ਬਠਿੰਡਾ/ਬਿਊਰੋ ਨਿਊਜ਼ ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਨੇ ਇਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਬਠਿੰਡਾ ਅਤੇ ਮਾਨਸਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਬਦਲੇ ਵਿੱਚ ਅਕਾਲੀ ਉਮੀਦਵਾਰਾਂ ਨੇ ਅਕਾਲ ਤਖ਼ਤ ਸਾਹਿਬ …
Read More »ਅਮਰੀਕਾ ਨੇ ਦਿੱਤਾ ਭਾਰਤ ਨੂੰ ਝਟਕਾ ਐਚ-1 ਬੀ ਵੀਜ਼ਾ ‘ਤੇ ਹੁਣ ਸਖਤ ਸ਼ਰਤਾਂ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਪ੍ਰਤੀਨਿਧ ਸਭਾ ਵਿਚ ਐਚ 1ਬੀ ਸੁਧਾਰ ਸਮੇਤ ਹੋਰਨਾਂ ਮੁੱਦਿਆਂ ‘ਤੇ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੀ ਘੱਟੋ-ਘੱਟ ਤਨਖਾਹ ਮੌਜੂਦਾ ਤੋਂ ਦੋ ਗੁਣਾ ਕਰਨ ਦੀ ਮੰਗ ਕੀਤੀ ਗਈ ਹੈ। ਇਸ ਬਿੱਲ ਦੇ ਪਾਸ ਹੋਣ ‘ਤੇ ਅਮਰੀਕੀ ਕਰਮਚਾਰੀਆਂ ਦੀ ਥਾਂ ਵਿਦੇਸ਼ੀਆਂ ਨੂੰ ਕੰਮ ‘ਤੇ …
Read More »ਆਟਾ-ਦਾਲ ਸਕੀਮ ‘ਚ ਹਾਈਕੋਰਟ ਨੂੰ ਲੱਭੇ ਕੋਕੜੂ
ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਬਾਦਲ ਸਰਕਾਰ ਨੂੰ ਉਦੋਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਈਏਐਸ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਤੇ ਬਠਿੰਡਾ ਦੇ ਖੁਰਾਕ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋਂ ਨੂੰ ਆਟਾ-ਦਾਲ ਸਕੀਮ ਸਬੰਧੀ ਕੇਸ ਵਿੱਚ ਅਦਾਲਤ ਦੀ ਹੱਤਕ ਦਾ ਦੋਸ਼ੀ …
Read More »ਕੁੰਢੀਆਂ ਦੇ ਸਿੰਙ ਫਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ
ਲੀਡਰਾਂ ਦੇ ਫੁੱਲੇ ਸਾਹ, ਪੰਜਾਬ ਦੀ ਸੱਤਾ ਦਾ ਫੈਸਲਾ ਹੁਣ ਪੰਜਾਬੀਆਂ ਦੇ ਹੱਥ ਚੰਡੀਗੜ੍ਹ/ ਦੀਪਕ ਸ਼ਰਮਾ ”ਕੁੰਢੀਆਂ ਦੇ ਸਿੰਙ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ” ਇਹ ਪੰਜਾਬੀ ਅਖਾਣ ਪੰਜਾਬ ਦੇ ਮੌਜੂਦਾ ਸਿਆਸੀ ਦ੍ਰਿਸ਼ ‘ਤੇ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਵੋਟਾਂ ਪੈਣ ਲਈ ਤਿਆਰ ਹਨ। ਲੀਡਰਾਂ ਨੇ ਹਰ ਦਾਅ ਖੇਡ ਲਿਆ …
Read More »‘ਉੜਤਾ ਪੰਜਾਬ’ ਅਕਾਲੀ ਦਲ ਦੇ ਮੈਨੀਫੈਸਟੋ ‘ਤੇ ਆ ਬੈਠਿਆ
‘ਉੜਤਾ ਪੰਜਾਬ’ ਫਿਲਮ ਨਾਲ ਪੂਰੇ ਦੇਸ਼ ਵਿਚ ਚਰਚਾ ਸ਼ੁਰੂ ਹੋ ਗਈ ਕਿ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਹੈ। ਜਵਾਬ ਵਿਚ ਇਲੈਕਟ੍ਰੋਨਿਕ ਮੀਡੀਆ ਰਾਹੀਂ ਕੰਪੇਨ ਚਲਾਈ ਗਈ ਕਿ ਪੰਜਾਬ ਵਿਚ ਨਸ਼ਾ ਨਹੀਂ ਹੈ। ਸਰਕਾਰ ਦੇ ਮੰਤਰੀ ਹਰ ਮੰਚ ‘ਤੇ ਇਹ ਗੱਲ ਦੁਹਰਾਉਂਦੇ ਰਹੇ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। …
Read More »ਬਰਫੀਲੇ ਤੂਫਾਨ ਦੀ ਚਪੇਟ ‘ਚ ਆਉਣ ਨਾਲ 11 ਜਵਾਨ ਸ਼ਹੀਦ
ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਬਰਫ਼ ਦਾ ਪਹਾੜ ਆਰਮੀ ਦੀ ਪੋਸਟ ‘ਤੇ ਆ ਡਿੱਗਿਆ ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਵਿਚ ਬੁੱਧਵਾਰ ਨੂੰ ਆਏ ਬਰਫੀਲੇ ਤੂਫਾਨ ਦੀ ਚਪੇਟ ਵਿਚ ਆਉਣ ਕਾਰਨ 11 ਭਾਰਤੀ ਜਵਾਨ ਸ਼ਹੀਦ ਹੋ ਗਏ। ਇਕੋ ਦਿਨ ਵਿਚ ਤਿੰਨ ਐਵਲਾਂਚ ਆਏ ਜਿਸ ਵਿਚ ਆਰਮੀ ਦਾ ਇਕ ਮੇਜਰ ਰੈਂਕ ਦਾ ਅਧਿਕਾਰੀ, …
Read More »ਬੁਰਜ਼ ਖਲੀਫ਼ਾ ਨੂੰ ਚੜ੍ਹਿਆ ਭਾਰਤੀ ਤਿਰੰਗੇ ਦਾ ਰੰਗ
ਭਾਰਤ ਦੇ 68ਵੇਂ ਗਣਤੰਤਰ ਦਿਵਸ ਮੌਕੇ ਦੁਨੀਆ ਦੀ ਸਭ ਤੋਂ ਉਚੀ ਇਮਾਰਤ ਬੁਰਜ਼ ਖਲੀਫ਼ਾ ਵੀ ਤਿਰੰਗੇ ਦੇ ਰੰਗ ਵਿਚ ਰੰਗਿਆ ਹੋਇਆ ਜਗਮਗਾਉਂਦਾ ਹੋਇਆ ਨਜ਼ਰ ਆਇਆ। ਦੁਬਈ ਸਥਿਤ ਬੁਰਜ਼ ਖਲੀਫ਼ਾ ਦੀ ਉਚਾਈ 823 ਮੀਟਰ ਹੈ।
Read More »ਕਾਲੀ ਵੇਈਂ ਨੂੰ ਨਵਾਂ ਜੀਵਨ ਦੇਣ ਵਾਲੇ ਸੰਤ ਸੀਚੇਵਾਲ ਨੂੰ ਪਦਮਸ੍ਰੀ
7 ਨੂੰ ਪਦਮ ਵਿਭੂਸ਼ਣ, 7 ਨੂੰ ਪਦਮ ਭੂਸ਼ਣ ਤੇ 75 ਨੂੰ ਪਦਮਸ੍ਰੀ ਕੋਹਲੀ, ਕੈਲਾਸ਼ ਖੇਰ,ਦੀਪਾ ਮਲਿਕ ਤੇ ਸਾਖਸ਼ੀ ਨੂੰ ਵੀ ਪਦਮਸ੍ਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਲੀ ਵੇਈਂ ਨੂੰ ਕਾਰ ਸੇਵਾ ਰਾਹੀਂ ਨਵਾਂ ਜਨਮ ਦੇਣ ਵਾਲੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਹੁਰਾਂ ਨੂੰ ਪਦਮਸ੍ਰੀ ਸਨਮਾਨ ਮਿਲਿਆ। ਕੇਂਦਰ ਸਰਕਾਰ ਨੇ ਪਦਮ ਪੁਰਸਕਾਰਾਂ …
Read More »ਪੰਜਾਬ ਦੇ ਚੋਣ ਦੰਗਲ ‘ਚ 1146 ਉਮੀਦਵਾਰ ਡਟੇ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਲਈ 1146 ਉਮੀਦਵਾਰ ਆਪਣੇ ਸਿਆਸੀ ਭਵਿੱਖ ਨੂੰ ਅਜ਼ਮਾਉਣਗੇ। ਨਾਮਜ਼ਦਗੀਆਂ ਵਾਪਸ ਲੈਣ ਦੇ ਅੰਤਮ ਦਿਨ 114 ਉਮੀਦਵਾਰਾਂ ਨੇ ਨਾਮ ਵਾਪਸ ਲਏ। ਕਾਗਜ਼-ਪੱਤਰ ਵਾਪਸ ਲੈਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਹੁਣ ਸਮੁੱਚੀ ਸਿਆਸੀ ਜੰਗ ‘ਚੋਣ ਮੈਦਾਨ’ ਵਿੱਚ ਤਬਦੀਲ ਹੋ ਗਈ ਹੈ। ਸਾਲ 2012 ਵਿਚ ਹੋਈਆਂ …
Read More »ਡੋਨਾਲਡ ਟਰੰਪ ਨੇ ਸੰਭਾਲਿਆ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ
ਵਾਸ਼ਿੰਗਟਨ : ਅਰਬਪਤੀ ਕਾਰੋਬਾਰੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ। ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਅਹੁਦੇ ਲਈ ਚੁਣੇ ਗਏ ਹਨ। ਉਨ੍ਹਾਂ ਦੇ ਹਲਫ਼ਦਾਰੀ ਸਮਾਗਮ ਸਬੰਧੀ ਜਸ਼ਨ ਪਿਛਲੇ ਦਿਨਾਂ ਤੋਂ ਹੀ ਜਾਰੀ ਸਨ, ਜਦੋਂਕਿ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਚੁਣੇ ਜਾਣ …
Read More »