Breaking News
Home / ਨਜ਼ਰੀਆ (page 52)

ਨਜ਼ਰੀਆ

ਨਜ਼ਰੀਆ

ਪੁਨਰ ਜਨਮ ਜਾਂ ਮਾਨਸਿਕ ਰੋਗ

ਮੇਘ ਰਾਜ ਮਿੱਤਰ ਅੱਜ-ਕੱਲ੍ਹ ਟੈਲੀਵਿਜ਼ਨ ਚੈਨਲਾਂ ਅਤੇ ਕੁਝ ਅਖ਼ਬਾਰਾਂ ਵਿੱਚ ਪੁਨਰ-ਜਨਮ ਦੀਆਂ ਘਟਨਾਵਾਂ ਤੇ ਖ਼ਬਰਾਂ ਚਰਚਾ ਵਿਚ ਰਹਿੰਦੀਆਂ ਹਨ, ਜਿਹੜੀਆਂ ਸਾਧਾਰਨ ਲੋਕਾਂ ਨੂੰ ਭੰਬਲ-ਭੂਸਿਆਂ ਵਿੱਚ ਪਾ ਰਹੀਆਂ ਹਨ। ਪੁਨਰ-ਜਨਮ ਬਾਰੇ ਸਮਝਣ ਤੋਂ ਪਹਿਲਾਂ ਸਾਨੂੰ ਸਾਡੇ ਦਿਮਾਗਾਂ ਵਿਚ ਉਪਜਦੇ ਖ਼ਿਆਲਾਂ ਬਾਰੇ ਸਮਝਣਾ ਚਾਹੀਦਾ ਹੈ। ਸਾਡਾ ਦਿਮਾਗ ਸਰੀਰ ਦੀ ਅਜਿਹੀ ਪ੍ਰਣਾਲੀ ਹੈ …

Read More »

ਸੁਪਨੇ ਦੀ ਸੱਚਾਈ ਜਾਂ ਮਿਥਿਹਾਸ

ਹਰਦੇਵ ਸਿੰਘ ਧਾਲੀਵਾਲ ਮੇਰੀ 34 ਸਾਲ ਪੁਲਿਸ ਦੀ ਨੌਕਰੀ ਹੈ। 24 ਸਾਲ ਐਗਜੈਕਟਿਵ ਦੀ ਸਰਗਰਮ ਸਰਵਿਸ ਹੈ। 10 ਸਾਲ ਵਿੱਚ ਟਰੇਨਿੰਗ, ਲੰਬੀ ਛੁੱਟੀ, ਵਿਜੀਲੈਂਸ ਤੇ ਆਈ.ਆਰ.ਬੀ. ਦੀ ਸਰਵਿਸ ਹੈ। 1992 ਵਿੱਚ ਐਸ.ਪੀ. ਹੈਡ ਕੁਆਟਰ ਨਵੇਂ ਜ਼ਿਲ੍ਹੇ ਵਿੱਚ ਸੀ। ਮੇਰੇ ਐਸ.ਐਸ.ਪੀ.ਨੂੰ ਇੱਕ ਕਾਂਗਰਸੀ ਮੈਂਬਰ ਨੇ ਭੁਲੇਖਾ ਪਾ ਦਿੱਤਾ ਕਿ ਮੇਰੀ ਬਹੁਤ …

Read More »

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਫਰਵਰੀ ਦਾ ਮਹੀਨਾ

ਕੀ ਅਸੀਂ ਆਪਣੀ ਮਾਂ ਬੋਲੀ ਪ੍ਰਤੀ ਸੰਜੀਦਾ ਹਾਂ : ਸਤਨਾਮ ਸਿੰਘ ਚਾਹਲ ਫਰਵਰੀ ਦਾ ਮਹੀਨਾ ਹਰ ਸਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੁੰਦਾ ਹੈ। ਇਸੇ ਮਹੀਨੇ ਹੀ ਅਸੀਂ 21 ਫਰਵਰੀ ਨੂੰ ਦੇਸ਼ ਵਿਦੇਸ਼ ਅੰਦਰ ਪੰਜਾਬੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਜਲਸੇ, ਜਲੂਸ, ਧਰਨੇ ਤੇ ਸੈਮੀਨਾਰ ਆਦਿ ਕਰਕੇ ਆਪਣਾ ਫਰਜ …

Read More »

ਭਾਰਤੀ ਗਣਤੰਤਰ ਦੇ ਬਿਖੜੇ ਪੈਂਡੇ

ਗੁਰਮੀਤ ਸਿੰਘ ਪਲਾਹੀ ਅੰਗਰੇਜ਼ ਹੁਕਮਰਾਨਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੇ 894 ਦਿਨਾਂ ਬਾਅਦ 26 ਜਨਵਰੀ 1950 ਨੂੰ ਡਾਕਟਰ ਰਜਿੰਦਰ ਪ੍ਰਸ਼ਾਦ ਵੱਲੋਂ 21 ਗੰਨਾਂ ਦੀ ਸਲਾਮੀ ਲੈਣ ਪਿੱਛੋਂ ਭਾਰਤ ਦਾ ਆਪਣਾ ਝੰਡਾ ਲਹਿਰਾਇਆ ਗਿਆ। ਦੇਸ਼ ਦੇ ਲੋਕਾਂ ਲਈ ਇਹ ਖ਼ੁਸ਼ੀ ਦਾ ਮੌਕਾ ਸੀ। ਇਹ ਭਾਰਤੀ ਗਣਤੰਤਰ ਦਾ ਜਨਮ ਸੀ। ਇਸ …

Read More »

ਇੰਝ ਬਣੀ ਪੰਜਾਬ ਵਿਚ ਸਰੀਰ ਦਾਨ ਦੀ ਲਹਿਰ

ਮੇਘ ਰਾਜ ਮਿੱਤਰ 18 ਸਤੰਬਰ 2006 ਨੂੰ ਜਦੋਂ ਧਰਤੀ ਦੇ ਪੰਜਾਬ ਵਾਲੇ ਖਿੱਤੇ ਵਿਚ ਸੂਰਜ ਨੇ ਆਪਣੀ ਲਾਲੀ ਵਿਖੇਰਨੀ ਸ਼ੁਰੂ ਕੀਤੀ ਸੀ ਤਾਂ ਉਸੇ ਵੇਲੇ ਸਾਡੇ ਘਰ ਵਿਚ ਹਨੇਰ ਛਾ ਗਿਆ ਸੀ। ਇਸ ਦਿਨ ਮੇਰੇ ਪਿਤਾ ਜੀ 91ਵੇਂ ਸਾਲ ਦੀ ਉਮਰ ਵਿਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਮਰਨ ਤੋਂ …

Read More »

ਮੰਗਵੀਂ ਅੱਗ ਕਿਤੇ ਹੁਣ ਭਾਂਬੜ ਨਾ ਬਾਲ ਦੇਵੇ

ਦੀਪਕ ਸ਼ਰਮਾ ਚਨਾਰਥਲ ਭਾਰਤੀ ਜਨਤਾ ਪਾਰਟੀ ਵਿਚੋਂ ਰਾਜ ਸਭਾ ਦੀ ਮੈਂਬਰੀਂ ਤੋਂ ਅਸਤੀਫਾ ਦੇ ਕੇ ਪੰਜਾਬ ਦੀ ਸਿਆਸਤ ਵਿਚ ਦਾਖਲ ਹੋਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਸੰਸਦ ਦੀਆਂ ਪੌੜੀਆਂ ਉਤਰਦਿਆਂ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖਿਆ ਸੀ। ਉਹ ਸੁਪਨਾ ਆਮ ਆਦਮੀ ਪਾਰਟੀ ਨੇ ਸਿੱਧੂ ਦੀ ਆਮਦ ‘ਤੇ …

Read More »

ਬੱਬਰ ਅਕਾਲੀ ਨੰਦ ਸਿੰਘ ਘੁੜਿਆਲ

ਪ੍ਰਿੰਸੀਪਲ ਪਾਖਰ ਸਿੰਘ ਡਰੋਲੀ ਭਾਰਤ ਦੀ ਅਜ਼ਾਦੀ ਦੇ ਸਰਵੇਖਣ ਕੀਤਿਆਂ ਇਹ ਗੱਲ ਸਾਡੇ ਸਨਮੁੱਖ ਉੱਭਰ ਕੇ ਆਉਂਦੀ ਹੈ ਕਿ ਭਾਰਤ ਵਾਸੀਆਂ ਦੇ ਗਲੋਂ ਅੰਗਰੇਜ਼ੀ ਸਲਤਨਤ ਦਾ ਜੂਲਾ ਲਾਹੁਣ ਲਈ ਵੱਖ-ਵੱਖ ਲਹਿਰਾਂ ਦੌਰਾਨ ਹਜ਼ਾਰਾਂ ਸਿਰ-ਲੱਥ ਯੋਧਿਆਂ ਵਲੋਂ ਆਪਣੀ ਜਵਾਨੀ ਦੀ ਭੇਂਟਾ ਦਿੱਤੀ ਗਈ। ਬਾਕੀ ਅੰਦੋਲਨਾਂ ਵਾਂਗ ਬੱਬਰ ਅਕਾਲੀ ਲਹਿਰ ਦੇ ਰੋਲ …

Read More »

ਪਹਿਲਾਂ ਮੁਰਗੀ ਜਾਂ ਆਂਡਾ?

ਮੇਘ ਰਾਜ ਮਿੱਤਰ 1984 ਵਿਚ ਜਦੋਂ ਅਸੀਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਤੋਂ ਲੈ ਕੇ ਸਾਡੇ ਸਾਹਮਣੇ ਇਹ ਸੁਆਲ ਵਾਰ-ਵਾਰ ਆਉਂਦਾ ਰਿਹਾ ਹੈ। ਹੁਣ ਬਾਬਾ ਰਾਮ ਦੇਵ ਨੇ ਵੀ ਇਹੀ ਸੁਆਲ ਖੜ੍ਹਾ ਕੀਤਾ ਹੈ ਕਿ ਵਿਗਿਆਨਕਾਂ ਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਮੁਰਗੀ ਆਈ ਜਾਂ ਆਂਡਾ? …

Read More »

ਕੀ ਭਾਰਤੀ ਪ੍ਰੈਸ ਸਚਮੁੱਚ ਅਜ਼ਾਦ ਹੈ?

ਟ੍ਰਿਬਿਊਨ ਅਖ਼ਬਾਰ ਦੀ ਰਿਪੋਰਟਰ ਰਚਨਾ ਖਹਿਰਾ ਨੇ ਇੱਕ ਖੋਜੀ ਪੱਤਰਕਾਰ ਵਜੋਂ ਆਪਣੇ ਫਰਜ਼ ਨਿਭਾਉਂਦਿਆਂ ਤੱਥਾਂ ਅਧਾਰਤ ਖ਼ਬਰ ਲਗਾਈ ਕਿ ‘ਆਧਾਰ’ ਦੇ ਡਾਟਾ ਤੱਕ ਸੌਂਖਿਆਂ ਪਹੁੰਚਿਆ ਜਾ ਸਕਦਾ ਹੈ, ਜਿਸ ਬਾਰੇ ਸਬੰਧਤ ਅਥਾਰਿਟੀ ਯੂ.ਆਈ.ਡੀ.ਏ.ਆਈ. ਦਾਅਵਾ ਕਰਦੀ ਹੈ ਕਿ ਇਹ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰਚਨਾ ਖਹਿਰਾ ਖਿਲਾਫ਼ ਧਾਰਾ 419, 420, 468, …

Read More »

ਬਿਮਾਰਾਂ ਨੂੰ ਹੋਰ ਬਿਮਾਰ ਨਾ ਕਰੋ…!

ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਕਿਸੇ ਬਿਮਾਰ ਬੰਦੇ ਦਾ ਹਾਲ ਪੁੱਛਣਾ- ਉਸ ਨਾਲ ਹਮਦਰਦੀ ਜਤਾਉਣਾ ਹੁੰਦਾ ਹੈ। ਜਦ ਕੋਈ ਬੰਦਾ ਕਿਸੇ ਬਿਮਾਰੀ ਜਾਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦੇ ਰਿਸ਼ਤੇਦਾਰ, ਦੋਸਤ ਮਿੱਤਰ- ਉਸ ਦਾ ਪਤਾ ਲੈਣਾ ਆਪਣਾ ਫਰਜ਼ ਸਮਝਦੇ ਹਨ। ਕੁੱਝ ਹਦ ਤੱਕ ਇਸ ਦਾ ਫਾਇਦਾ ਹੁੰਦਾ ਹੈ। …

Read More »