0.8 C
Toronto
Wednesday, December 3, 2025
spot_img
Homeਫ਼ਿਲਮੀ ਦੁਨੀਆਬਾਲੀਵੁੱਡ ਦਾ ਹਰ ਅਦਾਕਾਰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਹੈ :...

ਬਾਲੀਵੁੱਡ ਦਾ ਹਰ ਅਦਾਕਾਰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਹੈ : ਪੂਜਾ ਬੱਤਰਾ

pooja batra photo copy copyਬਰੈਂਪਟਨ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ
ਬੀਤੇ ਦਿਨੀ ਆਪਣੀ ਆ ਰਹੀ ਪੰਜਾਬੀ ਫ਼ਿਲਮ ‘ਕਿਲਰ ਪੰਜਾਬੀ’ ਦੀ ਮਸ਼ਹੂਰੀ ਲਈ ਇੱਥੇ ਆਈ ਹਿੰਦੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਪੂਜਾ ਬੱਤਰਾ ਨੇ ‘ਅਜੀਤ’ ਨਾਲ ਗੱਲ ਕਰਦਿਆਂ ਆਖਿਆ ਕਿ ਬੜੀ ਦੇਰ ਬਾਅਦ ਪੰਜਾਬੀ ਫਿਲਮ ਵਿੱਚ ਕੰਮ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹਾਂ ਅਤੇ ਹੁਣ ਉਹ ਟਾਈਮ ਆ ਗਿਆ ਹੈ ਕਿ ਪੰਜਾਬੀ ਫਿਲਮਾਂ ਬਾਲੀਵੁੱਡ ਦੇ ਹਾਣ ਦੀਆਂ ਬਣ ਰਹੀਆਂ ਹਨ ਅਤੇ ਹਰ ਫਿਲਮੀ ਅਦਾਕਾਰ/ਕਲਾਕਾਰ ਪੰਜਾਬੀ ਫਿਲਮਾਂ ਵਿੱਚ ਕੰਮ ਕਰਨਾਂ ਚਾਹੁੰਦਾ ਹੈ ਆਪਣੀ ਆ ਰਹੀ ਪੰਜਾਬੀ ਫਿਲਮ ‘ਕਿਲਰ ਪੰਜਾਬੀ’ਬਾਰੇ ਗੱਲ ਕਰਦਿਆਂ ਉਹਨਾਂ ਆਖਿਆ ਕਿ ਡਰਾਮਾ ਥ੍ਰੀਲਰ ਇਹ ਫਿਲਮ ਇੱਕ ਮਾਸੂਮ ਅਤੇ ਖੂਬਸੂਰਤ ਕੁੜੀ ਦੀ ਕਹਾਣੀ ਹੈ ਜੋ ਕਿ ਇੱਕ ਵਡੇਰੀ ਉਮਰ ਦੇ ਅਮੀਰ ਵਿਅਕਤੀ ਨਾਲ ਵਿਆਹ ਕਰਵਾ ਲੈਂਦੀ ਹੈ ਜੋ ਬਾਅਦ ਵਿੱਚ ਉਸ ਨਾਲ ਵਧੀਆ ਸਲੂਕ ਨਹੀਂ ਕਰਦਾ ਵਿਦੇਸ਼ਾਂ ਵਿੱਚ ਵੱਸਣ ਦੀ ਪੰਜਾਬੀਆਂ ਦੀ ਦੌੜ, ਵੱਡੀ ਉਮਰ ਦੇ ਅਮੀਰ ਨਾਲ ਵਿਆਹ ਕਰਵਾਉਂਣਾ,ਪੈਸੇ ਦੀ ਲਾਲਸਾ ਪਰ ਮਨ ਦੀ ਖੁਸ਼ੀ ਤੋਂ ਦੂਰ ਰਹਿਣਾ ਆਦਿ ਤੋਂ ਇਲਾਵਾ ਇੱਕ ਬਹੁਤ ਹੀ ਖੂਬਸੂਰਤ ਕਹਾਣੀ ਤੇ ਅਧਾਰਿਤ ਇਹ ਫਿਲਮ ਪੰਜਾਬੀ ਜਗਤ ‘ਤੇ ਆਪਣੀ ਨਵੇਕਲੀ ਛਾਪ ਪਾਵੇਗੀ ਉਹਨਾਂ ਹੋਰ ਆਖਿਆ ਕਿ ਅੱਜਕੱਲ੍ਹ ਹਰ ਨਿਰਦੇਸ਼ਕ ਜਿੱਥੇ ਵਿਦੇਸ਼ਾਂ ਵਿੱਚੋਂ ਫਿਲਮਾਂ ਰਾਹੀਂ ਆਪਣਾ ਵਪਾਰ ਵਧਾਉਂਣ ਲਈ ਪੰਜਾਬੀਆਂ ਦਾ ਸਹਾਰਾ ਲੈਂਦਾ ਹੈ ਉੱਥੇ ਹੀ ਬਾਲੀਵੁੱਡ ਦਾ ਪੂਰਾ ਝੁਕਾਅ ਵੀ ਅੱਜਕੱਲ੍ਹ ਪੰਜਾਬੀਆਂ ਤੋਂ ਕਮਾਈ ਕਰਨ ਦਾ ਬਣਿਆ ਹੋਇਆ ਹੈ ਤੇ ਇਹੀ ਕਾਰਨ ਹੈ ਕਿ ਅੱਜਕੱਲ੍ਹ ਹਰ ਫਿਲਮ ਮੇਕਰ ਪੰਜਾਬੀਆਂ ਦੇ ਸੁਭਾਅ, ਰਹਿਣ-ਸਹਿਣ, ਖਾਣ-ਪੀਣ,ਉਹਨਾਂ ਦੇ ਤੌਰ ਤਰੀਕੇ ਅਤੇ ਸਟਾਇਲ ਨਾਲ ਫਿਲਮਾਂ ਬਣਾ ਕੇ ਚੰਗਾ-ਚੋਖਾ ਪੈਸਾ ਕਮਾ ਰਹੇ ਹਨ ਇਸ ਮੌਕੇ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਨਾਮਵਰ ਫਿਲਮ ਅਦਾਕਾਰ ਗੁਰਸ਼ਰਨ ਮਾਨ ਨੇ ਆਖਿਆ ਕਿ ਇਸ ਫਿਲਮ ਤੋਂ ਪੂਰੀ ਟੀਮ ਨੂੰ ਵੱਡੀਆਂ ਉਮੀਦਾਂ ਹਨ ਕਿਉਕਿ ਇਸ ਫਿਲਮ ਨੂੰ ਕਰਦਿਆਂ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਸੱਚ-ਮੁੱਚ ਹੀ ਮੇਰੇ ਆਪਣੇ ਅਤੇ ਆਲੇ ਦੁਆਲੇ ਹੀ ਸਭ ਕੁਝ ਵਾਪਰ ਰਿਹਾ ਹੋਵੇ। ਗੁਰਸ਼ਰਨ ਮਾਨ ਦੇ ਦੱਸਣ ਅਨੁਸਾਰ ਗੁਲਸ਼ਨ ਗਰੋਵਰ ਅਤੇ ਰਵੀ ਕੈਲੇ ਵਰਗੇ ਅਦਾਕਾਰਾਂ ਨਾਲ ਭਾਰਤ, ਅਮਰੀਕਾ ਦੇ ਲਾਸ ਅੇਂਜਲੈਸ, ਲਾਸ ਵਿਗਾਸ ਅਤੇ ਕੈਨੇਡਾ ਦੇ, ਟੋਰਾਂਟੋ ਅਤੇ ਵੈਨਕੂਵਰ ਸਮੇਤ ਹੋਰ ਰਮਣੀਕ ਥਾਵਾਂ ਤੇ ਫਿਲਮਾਈ ਗਈ ਇਹ ਫਿਲਮ ਲੋਕਾਂ ਨੂੰ ਬੇਹੱਦ ਪਸੰਦ ਆਵੇਗੀ।

RELATED ARTICLES
POPULAR POSTS