Breaking News
Home / ਮੁੱਖ ਲੇਖ / ਸੱਭਿਆਚਾਰ ਤੇ ਲੋਕ-ਵਿਰਸੇ ਦੀ ਸਾਂਭ-ਸੰਭਾਲ ‘ ਚ ਲਾਇਬ੍ਰੇਰੀਆਂ ਦਾ ਯੋਗਦਾਨ

ਸੱਭਿਆਚਾਰ ਤੇ ਲੋਕ-ਵਿਰਸੇ ਦੀ ਸਾਂਭ-ਸੰਭਾਲ ‘ ਚ ਲਾਇਬ੍ਰੇਰੀਆਂ ਦਾ ਯੋਗਦਾਨ

ਡਾ. ਸੁਖਦੇਵ ਸਿੰਘ ਝੰਡ
ਲਾਇਬ੍ਰੇਰੀਆਂ ਗਿਆਨ ਦਾ ਭੰਡਾਰ ਹਨ ਜਿੱਥੇ ਵੱਖ-ਵੱਖ ਵਿਸ਼ਿਆਂ ਉੱਪਰ ਪੁਸਤਕਾਂ, ਰਸਾਲੇ, ਅਖ਼ਬਾਰਾਂ, ਹੱਥ-ਲਿਖਤ ਖਰੜੇ, ਆਦਿ ਵੱਡੀ ਗਿਣਤੀ ਵਿੱਚ ਉਪਲੱਭਧ ਹੁੰਦੇ ਹਨ। ਇਨ÷ ਾਂ ਸਰੋਤਾਂ ਤੋਂ ਸਾਨੂੰ ਕਈ ਕਿਸਮ ਦੀ ਜਾਣਕਾਰੀ ਮਿਲਦੀ ਹੈ। ਅੱਜਕੱਲ÷ ਤਾਂ ਛਪੀਆਂ ਹੋਈਆਂ ਪੁਸਤਕਾਂ ਤੇ ਰਸਾਲਿਆਂ ਤੋਂ ਇਲਾਵਾ ਇਹ ਜਾਣਕਾਰੀ ਡਿਜੀਟਲ ਰੂਪ ਵਿੱਚ ਸੀਡੀਆਂ, ਮਾਈਕ੍ਰੋਫ਼ਿਲਮਾਂ, ਔਫ਼-ਲਾਈਨ ਅਤੇ ਔਨ-ਲਾਈਨ ਕਈ ਰੂਪਾਂ ਵਿਚ ਵੀ ਮਿਲਦੀ ਹੈ। ਇਹ ਵੱਖਰੀ ਗੱਲ ਹੈ ਕਿ ਵਰਤਮਾਨ ਸਮੇਂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਕਾਰਨ ਹੁਣ ਲਾਇਬ੍ਰੇਰੀਆਂ ਵਿੱਚ ਪ੍ਰਿੰਟ ਰੂਪ ਵਿਚ ਗਿਆਨ-ਸਰੋਤਾਂ ਦੀ ਗਿਣਤੀ ਮੁਕਾਬਲਤਨ ਘੱਟਦੀ ਜਾ ਰਹੀ ਹੈ ਅਤੇ ਡਿਜੀਟਲ ਸਰੋਤ ਵਧੇਰੇ ਭਾਰੂ ਹੋ ਰਹੇ ਹਨ, ਪਰ ਫਿਰ ਵੀ ਲਾਇਬ੍ਰੇਰੀਆਂ ਵਿਚ ਉਪਲੱਭਧ ਪ੍ਰਿੰਟਿਡ ਸਰੋਤਾਂ (ਪੁਸਤਕਾਂ, ਰਸਾਲਿਆਂ, ਆਦਿ) ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਅੱਜ ਵੀ ਬਹੁਤ ਸਾਰੇ ਅਹਿਮ ਹੱਥ-ਲਿਖਤ ਗ੍ਰੰਥ ਅਤੇ ਖਰੜੇ ਕਈ ਲਾਇਬ੍ਰੇਰੀਆਂ ਵਿਚ ਮੌਜੂਦ ਹਨ ਜਿਨ÷ ਾਂ ਵਿਚ ਅਣਮੁੱਲਾ ਅਹਿਮ ਗਿਆਨ ਸਾਂਭਿਆ ਪਿਆ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਨੈਸ਼ਨਲ ਆਰਕਾਈਵਜ਼ ਅਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿੱਚ ਇਹ ਹੱਥ-ਲਿਖਤ ਗ੍ਰੰਥ ਸੰਭਾਲ ਕੇ ਰੱਖੇ ਗਏ ਹਨ। ਬਹੁਤ ਸਾਰੀਆਂ ਲਾਇਬ੍ਰੇਰੀਆਂ ਨੇ ਤਾਂ ਹੁਣ ਇਨ÷ ਾਂ ਨੂੰ ਮਾਈਕ੍ਰੋਫਿਲਮਾਂ ਅਤੇ ਸੀਡੀਆਂ ਵਿੱਚ ਡਿਜੀਟਲ ਸਰੂਪ ਚ ਵੀ ਸਾਂਭ ਲਿਆ ਹੈ ਤਾਂ ਜੋ ਸਮੇਂ ਦੀ ਧੂੜ ਅਤੇ ਇਸ ਦੀ ਟੇਢੀ-ਮੇਢੀ ਚਾਲ ਦੇ ਨਾਲ ਇਹ ਖ਼ਰਾਬ ਨਾ ਹੋ ਜਾਣ ਅਤੇ ਲੰਮੇਂ ਸਮੇਂ ਲਈ ਸੁਰੱਖ਼ਿਅਤ ਰਹਿ ਸਕਣ।
ਲਾਇਬ੍ਰੇਰੀਆਂ ਅਤੇ ਸਮਾਜ : ਲਾਇਬ੍ਰੇਰੀਆਂ ਪੁਰਾਤਨ ਸਮੇਂ ਤੋਂ ਗਿਆਨ ਦੇ ਸੰਚਾਰ ਦਾ ਮੁਖ ਸਾਧਨ ਰਹੀਆਂ ਹਨ। ਲਾਇਬ੍ਰੇਰੀ ਉਹ ਪਵਿੱਤਰ ਜਗ÷ ਾ ਹੈ ਜਿੱਥੇ ਮਨੁੱਖ ਅਤੇ ਸੂਚਨਾ ਦਾ ਆਪਸੀ ਸੰਵਾਦ ਹੁੰਦਾ ਹੈ। ਮਨੁੱਖ ਇੱਥੇ ਗਿਆਨ ਦੀ ਆਪਣੀ ਭੁੱਖ ਨੂੰ ਤ੍ਰਿਪਤ ਕਰਦਾ ਹੈ ਅਤੇ ਆਪਣੇ ਆਲੇ-ਦੁਆਲੇ ਦੇ ਸਮਾਜਿਕ ਤਾਣੇ-ਬਾਣੇ ਨੂੰ ਸਮਝਦਿਆਂ ਹੋਇਆਂ ਸਮਾਜਿਕ ਲੋੜਾਂ ਦੀ ਪੂਰਤੀ ਲਈ ਯਤਨਸ਼ੀਲ ਹੁੰਦਾ ਹੈ। ਲਾਇਬ੍ਰੇਰੀਆਂ ਗਿਆਨ ਦਾ ਸਮੁੰਦਰ ਹਨ ਜਿੱਥੇ ਪਾਠਕ ਤਾਰੀਆਂ ਲਾਉਂਦੇ ਹਨ ਅਤੇ ਉਨ÷ ਾਂ ਵਿੱਚੋਂ ਕਈ ਡੂੰਘੀਆਂ ਚੁੱਭੀਆਂ ਮਾਰ ਕੇ ਗਿਆਨ ਦੇ ਮੋਤੀ ਲੱਭ ਲਿਆਉਂਦੇ ਹਨ। ਇਹ ਸਮਾਜ ਦੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਦੀਆਂ ਹਨ। ਲਾਇਬ੍ਰੇਰੀ ਅਤੇ ਸਮਾਜ ਇਕ ਦੂਸਰੇ ਨਾਲ ਗੂੜ÷ ੀ ਤਰ÷ ਾਂ ਜੁੜੇ ਹੋਏ ਹਨ। ਇਹ ਸਮਾਜ ਦੀਆਂ ਗਿਆਨ ਪ੍ਰਾਪਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ। ਇਸ ਲਈ ਵਿਦਵਾਨਾਂ ਵੱਲੋਂ ਲਾਇਬ੍ਰੇਰੀ ਨੂੰ ਪ੍ਰਵਾਨਿਤ ਗਿਆਨ ਸੰਚਾਰ ਸਮਾਜਿਕ ਸੰਸਥਾ ਗਰਦਾਨਿਆ ਗਿਆ ਹੈ। ਲਾਇਬ੍ਰੇਰੀਆਂ ਪੁਸਤਕ ਰੂਪ ਵਿਚ ਇਕੱਤਰ ਹੋਏ ਗਿਆਨ ਨੂੰ ਅੱਗੇ ਪਾਠਕਾਂ ਤੱਕ ਪਹੁੰਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਹਨ। ਇਸ ਤਰ÷ ਾਂ ਲਾਇਬ੍ਰੇਰੀਆਂ ਅਤੇ ਸਮਾਜ ਦੇ ਵਿਚਕਾਰ ਇੱਕ ਗੂੜ÷ ਾ ਨਾਤਾ ਕਾਇਮ ਹੋ ਜਾਂਦਾ ਹੈ।
ਪੁਰਾਤਨ ਲਾਇਬ੍ਰੇਰੀਆਂ : ਪੁਰਾਣੇ ਸਮੇਂ ਵਿਚ ਲਾਇਬ੍ਰੇਰੀਆਂ ਪੁਸਤਕਾਂ ਅਤੇ ਹੋਰ ਪੜ÷ ਨਯੋਗ ਸਮੱਗਰੀ ਦਾ ਸਟੋਰ-ਹਾਊਸ (ਗੁਦਾਮ) ਹੁੰਦੀਆਂ ਸਨ ਅਤੇ ਲਾਇਬ੍ਰੇਰੀਅਨ ਇਨ÷ ਾਂ ਦੇ ਰਖਵਾਲੇ ਹੁੰਦੇ ਸਨ। ਉਦੋਂ ਇਹ ਆਮ ਤੌਰ ‘ ਤੇ ਰਾਜਿਆਂ-ਮਹਾਰਾਜਿਆਂ ਅਤੇ ਵੱਡੇ-ਵੱਡੇ ਅਮੀਰ ਲੋਕਾਂ ਦੀ ਨਿੱਜੀ ਜਾਇਦਾਦ ਹੁੰਦੀਆਂ ਸਨ। ਆਮ ਲੋਕਾਂ ਦੀ ਇਨ÷ ਾਂ ਤੱਕ ਕੋਈ ਪਹੁੰਚ ਨਹੀਂ ਸੀ। ਮੁਗ਼ਲ ਕਾਲ ਵਿੱਚ ਮੁਗ਼ਲ ਬਾਦਸ਼ਾਹ ਬਾਬਰ ਨੇ ਆਪਣੇ ਕਿਲ÷ ੇ ਵਿਚ ਇੰਪੀਰੀਅਲ ਲਾਇਬ੍ਰੇਰੀ ਬਣਵਾਈ ਜਿਸ ਵਿਚ ਉਸ ਨੇ ਆਪਣੇ ਬਾਪ-ਦਾਦਿਆਂ ਕੋਲੋਂ ਵਿਰਾਸਤ ਵਿੱਚ ਮਿਲੇ ਹੱਥ-ਲਿਖ਼ਤ ਖਰੜੇ ਸੁਰੱਖ਼ਿਅਤ ਰਖਵਾਏ। ਬਾਬਰ ਖ਼ੁਦ ਵੀ ਕੈਲੀਗਰਾਫ਼ੀ (ਖੁਸ਼ਖ਼ਤ) ਦਾ ਮਾਹਿਰ ਸੀ ਅਤੇ ਉਹਦੇ ਵਾਂਗ ਉਸ ਦਾ ਪੁੱਤਰ ਹਿੰਮਾਯੂ ਵੀ ਕਿਤਾਬਾਂ ਦਾ ਸ਼ੌਕੀਨ ਸੀ। ਉਸ ਦੇ ਰਾਜ ਵੇਲੇ ਆਗਰਾ ਵਿਖੇ ਇੰਪੀਰੀਅਲ ਲਾਇਬ੍ਰੇਰੀ ਨੇ ਇਸ ਦੇ ਲਾਇਬ੍ਰੇਰੀਅਨ ਲਾਲ ਬੇਗ਼ ਦੀ ਨਿਗਰਾਨੀ ਵਿਚ ਕਾਫ਼ੀ ਤਰੱਕੀ ਕੀਤੀ। ਅਬਦੁਲ ਰਹੀਮ ਗ਼ਾਜ਼ੀ ਖ਼ਾਨ-ਖਾਨਾ ਦੀ ਆਪਣੀ ਨਿੱਜੀ ਲਾਇਬ੍ਰੇਰੀ ਸੀ ਜਿੱਥੇ 95 ਮੈਂਬਰਾਂ ਦਾ ਪੱਕਾ ਸਟਾਫ਼ ਇਸ ਦੇ ਕੁਸ਼ਲ ਪ੍ਰਬੰਧ ਵਿੱਚ ਜੁੱਟਿਆ ਰਹਿੰਦਾ ਸੀ। ਲਾਇਬ੍ਰੇਰੀ ਦੇ ਪ੍ਰਬੰਧ ਦੀ ਸਮੁੱਚੀ ਜ਼ਿੰਮੇਂਵਾਰੀ ਸੰਭਾਲਣ ਵਾਲੇ ਲਾਇਬ੍ਰੇਰੀਅਨ ਨੂੰ ਉਸ ਸਮੇਂ ਕਿਤਾਬਦਾਰ ਜਾਂ ਮੁਸਹਫ਼ ਬਰਦਾਰ ਕਿਹਾ ਜਾਂਦਾ ਸੀ।
ਇਸ ਤੋਂ ਬਹੁਤ ਪਿੱਛੇ ਜੇਕਰ ਈਸਵੀ ਪੂਰਵ ਵੱਲ ਨਜ਼ਰ ਦੌੜਾਈ ਜਾਏ ਤਾਂ ਤੀਸਰੀ ਬੀ.ਸੀ. ਵਿੱਚ ਮਿਸਰ ਦੀ ਅਲੈਗਜ਼ੈਂਡਰੀਆ ਲਾਇਬ੍ਰੇਰੀ ਦੁਨੀਆਂ ਦੀ ਸੱਭ ਤੋਂ ਪੁਰਾਣੀ, ਵੱਡੀ ਅਤੇ ਮਹਾਨ ਲਾਇਬ੍ਰੇਰੀ ਮੌਜੂਦ ਸੀ। ਓਦੋਂ ਜਦੋਂ ਕਾਗਜ਼ ਅਜੋਕੇ ਰੂਪ ਵਿਚ ਨਹੀਂ ਆਇਆ ਸੀ ਤਾਂ ਇਸ ਵਿਚ ਪੜ÷ ਨ ਸਮੱਗਰੀ ਪੇਪੀਰਸ ਰੋਲ ਦੇ ਰੂਪ ਵਿਚ ਸੀ ਜਿਨ÷ ਾਂ ਦੀ ਗਿਣਤੀ ਚਾਲੀ ਹਜ਼ਾਰ ਤੋਂ ਚਾਲੀ ਲੱਖ ਦੇ ਵਿਚਕਾਰ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਮਿੱਟੀ ਦੀਆਂ ਠੀਕਰੀਆਂ ਉੱਪਰ ਲਿਖੀਆਂ ਹੋਈਆਂ ਲਿਖ਼ਤਾਂ ਵੀ ਇਸ ਲਾਇਬ੍ਰੇਰੀ ਵਿੱਚ ਮੌਜੂਦ ਸਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਹੈ ਕਿ ਕਾਗ਼ਜ਼ ਦੀ ਕਾਢ ਉਸ ਤੋਂ ਬਹੁਤ ਬਾਅਦ 105 ਈਸਵੀ ਵਿੱਚ ਹੋਈ ਅਤੇ ਇਸ ਤੋਂ ਪਹਿਲਾਂ ਵਿਦਵਾਨਾਂ ਦੁਆਰਾ ਲਿਖ਼ਤਾਂ ਉਸ ਸਮੇਂ ਪੇਪੀਰਸ ਰੁੱਖ ਦੀ ਛਿੱਲ ਉੱਪਰ ਹੀ ਕੀਤੀਆਂ ਜਾਂਦੀਆਂ ਸਨ। ਅਲੈਗਜ਼ੈਂਡਰੀਆ ਲਾਇਬ੍ਰੇਰੀ ਨੂੰ ਗਿਆਨ ਅਤੇ ਸਿੱਖਣ-ਸਿਖਾਉਣ ਦੀ ਰਾਜਧਾਨੀ ਮੰਨਿਆ ਗਿਆ ਹੈ। ਤੀਸਰੀ ਅਤੇ ਦੂਸਰੀ ਬੀ.ਸੀ. ਵਿਚ ਇੱਥੇ ਕਈ ਵਿਦਵਾਨ ਕੰਮ ਕਰਦੇ ਸਨ ਜਿਨ÷ ਾਂ ਨੇ ਮਹਾਨ ਕਵੀ ਹੋਮਰ ਦੀਆਂ ਕਵਿਤਾਵਾਂ ਨੂੰ ਇਕੱਤਰ ਕਰਕੇ ਅਜੋਕੇ ਰੂਪ ਵਿੱਚ ਲਿਆਂਦਾ। ਕੈਲੀਮੈਕਸ ਨੇ ਕਈ ਪਿਨਾਕਾ ਲਿਖੇ ਜਿਨ÷ ਾਂ ਨੂੰ ਅਜੋਕੇ ਲਾਇਬ੍ਰੇਰੀ ਕੈਟਾਲਾਗ ਦਾ ਮੁੱਢ ਸਮਝਿਆ ਜਾਂਦਾ ਹੈ। ਬਦਕਿਸਮਤੀ ਨਾਲ 45 ਬੀ.ਸੀ. ਵਿਚ ਹੋਈ ਸਿਵਲ ਵਾਰ ਦੌਰਾਨ ਇਹ ਲਾਇਬ੍ਰੇਰੀ ਜੂਲੀਅਸ ਸੀਜ਼ਰ ਅਤੇ ਉਸ ਦੇ ਸਾਥੀਆਂ ਵੱਲੋਂ ਅਗਨ-ਭੇਂਟ ਕਰ ਦਿੱਤੀ ਗਈ। ਇਸ ਬਾਰੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਦੋਂ ਇਸ ਲਾਇਬ੍ਰੇਰੀ ਦਾ ਇਸ ਅੱਗ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਸੀ ਅਤੇ ਕਿੰਨਾ ਹੋਣੋਂ ਬਚ ਗਿਆ ਸੀ। ਅਜੇ ਤੱਕ ਇਹ ਪੱਕਾ ਪਤਾ ਨਹੀਂ ਲੱਗਾ ਕਿ ਇਹ ਲਾਇਬ੍ਰੇਰੀ ਕਿਸ ਹੱਦ ਤੀਕ ਮੁੜ-ਸੁਰਜੀਤ ਹੋ ਸਕੀ ਸੀ। ਇਸ ਤੋਂ ਬਾਅਦ ਚੀਨ, ਬੈਲਜੀਅਮ, ਜਰਮਨੀ, ਆਇਰਲੈਂਡ ਅਤੇ ਭਾਰਤ ਦੇ ਸੂਬਿਆਂ ਤਾਮਿਲ ਨਾਡੂ ਅਤੇ ਬਿਹਾਰ ਵਿੱਚ ਵੀ ਵੱਖ-ਵੱਖ ਸਮੇਂ ਕਈ ਲਾਇਬ੍ਰੇਰੀਆਂ ਅਗਨ-ਭੇਂਟ ਕੀਤੀਆਂ ਗਈਆਂ।
ਲਾਇਬ੍ਰੇਰੀਆਂ ਅਤੇ ਸੱਭਿਆਚਾਰ : ਸਮਾਜ ਦੀਆਂ ਪੁਰਾਤਨ ਰਹੁ-ਰੀਤਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਸਾਂਭ-ਸੰਭਾਲ ਵਿਚ ਲਾਇਬ੍ਰੇਰੀਆਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਲੋਕਧਾਰਾ ਅਤੇ ਲੋਕ-ਵਿਰਸਾ ਬੇਸ਼ਕ ਪੀੜ÷ ੀਓ-ਪੀੜ÷ ੀ ਮੌਖਿਕ ਤੌਰ ‘ ਤੇ ਸਦੀਆਂ ਤੋਂ ਹੀ ਚੱਲੇ ਆ ਰਹੇ ਹਨ ਪਰ ਇਨ÷ ਾਂ ਦੀ ਸਹੀ ਅਰਥਾਂ ਵਿੱਚ ਸੰਭਾਲ ਲਾਇਬ੍ਰੇਰੀਆਂ ਵਿੱਚ ਹੀ ਹੁੰਦੀ ਹੈ ਜਿੱਥੇ ਇਨ÷ ਾਂ ਦੇ ਬਾਰੇ ਕਈ ਪੁਸਤਕਾਂ ਅਤੇ ਹੱਥ-ਲਿਖਤ ਗ੍ਰੰਥ ਉਪਲੱਭਧ ਹੁੰਦੇ ਹਨ ਜਿਨ÷ ਾਂ ਵਿਚ ਪੁਰਾਣੇ ਜ਼ਮਾਨੇ ਦੇ ਲੋਕਾਂ ਦੇ ਰਹਿਣ-ਸਹਿਣ, ਰੀਤੀ-ਰਿਵਾਜ, ਖਾਣ-ਪੀਣ ਦੀਆਂ ਆਦਤਾਂ ਤੇ ਵਸਤਾਂ, ਉਨ÷ ਾਂ ਦੀਆਂ ਪੁਸ਼ਾਕਾਂ, ਔਰਤਾਂ ਵੱਲੋਂ ਪਹਿਨੇ ਜਾਣ ਵਾਲੇ ਗਹਿਣਿਆਂ, ਖੇਡਾਂ, ਲੋਕ-ਗੀਤਾਂ ਅਤੇ ਮਨੋਰੰਜਨ ਦੇ ਹੋਰ ਸਾਧਨਾਂ, ਆਦਿ ਦਾ ਵਿਸਥਾਰ ਮਿਲਦਾ ਹੈ ਜੋ ਉਸ ਸਮੇਂ ਦੇ ਸਭਿਆਚਾਰ, ਲੋਕਧਾਰਾ ਅਤੇ ਲੋਕ-ਵਿਰਸੇ ਨੂੰ ਭਲੀ-ਭਾਂਤ ਦਰਸਾਉਂਦਾ ਹੈ। ਇਸ ਤੋਂ ਇਲਾਵਾ ਵਰਤਮਾਨ ਸਭਿਆਚਾਰ ਬਾਰੇ ਵੀ ਜਾਣਕਾਰੀ ਬਹੁਤ ਸਾਰੀਆਂ ਪੁਸਤਕਾਂ ਅਤੇ ਰਿਸਾਲਿਆਂ ਵਿੱਚੋਂ ਮਿਲਦੀ ਹੈ ਜੋ ਵੱਖ-ਵੱਖ ਲਾਇਬ੍ਰੇਰੀਆਂ ਵਿੱਚ ਉਪਲੱਭਧ ਹਨ।
ਸੱਭਿਆਚਾਰ ਅਤੇ ਲੋਕਧਾਰਾ : ਸਭਿਆਚਾਰ ਸਾਂਝੇ ਲੋਕ-ਸਮੂਹ ਦੇ ਵਿਸ਼ਵਾਸਾਂ, ਕਦਰਾਂ-ਕੀਮਤਾਂ ਅਤੇ ਰਹਿਣ ਸਹਿਣ, ਰੀਤੀ ਰਿਵਾਜਾਂ ਅਤੇ ਨਿੱਤ ਵਰਤੋਂ ਦੀਆਂ ਚੀਜ਼ਾਂ-ਵਸਤਾਂ ਦੇ ਇਕੱਠ ਨੂੰ ਦਰਸਾਉਂਦਾ ਹੈ। ਇਹ ਇੱਕ ਪੀੜ÷ ੀ ਤੋਂ ਦੂਸਰੀ ਤੱਕ ਪੀੜ÷ ੀਓ-ਪੀੜ÷ ੀ ਅੱਗੇ ਚੱਲਦਾ ਰਹਿੰਦਾ ਹੈ। ਸਮਾਜਿਕ ਰੀਤੀ-ਰਿਵਾਜ ਇਸ ਵਿਚ ਆਪਣੀ ਮੁੱਖ ਭੂਮਿਕਾ ਨਿਭਾਉਂਦੇ ਹਨ। ਦੂਸਰੇ ਪਾਸੇ ਲੋਕਧਾਰਾ ਕਿਸੇ ਵਿਸ਼ੇਸ ਲੋਕ-ਸਮੂਹ ਦੇ ਜੀਵਨ ਦੇ ਰਹਿਣ ਸਹਿਣ ਅਤੇ ਰੀਤੀ ਰਿਵਾਜਾਂ ਨੂੰ ਪ੍ਰਗਟ ਕਰਦਾ ਹੈ। ਇਸ ਵਿੱਚ ਉਸ ਵਿਸ਼ੇਸ਼ ਗਰੁੱਪ ਦੀਆਂ ਬਾਤਾਂ, ਕਹਾਣੀਆਂ, ਲੋਕ-ਗੀਤ, ਅਖਾਣ, ਮੁਹਾਵਰੇ, ਆਦਿ ਸੱਭ ਕੁੱਝ ਆ ਜਾਂਦਾ ਹੈ। ਇਹ ਪੁਰਾਤਨ ਸਮੇਂ ਤੋਂ ਮੌਖਿਕ ਰੂਪ ਵਿਚ ਪੀੜ÷ ੀਓ-ਪੀੜ÷ ੀ ਚੱਲਦਾ ਰਿਹਾ ਹੈ ਅਤੇ ਇਸ ਦਾ ਕੋਈ ਬਹੁਤਾ ਲਿਖਤੀ ਰਿਕਾਰਡ ਨਹੀਂ ਮਿਲਦਾ। ਲੋਕਧਾਰਾ ਵਿਗਿਆਨੀਆਂ ਨੇ ਕਈ ਅਜਿਹੇ ਲੋਕ-ਸਮੂਹਾਂ ਵਿੱਚ ਜਾ ਕੇ ਉਨ÷ ਾਂ ਦੇ ਇਨ÷ ਾਂ ਰੀਤੀ-ਰਿਵਾਜਾਂ ਦਾ ਅਧਿਐੱਨ ਕੀਤਾ ਹੈ। ਬਾਅਦ ਵਿਚ ਉਨ÷ ਾਂ ਨੇ ਉਸ ਵਿੱਚੋਂ ਕੁਝ ਕੁ ਨੂੰ ਪੁਸਤਕ ਰੂਪ ਦਿੱਤਾ ਹੈ ਅਤੇ ਉਨ÷ ਾਂ ਦੀਆਂ ਇਹ ਪੁਸਤਕਾਂ ਲਾਇਬ੍ਰੇਰੀਆਂ ਵਿੱਚ ਉਪਲੱਭਧ ਹਨ।
ਇਸ ਸਬੰਧ ਵਿੱਚ ਇੱਥੇ ਇਹ ਉਦਾਹਰਣ ਦੇਣੀ ਉਚਿਤ ਹੋਵੇਗੀ। ਉੱਘੇ ਕਹਾਣੀਕਾਰ ਕ੍ਰਿਪਾਲ ਕਜ਼ਾਕ ਨੇ ਇੱਕ ਸਾਲ ਤੋਂਂ ਵੱਧ ਸਮਾਂ ਸ਼ਿਕਲੀਗਰ ਕਬੀਲੇ ਦਾ ਅਧਿਐੱਨ ਕਰਨ ਲਈ ਉਨ÷ ਾਂ ਦੇ ਪਰਿਵਾਰਾਂ ਨਾਲ ਪੂਰੀ ਤਰ÷ ਾਂ ਘੁਲ਼-ਮਿਲ਼ ਕੇ ਗ਼ੁਜ਼ਾਰਿਆ। ਉਹ ਭੇਸ ਵਟਾ ਕੇ ਉਨ÷ ਾਂ ਵਰਗੀ ਵੇਸ਼-ਭੂਸ਼ਾ ਵਿੱਚ ਜਿੱਥੇ ਵੀ ਉਹ ਜਾਂਦੇ, ਉਨ÷ ਾਂ ਦੇ ਨਾਲ ਪਿੰਡੋਂ-ਪਿੰਡੀਂ ਫਿਰਦਾ ਰਿਹਾ। ਉਨ÷ ਾਂ ਦੇ ਨਾਲ ਲੋਹੇ ਦੇ ਬਾਟਿਆਂ ਨੂੰ ਥੱਲੇ ਲਾਉਣ ਅਤੇ ਹੋਰ ਬਰਤਨਾਂ ਦੀ ਮੁਰੰਮਤ ਦੇ ਨਿੱਕੇ-ਮੋਟੇ ਕੰਮ ਵੀ ਕਰਦਾ ਰਿਹਾ ਅਤੇ ਨਾਲ ਦੀ ਨਾਲ ਉਨ÷ ਾਂ ਦੀ ਜੀਵਨ-ਸ਼ੈਲੀ ਨੂੰ ਨੇੜਿਉਂ ਹੋ ਕੇ ਗਹੁ ਨਾਲ ਵਾਚਦਾ ਰਿਹਾ। ਉਸ ਦੇ ਵੱਲੋਂ ਕੀਤੇ ਗਏ ਇਸ ਖੋਜ- ਕਾਰਜ ਦੇ ਆਧਾਰਿਤ ਪੁਸਤਕ ਸ਼ਿਕਲੀਗਰ ਕਬੀਲੇ ਦਾ ਲੋਕਧਾਰਿਕ ਅਧਿਐੱਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਜਿਸ ਦੇ ਯੂਨੀਵਰਸਿਟੀ ਵੱਲੋਂ ਕੀਤੇ ਗਏ ਮੁਲਾਂਕਣ ਤੋਂ ਬਾਅਦ ਕੇਵਲ ਪੰਜਵੀਂ ਪਾਸ ਹੋਣ ਦੇ ਬਾਵਜੂਦ ਉਸ ਨੂੰ ਇਸ ਯੂਨੀਵਰਸਿਟੀ ਵਿਚ ਖੋਜ ਸਹਾਇਕ (ਰੀਸਰਚ ਅਸਿਸਟੈਂਟ) ਦੀ ਨੌਕਰੀ ਮਿਲ ਗਈ ਅਤੇ ਇਸ ਪੋਸਟ ਤੇ ਕੰਮ ਕਰਦਿਆਂ ਹੋਇਆਂ ਬਾਅਦ ਵਿੱਚ ਉਸ ਨੇ ਲੋਕਧਾਰਾ ਦੇ ਖ਼ੇਤਰ ਵਿੱਚ ਹੋਰ ਵੀ ਕਾਫ਼ੀ ਸ਼ਲਾਘਾਯੋਗ ਕੰਮ ਕੀਤਾ ਅਤੇ ਕਈ ਪੁਸਤਕਾਂ ਲਿਖੀਆਂ ਜਿਨ÷ ਾਂ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਗਾਡੀ ਲੋਹਾਰ ਕਬੀਲੇ ਦਾ ਸੱਭਿਆਚਾਰ , ਪੰਜਾਬੀ ਸੱਭਿਆਚਾਰ ਤੇ ਲੋਕ ਪਹਿਰਾਵਾ ਅਤੇ ਲੋਕ ਖੇਡਾਂ ਤੇ ਸੱਭਿਆਚਾਰ ਵਿਸ਼ੇਸ਼ ਤੌਰ ਤੇ ਵਰਨਣਯੋਗ ਹਨ।
ਵਿਦੇਸ਼ੀ ਪੁਸਤਕਾਂ/ ਰਿਸਾਲਿਆਂ ਵਿਚ ਸਭਿਆਚਾਰ ਬਾਰੇ ਖੋਜ ਭਰਪੂਰ ਲਿਖ਼ਤਾਂ : ਰਸੂਲ ਹਮਜ਼ਾਤੋਵ ਦੀ ਸੰਸਾਰ ਪ੍ਰਸਿੱਧ ਪੁਸਤਕ ਮੇਰਾ ਦਾਗ਼ਿਸਤਾਨ ਬਹੁਤ ਸਾਰੇ ਪੰਜਾਬੀਆਂ ਦੀ ਨਜ਼ਰ ਚੋਂ ਲੰਘੀ ਹੋਵੇਗੀ ਜੋ ਵੀ ਥੋੜ÷ ੀ-ਬਹੁਤੀ ਸਾਹਿਤਕ ਮੱਸ ਰੱਖਦੇ ਹਨ। ਇਸ ਪੁਸਤਕ ਨੂੰ ਜੇਕਰ ਰੂਸੀ ਖ਼ਿੱਤੇ ਦਾਗ਼ਿਸਤਾਨ ਦੇ ਸੱਭਿਆਚਾਰ ਦਾ ਐਨਸਾਈਕਲੋਪੀਡੀਆ ਵੀ ਕਹਿ ਲਿਆ ਜਾਵੇ ਤਾ ਕੋਈ ਅਤਿਕਥਨੀ ਨਹੀਂ ਹੋਵੇਗੀ। ਏਸੇ ਤਰਜ਼ ਤੇ ਹੀ ਗਿਆਨੀ ਗੁਰਦਿੱਤ ਸਿੰਘ ਵੱਲੋਂ ਪੁਸਤਕ ਮੇਰਾ ਪਿੰਡ ਲਿਖੀ ਗਈ ਹੈ ਜਿਸ ਦੇ ਬਾਰੇ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਨੂੰ ਪੰਜਾਬ ਦੇ ਸੱਭਿਆਚਾਰ ਦਾ ਐਨਸਾਈਕਲੋਪੀਡੀਆ ਕਰਾਰ ਦਿੱਤਾ ਜਾ ਸਕਦਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ਼ ਟੈਕਸਾਸ ਪਰੈੱਸ ਜੋ ਵੱਖ-ਵੱਖ ਵਿਸ਼ਿਆਂ ਤੇ ਹਰ ਸਾਲ ਘੱਟੋ-ਘੱਟ 90 ਪੁਸਤਕਾਂ ਛਾਪਦੀ ਹੈ ਅਤੇ ਇਸ ਦੇ ਨਾਲ ਹੀ ਇਸ ਦੇ ਵੱਲੋਂ ਵੱਖ-ਵੱਖ ਖ਼ੇਤਰਾਂ ਦੇ 11 ਖੋਜ-ਰਿਸਾਲੇ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਨੇ ਸਭਿਆਚਾਰ ਬਾਰੇ ਬਹੁ-ਮੁੱਲੀਆਂ ਪੁਸਤਕਾਂ ਲਾਇਬ੍ਰੇਰੀਜ਼ ਐਂਡ ਕਲਚਰ (1988-2006), ਇਨਫ਼ਮੇਸ਼ਨ ਐਂਡ ਕਲਚਰ (2012-2019) ਅਤੇ ਲਾਇਬ੍ਰੇਰੀਜ਼ ਐਂਡ ਦ ਕਲਚਰਲ ਰਿਕਾਰਡ (2006-2011) ਪ੍ਰਕਾਸ਼ਿਤ ਕੀਤੀਆਂ ਹਨ ਜਿਨ÷ ਾਂ ਵਿੱਚ ਸੰਸਾਰ-ਭਰ ਦੀਆਂ ਸੱਭਿਆਚਾਰਕ ਵੰਨਗੀਆਂ ਨੂੰ ਇਕੱਤਰ ਕੀਤਾ ਗਿਆ ਹੈ। ਬੀ.ਐੱਫ਼.ਆਰ. ਐੱਡਵਰਡਜ਼ ਦੀ 2005 ਵਿੱਚ ਛਪੀ ਪੁਸਤਕ ਏ ਹਿਸਟਰੀ ਆਫ਼ ਲਾਇਬ੍ਰੇਰੀਜ਼, ਪ੍ਰਿੰਟ ਕਲਚਰ ਐਂਡ ਐਬੋਰੀਜਨਲ ਪੀਪਲਜ਼ ਇਨ ਕੈਨੇਡਾ 1960 ਤੋਂ ਪਹਿਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਕੈਨੇਡੀਅਨ ਮੂਲ-ਵਾਸੀਆਂ ਦੇ ਸਭਿਆਚਾਰ ਨੂੰ ਬਾਖ਼ੂਬੀ ਦਰਸਾਉਂਦੀ ਹੈ। ਇਸ ਤੋਂ ਇਲਾਵਾ ਕਈ ਮਹੱਤਵਪੂਰਨ ਖੋਜ ਰਸਾਲਿਆਂ ਵਿੱਚ ਛਪੇ ਆਰਟੀਕਲ, ਜਿਵੇਂ ”ਰੋਲ ਆਫ਼ ਪਬਲਿਕ ਲਾਇਬ੍ਰੇਰੀਜ਼ ਇਨ ਕਲਚਰ-ਲੈੱਡ ਅਰਬਨ ਜਨਰੇਸ਼ਨ” (ਡੀ. ਸਕੌਟ-ਹੈਨਸਨ ਐਂਡ ਸੀ. ਹੈਵਨੇਗਾਰਡ ਰਸਮੁਸਨ) ਅਤੇ ”ਪਬਲਿਕ ਲਾਇਬ੍ਰੇਰੀਜ਼ ਐਜ਼ ਕਰਲਚਰ ਐਂਡ ਸੋਸ਼ਲ ਸੈਂਟਰਜ਼: ਦ ਔਰਜਿਨ ਆਫ਼ ਦ ਕਨਸੈੱਪਟ” (ਡੀ. ਡਬਲਿੳ.ੂ ਡੇਵੀਜ਼) ਇਸ ਵਿਸ਼ੇ ਉੱਪਰ ਚੋਖ਼ੀ ਰੌਸ਼ਨੀ ਪਾਉਂਦੇ ਹਨ।
***

Check Also

ਸ਼ਹੀਦੀ ਦਿਹਾੜਾ : 29 ਮਾਰਚ 1917

ਕੈਨੇਡਾ ਦੇ ਪਹਿਲੇ ਗ੍ਰੰਥੀ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਸ਼ਹਾਦਤ ਦੀ ਅਜੋਕੇ ਹਾਲਾਤ …