈ?

ਤਲਵਿੰਦਰ ਸਿੰਘ ਬੁੱਟਰ ਸਿੱਖ ਪਰੰਪਰਾ ਅੰਦਰ ਦਸ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਕੌਮੀ ਦਿਹਾੜੇ ਮਨਾਉਣ …