2.9 C
Toronto
Thursday, November 6, 2025
spot_img
Homeਹਫ਼ਤਾਵਾਰੀ ਫੇਰੀਉਨਟਾਰੀਓ ਦੇ ਮੁੱਖ ਮੰਤਰੀ ਦੀ ਕਾਰ ਚੋਰੀ ਕਰਦੇ ਦੋ ਨਾਬਾਲਗਾਂ ਸਣੇ ਚਾਰ...

ਉਨਟਾਰੀਓ ਦੇ ਮੁੱਖ ਮੰਤਰੀ ਦੀ ਕਾਰ ਚੋਰੀ ਕਰਦੇ ਦੋ ਨਾਬਾਲਗਾਂ ਸਣੇ ਚਾਰ ਕਾਬੂ

ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਦੀ ਈਟੋਬੀਕੇ ਸਥਿਤ ਰਿਹਾਇਸ਼ ‘ਤੇ ਖੜ੍ਹੀ ਕਾਰ ਚੋਰੀ ਕਰਨ ਦੇ ਦੋਸ਼ ਵਿਚ ਪੁਲਿਸ ਨੇ ਦੋ ਨਾਬਾਲਗਾਂ ਸਮੇਤ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਦੇ ਕਬਜ਼ੇ ‘ਚੋਂ ਕਾਰਾਂ ਦੀਆਂ ਡਿਜੀਟਲ ਨਕਲੀ ਚਾਬੀਆਂ ਵਾਲਾ ਪ੍ਰੋਗਰਾਮਰ ਅਤੇ ਕੁਝ ਚਾਬੀਆਂ ਫੜੀਆਂ ਹਨ।
ਡੱਗ ਫੋਰਡ ਨੇ ਚੋਰਾਂ ਦੇ ਹੌਸਲੇ ‘ਤੇ ਤਨਜ਼ ਕਸਦਿਆਂ ਕਿਹਾ ਕਿ ਇਹ ਸਾਰਾ ਕੁਝ ਕੈਨੇਡਾ ਦੇ ਨਰਮ ਕਾਨੂੰਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਚੋਰ ਅਪਰਾਧ ਕਰਦਿਆਂ ਫੜੇ ਗਏ, ਪਰ ਉਹ ਜ਼ਮਾਨਤ ‘ਤੇ ਬਾਹਰ ਆ ਕੇ ਮੁੜ ਇਹੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਦੀ ਥਾਂ ਜੇਲ੍ਹ ਹੋਣੀ ਚਾਹੀਦੀ ਹੈ, ਪਰ ਨਰਮ ਕਾਨੂੰਨਾਂ ਕਰਕੇ ਅਮਨ ਪਸੰਦ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ਼ ਉੱਠ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਸਾਢੇ ਬਾਰ੍ਹਾਂ ਵਜੇ ਪੁਲਿਸ ਵਲੋਂ ਰੌਇਲ ਯੌਰਕ ਰੋਡ ‘ਤੇ ਪ੍ਰੀਮੀਅਰ ਦੀ ਰਿਹਾਇਸ਼ ਕੋਲ ਸ਼ੱਕੀ ਕਾਰ ਵੇਖੀ ਗਈ, ਜਿਸ ਵਿਚ ਚਾਰ ਸਵਾਰਾਂ ਨੇ ਮਾਸਕ ਪਾਏ ਹੋਏ ਸਨ। ਕਾਰ ਰੁਕਦੇ ਹੀ 16 ਸਾਲ ਦਾ ਮੁੰਡੇ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪਿੱਛਾ ਕਰਕੇ ਦਬੋਚ ਲਿਆ ਗਿਆ। ਤਲਾਸ਼ੀ ਦੌਰਾਨ ਇਨ੍ਹਾਂ ਮਸ਼ਕੂਕਾਂ ਕੋਲੋਂ ਕਾਰਾਂ ਦੀਆਂ ਚਾਬੀਆਂ ਦੀ ਪ੍ਰੋਗਰਾਮਿੰਗ ਕਰਨ ਵਾਲਾ ਭਾਵ ਨਕਲੀ ਚਾਬੀ ਬਣਾਉਣ ਵਾਲਾ ਯੰਤਰ ਫੜਿਆ ਗਿਆ।

RELATED ARTICLES
POPULAR POSTS