2.4 C
Toronto
Tuesday, February 17, 2026
spot_img
Homeਹਫ਼ਤਾਵਾਰੀ ਫੇਰੀਗੁਰਪੁਰਬ ਮੌਕੇ ਦੀਵਾਲੀ ਵਾਂਗ ਤਿੰਨ ਘੰਟੇ ਹੀ ਚਲਾਏ ਜਾਣਗੇ ਪਟਾਕੇ

ਗੁਰਪੁਰਬ ਮੌਕੇ ਦੀਵਾਲੀ ਵਾਂਗ ਤਿੰਨ ਘੰਟੇ ਹੀ ਚਲਾਏ ਜਾਣਗੇ ਪਟਾਕੇ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਤਿਸ਼ਬਾਜ਼ੀ ਤੇ ਪਟਾਕੇ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਤਿੰਨ ਘੰਟੇ ਹੀ ਚਲਾਏ ਜਾਣ। ਪੰਜਾਬ ਹਰਿਆਣਾ ਹਾਈਕੋਰਟ ਨੇ ਦੀਵਾਲੀ ਮੌਕੇ ਵੀ ਅਜਿਹਾ ਨਿਰਦੇਸ਼ ਜਾਰੀ ਕੀਤਾ ਸੀ। ਹਾਈਕੋਰਟ ਅਨੁਸਾਰ 9.30 ਵਜੇ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਹਾਈਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਪਟਾਕਿਆਂ ਦੀ ਵਿਕਰੀ ਲਈ ਲਾਇਸੰਸ 20 ਫੀਸਦੀ ਹੀ ਰਹਿਣਗੇ। ਪ੍ਰਕਾਸ਼ ਪੁਰਬ ਮੌਕੇ ਵੀ ਉਹੀ ਵਿਕਰੇਤਾ ਪਟਾਕੇ ਵੇਚ ਸਕਣਗੇ ਜਿਨ੍ਹਾਂ ਨੂੰ ਦੀਵਾਲੀ ਵੇਲੇ ਲਾਇਸੰਸ ਜਾਰੀ ਹੋਏ ਸਨ। ਅਦਾਲਤ ਵੱਲੋਂ ਇਸ ਮਾਮਲੇ ‘ਤੇ ਅਗਲੀ ਸੁਣਵਾਈ 15 ਨਵੰਬਰ ਨੂੰ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਦੀਵਾਲੀ ਮੌਕੇ ਵੀ ਅਦਾਲਤ ਵੱਲੋਂ ਅਜਿਹੇ ਹੀ ਨਿਰਦੇਸ਼ ਦਿੱਤੇ ਗਏ ਸਨ। ਸੂਬਾ ਵਾਸੀਆਂ ਨੇ ਵੀ ਵਾਤਾਵਰਨ ਪ੍ਰਤੀ ਸੰਜੀਦਗੀ ਦਿਖਾਉਣੀ ਸ਼ੁਰੂ ਕੀਤੀ ਹੈ।

RELATED ARTICLES
POPULAR POSTS