Breaking News
Home / 2018 / May / 11 (page 2)

Daily Archives: May 11, 2018

ਹਰਦੇਵ ਲਾਡੀ ‘ਤੇ ਪਰਚਾ ਅਕਾਲੀ ਦਲ ਅਤੇ ‘ਆਪ’ ਦੀ ਮਿਲੀਭੁਗਤ ਨਾਲ ਹੋਇਆ : ਕੈਪਟਨ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਸ਼ਾਹਕੋਟ ਵਿਚ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਐਫਆਈਆਰ ਦਰਜ ਕਰਵਾਉਣ ਪਿੱਛੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਮਿਲੀਭੁਗਤ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਲਾਡੀ ਵਿਰੁੱਧ ਕੇਸ ਦਰਜ …

Read More »

ਮਜੀਠੀਆ ਦੇ ਪੀਏ ਦੀ ਸਿਫ਼ਾਰਸ਼ ‘ਤੇ ਪਾਕਿਸਤਾਨ ਗਈ ਸੀ ਕਿਰਨ ਬਾਲਾ

ਕਮੇਟੀ ਨੂੰ ਸੌਂਪੇ ਦਸਤਾਵੇਜ਼ਾਂ ਵਿਚ ਸਿਫਾਰਸ਼ੀ ਪੱਤਰ ਵੀ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਵਿਸਾਖੀ ਮੌਕੇ ਪਾਕਿਸਤਾਨ ਭੇਜੇ ਗਏ ਜੱਥੇ ਨਾਲ ਹੁਸ਼ਿਆਰਪੁਰ ਦੀ ਕਿਰਨ ਬਾਲਾ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪੀਏ ਦੀ ਸਿਫ਼ਾਰਸ਼ ‘ਤੇ ਗਈ ਸੀ। ਮਾਮਲੇ ਦੀ ਜਾਂਚ ਕਰ ਰਹੀ ਐੱਸਜੀਪੀਸੀ ਦੀ ਕਮੇਟੀ ਨੇ …

Read More »

ਕੋਈ ਨਹੀਂ ਬੋਲ ਰਿਹਾ ਐਸ ਐਚ ਓ ਦੇ ਖਿਲਾਫ਼

ਸ਼ਾਹਕੋਟ ਉਪ ਚੋਣ ‘ਚ ਕਾਂਗਰਸ ਦੇ ਉਮੀਦਵਾਰ ਲਾਡੀ ਦੇ ਖਿਲਾਫ਼ ਨਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਦੇ ਖਿਲਾਫ ਵੱਡੇ ਪੁਲਿਸ ਅਫ਼ਸਰ ਚਾਹੁੰਦੇ ਹੋਏ ਵੀ ਕੁਝ ਬੋਲ ਨਹੀਂ ਪਾ ਰਹੇ। ਇਥੋਂ ਤੱਕ ਕਿ ਬਾਜਵਾ ਦਾ ਅਸਤੀਫ਼ਾ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਬਲਕਿ ਉਸ ਨੂੰ …

Read More »

ਪੰਜਾਬੀ ਪਰਵਾਸ ਨਾ ਕਰਦੇ ਤਾਂ ਖੁਦਕੁਸ਼ੀਆਂ ਦੀ ਗਿਣਤੀ ਦੁੱਗਣੀ ਹੁੰਦੀ : ਪੀ. ਸਾਈਨਾਥ

ਕਾਰਲ ਮਾਰਕਸ ਦੀ ਦੋ ਸੌ ਸਾਲਾ ਵਰ੍ਹੇਗੰਢ ਨੂੰ ਸਮਰਪਿਤ ਕਰਵਾਈ ਵਿਚਾਰ-ਚਰਚਾ ਜਲੰਧਰ/ਬਿਊਰੋ ਨਿਊਜ਼ : ”ਜੇਕਰ ਪੰਜਾਬ ਵਿੱਚੋਂ ਲੋਕ ਬਾਹਰਲੇ ਮੁਲਕਾਂ ਵਿੱਚ ਪਰਵਾਸ ਨਾ ਕਰਦੇ ਤਾਂ ਇੱਥੇ ਖ਼ੁਦਕੁਸ਼ੀਆਂ ਦੀ ਗਿਣਤੀ ਹੁਣ ਨਾਲੋਂ ਦੁੱਗਣੀ ਹੋਣੀ ਸੀ।” ਇਹ ਗੱਲ ਪੱਤਰਕਾਰ ਡਾ. ਪੀ. ਸਾਈਨਾਥ ਨੇ ਇੱਥੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਾਰਲ ਮਾਰਕਸ ਦੀ …

Read More »

ਸ਼ਾਹੂਕਾਰਾਂ ਦੇ ਦਬਕਿਆਂ ਤੋਂ ਡਰਦੇ ਕਿਸਾਨ ਖੁਦਕੁਸ਼ੀ ਦੇ ਰਾਹ ਪਏ

ਜੇਠੂਕੇ : ”ਜ਼ਮੀਨਾਂ ਤਾਹੀਓਂ ਵਿਕਦੀਆਂ ਨੇ ਜਦੋਂ ਪੈਲੀ ਸਾਥ ਛੱਡ ਦੇਵੇ, ਟਿਊਬਵੈੱਲ ਪਾਣੀ ਛੱਡ ਗਿਆ ਤਾਂ ਖੇਤ ਬਰਾਨ ਹੋ ਗਏ। ਕੈਂਸਰ ਨੇ ਪਤੀ ਖੋਹ ਲਿਆ ਤੇ ਕਰਜ਼ੇ ਨੇ ਜ਼ਮੀਨਾਂ। ਜਦੋਂ ਸ਼ਾਹੂਕਾਰਾਂ ਦੇ ਦਬਕੇ ਝੱਲਣੇ ਵਿੱਤੋਂ ਬਾਹਰ ઠਹੋ ਗਏ ਤਾਂ ਪੁੱਤ ਖ਼ੁਦਕੁਸ਼ੀ ਵਾਲੇ ਰਾਹ ਤੁਰ ਗਿਆ।” ਬਜ਼ੁਰਗ ਬਲਵੀਰ ਕੌਰ ਜਦੋਂ ਆਪਣੇ …

Read More »

ਸੁਖਪਾਲ ਸਿੰਘ ਖਹਿਰਾ ਨੇ ਕਿਹਾ

ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਕੈਪਟਨ ਨੂੰ ਸ਼ਿਮਲਾ ਭੇਜੋ ਜਲੰਧਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸ਼ਾਹਕੋਟ ਜ਼ਿਮਨੀ ਚੋਣ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਕੈਪਟਨ ਨੂੰ ਪੰਜਾਬ ਤੋਂ ਬਾਹਰ ਸ਼ਿਮਲਾ ਭੇਜਣ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਸ …

Read More »

ਰੈੱਡ ਵਿੱਲੋ ਕਲੱਬ ਦੇ ਨੇਬਰਹੁੱਡ ਕਲੀਨਿੰਗ ਪ੍ਰਾਜੈਕਟ ਦਾ 7ਵਾਂ ਵਰ੍ਹਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋਂ ਸੀਨੀਅਰਜ਼ ਕਲੱਬ ਵਲੋਂ ਸ਼ੁਰੂ ਕੀਤਾ ਨੇਬਰਹੁੱਡ ਕਲੀਨੰਗ ਪ੍ਰਾਜੈਕਟ ਇਸ ਸਾਲ ਸੱਤਵੇਂ ਵਰ੍ਹੇ ਵਿੱਚ ਦਾਖਲ ਹੋ ਗਿਆ ਹੈ। ਇਸ ਕਲੱਬ ਦੇ ਸੁਹਿਰਦ ਅਤੇ ਨਿਰਸਵਾਰਥ ਵਾਲੰਟੀਅਰ ਹਰ ਸਾਲ ਮਈ ਤੋਂ ਅਕਤੂਬਰ ਤੱਕ ਵੱਖ ਵੱਖ ਗਰੁੱਪ ਬਣਾ ਕੇ ਇਲਾਕਾ ਵਾਈਜ਼ ਸਟਰੀਟਾਂ ਅਤੇ ਪਾਰਕਾਂ ਦੀ ਸਫਾਈ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵਲੋਂ ਨਿੱਜੀ ਪ੍ਰੋਜੈਕਟਸ ਦੀ ਪ੍ਰਦਰਸ਼ਨੀ ਲਗਾਈ ਗਈ

ਬਰੈਂਪਟਨ/ਬਿਊਰੋ ਨਿਊਜ਼ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਆਈ ਬੀ ਗ੍ਰੇਡ 10 ਦੇ ਵਿਦਿਆਰਥੀਆਂ ਵਲੋਂ ਨਿੱਜੀ ਪ੍ਰੋਜੈਕਟਸ ਦੀ ਪ੍ਰਦਰਸ਼ਨੀ ਲਗਾਈ ਗਈ। ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿੱਚ ਆਈ ਲ9 ਪ੍ਰੋਗਰਾਮ ਗ੍ਰੇਡ 6 ਤੋਂ 10 ਦੇ ਸਾਰੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਇਆ ਜਾਂਦਾ ਹੈ। ਇਹ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਜਰੂਰੀ ਨਿਪੁੰਨਤਾਵਾਂ, ਗੱਲ-ਬਾਤ ਦਾ …

Read More »

ਸੱਤਪਾਲ ਜੌਹਲ ਬਣੇ ਬਰੈਂਪਟਨ ਦੇ ਵਾਰਡ ਨੰਬਰ 9-10 ਤੋਂ ਸਕੂਲ-ਟਰੱਸਟੀ ਲਈ ਉਮੀਦਵਾਰ

ਬਰੈਂਪਟਨ/ਡਾ. ਝੰਡ ਬਰੈਂਪਟਨ ਸਿਟੀ ਕਾਊਂਸਲ ਲਈ 22 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਵਿਚ ਵਾਰਡ ਨੰਬਰ 9-10 ਤੋਂ ਉੱਘੇ ਪੰਜਾਬੀ ਪੱਤਰਕਾਰ ਸੱਤਪਾਲ ਜੌਹਲ ਹੁਣ ਸਕੂਲ-ਟਰੱਸਟੀ ਲਈ ਲਈ ਬਾ-ਕਾਇਦਾ ਉਮੀਦਵਾਰ ਬਣ ਗਏ ਹਨ। ਬਰੈਂਪਟਨ ਸਿਟੀ ਕਾਊਂਸਲ ਦੇ ਦਫ਼ਤਰ ਵੱਲੋਂ ਉਨ੍ਹਾਂ ਦੀ ਨਾਮੀਨੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਉਹ ਬਰੈਂਪਟਨ ਦੀ …

Read More »

ਬਰੈਂਪਟਨ ਨੌਰਥ ਤੋਂ ਮੁੜ ਚੋਣ ਲੜ ਰਹੀ ਲਿਬਰਲ ਉਮੀਦਵਾਰ ਹਰਿੰਦਰ ਮੱਲ੍ਹੀ ਵੱਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ

ਬਰੈਂਪਟਨ/ਡਾ. ਝੰਡ : ਹਰਿੰਦਰ ਮੱਲ੍ਹੀ ਜੋ ਬਰੈਂਪਟਨ ਨੌਰਥ ਤੋਂ ਐੱਮ.ਪੀ.ਪੀ. ਲਈ ਲਿਬਰਲ ਪਾਰਟੀ ਵੱਲੋਂ ਮੁੜ ਚੋਣ ਲੜ ਰਹੇ ਹਨ, ਵੱਲੋਂ ਆਪਣੇ ਚੋਣ-ਦਫ਼ਤਰ ਦਾ ਸ਼ੁਭ-ਉਦਘਾਟਨ ਕੀਤਾ ਗਿਆ। ਉਨ੍ਹਾਂ ਦਾ ਇਹ ਚੋਣ-ਦਫ਼ਤਰ 50 ਸਨੀਮੈਡੋ ਮੈਡੀਕਲ ਬਿਲਡਿੰਗ ਦੇ ਯੂਨਿਟ ਨੰਬਰ 100 ਵਿਖੇ ਸਥਿਤ ਹੈ। ਇਸ ਮੌਕੇ ਸੈਂਕੜੇ ਸਮੱਰਥਕਾਂ, ਸ਼ੁਭ-ਚਿੰਤਕਾਂ, ਵਾਲੰਟੀਅਰਾਂ ਅਤੇ ਪਾਰਟੀ ਨੇਤਾਵਾਂ …

Read More »