Breaking News
Home / ਨਜ਼ਰੀਆ / ਨੈਤਿਕਤਾ; ਮਨੁੱਖ ਦੇ ਅਮਲੀ ਜੀਵਨ ਵਿਚੋਂ ਗਾਇਬ

ਨੈਤਿਕਤਾ; ਮਨੁੱਖ ਦੇ ਅਮਲੀ ਜੀਵਨ ਵਿਚੋਂ ਗਾਇਬ

ਡਾ. ਹਰਕੇਸ ਸਿੰਘ ਸਿੱਧੂ
(ਆਈ.ਏ.ਐਸ ਰਿਟਾਇਰਡ)
ਹਰ ਆਦਮੀ ਦੀ ਆਪਣਾ ਦਾ ਇੱਕ ਵਿਲੱਖਣ ਕਿਰਦਾਰ, ਸੁਭਾਅ, ਤਸੀਰ ਅਤੇ ਪਹਿਚਾਣ ਹੁੰਦੀ ? ਜਿਸ ਨੂੰ ਉਸ ਦੇ ਸਮਾਜ ਵਿਚ ਰਹਿੰਦੇ ਹੋਏ ਅਤੇ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਵੱਖਰੀઠਵਿਚਰਣ ਸ਼ੈਲੀ ਨੂੰ ਚਰਿੱਤਰ ਦਾ ਨਾਮ ਦਿੱਤਾ ਜਾਂਦਾ ਹੈ। ਇਨਸਾਨ ਦੀਆਂ ਦੂਸਰੇ ਮਨੁੱਖਾਂ ਨਾਲੋਂઠਵਖਰੀਆਂ ਵਿਸ਼ੇਸ਼ਤਾਈਆਂ ਜੋ ਉਸ ਦੀ ਵਿਲਖਣਤਾ ਵਰਨਣ ਕਰਦੀਆਂ ਹਨ, ਉਸ ਦਾ ਚਰਿੱਤਰઠਬਣ ਜਾਂਦੀਆਂ ਹਨ।
ਹਰ ਬੰਦਾ ਆਪਣੇ ਚਰਿੱਤਰ ਦਾ ਪ੍ਰਗਟਾਵਾ ਆਪਣੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹੈ।ઠਉਹ ਆਪਣੇ ਚੰਗੇ ਪੱਖਾਂ ਨੂੰ ਉਜਾਗਰ ਕਰਨ ਵਿੱਚ ਯਤਨਸ਼ੀਲ ਹੁੰਦਾ ਹੈ ਪਰ ਲੋਕ ਜੀਵਨ ਉਸ ਦੇ ਮਾੜੇ ਪੱਖ ਨੂੰ ਉਸ ਦਾ ਚਰਿੱਤਰ ਮੰਨਦੇ ਹਨ। ਜੋ ਕੁਝ ਵੀ ਤੁਸੀਂ ਲੋਕਾਂ ਤੋਂ ਛੁਪਾਉਣਾ ਚਾਹੁੰਦੇ ਹੋ ਪਰ ਲੋਕ ਫੇਰ ਵੀ ਜਾਣਦੇ ਹੋਣ, ਉਹ ਤੁਹਾਡਾ ਅਸਲੀ ਚਰਿੱਤਰ ਹੁੰਦਾ ਹੈ ।ਆਦਮੀ ਦੀਆਂ ਆਦਤਾਂ ਤੇ ਖੂਬੀਆਂ ਇਕਠੀਆਂ ਹੋ ਕੇ ਉਸ ਦਾ ਚਰਿੱਤਰ ਬਣ ਜਾਂਦੀਆਂ ਹਨ ।
ਚਰਿੱਤਰ ਦੇ ਕੁਝ ਸੁਚਾਰੂ ਗੁਣ ਤੇ ਲਛਣ ਜਿਵੇ ; ਸੱਚ ਬੋਲਣਾ, ਹਲੀਮੀ, ਪਰਉਪਕਾਰਤਾ, ਬੀਰਤਾ ਸੇਵਾ ਭਾਵ, ਨਿਰਸੁਆਰਥ ਮਨੱਖੀ ਹੱਕਾਂ ਦੀ ਰਾਖੀ, ਪੁੰਨ, ਧਰਮ, ਦਇਆਵਾਨ ਹੋਣਾ, ਆਪਣੇ ਬਚਨ ਦਾ ਪੱਕਾ, ਡਿਊਟੀ ਦਾ ਪਾਬੰਦ, ਸਫਾਈ ਪਸੰਦ, ਗਰੀਬਾਂ ਤੇ ਲੋੜਵੰਦਾਂ ਦਾ ਮੱਦਦਗਾਰ, ਦੇਸ਼ ਭਗਤੀ ਅਤੇ ਮਨੁੱਖੀ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣਾ ਆਦਿ ਉਹ ਸਾਰੇ ਗੁਣ ਜਿੰਨੇ ਵੀ ਕਿਸੇ ਇਨਸਾਨ ਵਿਚ ਹੋਣ ਉਸ ਦੇ ਚਰਿੱਤਰ ਦਾ ਮੁਲਾਂਕਣ ਕਰਨ ਸਮੇਂ ਸਹਾਈ ਹੁੰਦੇ ਹਨ। ਉਧਰ ਕੁਝ ਨਿਖੇਦਾਤਮਕ ਲੱਛਣ ਹਨ ਜਿਵੇ; ਬੰਦੇ ਦਾ ਚੋਰੀ, ਠੱਗੀ, ਬੇਈਮਾਨੀ, ਹਿੰਸਾ, ਕ੍ਰੋਧ ਲੱਚਰਤਾ, ਮਕਾਰੀ, ਭਰਿਸ਼ਟਾਚਾਰ, ਨਿੰਦਿਆ, ਚੁਗਲੀ, ਦੇਸ਼ ਧ੍ਰੋਹੀ, ਉੱਚਾ ਬੋਲਣਾ, ਆਦਿ ਸਾਰੇ ਔਗਣ ਬੰਦੇ ਦੇ ਚਰਿੱਤਰ ਦੀ ਸਮੀਖਿਆ ਕਰਨ ਵੇਲੇ ਨਕਾਰਾਤਮਿਕ ਪੱਖ ਮੰਨੇ ਜਾਂਦੇ ਹਨ। ਆਦਮੀ ਅੰਦਰ ਬਹੁਤ ਸਾਰੇ ਚੰਗੇ ਗੁਣ ਹੋਣ ਪਰ ਇੱਕ ਵੀ ਵੱਡਾ ਔਗਣ ਉਸ ਦਾ ਚਰਿੱਤਰ ਵਿਗਾੜਣ ਲਈ ਕਾਫੀ ਹੁੰਦਾ ਹੈ। ਕੁਝ ਗੁਣ ਵਕਤ ਨਾਲ ਔਗਣ ਅਤੇ ਔਗਣ ਗੁਣਾਂ ਵਿਚ ਤਬਦੀਲ ਹੋ ਜਾਂਦੇ ਹਨ। ਕਈ ਡਾਕੂ ਇਤਿਹਾਸ ਵਿੱਚ ਅਜਿਹੇ ਹੋਏ ਹਨ ਜਿਹੜੇ ਡਾਕੇ ਮਾਰਦੇ ਸੀ, ਲੁੱਟਦੇ ਸੀ ਪਰ ਧੀ ਭੈਣ ਦੇ ਸਾਂਝੀ ਸਨ। ਅਮੀਰ ਵਪਾਰੀਆਂ ਨੂੰ ਲੁੱਟਦੇ ਅਤੇ ਗਰੀਬਾਂ ਦੀ ਮਦਦ ਕਰਦੇ, ਉਹਨਾਂ ਨੇ ਜੱਗ ‘ਤੇ ਨਾਮ ਖੱਟਿਆ ਹੈ। ਜਿਵੇਂ ਜੱਗਾ ਜੱਟ, ਜਿਊਣਾ ਮੌੜ, ਸੂੱਚਾ ਸੂਰਮਾ ਆਦਿ ਇਹ ਸਾਡੇ ਇਤਹਾਸ ਦੇ ਲੋਕ ਨਾਇਕ ਹੋ ਨਿਬੜੇ ਜਿਨ੍ਹਾਂ ਦੇ ਕਿੱਸੇ ਅਤੇ ਵਾਰਾਂ ਲੋਕ ਗਾਉਂਦੇ ਨੇ ਤੇ ਮੇਲੇ ਲਗਦੇ ਨੇ । ਭਗਤ ਸਿੰਘ, ਸਰਾਭਾ, ਸੁਭਾਸ਼ ਚੰਦਰ ਬੋਸ, ਊਧਮ ਸਿੰਘ ਉਸ ਸਮੇਂ ਸਰਕਾਰ ਵਲੋਂ ਦੇਸ਼ ਧ੍ਰੋਹੀ, ਅੱਤਵਾਦੀ ਇਕਰਾਰ ਦਿੱਤੇ ਗਏ ਪਰ ਦੇਸ਼ ਅਜ਼ਾਦ ਹੋਣ ‘ਤੇ ਦੇਸ਼ ਦੇ ਹੀਰੇ ਤੇ ਸਰਬੋਤਮ ਸ਼ਹੀਦ ਮੰਨੇ ਗਏ।
ਕੁਝ ਸੰਵਿਧਾਨਕ ਰੁਤਬਿਆਂ ‘ਤੇ ਲੋਕ ਸਿਰਫ ਸੰਵਿਧਾਨ ਅਤੇ ਇਸ਼ਵਰ ਦੀ ਸਹੁੰ ਖਾ ਕੇ ਹੀ ਅਹੁਦੇ ‘ਤੇ ਬਿਰਜਮਾਨ ਹੁੰਦੇ ਨੇ ਉਨ੍ਹਾਂ ਕੋਲੋ ਉਚੀ ਨੀਅਤ ਅਤੇ ਕਿਰਦਾਰ ਦੀ ਆਸ ਰੱਖੀ ਜਾਂਦੀ ਹੈ। ਜੇਕਰ ਉਨ੍ਹਾਂ ਕੋਲੋ ਥੋੜ੍ਹੀ ਜਿਹੀ ਜਰਾ -ਮਾਤਰ ਗਲਤੀ ਹੋ ਜਾਵੇ ਤਾਂ ਉਨ੍ਹਾਂ ਦੇ ਰੁਤਬੇ ‘ਤੇ ਉਹ ਸੋਂਹਦੀਆਂ ਨਹੀ । ਉਨ੍ਹਾਂ ਨੂੰ ਨੈਤਿਤਕਾ ਦੇ ਅਧਾਰ ‘ਤੇ ਅਸਤੀਫਾ ਦੇਣਾ ਪੈਂਦਾ ਹੈ । ਉਹ ਸੋਸਾਈਟੀ ਦੇ ਰੋਲ ਮਾਡਲ ਮੰਨੇ ਜਾਂਦੇ ਹਨ ਜਿਵੇਂ ਜੱਜ, ਮੰਤਰੀ, ਉਚ ਅਧਿਕਾਰੀ, ਵਿਦਿਅਕ ਸੰਸਥਾਵਾਂ ਦੇ ਮੁਖੀ ਆਦਿ ਜੋ ਥੋੜ੍ਹੀ ਮੋਟੀ ਕਾਣਮੀਣ ਕਰਨ ਦੇ ਦੋਸ਼ੀ ਮੰਨੇ ਜਾਣ ਉਹਨਾਂ ਲਈ ਜ਼ਮਾਨਾ ਗੰਭੀਰ ਤੇ ਸਖਤ ਨੋਟਿਸ ਲੈਂਦਾ ਹੈ ਮੀਡੀਆ ਦਾ ਦਬਾਅ ਉਹਨਾਂ ਨੂੰ ਨੈਤਿਕ ਅਧਾਰ ‘ਤੇ ਅਹੁਦਾ ਛੱਡਣ ਲਈ ਮਜਬੂਰ ਕਰ ਦਿੰਦਾ ਹੈ ।
ਰਾਜਨੀਤਕ ਲੋਕਾਂ ਦਾ ਚਰਿੱਤਰ ਸਭ ਤੋਂ ਨਾਜਕ ਮੰਨਿਆ ਜਾਂਦਾ ਹੈ। ਉਹਨਾਂ ਤੋਂ ਸੌ ਫੀਸਦੀ ਨੈਤਿਕਤਾ ਦੀ ਆਸ ਰੱਖੀ ਜਾਂਦੀ ਹੈ ਕਿਉਂਕਿ ਉਹ ਰੋਲ ਮਾਡਲ ਹੁੰਦੇ ਹਨ। ਚਰਿੱਤਰ ਨਿਰਮਾਣ ਲਈ ਮਾਪੇ, ਅਧਿਆਪਕ ਦੋਸਤ ਮਿੱਤਰ, ਸੰਗਤ ਚੁਗਿਰਦਾ ਅਤੇ ਸਮਾਜ ਵਿਚ ਕੁਝ ਪ੍ਰਮੁੱਖ ਲੋਕ (ਚਾਨਣ ਮੁਨਾਰੇ) ਅਹਿਮ ਭੂਮਿਕਾ ਨਿਭਾਉਂਦੇ ਹਨ। ਕਈ ਵਾਰੀ ਇਕ ਲੜੀ ਵੀ ਢਿੱਲੀ ਰਹਿ ਜਾਵੇ ਤਾਂ ਵੀ ਚਰਿੱਤਰ ‘ਚ ਕਮੀ ਆ ਸਕਦੀ ਹੈ। ਧਾਰਮਿਕ ਆਗੂ, ਕਾਨੂੰਨ ਸਰਕਕਾਰ ਦੇ ਨਿਰਮਾਤਾ ਅਤੇ ਮਾਪੇ ਤੇ ਸਮਾਜ ਦੇ ਲੀਡਰ ਜਿਹੋ ਜਿਹੋ ਕਿਰਦਾਰ ਦੇ ਸਵਾਮੀ ਹੋਣਗੇ, ਉਹਨਾਂ ਦਾ ਪ੍ਰਭਾਵ ਆਉਣ ਵਾਲੀਆਂ ਨਸਲਾਂ ‘ਤੇ ਜ਼ਰੂਰ ਪਵੇਗਾ। ਇਹ ਤਿੰਨੇ ਪੱਖ ਨੈਤਿਕਤਾ ਨੂੰ ਪ੍ਰਭਾਵਤ ਕਰਦੇ ਹਨ। ਚਰਿੱਤਰ ਮਾਪਣ ਲਈ ਸਭ ਤੋਂ ਵੱਡਾ ਪੈਮਾਨਾ ਨੈਤਿਕਤਾ ਹੁੰਦਾ ਹੈ। ਜਿੰਨੀ ਉੱਚੀ ਆਦਮੀ ਦੀ ਨੈਤਿਕਤਾ ਹੋਵੇਗੀ ਉਨਾ ਚੰਗਾ ਤੇ ਉੱਚਾ ਦਰਜਾ ਉਸ ਨੂੰ ਸਮਾਜ ਤੇ ਸਿਸਟਮ ਵਿੱਚ ਮਿਲੇਗਾ। ਉਤਨਾ ਹੀ ਉੱਚਾ ਉਸ ਦਾ ਚਰਿੱਤਰ ਹੋਵੇਗਾ। ਨੈਤਿਕਤਾ ਚਰਿੱਤਰ ਦੀ ਮਾਂ ਮੰਨੀ ਜਾਂਦੀ ਹੈ ਕਿਉਂਕਿ ਨੈਤਿਕਤਾ ਬਗੈਰ ਚਰਿੱਤਰ ਦੀ ਹੋਂਦ ਹੀ ਨਹੀਂ ਹੁੰਦੀ । ਘਰ, ਸਕੂਲ, ਕਾਲਜ, ਕੰਮ ਕਰਨ ਦੀ ਥਾਂ, ਭਾਈਚਾਰਾ, ਨੈਤਿਕਤਾ ਦੇ ਨਿਰਮਾਣ ਦੀਆਂ ਫੈਕਟਰੀਆਂ ਕਹਿ ਸਕਦੇ ਹਾਂ। ਇੱਕ ਮੁੰਡਾ ਕਾਲਜ ਵਿਚ ਆਪਣੇ ਟੀਚਰ ਨੂੰ ਕਹਿੰਦਾ, ”ਸਰ ਮੈਨੂੰ ਚਾਲ ਚਲਣ ਦਾ ਸਰਟੀਫਿਕੇਟ ਚਾਹੀਦਾ ਹੈ। ਟੀਚਰ ਨੇ ਗੁੱਸੇ ਵਿਚ ਆ ਕੇ ਕਿਹਾ, ”ਓਏ ਗਧੇ, ਜਦ ਤੇਰਾ ਚਾਲ ਚਲਣ ਹੀ ਨਹੀਂ ਤਾਂ ਤੈਨੂੰ ਚਾਲ ਚਲਣ ਸਰਟੀਫਿਕੇਟ ਕਿਵੇਂ ਜਾਰੀ ਕਰ ਦੇਵਾਂ!” ਜਿਥੋ ਬੰਦਾ ਪੜ੍ਹਿਆ ਹੋਵੇ ਉਸ ਸੰਸਥਾ ਦੇ ਚੰਗੇ ਨੈਤਿਕ ਚਰਿੱਤਰ ਦਾ ਸਰਟੀਫਿਕੇਟ ਬਿਨਾ ਨੌਕਰੀ ਨਹੀਂ ਮਿਲਦੀ । ਇਕ ਹੋਰ ਵਿਦਿਆਰਥੀ ਪ੍ਰੋਫੈਸਰ ਨੂੰ ਕਹਿੰਦਾ, “ਸਰ, ਤੁਹਾਡੇ ਸਬਜੈਕਟ ‘ਚੋਂ ਮੇਰੇ ਲੈਕਚਰ ਘਟਣ ਕਰਕੇ ਮੇਰਾ ਰੋਲ ਨੰਬਰ ਰੋਕ ਲਿਆ ਹੈ, ਮੈਂ ਪੇਪਰ ਨਹੀਂ ਦੇ ਸਕਾਂਗਾ। ਕ੍ਰਿਪਾ ਕਰਕੇ ਮੇਰੇ ਲੈਕਚਰ ਪੂਰੇ ਕਰਦੋ ਮੇਰਾ ਸਾਲ ਬਚਜੂ।” ਮੁੰਡਾ ਸਾਰਾ ਸਾਲ ਕਾਲਜ ਵਿਚ ਸ਼ਰਾਰਤਾਂ ਕਰਦਾ ਰਿਹਾ ਸੀ। ਪ੍ਰੋਫੈਸਰ ਕਹਿੰਦਾ, ”ਤੂੰ ਪੂਰਾ ਸਾਲ ਮੇਰੀ ਕਲਾਸ ਵਿੱਚ ਸ਼ਰਾਰਤ ਕੀਤੀ ਹੈ। ਇਕ ਸ਼ਰਤ ‘ਤੇ ਮੈਂ ਤੇਰੇ ਲੈਕਚਰ ਪੂਰੇ ਕਰ ਦੇਵਾਂਗਾ ਜੇ ਤੂੰ ਇਹ ਵਾਅਦਾ ਕਰੇ ਕਿ ਅਗਲੇ ਸਾਲ ਮੇਰੀ ਕਲਾਸ ਵਿਚ ਸ਼ਰਾਰਤ ਨਹੀਂ ਕਰੇਂਗਾ?”
ਮੁੰਡੇ ਨੇ ਪ੍ਰੋਫੈਸਰ ਦੇ ਸਤਿਕਾਰ ਵਜੋ ઠਗੋਡੀਂ ਹੱਥ ਲਾਏ ਤੇ ਬੋਲਿਆ, ”ਸਰ, ਮਾਫ ਕਰਨਾ, ਮੇਰੇ ਲੈਕਚਰ ਭਾਵੇਂ ਪੂਰੇ ਨਾ ਕਰੋ ਪਰ ਮੈਂ ਝੂਠਾ ਵਾਅਦਾ ਆਪਣੇ ਟੀਚਰ ਅੱਗੇ ਨਹੀਂ ਕਰ ਸਕਦਾ। ਮੈ ਆਪਣੀ ਆਦਤ ਤੋਂ ਮਜ਼ਬੂਰ ਹਾਂ। ਮੈਥੋਂ ਸ਼ਰਾਰਤ ਕਰਨ ਤੋਂ ਨਹੀਂ ਟਲਿਆ ਜਾਣਾ।” ਪ੍ਰੋਫੈਸਰ ਦੇ ਅੱਖਾਂ ‘ਚੋਂ ਅੱਥਰੂ ਆ ਗਏ। ਉਸ ਨੇ ਮੁੰਡੇ ਨੂੰ ਥਾਪੀ ਦਿੱਤੀ ਤੇ ਕਿਹਾ, ”ਮੈਨੂੰ ਨਹੀਂ ਪਤਾ ਸੀ ਕਿ ਤੂੰ ਐਨੇ ਉੱਚੇ ਕਿਰਧਾਰ ਦਾ ਮਾਲਕ ਹੈ, ਤੇਰੀ ਨੈਤਿਕਤਾ ਐਨੀ ਉੱਚੀ ਹੈ। ਜਾਹ ਤੇਰੇ ਲੈਕਚਰ ਵੀ ਪੂਰੇ ਕਰ ਦਿੰਨਾਂ ਵਾ ਤੇ ਤੂੰ ਸ਼ਰਾਰਤ ਵੀ ਕਰਦਾ ਰਹੀਂ।” ਅਗਲੇ ਸਾਲ ਮੁੰਡੇ ਨੇ ਸ਼ਰਾਰਤ ਵੀ ਨਹੀਂ ਕੀਤੀ ਤੇ ਪਾਸ ਵੀ ਵਧੀਆ ਨੰਬਰ ਲੈ ਕੇ ਹੋ ਗਿਆ। ਇਹ ਹੈ ਬੰਦੇ ਦੇ ਚਰਿੱਤਰ ਤੇ ਕਿਰਦਾਰ ਦੀ ਗੱਲ ਕੁੱਝ ਅਹੁਦਿਆਂ ਰੁਤਬਿਆਂ ਤੇ ਕਿੱਤਿਆਂ (ਪੇਸ਼ਿਆਂ) ਨਾਲ ਨੈਤਿਕਤਾ ਜੁੜੀ ਹੁੰਦੀ ਹੈ ਜਿਵੇਂ ਵਕਾਲਤ, ਡਾਕਟਰੀ, ਸੰਵਿਧਾਨਕ ਰੁਤਬੇ, ਸਿਵਲ ਸਰਵਿਸ, ਜੱਜ, ਪੁਲਿਸ ਅਧਿਕਾਰੀ, ਅਕਾਉਟੈਂਟ,ਆਰਕੀਟੈਕਟ ਇੰਜੀਨਿਅਰ ਆਦਿ ਉਹਨਾਂ ਦੇ ਕਿੱਤਾਮਈ ਨੈਤਿਕਤਾ ਦੇ ਕੁਝ ਕਰਨਯੋਗ ਤੇ ਕੁਝ ਨਾ ਕਰਨ ਯੋਗ ਅਸੂਲ ਨਿਯਮ ਬਣੇ ਹੋਏ ਹੁਣ ਜਿਨ੍ਹਾਂ ਦੀ ਉਲੰਘਣਾ ਕਰਨਾ ਸਜ਼ਾ ਦਾ ਭਾਗੀ ਹੋ ਜਾਂਦਾ ਹੈ । ਜਿਹੜਾ ਗੁਨਾਹ, ਕੁਤਾਹੀ ਤੇ ਉਲਘਣਾ ਕਰਕੇ ਗਿਣਤੀ ਮਿਣਤੀ ‘ਚ ਨਾ ਆਏ ਤਾਂ ਕਹਿੰਦੇ ਹਨ ਕਿ ਸਿਵਲ ਸਰਵੈਂਟ ਅਜਿਹਾ ਕੰਮ ਨਾ ਕਰੇ ਜੋ ਉਸ ਦੇ ਰੁਤਬੇ ਨੂੰ ਸੋਂਹਦਾ ਨਹੀ । ਨੈਤਿਕਤਾ ਦੀ ਉਲਘਣਾ ਕਰਨ ਤੇ ਉਹਨਾਂ ਦੀ ਨੌਕਰੀ ਤੇ ਲਾਇਸੈਂਸ ਰੱਦ ਹੋ ਜਾਂਦੇ ਹਨ।
ਸਾਰੇ ਕਾਨੂੰਨ, ਧਾਰਮਿਕ ਗ੍ਰੰਥ, ਸਮਾਜ ਦੇ ਰੀਤੀ ਰਿਵਾਜ ਨੈਤਿਕਤਾ ਦੇ ਅਧਾਰ ‘ਤੇ ਬਣੇ ਹੁੰਦੇ ਹਨ ਇਹਨਾਂ ਦੀ ਉਲਘਣਾ ਕਰਨਾ ਅਨੈਤਿਕ ਮੰਨਿਆ ਜਾਂਦਾ ਹੈ ਇਨਸਾਨ ਦੇ ਸੁਭਾਅ ਅਤੇ ਚਰਿੱਤਰ ਨੂੰ ਆਪਣੇ ਵਿਧੀ ਵਿਧਾਨ ਨਾਲ ਕੰਟਰੋਲ ਕਰਨ ਲਈ ਧਰਮ, ਸਰਕਾਰ ਅਤੇ ਸਮਾਜ ਤਿੰਨੇ ਖੇਤਰ ਉਲਘਣਾ ਕਰਨ ਦੀ ਸੂਰਤ ਵਿਚ ਆਪਣੇ ਢੰਗ ਨਾਲ ਸਜਾ ਦਿੰਦੇ ਹਨ ਪਰ ਜਿਸ ਨੂੰ ਸਜ਼ਾ ਮਿਲ ਗਈ ਉਨ੍ਹਾਂ ਦਾ ਨੈਤਿਕ ਪੱਧਰ ਡਿੱਗ ਜਾਂਦਾ ਹੈ ਜਿਸ ਦਾ ਚਾਲ ਚਲਣ (ਚਰਿੱਤਰ) ਨੀਵਾਂ ਮੰਨਿਆ ਜਾਂਦਾ ਹੈ ; ਗੁਰੂ ਸਾਹਿਬ ਨੇ ਫਰਮਾਇਆ ਹੈ ; ਐਸਾ ਕੰਮ ਮੂਲ ਨਾ ਕੀਜੈ ਜਿਤ ਅੰਤ ਪਛੋਤਾਈਆ॥
ਵੱਡੇ ਲੋਕ ਨੈਤਿਕਤਾ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਨ੍ਹਾਂ ਕੋਲ ਮਨ ਅਤੇ ਰਾਜਨੀਤਕ ਸ਼ਕਤੀ ਹੁੰਦੀ ਹੈ। ਇਸ ਲਈ ਉਹਨਾਂ ਅੱਗੇ ਕੋਈ ਉਂਗਲ ਉਠਾਉਣ ਦੀ ਹਿੰਮਤ ਨਹੀਂ ਕਰ ਸਕਦਾ। ਗਰੀਬ ਲੋਕਾਂ ਲਈ ਨੈਤਿਕਤਾ ਨਾਲੇ ਵੀ ਜ਼ਰੂਰੀ ਰੋਟੀ ਦਾ ਮਸਲਾ ਹੁੰਦਾ ਹੈ ਜੋ ਉਹ ਨੈਤਿਕਤਾ ਦੇ ਅਸੂਲਾਂ ‘ਤੇ ਪਹਿਰਾ ਦਿੰਦੇ ਵੀ ਰਹਿਣ ਤਾਂ ਵੀ ਅਮੀਰ ਵਪਾਰੀ, ਹਾਕਮ ਉਹਨਾਂ ਦੀ ਕਮਾਈ, ਮਿਹਨਤ ਅਤੇ ਹੱਕ ਵੀ ਲੱਟ ਕਰਨੇ ਨਹੀਂ ਸਕਦੇ। ਸਿਰਫ ਮੱਧ ਸ੍ਰੇਣੀ ਨੈਤਿਕਤਾ ਦੀ ਮੁਦੱਈ ਮੰਨੀ ਜਾਂਦੀ ਹੈ। ਇਸ ਵਿੱਚ ਬੁੱਧੀਜੀਵੀਆਂ, ਡਾਕਟਰ, ਵਕੀਲ, ਅਧਿਆਪਕ, ਇੰਜੀਨੀਅਰ, ਵਪਾਰੀ ਆਦਿ ਆ ਜਾਂਦੇ ਹਨ। ਉਹ ਚਾਹੁੰਦੇ ਹਨ ਕੇ ਸਮਾਜ ਸਰਕਾਰ ਅਤੇ ਧਰਮ ਆਪ ਦੀ ਸੀਮਾ ਵਿਚ ਰਹਿੰਦੇ ਲੋਕਾਂ ਲਈ ਸੁਚਾਰੂ ਅਤੇ ਉਸਾਰੂ ਭੁਮਿਕਾ ਨਿਭਾਉਂਦੇ ਨੇ ਦੇਸ਼ ਦਾ ਗਲਾ ਨੈਤਿਕਤਾ ਦਾ ਲੰਬਰਦਾਰ ਹੋਵੇ ਤਾਂ ਅਫਸਰਸ਼ਾਹੀ, ਵਪਾਰੀ ਅਤੇ ਹੋਰ ਪਰਫੈਸ਼ਨਲ ਆਪਣੇ ਆਪ ਹੀ ਉਸ ਦੀ ਲਾਈਨ ਅਖਤਿਆਰ ਕਰ ਲੈਂਦੇ ਹਨ। ਨੈਤਿਕਤਾ ਦਾ ਵਿਸ਼ਾ ਪੜ੍ਹਾਉਣ ਨਾਲੋਂ ਵਧੇਰੇ ਅਸਲੀ ਜੀਵਨ ਵਿਚ ਜਿਊਣ ਦੀ ਮਸਲਾ ਹੈ।
ਦੁੱਖ ਦੀ ਗੱਲ ਇਹ ਹੈ ਕਿ ਸਾਰੇ ਪਾਸੇ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਪ੍ਰਚਾਰ ਹੋ ਰਿਹਾ ਹੈ। ਪ੍ਰੰਤੂ ਖੁਦ ਤੇ ਲਾਗੂ ਕਰਨ ਨੂੰ ਕੋਈ ਤਿਆਰ ਨਹੀ। ਜੋ ਸਿਖਿਆ ਦੇਣ ਵਾਲੇ ਪ੍ਰਚਾਰ ਕਰਨ ਵਾਲੇ, ਮਾਣ ਕਰਨ ਵਾਲੇ (ਕਾਨੂੰਨ ਸਿਖਾਉਣ) ਤੇ ਕਾਨੂੰਨ ਲਾਗੂ ਕਰਨ ਵਾਲੇ ਤੇ ਕਾਨੂੰਨ ਦੀ ਵਿਆਖਿਆ ਕਰਨ ਵਾਲੇ ਖੁੱਦ ਆਦਰਸ਼ਮਈ ਇਨਸਾਨ ਹੋਣ ਤਾਂ ਸਮਝੋ ਸਾਰੇ ਪਾਸੇ ਨੈਤਿਕਤਾ ਦਾ ਵਾਤਾਵਰਨ ਪ੍ਰਫੁਲਿਤ ਹੋ ਕਿ ਨੈਤਿਕਤਾ ਦੀ ਬਿਮਾਰੀ ਫਲੇ ਫੱਲੇਗੀ।
ਗੁਰਬਾਣੀ ਦਾ ਇਹ ਦ੍ਰਿਸ਼ਟਾਂਤ ਪੂਰਾ ਢੁੱਕਦਾ ਹੈ।
ਰੋਗ ਦਾਰੂ ਦੋਵੇਂ ਲੱਭੋ ਤਾਂ ਵੈਦ ਸੁਜਾਨੁ
ਨਾਨਕ ਪਰਖੇ ਆਪ ਕੋ ਤਾ ਪਾਰਖੂ ਜਾਣੁ
ਕੁੱਝ ਜਾਤਾਂ ਗੋਤਾਂ, ਫਿਰਕਿਆਂ ਅਤੇ ਖਿੱਤਿਆਂ ਦੇ ਲੋਕਾਂ ਦੇ ਸੁਭਾਅ ਨਾਲ ਕੁਝ ਵਿਸ਼ੇਸ਼ ਕਿਰਦਾਰ ਜੁੜੇ ਹੁੰਦੇ ਹਨ ਜੋ ਉਨ੍ਹਾਂ ਦੇ ਚਰਿੱਤਰ ਦੀ ਵਿਲੱਖਣਤਾ ਹੋ ਨਿਬੜਦੀ ਹੈ। ਜਿਵੇਂ ਸਿੱਖ ਧਰਮ ਵਿਚ ਸੇਵਾ ਤੇ ਕੁਰਬਾਨੀ, ਗੋਰਖਿਆਂ ਵਿਚ ਵਫਾਦਾਰੀ, ਰਾਜਪੂਤਾਂ ਦੀ ਬਹਾਦਰੀ ਈਸਾਈਆਂ ਦਾ ਗੁਨਾਹ ਕਰਕੇ ਜੁਰਮ ਇਕਬਾਲ ਕਰਨਾ ਤੇ ਸਜ਼ਾ ਭੁਗਤਣਾ, ਪੰਜਾਬੀ ਦੇ ਹੱਥ, ਪੂਰਬੀਏ ਦੀ ਜੁਬਾਨ ਟਿੱਕ ਕੇ ਨਹੀ ਬਹਿੰਦੇ । ਮਹਾਜਨਾ ਦੀ ਹਿਸਾਬ ਕਿਤਾਬ ਦੀ ਮਹਾਰਾਤ, ਕੈਸਟ ਦੀ ਵਪਾਰ ਕਰਨ ਤੇ ਮੁਨੀਮੀ ਦੀ ਮਹੱਤਤਾ । ਕਿਸੇ ਬੰਦੇ ਨੇ ਕਿਹਾ, ਪੰਜਾਬ ਦੇ ਲੋਕ ਸ਼ਰਾਬ ਪੀ. ਕੇ ਤੇ ਚਿਕਨ ਖਾ ਕੇ ઠਦਿਲ ਦੇ ਦੌਰੇ ਨਾਲ ਮਰਦੇ ਨੇ, ਰਾਜਸਥਾਨੀ ਤੇ ਗੁਜਰਾਤੀ ਘੀ ਤੇ ਖੰਡ ਖਾ ਕੇ ਮਰਦੇ ਨੇ ਪਰੰਤੂ ਉੜੀਸਾ ਤੇ ਬਿਹਾਰ ਵਿਚ ਭੁਖ ਮਰੀ ਨਾਲ ਮਰਦੇ ਨੇ । ਇਹ ਉਨ੍ਹਾਂ ਖੇਤਰਾਂ ਦੀਆਂ ਵਿਸ਼ੇਸ਼ਤਾਈਆਂ ਬਣ ਗਈਆਂ। ਪੇਂਡੂ ਲੋਕ ਉਚੀ ਅਵਾਜ਼ ਵਿਚ ਸਰਲ ਤੇ ਸਾਦਾ ਗੱਲ ਕਰਨਗੇ , ਸ਼ਹਿਰੀ ਲੋਕ ਹੌਲੀ ਸਲੀਕੇ ਨਾਲ ਪਰ ਗੋਲਮੋਲ ਗੱਲ ਕਰਨਗੇ । ਪੰਜਾਬ ਦੀ ਕੱਬਡੀ, ਹਾਕੀ, ਬਾਕਸਿੰਗ ਹਰਿਆਣਾ ਦੀ ਭਲਵਾਨੀ ਮਸ਼ਹੂਰ ਹੈ । ਬਾਰਡਰ ਦੇ ਨੇੜਲਿਆਂ ਦੇ ਇਲਾਕਿਆ ਵਿਚ ਸਮਗਲਿੰਗ ਕਰਨ ਤੋ ਬਿਨਾ ਕੋਈ ਬੰਦੇ ਇੱਜ਼ਤਦਾਰ ਤੇ ਘੈਂਟ ਹੀ ਨਹੀ ਮੰਨੇ ਜਾਂਦੇ । ਕਿਸੇ ਨਾ ਕਿਸੇ ਪਾਸਿਉਂ ਤਾਰ ਜੁੜ ਹੀ ਜਾਂਦੀ ਹੈ। ਮੈਂ ਇੱਕ ਦੋਸਤ ਦੇ ਘਰ ਬੈਠਾ ਸੀ ਉਹ ਕਹਿੰਦਾ ਕਿ ਮੇਰਾ ਲੜਕਾ ਤੇ ਨੂੰਹ ਕੈਨੇਡਾ ਵਿਚ ਕੰਪਿਊਟਰ ਇੰਜੀਨਿਅਰ ਨੇ, ਅੱਜ ਕੱਲ੍ਹ ਉਹ ਇਟਲੀ ਘੁੰਮਣ ਗਏ ਹੋਏ ਨੇ। ਮੈਂ ਉਸ ਨੂੰ ਕਿਹਾ ਕਿ ਉਹਨਾਂ ਨੂੰ ਫੋਨ ਕਰਕੇ ਦੱਸ ਦੇਣਾ ਕਿ ਉਹ ਆਪਣੇ ਪਰਸ ਤੇ ਨਗਦੀ ਦਾ ਖਾਸ ਧਿਆਨ ਰੱਖਣ, ਇਟਲੀ ਦੇ ਚੋਰ ਤੇ ਜੇਬ ਕਤਰੇ ਮੰਨੇ ਹੋਏ ਨੇ, ਉਸ ਨੇ ਜਵਾਬ ਦਿੱਤਾ ਕਿ ਇਹ ਭਾਣਾ ਤਾਂ ਕੱਲ੍ਹ ਹੀ ਉਹਨਾਂ ਨਾਲ ਵਰਤ ਚੁੱਕਾ ਹੈ । ਕਹਾਵਤ ਮਸ਼ਹੂਰ ਹੈ ਕਿ, ਚੀਨੀ ਕਾਰ, ਅਮਰੀਕਨ ਖਾਣਾ, ਜਰਮਨ ਪਤਨੀ ਤੇ ਭਾਰਤੀ ਤਨਖਾਹ ਜੋ ਹੋਣ ਤਾਂ ਸਮਝੋ ਬੇੜਾ ਗਰਕ ਪਰ ਜੇ ਅਮਰੀਕਨ ਤਨਖਾਹ, ਜਰਮਨ ਕਾਰ, ਚੀਨੀ ਖਾਣਾ ਤੇ ਭਾਰਤੀ ਪਤਨੀ ਹੋਵੇ ਤਾਂ ਸਮਝੋ ਸਵਰਗ ਬਣ ਗਿਆ। ਮੈਨੂੰ ਇਸ ਮਿੱਤਰ ਨੇ ਅਮਰੀਕਾ ਕੈਨੇਡਾ ਦਾ ਦੌਰਾ ਲਾਉਣ ਪਿੱਛੋ ਪੁੱਛਿਆ, ਤੁਸੀ ਉਥੋਂ ਕੀ ਪ੍ਰਭਾਵ ਲੈ ਕੇ ਆਏ ਹੋ? ਤੇ ਮੈਂ ਦੱਸਿਆ ਉੱਥੇ ਕੁੱਤੇ ਭੋਂਕਦੇ ਨਹੀ, ਜਵਾਕ ਰੋਂਦੇ ਨਹੀ, ਹਾਰਨ ਵੱਜਦੇ ਨਹੀ। ਉਹ ਸੁਣ ਕੇ ਹੈਰਾਨ ਹੋ ਗਿਆ। ਫੇਰ ਉਹਨਾਂ ਨੇ ਹੋਰ ਕੋਈ ਵਿਸ਼ੇਸ਼ ਚਰਿੱਤਰ ਦੀ ਗੱਲ ਪੁੱਛਣੀ ਚਾਹੀ, ਮੈਂ ਦੱਸਿਆ ਕਿ ਉੱਥੇ ਲੋਕ ਬੱਕਰੀ ਵਾਂਗ ਥੋੜ੍ਹਾ-ਥੋੜ੍ਹਾ ਰੁੱਕ ਰੁੱਕ ਕੇ ਸਾਰਾ ਦਿਨ ਖਾਈ ਜਾਂਦੇ ਨੇ, ਤੇ ਗਧੇ ਵਾਂਗ ਕੰਮ ਕਰੀ ਜਾਂਦੇ ਨੇ ਅਤੇ ਬਾਦਸ਼ਾਹ ਵਾਂਗ ਜਿਊਂਦੇ ਨੇ । ਉਥੇ ਕਾਨੂੰਨ ਤੋੜ ਕੇ ਜਿਉਣਾ ਮੁਸ਼ਕਿਲ ਹੈ, ਸਾਡੇ ਮੁਲਕ ‘ਚ ਕਾਨੂੰਨ ਦਾ ਪਾਲਣਾ ਕਰਕੇ ।
ਇੱਥੇ ਕਾਨੂੰਨ ਬਣਾਉਣ ਵਾਲੇ, ਲਾਗੂ ਕਰਨ ਵਾਲੇ ਤੇ ਕਾਨੂੰਨ ਦੇ ਰਾਖੇ ਸਾਰੇ ਹੀ ਤੋੜਨ ਵਾਲੇ ਨੇ ਅਤੇ ਕਾਨੂੰਨ ਦੀ ਪਾਲਣਾ ਕਰਨ ਵਿਚ ਆਪਣੀ ਹਤਕ ਸਮਝਦੇ ਹਨ। ਨੈਤਿਕਤਾ, ਕਾਨੂੰਨ ਧਰਮ ਅਤੇ ਸ੍ਰਿਸ਼ਟਾਚਾਰ ਦੀ ਉਲੰਘਣਾ ਵਾਲੇ ਨੂੰ ਸਜ਼ਾ , ਸਮਾਜਿਕ ਬਾਈਕਾਟ ਤੇ ਰੱਬ ਦਾ ਡਰ ਦਿਖਾਇਆ ਜਾਂਦਾ ਹੈ। ਉੱਥੇ ਲੋਕੀ ਰੱਬ ਨੂੰ ਨਹੀਂ ਬਲਕਿ ਕਾਨੂੰਨ ਨੂੰ ਰੱਬ ਸਮਝਦੇ ਹਨ। ਕਈ ਮੁਲਕ ਅਜਿਹੇ ਹਨ ਜਿਥੇ 80 % ਤੋ ਵੱਧ ਲੋਕ ਨਾਸਤਿਕ ਹਨ ਪਰ ਨੈਤਿਕਤਾ ਐਨੀ ਉੱਚੀ ਹੈ ਕਿ ਜੁਰਮ, ਚੋਰੀ ਤੇ ਕਾਨੂੰਨ ਦੀ ਉਲੰਘਣਾ ਬਾਰੇ ਵਰੇ ਸੋਚਿਆ ਵੀ ਨਹੀਂ ਜਾ ਸਕਦਾ । ਨੈਤਿਕਤਾ ਦਾ ਸਿੱਧਾ ਸਬੰਧ ਸਾਡੇ ਮਨ ਅਤੇ ਆਤਮਾ ਨਾਲ ਹੈ। ਜੋ ਇਨਸਾਨ ਨੂੰ ਹਰ ਵੇਲੇ ਕੁਝ ਕਰਨ ਤੋ ਵਰਜਦੇ ਅਤੇ ਪ੍ਰੇਰਦੇ ਰਹਿੰਦੇ ਨੇ। ਚੰਗੀ ਸੰਗਤ, ਚੰਗਾ ਸਾਹਿਤ, ਚੰਗੀ ਸਿਖਿਆ, ਚੰਗੇ ਸੰਸਕਾਰ, ਸਿਆਣੇ ਮਾਪੇ, ਉੱਚੇ ਕਿਰਦਾਰ ਦੇ ਅਧਿਆਪਕ ਅਤੇ ਸਮਾਜਿਕ ਤੇ ਧਾਰਮਿਕ ਆਗੂ ਨੈਤਿਕਤਾ ਦਾ ਪੱਧਰ ਉਚਾ ਕਰਨ ਵਿਚ ਸਹਾਈ ਹੁੰਦੇ ਨੇ ਇਨ੍ਹਾਂ ਦੀ ਘਾਟ ਨੈਤਿਕਤਾ ਦੇ ਪੱਧਰ ਦੀ ਘਾਟ ਮੰਨੀ ਜਾਂਦੀ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …