14.3 C
Toronto
Friday, October 2, 2026
spot_img
Homeਚੰਡੀਗੜ੍ਹਗਿਆਨੇਸ਼ ਕੁਮਾਰ ਦੇਸ਼ ਦੇ ਸਭ ਤੋਂ ਵੱਡੇ ਗੱਦਾਰ ਹਨ-  ਅਭਿਜੀਤ ਦੀਪਕੇ

ਗਿਆਨੇਸ਼ ਕੁਮਾਰ ਦੇਸ਼ ਦੇ ਸਭ ਤੋਂ ਵੱਡੇ ਗੱਦਾਰ ਹਨ-  ਅਭਿਜੀਤ ਦੀਪਕੇ

ਮੁੱਖ ਚੋਣ ਕਮਿਸ਼ਨਰ ਤੋਂ ਜਿੰਨੀ ਛੇਤੀ ਹੋ ਸਕੇ ਅਸਤੀਫ਼ਾ ਲਿਆ ਜਾਵੇ– ਸੀਜੇਪੀ

ਜੇਕਰ 48 ਘੰਟੇ ਵਿੱਚ ਅਸਤੀਫ਼ਾ ਨਹੀਂ ਦਿੱਤਾ ਤਾਂ ਦੇਸ਼ ਵਿਆਪੀ ਅੰਦੋਲਨ ਹੋਵੇਗਾ

ਦਿੱਲੀ/ਚੰਡੀਗੜ੍ਹ

02 ਅਕਤੂਬਰ, 2026

‘ਗਿਆਨੇਸ਼ ਕੁਮਾਰ ਦੇਸ਼ ਦੇ ਸਭ ਤੋਂ ਵੱਡੇ ਗੱਦਾਰ ਹਨ, ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ‘। ਇਹ ਕਹਿਣਾ ਹੈ ਕਾਕਰੋਚ ਜਨਤਾ ਪਾਰਟੀ ਦੇ ਮੁਖੀ ਅਭਿਜੀਤ ਦੀਪਕੇ ਦਾ। ਉਹ ਐਸਆਈਆਰ ਵਿਵਾਦ ‘ਤੇ ਚਰਚਾ ਕਰ ਰਹੇ ਸਨ ਤੇ ਇਸ  ਨੂੰ ਲੈਕੇ ਉਹ ਸੀਈਸੀ ਦੀ ਕਾਰਗੁਜ਼ਾਰੀ ਦੀ ਨਿੰਦਾ ਕਰ ਰਹੇ ਸਨ। ਸੀਜੇਪੀ ਦੇ ਸੰਸਥਾਪਕ ਨੇ ਦੋਸ਼ ਲਾਇਆ ਕਿ ਸੀਈਸੀ ਗਿਆਨੇਸ਼ ਕੁਮਾਰ ਭਾਰਤ ਦੇ ਲੋਕਤੰਤਰ ਲਈ ਇੱਕ ਵੱਡਾ ਖ਼ਤਰਾ ਬਣੇ ਹੋਏ ਹਨ। ਦੀਪਕੇ ਕਾਕਰੋਚ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ ਅਤੇ ਸਹਿ–ਕਨਵੀਨਰ ਆਸ਼ੂਤੋਸ਼ ਰੰਕਾ ਦੇ ਨਾਲ, ਵੀਰਵਾਰ ਨੂੰ ਨਵੀਂ ਦਿੱਲੀ ਦੇ ਗੋਲ ਮਾਰਕੀਟ ਸਥਿਤ ਐਨਐਮ ਸੈਂਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਦੀਪਕੇ ਨੇ ਦੋਸ਼ ਲਾਇਆ ਕਿ ਸੀਈਸੀ ਵੱਲੋਂ 13 ਕਰੋੜ ਤੋਂ ਵੱਧ ਵੋਟਾਂ ਲਿਸਟਾਂ ਵਿੱਚੋਂ ਹਟਾ ਦਿੱਤੀਆਂ ਗਈਆਂ ਹਨ। ਉਨ੍ਹਾਂ  ਸਵਾਲ ਕੀਤਾ ਕਿ ਕੀ ਅਜਿਹੀ ਕਾਰਵਾਈ ਲੋਕਤੰਤਰ ਦੇ ਅਨੁਕੂਲ ਹੈ। ਸੀਜੇਪੀ ਨੇ ਇਸ ਦੌਰਾਨ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੁੱਖ ਚੋਣ ਕਮਿਸ਼ਨਰ ਨੇ ਅਗਲੇ 48 ਘੰਟਿਆਂ ਦੇ ਅੰਦਰ ਅਸਤੀਫ਼ਾ ਨਹੀਂ ਦਿੱਤਾ, ਤਾਂ ਉਨ੍ਹਾਂ ਦੀ ਪਾਰਟੀ ਦਿੱਲੀ ਤੋਂ ਦੇਸ਼–ਵਿਆਪੀ ਅੰਦੋਲਨ ਸ਼ੁਰੂ ਕਰੇਗੀ।

ਦੀਪਕੇ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਕੁਮਾਰ ਮੁੱਖ ਚੋਣ ਕਮਿਸ਼ਨਰ ਬਣੇ ਹਨ, ਸਰਕਾਰ ਇਹ ਤੈਅ ਕਰ ਰਹੀ ਹੈ ਕਿ ਕੌਣ ਵੋਟ ਪਾ ਸਕਦਾ ਹੈ ਅਤੇ ਕੌਣ ਨਹੀਂ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ 13 ਕਰੋੜ ਤੋਂ ਵੱਧ ਵੋਟਾਂ ਹਟਾ ਦਿੱਤੀਆਂ ਗਈਆਂ ਹਨ। ਇਹ ਕੋਈ ਛੋਟੀ ਮੋਟੀ ਗਿਣਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਇਹ ਕਟੌਤੀ ਕੁੱਲ ਵੋਟਾਂ ਦਾ ਲਗਭਗ 13-14 ਫ਼ੀਸਦੀ ਬਣਦੀ ਹੈ ਜੋ ਬਹੁਤ ਮਾਇਨੇ ਰੱਖਦੀ ਹੈ।

ਦੀਪਕੇ ਨੇ 2024 ਦੀਆਂ ਲੋਕ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਸਵਾਲ ਕੀਤਾ ਕਿ ਕੀ ਇਹ ਕਥਿਤ ਕਟੌਤੀ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਵਿੱਚਕਾਰ 2 ਫ਼ੀਸਦੀ ਦੇ ਅੰਤਰ ਨੂੰ ਵਧਾਉਣ ਦੇ ਇਰਾਦੇ ਨਾਲ ਕੀਤੀ ਗਈ ਸੀ ਜੋ ਸਰਾਸਰ ਧੋਖਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਗਿਆਨੇਸ਼ ਕੁਮਾਰ ਜਾਣਬੁੱਝ ਕੇ ਉਨ੍ਹਾਂ ਵੋਟਾਂ ਨੂੰ ਹਟਾ ਰਹੇ ਹਨ ਤਾਂ ਜੋ ਉਸ 2 ਫ਼ੀਸਦੀ  ਦੇ ਅੰਤਰ ਨੂੰ ਵਧਾਇਆ ਜਾ ਸਕੇ ਤਾਂ ਜੋ ਸੱਤਾਧਾਰੀ ਕਦੇ ਵੀ ਸੱਤਾ ਤੋਂ ਬਾਹਰ ਨਾ ਹੋਣ?

ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਇੰਨੀਆਂ ਸਾਰੀਆਂ ਵੋਟਾਂ ਹਟਾਉਣ ਦੀ ਕੀ ਲੋੜ ਸੀ? ਉਨ੍ਹਾਂ ਸਵਾਲ ਕੀਤਾ। ਦੀਪਕੇ ਨੇ ਇਹ ਵੀ ਦੋਸ਼ ਲਾਇਆ ਕਿ 2024 ਦੀਆਂ ਚੋਣਾਂ ਵਿੱਚ ਭਾਜਪਾ ਵੱਲੋਂ ਪੂਰਨ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਖੇਤਰੀ ਸਿਆਸੀ ਆਗੂਆਂ ਨੂੰ ਇੱਕ–ਇੱਕ ਕਰਕੇ ਨਿਸ਼ਾਨਾ ਬਣਾਇਆ ਗਿਆ ਅਤੇ ਹਰਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਹਲਕੇ ਵਿੱਚੋਂ 50,000 ਵੋਟਾਂ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਹਲਕੇ ਵਿੱਚੋਂ 1,00,000 ਵੋਟਾਂ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਲਕੇ ਵਿੱਚੋਂ 40,000 ਵੋਟਾਂ ਹਟਾ ਦਿੱਤੀਆਂ ਗਈਆਂ ਸਨ।

RELATED ARTICLES
POPULAR POSTS