15.4 C
Toronto
Friday, June 26, 2026
spot_img
HomeਕੈਨੇਡਾFrontਹਵਾਈ ਅੱਡਿਆਂ ਦੇ ਆਲੇ-ਦੁਆਲੇ ‘ਏਅਰਪੋਰਟ ਸਿਟੀ’ ਵਸਾਏਗੀ ਅਡਾਨੀ ਗਰੁੱਪ ਦੀ ਕੰਪਨੀ

ਹਵਾਈ ਅੱਡਿਆਂ ਦੇ ਆਲੇ-ਦੁਆਲੇ ‘ਏਅਰਪੋਰਟ ਸਿਟੀ’ ਵਸਾਏਗੀ ਅਡਾਨੀ ਗਰੁੱਪ ਦੀ ਕੰਪਨੀ


ਪਹਿਲੇ ਪੜਾਅ ਵਿਚ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਅਡਾਨੀ ਗਰੁੱਪ ਦੀ ਹਵਾਈ ਅੱਡਾ ਇਕਾਈ ਨੇ ਭਾਰਤ ਦੇ 6 ਪ੍ਰਮੁੱਖ ਹਵਾਈ ਅੱਡਿਆਂ ਦੇ ਆਲੇ-ਦੁਆਲੇ ਏਕੀਕ੍ਰਿਤ ‘ਏਅਰਪੋਰਟ ਸਿਟੀ’ ਵਿਕਸਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਕੰਪਨੀ ਆਪਣੀ ਪੂਰੀ ਤਰ੍ਹਾਂ ਮਲਕੀਅਤ ਵਾਲੀ ਸਹਾਇਕ ਕੰਪਨੀ ‘ਅਡਾਨੀ ਏਅਰਪੋਰਟ ਸਿਟੀ ਲਿਮਟਿਡ’ ਰਾਹੀਂ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿਚ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ। ਇਹ ਪ੍ਰੋਜੈਕਟ ਮੁੰਬਈ, ਨਵੀਂ ਮੁੰਬਈ, ਅਹਿਮਦਾਬਾਦ, ਲਖਨਊ, ਜੈਪੁਰ ਅਤੇ ਗੁਹਾਟੀ ਦੇ ਹਵਾਈ ਅੱਡਿਆਂ ਦੇ ਆਲੇ-ਦੁਆਲੇ ਕੁੱਲ 655 ਏਕੜ ਤੋਂ ਵੱਧ ਖੇਤਰ ਵਿਚ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਏਅਰਪੋਰਟ ਸਿਟੀਆਂ ਵਿਚ ਹੋਟਲ, ਰਿਟੇਲ ਸਟੋਰ, ਮਨੋਰੰਜਨ ਕੇਂਦਰ, ਕਨਵੈਨਸ਼ਨ ਸੈਂਟਰ, ਦਫਤਰੀ ਥਾਂ ਅਤੇ ਹੋਰ ਵਪਾਰਕ ਸਹੂਲਤਾਂ ਨੂੰ ਇਕੋ ਏਕੀਕ੍ਰਿਤ ਸ਼ਹਿਰੀ ਕੰਪਲੈਕਸ ਦੇ ਰੂਪ ਵਿਚ ਵਿਕਸਤ ਕੀਤਾ ਜਾਵੇਗਾ। ਇਹ ਸਾਰੀਆਂ ਸਹੂਲਤਾਂ ਹਵਾਈ ਅੱਡੇੇ ਅਤੇ ਸ਼ਹਿਰ ਦੇ ਆਵਾਜਾਈ ਨੈਟਵਰਕ ਨਾਲ ਸਿੱਧੇ ਤੌਰ ’ਤੇ ਜੁੜੀਆਂ ਹੋਣਗੀਆਂ।

RELATED ARTICLES
POPULAR POSTS