Breaking News
Home / ਭਾਰਤ / 6 ਮਹਿਲਾ ਨੇਵੀ ਅਫ਼ਸਰ ਸਮੁੰਦਰ ਦੇ ਰਸਤੇ ਦੁਨੀਆ ਘੁੰਮ ਕੇ ਵਾਪਸ ਪਰਤੀਆਂ

6 ਮਹਿਲਾ ਨੇਵੀ ਅਫ਼ਸਰ ਸਮੁੰਦਰ ਦੇ ਰਸਤੇ ਦੁਨੀਆ ਘੁੰਮ ਕੇ ਵਾਪਸ ਪਰਤੀਆਂ

ਸਾਨੂੰ ਇਕ ਹੀ ਸਲਾਹ ਦਿੱਤੀ ਗਈ ਸੀ, ਸਮੁੰਦਰ ਅਤੇ ਬੋਟ ਜੈਂਡਰ ਨਹੀਂ ਜਾਣਦੇ, ਭੁੱਲ ਜਾਓ ਤੁਸੀਂ ਲੜਕੀਆਂ ਹੋ…
ਨਵੀਂ ਦਿੱਲੀ/ਬਿਊਰੋ ਨਿਊਜ਼ : ਪਿਛਲੇ ਸਾਲ 10 ਸਤੰਬਰ ਨੂੰ ਭਾਰਤੀ ਸਮੁੰਦਰੀ ਫੌਜ ਦੀਆਂ ਛੇ ਮਹਿਲਾ ਅਫ਼ਸਰ ਸਮੁੰਦਰ ਦੇ ਰਸਤੇ ਦੁਨੀਆ ਘੁੰਮਣ ਲਈ ਨਿਕਲੀਆਂ ਸਨ। ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੀ ਅਗਵਾਈ ਵਾਲੀ ਟੀਮ ਨੇ 26 ਹਜ਼ਾਰ ਸਮੁੰਦਰੀ ਮੀਲ ਦਾ ਸਫ਼ਰ ਤਹਿ ਕੀਤਾ।
ਕਦੇ 140 ਕਿਲੋਮੀਟਰ ਦੀ ਰਫਤਾਰ ਵਾਲੀਆਂ ਹਵਾਵਾਂ ਨੇ ਰਸਤਾ ਰੋਕਿਆ ਅਤੇ ਕਦੇ 10-10 ਮੀਟਰ ਉਚੀ ਲਹਿਰਾਂ ਨੇ। ਪ੍ਰੰਤੂ ਲੜਕੀਆਂ ਨੇ ਹੌਸਲਾ ਨਹੀਂ ਛੱਡਿਆ। ਸਫ਼ਰ ਪੂਰਾ ਕੀਤਾ। ਟੀਮ ਭਾਰਤ ਵਾਪਸ ਪਰਤ ਆਈ ਹੈ। ਗੋਆ ਦੇ ਸਮੁੰਦਰੀ ਤਟ ‘ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਇਨ੍ਹਾਂ 6 ਮਹਿਲਾ ਅਫ਼ਸਰਾਂ ਦਾ ਜ਼ੋਰਦਾਰ ਸਵਾਗਤ ਕੀਤਾ। ਟੀਮ ਵਰਕ ਨਾਲ ਸਭ ਹੋ ਗਿਆ। ਇਕ-ਦੂਜੇ ‘ਤੇ ਅਜਿਹਾ ਭਰੋਸਾ ਸੀ ਕਿ ਕਦੇ ਇਕ ਕੰਮ ਕਰਦਾ ਤਾਂ ਦੂਜਾ ਬੋਟ ਚਲਾਉਂਦਾ। ਅਜਿਹਾ ਸਭ ਵਾਰੀ-ਵਾਰੀ ਕਰਦੇ ਸਨ।
ਕਈ ਵਾਰ ਤਾਂ 3-3 ਦਿਨ ਤੱਕ ਸਾਡੀ ਆਪਸ ‘ਚ ਗੱਲਬਾਤ ਵੀ ਨਹੀਂ ਹੁੰਦੀ ਸੀ। ਫਿਰ ਵੀ ਅਸੀਂ ਜਾਣਦੇ ਸੀ ਕਿ ਬੋਟ ਦੀ ਤੇ ਸਾਡੀ ਕੀ ਜ਼ਰੂਰਤ ਹੈ।
ਕਦੋਂ ਚਲੇ ਕਿੰਨਾ ਚਲੇ ਕਦੋਂ ਵਾਪਸੀ ਕਿੰਨਾ ਸਫ਼ਰ
10 ਸਤੰਬਰ 2017 26000 ਸਮੁੰਦਰੀ ਮੀਲ 21 ਮਈ 2018 254 ਦਿਨ
ਟੀਮ : ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਉਤਰਾਖੰਡ, ਲੈਫਟੀਨੈਂਟ ਕਮਾਂਡਰ ਪ੍ਰਤਿਭਾ ਜਮਵਾਲ ਹਿਮਾਚਲ, ਲੈਫਟੀਨੈਂਟ ਕਮਾਂਡਰ ਪੀ ਸਵਾਤੀ ਵਿਸ਼ਾਖਾਪਟਨਮ, ਲੈਫਟੀਨੈਂਟ ਬੋਡਾਪਟੀ ਹੈਦਰਾਬਾਦ, ਲੈਫਟੀਨੈਂਟ ਵਿਜਯ ਦੇਵੀ ਮਣੀਪੁਰ, ਲੈਫਟੀਨੈਂਟ ਪਾਇਲ ਗੁਪਤਾ ਉਤਰਾਖੰਡ
ਇਹ ਖਾਸ : ਟਾਈਮ ਜ਼ੋਨ ਬਦਲਣ ਨਾਲ ਕਦੇ ਉਮਰ ਇਕ ਦਿਨ ਘਟ ਜਾਂਦੀ ਤੇ ਕਦੇ ਇਕ ਦਿਨ ਵਧ ਜਾਂਦੀ
ਹਰ 7 ਤੋਂ 10 ਦਿਨ ‘ਚ ਸਾਡਾ ਟਾਈਮ ਜ਼ੋਨ ਬਦਲ ਜਾਂਦਾ ਸੀ। ਬਦਲੇ ਹੋਏ ਟਾਈਮ ਜ਼ੋਨ ਦੇ ਹਿਸਾਬ ਨਾਲ ਸਾਨੂੰ ਵਾਰ-ਵਾਰ ਆਪਣੀ ਘੜੀ ਵੀ ਐਡਜਸਟ ਕਰਨੀ ਪੈਂਦੀ ਸੀ। ਕਦੇ ਉਮਰ ‘ਚ ਇਕ ਦਿਨ ਜੁੜ ਜਾਂਦਾ ਤੇ ਕਦੇ ਘਟ ਜਾਂਦਾ। ਇਹ ਸਾਡੇ ਲਈ ਜ਼ਿੰਦਗੀ ਦੀ ਅਹਿਮੀਅਤ ਨਾਲ ਜੁੜਿਆ ਇਕ ਸਬਕ ਸੀ। ਟੀਮ ਨੇ ਪਾਣੀ ‘ਚ ਰਹਿ ਕੇ ਵੀ ਅਹਿਮੀਅਤ ਸਮਝੀ। ਇਕ ਵਾਰ ਤਾਂ ਪਾਣੀ ਹੀ ਖਤਮ ਹੋ ਗਿਆ, ਬਾਰਸ਼ ਦਾ ਪਾਣੀ ਇਕੱਠਾ ਤੇ ਉਬਾਲ ਕੇ ਵਰਤਿਆ। ਹੁਣ ਇਥੋਂ ਜਾ ਕੇ ਸਮੁੰਦਰ ਦੀ ਸ਼ਾਂਤੀ ਨੂੰ ਮਿਸ ਕਰਾਂਗੇ।
ਹਿੰਮਤ : ਪਤਾ ਸੀ ਕਿ-ਲੜਕਾ ਹੋਵੇ ਜਾਂ ਲੜਕੀ, ਸਮੁੰਦਰ ਅਲੱਗ ਟ੍ਰੀਟਮੈਂਟ ਨਹੀਂ ਦਿੰਦਾ
55 ਫੁੱਟ ਦੀ ਬੋਟ ‘ਤੇ ਸਵਾਰ ਹੋ ਕੇ ਅਸੀਂ ਸਮੁੰਦਰ ਦੀਆਂ ਲਹਿਰਾਂ ‘ਤੇ ਨਿਕਲੇ ਸੀ। ਟ੍ਰੇਨਰ ਕਮਾਂਡਰ ਦਿਲੀਪ ਡੋਂਡੇ ਨੇ ਇਕ ਸਲਾਹ ਦਿੱਤੀ ਸੀ, ਜੋ ਪੂਰੇ ਸਫ਼ਰ ‘ਚ ਕੰਮ ਆਈ। ਉਨ੍ਹਾਂ ਨੇ ਕਿਹਾ ਸੀ ਬੋਟ ‘ਤੇ ਚੜ੍ਹਨ ਤੋਂ ਪਹਿਲਾਂ ਆਪਣਾ ਜੈਂਡਰ ਬਾਹਰ ਛੱਡ ਕੇ ਜਾਣਾ। ਬੋਟ ਅਤੇ ਸਮੁੰਦਰ ਇਹ ਨਹੀਂ ਜਾਣਦੇ ਕਿ ਤੁਸੀਂ ਲੜਕੀ ਹੋ ਜਾਂ ਲੜਕਾ। ਤੁਹਾਡੇ ਨਾਲ ਅਲੱਗ ਟ੍ਰੀਟਮੈਂਟ ਨਹੀਂ ਕਰੇਗਾ। ਬਸ ਜਦੋਂ ਤੋਂ ਇਹ ਸੋਚ ਲਿਆ, ਸਫ਼ਰ ਸੌਖਾ ਹੋ ਗਿਆ।
ਭਰੋਸਾ : ਬੋਟ ਵੀ ਸੰਭਾਲਣੀ ਸੀ, ਖਾਣਾ ਵੀ ਬਣਾਉਣਾ ਸੀ, ਟੀਮ ਵਰਕ ਨਾਲ ਸਭ ਹੋ ਗਿਆ
ਬੋਟ ‘ਤੇ ਸਾਨੂੰ ਸਫਾਈ, ਖਾਣਾ ਬਣਾਉਣਾ, ਬਰਤਨ ਸਾਫ਼ ਕਰਨਾ ਸਭ ਕੁਝ ਖੁਦ ਹੀ ਕਰਨਾ ਪੈਂਦਾ ਸੀ, ਨਾਲ ਹੀ ਬੋਟ ਨੂੰ ਤਾਂ ਕੰਟਰੋਲ ਕਰਨਾ ਹੀ ਸੀ। ਟੀਮ ਵਰਕ ਨਾਲ ਸਭ ਹੋ ਗਿਆ। ਇਕ-ਦੂਜੇ ‘ਤੇ ਅਜਿਹਾ ਭਰੋਸਾ ਸੀ ਕਿ ਕਦੇ ਇਕ ਕੰਮ ਕਰਦਾ ਤਾਂ ਦੂਜਾ ਬੋਟ ਚਲਾਉਂਦਾ। ਅਜਿਹਾ ਸਭ ਵਾਰੀ-ਵਾਰੀ ਕਰਦੇ ਸਨ। ਕਈ ਵਾਰ ਤਾਂ 3-3 ਦਿਨ ਤੱਕ ਸਾਡੀ ਆਪਸ ‘ਚ ਗੱਲਬਾਤ ਵੀ ਨਹੀਂ ਹੁੰਦੀ ਸੀ। ਫਿਰ ਵੀ ਅਸੀਂ ਜਾਣਦੇ ਸੀ ਕਿ ਬੋਟ ਦੀ ਤੇ ਸਾਡੀ ਕੀ ਜ਼ਰੂਰਤ ਹੈ।
ਸੰਕਲਪ : ਜੋ ਬੋਟ ਦਾ ਵ੍ਹੀਲ ਸੰਭਾਲਦਾ, ਉਸਦੇ ਹੱਥਾਂ ਦੀਆਂ ਉਂਗਲਾ ਜਮ ਜਾਂਦੀਆਂ ਸਨ
140 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲਦੀਆਂ ਸਨ। 10 ਮੀਟਰ ਉਚੀਆਂ-ਉਚੀਆਂ ਲਹਿਰਾਂ ਉਠਦੀਆਂ ਸਨ। ਬੋਟ ਹਿਚਕੋਲੇ ਖਾਣ ਲੱਗ ਜਾਂਦੀ ਪ੍ਰੰਤੂ ਅਸੀਂ ਹੌਸਲਾ ਨਹੀਂ ਛੱਡਿਆ। ਦੱਖਣੀ ਅਫਰੀਕਾ ਦੇ ਕੋਲ ਕੇਪ ਆਫ਼ ਹੋਰਨ ‘ਚ ਲਗਾਤਾਰ 3 ਦਿਨ ਤੂਫਾਨ ‘ਚ ਫਸੇ ਰਹੇ। ਮੌਸਮ ਬਹੁਤ ਹੀ ਜ਼ਿਆਦਾ ਠੰਢਾ ਸੀ। ਸਾਡੇ ‘ਚੋਂ ਜਿਹੜਾ ਵੀ ਕੋਈ ਬੋਟ ਦਾ ਵ੍ਹੀਲ ਸੰਭਾਲਦਾ ਸੀ, ਉਸਦੇ ਹੱਥਾਂ ਦੀਆਂ ਉਂਗਲਾਂ ਜਮ ਜਾਂਦੀਆਂ ਸਨ।
ਜ਼ਿੱਦ : ਹੁਣ ਸਮਾਂ ਹੈ ਕਿ ਜੰਗੀ ਪੋਤ ‘ਤੇ ਵੀ ਮਹਿਲਾਵਾਂ ਦੀ ਤਾਇਨਾਤੀ ਹੋਣੀ ਚਾਹੀਦੀ ਹੈ…
ਸਫ਼ਰ ‘ਚ ਜਿੱਥੇ ਵੀ ਪੜਾਅ ਆਇਆ, ਹਿੰਦੁਸਤਾਨੀ ਵਿਅਕਤੀ ਸਾਨੂੰ ਮਿਲਣ ਲਈ ਆਏ। ਸਾਰਿਆਂ ਨੇ ਸਾਡੀ ਹਿੰਮਤ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ। ਕਈ ਲੋਕਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੇ ਕੰਮ ਦੇ ਲਈ ਭੇਜਣ ਦੀ ਹਿੰਮਤ ਕਦੇ ਨਹੀਂ ਕਰ ਸਕਦੇ ਸੀ। ਹੁਣ ਵਕਤ ਹੈ ਕਿ ਮਹਿਲਾਵਾਂ ਦੀ ਜੰਗੀ ਪੋਤ ‘ਤੇ ਵੀ ਤਾਇਨਾਤੀ ਹੋਣੀ ਚਾਹੀਦੀ ਹੈ ਪ੍ਰੰਤੂ ਇਸ ਦੇ ਲਈ ਸਾਨੂੰ ਵਾਤਾਵਰਣ ਤਿਆਰ ਕਰਨਾ ਹੋਵੇਗਾ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …