Breaking News
Home / ਹਫ਼ਤਾਵਾਰੀ ਫੇਰੀ (page 30)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਦੂਜੀ ਵੀਡੀਓ ਵੀ ਆਈ ਸਾਹਮਣੇ

ਅੰਮ੍ਰਿਤਪਾਲ ਸਿੰਘ ਦੀ ਦੂਜੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਸੱਚਮੁੱਚ ਚੜ੍ਹਦੀਕਲਾ ਵਿਚ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਹਾਂ ਅਤੇ ਉਨ੍ਹਾਂ ਜਥੇਦਾਰ ਸਾਹਿਬਾਨ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਮੁੜ ਪੁਰਜ਼ੋਰ ਅਪੀਲ ਕੀਤੀ …

Read More »

ਜਸਟਿਨ ਟਰੂਡੋ ਸਰਕਾਰ ਵੱਲੋਂ 14 ਹਜ਼ਾਰ ਪਰਵਾਸੀਆਂ ਨੂੰ PR ਲਈ ਸੱਦਾ ਪੱਤਰ

ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਪੱਕੇ ਵਸਨੀਕਾਂ ਦੇ ਸਵਾਗਤ ਲਈ ਪੂਰੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਨੇ 10 ਦਿਨਾਂ ਵਿਚ ਹੀ ਦੋ ਐਕਸਪ੍ਰੈੱਸ ਐਂਟਰੀ ਡਰਾਅ ਕੱਢੇ ਹਨ, ਜਿਸ ਰਾਹੀਂ 14 ਹਜ਼ਾਰ ਪਰਵਾਸੀਆਂ ਨੂੰ ਪੀਆਰ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ …

Read More »

ਖਟਕੜ ਕਲਾਂ ‘ਚ ਭਗਤ ਸਿੰਘ ਦੀ ਤਸਵੀਰ ਹਟਾਈ ਭਗਵੰਤ ਮਾਨ ਦੀ ਲਗਾਈ

ਫਿਰ ਗਲਤੀ ਦਰੁਸਤ ਕੀਤੀ ‘ਆਪ’ ਸਰਕਾਰ ਨੇ ਪਰ ਤਿੰਨ ਨੌਜਵਾਨ ਕੀਤੇ ਗ੍ਰਿਫ਼ਤਾਰ ਨਵਾਂਸ਼ਹਿਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂਅ ਵਰਤ ਕੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀਆਂ ਤਸਵੀਰਾਂ ਲਗਾਉਣ ਦਾ ਐਨਾ ਚਸਕਾ ਪਿਆ ਹੈ ਕਿ ਸ਼ਹੀਦ ਭਗਤ ਸਿੰਘ ਦੇ ਹੀ ਜੱਦੀ ਪਿੰਡ …

Read More »

ਜੈ ਜਵਾਨ : ਇਕ ਅਪ੍ਰੈਲ ਤੋਂ ਸਾਰੇ ਯੂਨਿਟਾਂ ਵਿਚ ਸ਼ੁਰੂਆਤ, ਹੁਣ ਥਾਲੀ ਵਿਚ ਮੋਟੇ ਅਨਾਜ ਦੀ ਮਾਤਰਾ 25 ਫੀਸਦੀ ਰਹੇਗੀ

50 ਸਾਲ ਬਾਅਦ ਬਦਲੇਗੀ ਭਾਰਤੀ ਫੌਜ ਦੀ ਡਾਈਟ ਫੌਜੀ ਜਵਾਨ ਖਾਣਗੇ ਮੋਟਾ ਅਨਾਜ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਦੇ ਖਾਣੇ ਦੀ ਥਾਲੀ ਵਿਚ ਕਰੀਬ 50 ਸਾਲਾਂ ਬਾਅਦ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਕ ਅਪ੍ਰੈਲ ਤੋਂ ਸਾਰੇ ਯੂਨਿਟ ਵਿਚ ਜਵਾਨਾਂ ਅਤੇ ਅਫਸਰਾਂ ਦੀ ਡਾਈਟ ਦਾ 25 ਫੀਸਦੀ ਹਿੱਸਾ ਮੋਟੇ …

Read More »

ਅੰਮ੍ਰਿਤਪਾਲ ਗ੍ਰਿਫਤਾਰ ਜਾਂ ਫਰਾਰ

ਪੁਲਿਸ ਦਾ ਦਾਅਵਾ : ਅੰਮ੍ਰਿਤਪਾਲ ਪੰਜਾਬ ਤੋਂ ਨਿਕਲ ਹਰਿਆਣਾ ਤੇ ਹੁਣ ਹਰਿਆਣਾ ਤੋਂ ਅਗਾਂਹ ਗਿਆ ਅੰਮ੍ਰਿਤਪਾਲ ਦੇ ਸਮਰਥਕਾਂ ਦਾ ਮੰਨਣਾ : ਕਿ ਪੁਲਿਸ ਘੜ੍ਹ ਰਹੀ ਹੈ ਕਹਾਣੀ, ਪਰ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫ਼ਤ ‘ਚ ਚੰਡੀਗੜ੍ਹ : ਹਫਤਾ ਬੀਤਣ ਨੂੰ ਆਇਆ ਹੈ ਪਰ ਅਜੇ ਤੱਕ ਵੀ ਇਹ ਸਾਫ਼ ਨਹੀਂ ਹੋ ਸਕਿਆ ਕਿ …

Read More »

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਕੈਨੇਡਾ ਦੌਰੇ ‘ਤੇ

ਟੋਰਾਂਟੋ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਵੀਰਵਾਰ ਸ਼ਾਮ ਨੂੰ ਕੈਨੇਡਾ ਦੀ ਆਪਣੀ ਉਤਸੁਕਤਾ ਨਾਲ ਉਡੀਕੀ ਜਾ ਰਹੀ ਸਰਕਾਰੀ ਯਾਤਰਾ ਦੀ ਸ਼ੁਰੂਆਤ ਕਰਨਗੇ। ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਸਮੇਂ ਦੌਰਾਨ, ਬਿਡੇਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਕਰਨ ਅਤੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਭਾਸ਼ਣ ਦੇਣ ਵਾਲੇ ਹਨ। ਇਸ ਤੋਂ ਇਲਾਵਾ …

Read More »

ਕੈਨੇਡਾ ਦੇਵੇਗਾ ਯੂਕਰੇਨੀਆਂ ਨੂੰ ਐਮਰਜੈਂਸੀ ਵੀਜ਼ਾ : ਫਰੇਜ਼ਰ

ਓਟਵਾ/ਬਿਊਰੋ ਨਿਊਜ਼ : ਪਿਛਲੇ ਸਾਲ ਯੂਕਰੇਨ ਉੱਤੇ ਰੂਸ ਵੱਲੋਂ ਕੀਤੀ ਗਈ ਚੜ੍ਹਾਈ ਤੋਂ ਬਾਅਦ ਐਮਰਜੈਂਸੀ ਪ੍ਰੋਗਰਾਮ ਤਹਿਤ ਫੈਡਰਲ ਸਰਕਾਰ ਵੱਲੋਂ ਜੁਲਾਈ ਦੇ ਮੱਧ ਤੱਕ ਯੂਕਰੇਨ ਦੇ ਲੋਕਾਂ ਨੂੰ ਕੈਨੇਡਾ ਲਈ ਮੁਫਤ ਆਰਜ਼ੀ ਵੀਜ਼ਾ ਲਈ ਅਪਲਾਈ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਮੰਤਰੀ ਸੌਨ ਫਰੇਜ਼ਰ ਨੇ ਐਲਾਨ ਕਰਦਿਆਂ ਆਖਿਆ ਕਿ ਕੈਨੇਡਾ …

Read More »

ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ‘ਚ ਦੋ ਸਾਲ ਦੀ ਸਜ਼ਾ

ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਗੁਜਰਾਤ ਦੀ ਸੂਰਤ ਅਦਾਲਤ ਨੇ ਆਰੋਪੀ ਕਰਾਰ ਦਿੱਤਾ ਹੈ ਅਤੇ ਨਾਲ ਹੀ ਦੋ ਸਾਲ ਦੀ ਸਜ਼ਾ ਵੀ ਸੁਣਾ ਦਿੱਤੀ। ‘ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੁੰਦਾ ਹੈ’ ਵਾਲੇ ਬਿਆਨ ਨਾਲ ਜੁੜੇ ਮਾਣਹਾਨੀ ਕੇਸ ਵਿਚ ਰਾਹੁਲ ਗਾਂਧੀ ਨੂੰ ਅਦਾਲਤ ਨੇ …

Read More »

23 ਮਾਰਚ ਸ਼ਹੀਦੀ ਦਿਹਾੜਾ

76 ਸਾਲਾਂ ‘ਚ ਨਹੀਂ ਬਣੇ ਭਗਤ ਸਿੰਘ ਅਤੇ ਸੁਖਦੇਵ ਦੇ ਅਜਾਇਬ ਘਰ ਪੰਜਾਬ ਦੇ ਸ਼ਹੀਦ ਸਪੂਤ ਸੁਖਦੇਵ ਦੇ ਘਰ ਤੱਕ ਵੀ ਨਹੀਂ ਜਾ ਸਕੇ ਪੰਜਾਬ ਦੇ ਪਿਛਲੇ 6 ਮੁੱਖ ਮੰਤਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਥਾਪਰ ਦਾ ਵੀਰਵਾਰ 23 ਮਾਰਚ ਨੂੰ ਸ਼ਹੀਦੀ ਦਿਨ ਸੀ। ਸ਼ਹੀਦ ਸੁਖਦੇਵ ਥਾਪਰ ਦੇ ਜਨਮ …

Read More »

ਪਰਵਾਸੀ ਨਾਮਾ

ਭਗਤ ਸਿੰਹਾਂ ਜਿਹੜੇ ਸੁਪਨਿਆਂ ਖ਼ਾਤਿਰ ਫਾਂਸੀਂ ਤੇ ਤੂੰ ਚੜ੍ਹਿਆ ਸੀ, ਬਹੁਤੇ ਤੇਰੇ ਖ਼ੁਆਬ ਹੋਏ ਨਹੀਂ ਪੂਰੇ ਭਗਤ ਸਿੰਹਾਂ। ਲੁੱਟ ਵੀ ਉਹੀਓ, ਕੁੱਟ ਵੀ ਉਹੀਓ, ਬਾਹਲਾ ਫਰਕ ਨਹੀਂ, ਗੋਰਿਆਂ ਦੀ ਥਾਂ ਹੁਕਮ ਚਲਾਉਂਦੇ ਭੂਰੇ ਭਗਤ ਸਿੰਹਾਂ। ਵੋਟਾਂ ਵੇਲੇ ਲੀਡਰ ਅੰਬ ਦੁਸਹਿਰੀ ਬਣ ਜਾਂਦੇ, ਫਿਰ ਹੋ ਜਾਣ ਕੌੜੇ ਤੁੰਮੇ ਜਿਵੇਂ ਧਤੂਰੇ ਭਗਤ …

Read More »