ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਖਿਲਾਫ਼ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਦਿੱਤੇ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਅੱਜ ਲੋਕ ਸਭਾ ‘ਚ ਭਾਰੀ ਹੰਗਾਮਾ ਹੋਇਆ। ਭਾਜਪਾ ਦੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਕਾਂਗਰਸ ਖਿਲਾਫ਼ ਮੋਰਚਾ ਖੋਲ੍ਹਿਆ। ਸਮ੍ਰਿਤੀ ਇਰਾਨੀ ਨੇ ਕਿ …
Read More »Yearly Archives: 2022
ਚੋਣਾਂ ਦੌਰਾਨ ਮੁਫਤ ਯੋਜਨਾਵਾਂ ਨੂੰ ਲੈ ਕੇ ਸੁਪਰੀਮ ਕੋਰਟ ਸਖਤ
ਕੇਂਦਰ ਸਰਕਾਰ ਨੂੰ ਰੁਖ ਸਪੱਸ਼ਟ ਕਰਨ ਲਈ ਕਿਹਾ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਚੋਣਾਂ ‘ਚ ਸਿਆਸੀ ਪਾਰਟੀਆਂ ਵਲੋਂ ਮੁਫਤ ਦੀਆਂ ਯੋਜਨਾਵਾਂ ਦੇ ਐਲਾਨਣ ‘ਤੇ ਨਾਖ਼ੁਸ਼ੀ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਸੰਬੰਧ ‘ਚ ਛੇਤੀ ਹੀ ਕੋਈ ਰਸਤਾ ਕੱਢਣ ਦੇ ਨਿਰਦੇਸ਼ ਦਿੱਤੇ। ਸੁਪਰੀਮ ਕੋਰਟ ਨੇ ਇਸ ਨੂੰ ਇਕ ਸੰਜੀਦਾ ਮਾਮਲਾ …
Read More »ਰਾਜ ਸਭਾ ਦੇ 19 ਮੈਂਬਰ ਹਫਤੇ ਦੇ ਅਖੀਰ ਤੱਕ ਮੁਅੱਤਲ
ਸਦਨ ‘ਚ ਹੰਗਾਮਾ ਕਰਨ ਕਾਰਨ ਉਪ ਸਭਾਪਤੀ ਨੇ ਕੀਤੀ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਵਿਰੋਧੀ ਧਿਰ ਦੇ 19 ਮੈਂਬਰਾਂ ਨੂੰ ਸਦਨ ਦੀ ਕਾਰਵਾਈ ‘ਚ ਵਾਰ-ਵਾਰ ਅੜਿੱਕਾ ਪਾਉਣ ‘ਤੇ ਇਸ ਹਫਤੇ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕੀਤੇ ਜਾਣ ਖਿਲਾਫ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ। …
Read More »ਲੱਦਾਖ ਸਰਹੱਦ ‘ਤੇ ਚੀਨੀ ਜਹਾਜ਼ਾਂ ਦੀ ਭੜਕਾਊ ਕਾਰਵਾਈ ਜਾਰੀ
ਤਿੰਨ-ਚਾਰ ਹਫ਼ਤਿਆਂ ਤੋਂ ਅਸਲ ਕੰਟਰੋਲ ਰੇਖਾ ਦੇ ਕਾਫੀ ਨੇੜੇ ਉਡਾਣ ਭਰ ਰਹੇ ਨੇ ਚੀਨੀ ਜਹਾਜ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਤੇ ਚੀਨ ਦਰਮਿਆਨ ਫ਼ੌਜੀ ਕਮਾਂਡਰ ਪੱਧਰ ਦੀ ਵਾਰਤਾ ਦੇ ਬਾਵਜੂਦ ਚੀਨ ਦੇ ਲੜਾਕੂ ਜਹਾਜ਼ ਪੂਰਬੀ ਲੱਦਾਖ ‘ਚ ਤਾਇਨਾਤ ਭਾਰਤੀ ਸੁਰੱਖਿਆ ਬਲਾਂ ਨੂੰ ਭੜਕਾਉਣ ਦਾ ਲਗਾਤਾਰ ਯਤਨ ਕਰ ਰਹੇ ਹਨ। ਚੀਨ …
Read More »ਸੋਨੀਆ ਗਾਂਧੀ ਨੈਸ਼ਨਲ ਹੇਰਾਲਡ ਮਾਮਲੇ ‘ਚ ਈਡੀ ਸਾਹਮਣੇ ਤੀਜੀ ਵਾਰ ਹੋਈ ਪੇਸ਼
ਈਡੀ ਨੇ ਪੁੱਛਿਆ : ਯੰਗ ਇੰਡੀਆ ਦੇ ਲੈਣ-ਦੇਣ ਸਬੰਧੀ ਕਿੰਨੀਆਂ ਮੀਟਿੰਗਾਂ ਤੁਹਾਡੇ ਘਰ ਹੋਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ : ਨੈਸ਼ਨਲ ਹੇਰਾਲਡ ਮਾਮਲੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਨੇ ਤੀਜੇ ਦਿਨ ਵੀ ਤਿੰਨ ਘੰਟੇ ਪੁੱਛਗਿੱਛ ਕੀਤੀ, ਪ੍ਰੰਤੂ ਈਡੀ ਵੱਲੋਂ ਉਨ੍ਹਾਂ ਨੂੰ ਅਗਾਮੀ ਪੁੱਛਗਿੱਛ ਲਈ ਕੋਈ ਨੋਟਿਸ ਨਹੀਂ ਦਿੱਤਾ ਗਿਆ। ਰਿਪੋਰਟ …
Read More »ਰਿਸ਼ੀ ਸੂਨਕ ਤੇ ਲਿਜ਼ ਟਰੱਸ ਵਿਚਾਲੇ ਫਸਵੀਂ ਟੱਕਰ
ਟੈਲਵਿਜ਼ਨ ਡਿਬੇਟ ਦੌਰਾਨ 47 ਫੀਸਦ ਨੇ ਟਰੱਸ ਤੇ 38 ਫੀਸਦ ਨੇ ਸੂਨਕ ਦੇ ਹੱਕ ‘ਚ ਵੋਟ ਪਾਈ ਲੰਡਨ/ਬਿਊਰੋ ਨਿਊਜ਼ : ਗੱਦੀਓਂ ਲਾਹੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਜਾਨਸ਼ੀਨ ਬਣਨ ਦੀ ਦੌੜ ਵਿੱਚ ਨਿਗਰਾਨ ਵਿਦੇਸ਼ ਮੰਤਰੀ ਲਿਜ਼ ਟਰੱਸ ਤੇ ਭਾਰਤੀ ਮੂਲ ਦੇ ਸਾਬਕਾ ਕੌਂਸਲਰ ਰਿਸ਼ੀ ਸੂਨਕ ਵਿਚਾਲੇ ਫਸਵਾਂ ਮੁਕਾਬਲਾ ਵੇਖਣ ਨੂੰ …
Read More »ਕਾਬੁਲ ਵਿੱਚ ਗੁਰਦੁਆਰੇ ਨੇੜੇ ਬੰਬ ਧਮਾਕਾ
ਜਾਨੀ ਨੁਕਸਾਨ ਤੋਂ ਰਿਹਾ ਬਚਾਅ; ਮਹੀਨਾ ਪਹਿਲਾਂ ਗੁਰਦੁਆਰੇ ‘ਤੇ ਹੋਇਆ ਸੀ ਅਤਿਵਾਦੀ ਹਮਲਾ ਕਾਬੁਲ/ਬਿਊਰੋ ਨਿਊਜ਼ : ਕਾਬੁਲ ਵਿੱਚ ਗੁਰਦੁਆਰਾ ਕਰਤੇ ਪਰਵਾਨ ਨੇੜੇ ਇਕ ਬੰਬ ਧਮਾਕਾ ਹੋਇਆ। ਇਹ ਧਮਾਕਾ ਇਸ ਪਵਿੱਤਰ ਅਸਥਾਨ ‘ਤੇ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਇਕ ਮਹੀਨੇ ਬਾਅਦ ਹੋਇਆ ਹੈ। ਇੰਡੀਅਨ ਵਰਲਡ ਫੋਰਮ ਦੇ …
Read More »ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਬਾਸਕਟਬਾਲ ਖਿਡਾਰੀਆਂ ਦੀ ਮੌਤ
ਸਾਂਨ ਫਰਾਂਸਿਸਕੋ : ਤਿੰਨ ਪੰਜਾਬੀ ਨੌਜਵਾਨਾਂ ਦੀ ਇਕ ਦਰਦਨਾਕ ਹਾਦਸੇ ‘ਚ ਹੋਈ ਮੌਤ ਨੇ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਤਿੰਨੇ ਨੌਜਵਾਨ ਹਰਪਾਲ ਸਿੰਘ ਮੁਲਤਾਨੀ (23), ਪੁਨੀਤ ਸਿੰਘ ਨਿੱਝਰ (23) ਅਤੇ ਅਮਰਜੀਤ ਸਿੰਘ ਗਿੱਲ (24) ਬਾਸਕਟਬਾਲ ਦੇ ਵਧੀਆ ਖਿਡਾਰੀ ਦੱਸੇ ਜਾ ਰਹੇ ਹਨ। ਤੜਕੇ 5 …
Read More »ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਵੱਡਾ ਸਿਆਸੀ ਝਟਕਾ
ਸੁਪਰੀਮ ਕੋਰਟ ਦੇ ਹੁਕਮ ਨਾਲ ਇਲਾਹੀ ‘ਪੰਜਾਬ’ ਦੇ ਮੁੱਖ ਮੰਤਰੀ ਬਣੇ ਇਸਲਾਮਾਬਾਦ : ਚੌਧਰੀ ਪਰਵੇਜ਼ ਇਲਾਹੀ ਨੇ ਨਾਟਕੀ ਘਟਨਾਕ੍ਰਮ ਤੋਂ ਬਾਅਦ ਬੁੱਧਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸੁਪਰੀਮ ਕੋਰਟ ਨੇ ਪਿਛਲੇ ਦਿਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਫੈਸਲੇ ਨੂੰ ਗੈਰ-ਸੰਵਿਧਾਨਕ …
Read More »ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਇੰਗਲੈਂਡ ‘ਚ ਦਿਹਾਂਤ
ਲੰਡਨ : ਇੰਗਲੈਂਡ ਦੇ ਪ੍ਰਸਿੱਧ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦਿਹਾਂਤ ਹੋ ਗਿਆ ਹੈ। ਉਹ 63 ਸਾਲਾਂ ਦੇ ਸਨ ਅਤੇ ਅਜੇ ਕੁਝ ਹਫ਼ਤੇ ਪਹਿਲਾਂ ਕੋਮਾ ਤੋਂ ਉਭਰੇ ਸਨ। ਪੰਜਾਬ ਵਿੱਚ ਜਨਮੇ ਸਫ਼ਰੀ ਬਰਮਿੰਘਮ ਰਹਿੰਦੇ ਸਨ। ਉਹ 1980 ਤੋਂ ਯੂਕੇ ਦੇ ਭੰਗੜਾ ਰੰਗਮੰਚ ਦਾ ਹਿੱਸਾ ਸਨ ਤੇ ਉਨ੍ਹਾਂ 1990 ਵਿੱਚ ਸਫ਼ਰੀ …
Read More »