Breaking News
Home / ਭਾਰਤ (page 562)

ਭਾਰਤ

ਭਾਰਤ

ਨਵੰਬਰ ਦੇ ਪਹਿਲੇ ਹਫਤੇ ਆ ਸਕਦਾ ਹੈ ਅਯੁੱਧਿਆ ਮਾਮਲੇ ‘ਤੇ ਫੈਸਲਾ

ਭਲਕੇ ਹੋਵੇਗੀ ਮਾਮਲੇ ‘ਤੇ ਅੰਤਿਮ ਸੁਣਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਅਯੁੱਧਿਆ ਜ਼ਮੀਨ ਵਿਵਾਦ ਮਾਮਲੇ ਵਿਚ ਨਵੰਬਰ ਦੇ ਪਹਿਲੇ ਹਫਤੇ ਵਿਚ ਫੈਸਲਾ ਆ ਸਕਦਾ ਹੈ। ਇਹ ਜਾਣਕਾਰੀ ਮੀਡੀਆ ਵਿਚ ਚੱਲ ਰਹੀਆਂ ਖਬਰਾਂ ਤੋਂ ਮਿਲੀ ਹੈ। ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਭਲਕੇ 16 ਅਕਤੂਬਰ ਨੂੰ ਇਸ ਮਾਮਲੇ ਦੀ 40ਵੀਂ ਅਤੇ ਅੰਤਿਮ …

Read More »

ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਪੀ. ਚਿਦੰਬਰਮ ਦੀ ਗ੍ਰਿਫਤਾਰੀ ਲਈ ਦਿੱਤੀ ਮਨਜੂਰੀ

ਭਲਕੇ ਈ.ਡੀ. ਤਿਹਾੜ ਜੇਲ੍ਹ ਵਿਚ ਸਾਬਕਾ ਵਿੱਤ ਮੰਤਰੀ ਕੋਲੋਂ ਕਰੇਗੀ ਪੁੱਛਗਿੱਛ ਨਵੀਂ ਦਿੱਲੀ/ਬਿਊਰੋ ਨਿਊਜ਼ ਆਈ.ਐਨ.ਐਕਸ. ਮੀਡੀਆ ਮਨੀ ਲਾਂਡਰਿੰਗ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਇਕ ਹੋਰ ਝਟਕਾ ਲੱਗਾ ਹੈ। ਸੀਬੀਆਈ ਅਦਾਲਤ ਨੇ ਈ.ਡੀ. ਨੂੰ ਇਜਾਜਤ ਦੇ ਦਿੱਤੀ ਕਿ ਉਹ ਚਿਦੰਬਰਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪੁੱਛਗਿੱਛ ਕਰ ਸਕਦੀ …

Read More »

ਟੈਕਸੀ ਬੋਟ ਤੋਂ ਜਹਾਜ਼ ਨੂੰ ਰਨਵੇ ‘ਤੇ ਲਿਆਉਣ ਵਾਲੀ ਦੁਨੀਆ ਦੀ ਪਹਿਲੀ ਏਅਰਲਾਈਨ ਬਣੀ ਏਅਰ ਇੰਡੀਆ

ਵਾਤਾਵਰਣ ਨੂੰ ਸਾਫ ਰੱਖਣ ਲਈ ਇਹ ਵੱਡਾ ਕਦਮ ਨਵੀਂ ਦਿੱਲੀ/ਬਿਊਰੋ ਨਿਊਜ਼ ਏਅਰ ਇੰਡੀਆ ਟੈਕਸੀ ਬੋਟ ਦੇ ਜ਼ਰੀਏ ਯਾਤਰੀਆਂ ਸਮੇਤ ਜਹਾਜ਼ ਨੂੰ ਰਨਵੇ ‘ਤੇ ਲਿਆਉਣ ਵਾਲੀ ਦੁਨੀਆ ਦੀ ਪਹਿਲੀ ਏਅਰਲਾਈਨ ਬਣ ਗਈ। ਟੈਕਸੀ ਬੋਟ ਦੀ ਵਰਤੋਂ ਜਹਾਜ਼ ਨੂੰ ਪਾਰਕਿੰਗ ਵੇਅ ਤੋਂ ਰਨਵੇ ਤੱਕ ਲਿਜਾਣ ਲਈ ਕੀਤੀ ਜਾਂਦੀ ਹੈ। ਏਅਰ ਇੰਡੀਆ ਦੇ …

Read More »

ਨਰਿੰਦਰ ਮੋਦੀ ਨੇ ਹਰਿਆਣਾ ਦੇ ਬਲਮਗੜ੍ਹ ‘ਚ ਚੋਣ ਰੈਲੀ ਕੀਤਾ ਸੰਬੋਧਨ

ਕਿਹਾ – ਹਰਿਆਣਾ ਨੇ ਮੈਨੂੰ ਬਹੁਤ ਕੁਝ ਸਿਖਾਇਆ ਪਾਣੀਪਤ/ਬਿਊਰੋ ਨਿਊਜ਼ ਹਰਿਆਣਾ ਵਿਚ ਆਉਂਦੀ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਸ ਦੇ ਚੱਲਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲਮਗੜ੍ਹ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਜਦੋਂ ਵੀ …

Read More »

ਅਭਿਜੀਤ ਬੈਨਰਜੀ ਨੂੰ ਅਰਥ ਸ਼ਾਸਤਰ ‘ਚ ਮਿਲੇਗਾ ਨੋਬਲ

21 ਸਾਲ ਬਾਅਦ ਕਿਸੇ ਭਾਰਤੀ ਅਰਥ ਸ਼ਾਸਤਰੀ ਨੂੰ ਇਹ ਸਨਮਾਨ ਸਟਕਾਹੋਮ/ਬਿਊਰੋ ਨਿਊਜ਼ ਭਾਰਤ ਵਿਚ ਜਨਮੇ ਅਤੇ ਮੈਸਾਚੂਏਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਪ੍ਰੋਫੈਸਰ ਅਭਿਜੀਤ ਬੈਨਰਜੀ ਨੂੰ 2019 ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ। ਉਨ੍ਹਾਂ ਦੇ ਨਾਲ ਹੀ ਐਸ.ਆਈ.ਟੀ. ਵਿਚ ਹੀ ਪ੍ਰੋਫੈਸਰ ਅਭਿਜੀਤ ਦੀ ਪਤਨੀ ਐਸਥਰ ਡੁਫਲੋ ਅਤੇ ਹਾਵਰਡ ਯੂਨੀਵਰਸਿਟੀ ਵਿਚ ਅਰਥ …

Read More »

ਸੌਰਵ ਗਾਂਗਲੀ 10 ਮਹੀਨਿਆਂ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਬਣਨਗੇ

ਗਾਂਗੁਲੀ ਦੇ ਮੁਕਾਬਲੇ ਕਿਸੇ ਹੋਰ ਨੇ ਨਹੀਂ ਭਰਿਆ ਕਾਗਜ਼ ਮੁੰਬਈ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਬੀ.ਸੀ.ਸੀ.ਆਈ. ਦੇ ਨਵੇਂ ਪ੍ਰਧਾਨ ਬਣਨਗੇ। ਇਸ ਦਾ ਐਲਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਬਕਾ ਮੈਂਬਰ ਰਾਜੀਵ ਸ਼ੁਕਲਾ ਨੇ ਮੁੰਬਈ ਵਿਚ ਕੀਤਾ। ਜ਼ਿਕਰਯੋਗ ਹੈ ਕਿ ਸੌਰਵ ਗਾਂਗੁਲੀ ਨੇ ਅਹੁਦੇ ਲਈ ਨਾਮਜ਼ਦਗੀ ਭਰ ਦਿੱਤੀ …

Read More »

ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਤੰਵਰ ਨੇ ਪਾਰਟੀ ‘ਚੋਂ ਦਿੱਤਾ ਅਸਤੀਫਾ

ਅਸ਼ੋਕ ਤੰਵਰ ਦਾ ਅਸਤੀਫਾ ਕਾਂਗਰਸ ਪਾਰਟੀ ਲਈ ਵੱਡਾ ਝਟਕਾ ਸਿਰਸਾ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ‘ਚ ਕਾਂਗਰਸ ਵੱਲੋਂ ਕੀਤੀ ਗਈ ਟਿਕਟਾਂ ਦੀ ਵੰਡ ਤੋਂ ਨਾਰਾਜ਼ ਸੂਬਾਈ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਾਬਕਾ ਸੰਸਦ ਮੈਂਬਰ ਤੰਵਰ ਨੇ ਆਪਣੇ …

Read More »

ਵਾਦੀ ‘ਚ ਲੋਕ ਦਹਿਸ਼ਤ ਭਰੇ ਮਾਹੌਲ ‘ਚ ਜਿਊਣ ਲਈ ਮਜਬੂਰ

ਮਹਿਲਾਵਾਂ ਨੂੰ ਭੁਗਤਣਾ ਪੈ ਰਿਹਾ ਹੈ ਵੱਡਾ ਸੰਤਾਪ ਚੰਡੀਗੜ੍ਹ/ਬਿਊਰੋ ਨਿਊਜ਼ : ”ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੋਂ ਦੇ ਹਾਲਾਤ ਸਰਕਾਰ ਦੇ ਦਾਅਵਿਆਂ ਤੋਂ ਉਲਟ ਵਿਖਾਈ ਦੇ ਰਹੇ ਹਨ। ਲੋਕ ਹਰ ਸਮੇਂ ਦਹਿਸ਼ਤ ਦੇ ਮਾਹੌਲ ‘ਚ ਜਿਊਣ ਲਈ ਮਜਬੂਰ ਹਨ। ਇਸ ਦਹਿਸ਼ਤ ਭਰੇ ਮਾਹੌਲ ‘ਚ …

Read More »

ਫਰਾਂਸ ਨੇ ਭਾਰਤ ਨੂੰ ਪਹਿਲਾ ਰਾਫੇਲ ਸੌਂਪਿਆ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਅਰਬੇਸ ‘ਤੇ ਹੀ ਕੀਤੀ ਹਥਿਆਰਾਂ ਦੀ ਪੂਜਾ ਨਵੀਂ ਦਿੱਲੀ/ਬਿਊਰੋ ਨਿਊਜ਼ : ਫਰਾਂਸ ਨੇ ਮੇਰੀਨੇਕ ਏਅਰਬੇਸ ‘ਤੇ ਭਾਰਤ ਨੂੰ ਪਹਿਲਾ ਰਾਫੇਲ ਫਾਈਟਰ ਜੈਟ ਸੌਂਪ ਦਿੱਤਾ। ਇਸ ਮੌਕੇ ਹੋਏ ਸਮਾਗਮ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਰਹੇ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਫੇਲ ਦਾ ਮਤਲਬ …

Read More »

ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੂੰ ਪਾਰਟੀ ਦੇ ਭਵਿੱਖ ਦੀ ਚਿੰਤਾ

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਪਾਰਟੀ ਦੇ ਭਵਿੱਖ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮੌਜੂਦਾ ਸਥਿਤੀ ਨੂੰ ਦੇਖ ਕੇ ਬਹੁਤ ਚਿੰਤਾ ਹੋ ਰਹੀ ਹੈ। ਉਨ੍ਹਾਂ ਰਾਹੁਲ ਗਾਂਧੀ ਵਲੋਂ ਪਾਰਟੀ ਦੀ ਪ੍ਰਧਾਨਗੀ ਛੱਡਣ ਬਾਰੇ ਕਿਹਾ …

Read More »