21.5 C
Toronto
Tuesday, August 25, 2026
spot_img
HomeਕੈਨੇਡਾFront1984 ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਤਿਹਾੜ ਜੇਲ ਵਿੱਚ ਮੌਤ...

1984 ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਤਿਹਾੜ ਜੇਲ ਵਿੱਚ ਮੌਤ  

1984 ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਤਿਹਾੜ ਜੇਲ ਵਿੱਚ ਮੌਤ  
ਸਫਦਰਗੰਜ ਹਸਪਤਾਲ; ਜੇਲ ਚੋਂ ਮਰੇ ਹੋਏ ਨੂੰ ਹਸਪਤਾਲ ਲਿਆਂਦਾ ਗਿਆ
ਦੋ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ ਕੁਮਾਰ

ਚੰਡੀਗੜ੍ਹ/ਦਿੱਲੀ, 20 ਅਗਸਤ, 2026
ਇਹ ਸਮਾਚਾਰ ਸਿੱਖ ਹਲਕਿਆਂ ਵਿੱਚ ਬਹੁਤ ਗੰਭੀਰਤਾ ਨਾਲ ਪੜ੍ਹਿਆ ਜਾਵੇਗਾ ਕਿ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦਾ 80 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸ਼ਾਮਿਲ ਹੋਣ ਕਾਰਨ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਸਿੱਖ ਉਸਨੂੰ ਜ਼ਿਆਦਾ ਵੱਡੀ ਸਜ਼ਾ ਦਿਵਾਉਣ ਲਈ ਬਹੁਤ ਦੇਰ ਤਕ ਸੰਘਰਸ਼ ਕਰਦੇ ਰਹੇ ਪ੍ਰੰਤੂ ਕੋਰਟ ਨੇ ਉਸਨੂੰ ਦੋ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਇਹ ਦੋਵੇਂ ਸਜ਼ਾਵਾਂ ਨਾਲ ਨਾਲ ਚੱਲ ਰਹੀਆਂ ਸਨ।

ਦਿੱਲੀ ਦੇ ਸਫਦਰਗੰਜ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸੱਜਣ ਨੂੰ ਮਰੇ ਹੋਏ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਸ ਲਈ ਹਾਲੇ ਇਹ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਉਸ ਦੀ ਜੇਲ ਵਿੱਚ ਮੌਤ ਕਿਵੇਂ ਤੇ ਕਦੋਂ ਹੋਈ। ਚੇਤੇ ਰਹੇ ਕਿ ਇੱਕ ਮਾਮਲੇ ਵਿੱਚ, ਕੁਮਾਰ ਨੂੰ ਦਿੱਲੀ ਛਾਉਣੀ ਦੀ ਪਾਲਮ ਕਲੋਨੀ ਵਿੱਚ ਪੰਜ ਸਿੱਖਾਂ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ । ਉਸਤੋਂ ਤੋਂ ਬਾਅਦ ਇੱਕ ਗੁਰਦੁਆਰੇ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਦਿੱਲੀ ਹਾਈ ਕੋਰਟ ਨੇ 17 ਦਸੰਬਰ, 2018 ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਦੂਜੇ ਮਾਮਲੇ ਵਿੱਚ, ਕੁਮਾਰ ਨੂੰ ਫਰਵਰੀ 2025 ਵਿੱਚ ਦੋ ਸਿੱਖਾਂ, ਸਰਦਾਰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ, ਦੀ ਸਰਸਵਤੀ ਵਿਹਾਰ ਵਿੱਚ 1 ਨਵੰਬਰ, 1984 ਨੂੰ ਹੋਈ ਹੱਤਿਆ ਲਈ ਦੋਸ਼ੀ ਠਹਿਰਾਇਆ ਗਿਆ ਸੀ। ਕੇਸ ਦੇ ਅਨੁਸਾਰ, ਦੋਵਾਂ ਵਿਅਕਤੀਆਂ ‘ਤੇ ਜ਼ਿੰਦਾ ਸਾੜਨ ਤੋਂ ਪਹਿਲਾਂ ਭੀੜ ਨੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਸੀ। ਕੁਮਾਰ ਨੂੰ 25 ਫਰਵਰੀ, 2025 ਨੂੰ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

31 ਅਕਤੂਬਰ 1984 ਨੂੰ ਤਤਕਾਲੀਨ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਉਹਨਾਂ ਦੇ ਦੋ ਸਿੱਖ ਬਾਡੀਗਾਰ੍ਡਸ ਨੇ ਹੱਤਿਆ ਕਰ ਦਿੱਤੀ ਸੀ। ਇਸ ਗੱਲੋਂ ਭੜਕੇ ਹਿੰਦੂ ਕਾਂਗਰਸੀਆਂ ਨੇ ਸਿੱਖਾਂ ਤੇ ਬੇਤਹਾਸ਼ਾ ਹਮਲੇ ਕਰਕੇ ਉਹਨਾਂ ਨੂੰ ਮਾਰਨਾ ਆਰੰਭ ਕਰ ਦਿੱਤਾ। ਕਿਸੇ ਨੂੰ ਕਿਰਪਾਨ ਨਾਲ ਵੱਢਿਆ ਗਿਆ ਤੇ ਕਿਸੇ ਦੇ ਗਲ਼ ਵਿੱਚ ਪੁਰਾਣੇ ਟਾਇਰ ਪਾਕੇ ਅੱਗ ਲਾ ਦਿੱਤੀ ਗਈ। ਸਿੱਖਾਂ ਤੇ ਹੋਏ ਇਸ ਕਹਿਰ ਵਿੱਚ 3500 ਤੋਂ ਵੱਧ ਸਿੱਖਾਂ ਦੀ ਬਿਨਾ ਕਿਸੇ ਕਾਰਨ ਤੋਂ ਜਾਨ ਲੈ ਲਈ ਗਈ। ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ।

ਸੱਜਣ ਕੁਮਾਰ ਨੂੰ ਵੱਡੀ ਸਜ਼ਾ ਦੀ ਮੰਗ ਕਰਦਿਆਂ ਸਿੱਖ ਸੰਸਥਾਵਾਂ ਨੇ ਕਾਫੀ ਦੇਰ ਤਕ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਪਰ ਅਦਾਲਤ ਮੁਤਾਬਕ ਹੋਰ ਸਬੂਤ ਨਾ ਮਿਲਣ ਕਾਰਨ ਉਸਨੂੰ ਉਮਰ ਕੈਦ ਤੋਂ ਜ਼ਿਆਦਾ ਸਜ਼ਾ ਨਹੀਂ ਸੀ ਦਿੱਤੀ ਜਾ ਸਕਦੀ। 80 ਸਾਲਾਂ ਤੱਕ ਬਦਨਾਮੀ ਦੀ ਜ਼ਿੰਦਗੀ ਜੀ ਰਹੇ ਸੱਜਣ ਨੂੰ ਸਿੱਖ ਸੰਸਥਾਵਾਂ ਪੰਥ ਦਾ ਦੋਸ਼ੀ ਮਨਦੀਆਂ ਰਹੀਆਂ ਹਨ। ਹਜੇ ਤਕ ਕਿਸੇ ਕਾਂਗਰਸੀ ਲੀਡਰ ਵੱਲੋਂ ਸੱਜਣ ਦੀ ਮੌਤ ਦੇ ਦੁੱਖ ਪ੍ਰਕਟ ਕਰਨ ਦਾ ਸਮਾਚਾਰ ਨਹੀਂ ਮਿਲਿਆ ਹੈ, ਲੱਗਦਾ ਹੈ ਕਿ ਕਾਂਗਰਸ ਜਾਣਬੁੱਝ ਕੇ ਉਸਦੀ ਮੌਤ ਦੇ ਸਮਾਚਾਰ ਤੋਂ ਕਿਨਾਰਾ ਕਰ ਰਹੀ ਹੈ ।

RELATED ARTICLES
POPULAR POSTS